ਪਾਲ ਹਾਇਜ਼

ਜਰਮਨ ਲੇਖਕ

ਪਾਲ ਜੌਹਨ ਲੁਡਵਿਗ ਫਾਨ ਹਾਇਜ਼ (15 ਮਾਰਚ 1830 – 2 ਅਪ੍ਰੈਲ 1914) ਇੱਕ ਪ੍ਰਸਿੱਧ ਜਰਮਨ ਲੇਖਕ ਅਤੇ ਅਨੁਵਾਦਕ ਸੀ। ਦੋ ਮਹੱਤਵਪੂਰਨ ਸਾਹਿਤਕ ਸੋਸਾਇਟੀਆਂ, ਬਰਲਿਨ ਵਿੱਚ ਟੂਨਲ ਉਬਰ ਡੇ ਸਪਰੀ ਅਤੇ ਮ੍ਯੂਨਿਚ ਵਿੱਚ ਡੀ ਕ੍ਰੋਕੋਡੀਲ ਦਾ ਮੈਂਬਰ ਸੀ। ਉਸਨੇ ਨਾਵਲ, ਕਵਿਤਾ, 177 ਨਿੱਕੀਆਂ ਕਹਾਣੀਆਂ, ਅਤੇ ਲੱਗਪਗ ਸੱਠ ਨਾਟਕ ਲਿਖੇ। ਹਾਇਜ਼ਦੇ ਬਹੁਤ ਸਾਰੇ ਅਤੇ ਵੱਖੋ-ਵੱਖ ਭਾਂਤ ਦੇ ਉਤਪਾਦਾਂ ਦੇ ਜੋੜ ਨੇ  ਨੂੰ ਜਰਮਨ ਵਿਦਵਾਨਾਂ ਦੇ ਵਿੱਚ ਇੱਕ ਪ੍ਰਭਾਵਸ਼ਾਲੀ ਵਿਅਕਤੀ ਬਣਾ ਦਿੱਤਾ। ਉਸ ਨੂੰ 1910 ਵਿਚ, "ਆਦਰਸ਼ਵਾਦ ਦੇ ਨਾਲ ਰੰਗੀ ਹੋਈ ਕਾਮਿਲ ਕਮਾਲ ਕਲਾਕਾਰੀ, ਜਿਸ ਨੂੰ ਉਸ ਨੇ ਲੰਬੇ ਸਿਰਜਨਾਤਮਕ ਕੈਰੀਅਰ ਦੌਰਾਨ ਗੀਤਕਾਰ ਕਵੀ, ਨਾਟਕਕਾਰ, ਨਾਵਲਕਾਰ ਅਤੇ ਵਿਸ਼ਵ-ਪ੍ਰਸਿੱਧ ਨਿੱਕੀਆਂ ਕਹਾਣੀਆਂ ਦੇ ਲੇਖਕ ਵਜੋਂ ਦਰਸਾਇਆ ਹੈ, ਨੂੰ ਇੱਕ ਸ਼ਰਧਾਂਜਲੀ ਵਜੋਂ" ਸਾਹਿਤ ਦੇ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਨੋਬਲ ਜੱਜਾਂ ਵਿਚੋਂ ਇੱਕ ਵਿਰਸੇਨ ਨੇ ਕਿਹਾ ਕਿ "ਗੋਇਟੇ ਤੋਂ ਬਾਅਦ ਜਰਮਨੀ ਵਿੱਚ ਕੋਈ ਹੋਰ ਉਸ ਨਾਲੋਂ ਵੱਡੀ ਸਾਹਿਤਕ ਪ੍ਰਤਿਭਾ ਨਹੀਂ ਹੈ।" ਡੋਰਿਸ ਲੇਸਿੰਗ, ਥੀਓਡੋਆ ਮਮਸੇਨ, ਐਲਿਸ ਮੁਨਰੋ ਅਤੇ ਜਾਰੋਸਲਾਫ਼ ਸਾਈਫਰਤ ਦੇ ਬਾਅਦ, ਸਾਹਿਤ ਵਿੱਚ ਹੇਇਜ਼ ਪੰਜਵਾਂ ਸਭ ਤੋਂ ਵੱਡੀ ਉਮਰ ਦਾ ਲੌਰੀਅਟ ਹੈ। 

ਪਾਲ ਹਾਇਜ਼
ਪਾਲ ਹਾਇਜ਼ ਦਾ ਪੋਰਟਰੇਟ, ਕ੍ਰਿਤੀ: ਐਡੋਲਫ ਫ਼ਾਨ ਮੈਂਜ਼ਲ
ਪਾਲ ਹਾਇਜ਼ ਦਾ ਪੋਰਟਰੇਟ, ਕ੍ਰਿਤੀ: ਐਡੋਲਫ ਫ਼ਾਨ ਮੈਂਜ਼ਲ
ਜਨਮਪਾਲ ਜੌਹਨ ਲੁਡਵਿਗ ਫਾਨ ਹਾਇਜ਼
(1830-03-15)15 ਮਾਰਚ 1830
ਬਰਲਿਨ, ਜਰਮਨ ਕਨਫੈਡਰੇਸ਼ਨ
ਮੌਤ2 ਅਪ੍ਰੈਲ 1914(1914-04-02) (ਉਮਰ 84)
ਮਿਊਨਿਖ਼, ਜਰਮਨ ਸਾਮਰਾਜ
ਰਾਸ਼ਟਰੀਅਤਾਜਰਮਨ
ਪ੍ਰਮੁੱਖ ਅਵਾਰਡਸਾਹਿਤ ਲਈ ਨੋਬਲ ਪੁਰਸਕਾਰ
1910

ਜ਼ਿੰਦਗੀ

ਸੋਧੋ

ਬਰਲਿਨ (1830–54)

ਸੋਧੋ

ਪੌਲ ਹਾਇਜ਼ ਦਾ ਜਨਮ 15 ਮਾਰਚ 1830 ਨੂੰ ਹੈਲੀਗਿਏਸਟਸਟ੍ਰਸੇ, ਬਰਲਿਨ ਵਿੱਚ ਹੋਇਆ ਸੀ। ਉਸ ਦੇ ਪਿਤਾ, ਮਸ਼ਹੂਰ ਫਿਲੋਲੋਜਿਸਟ ਕਾਰਲ ਵਿਲਹੇਲਮ ਲੁਡਵਿਗ ਹਾਇਜ਼, ਬਰਲਿਨ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ, ਜੋ ਵਿਲਹੈਲਮ ਫ਼ਾਨ ਹੰਬੋਲਟ ਦੇ ਸਭ ਤੋਂ ਛੋਟੇ ਪੁੱਤਰ (1815-17 ਦੇ ਦੌਰਾਨ) ਅਤੇ ਫਲੇਕਸ ਮੈਂਡੇਲਸਨ (1819-27 ਦੇ ਦੌਰਾਨ) ਦਾ ਟਿਊਟਰ ਸੀ। ਉਸ ਦਾਦਾਦਾ ਜੋਹਾਨ ਕ੍ਰਿਸ਼ਚਿਅਨ ਅਗਸਤ ਹਾਇਜ਼ (21 ਅਪ੍ਰੈਲ 1764, ਨੋਰਧੌਸੇਨ - 27 ਜੁਲਾਈ 1829, ਮੈਗਡੇਬਰਗ), ਇੱਕ ਮਸ਼ਹੂਰ ਜਰਮਨ ਵਿਆਕਰਨਕਾਰ ਅਤੇ ਕੋਸ਼ਕਾਰ ਸੀ। ਪੌਲ ਹਾਇਜ਼ ਦੀ ਮਾਂ ਯਹੂਦੀ ਸੀ। [1].

ਹਾਇਜ਼ ਨੇ ਮੁੜ ਨਾਮ ਦਿੱਤਾ ਗਏ ਫਰੀਡਰੀਚ-ਵਿਲਹੇਲਜ਼-ਜਿਮਨੇਜੀਅਮ ਵਿੱਚ 1847 ਤਕ ਪੜ੍ਹਾਈ ਕੀਤੀ। ਬਾਅਦ ਵਿੱਚ ਉਸ ਨੂੰ ਇੱਕ ਮਾਡਲ ਵਿਦਿਆਰਥੀ ਵਜੋਂ ਯਾਦ ਕੀਤਾ ਜਾਂਦਾ ਸੀ। ਉਸ ਦੇ ਪਰਿਵਾਰਕ ਸੰਬੰਧਾਂ ਸਦਕਾ ਉਸ ਨੇ ਬਰਲਿਨ ਦੇ ਕਲਾਤਮਕ ਹਲਕਿਆਂ ਵਿੱਚ ਛੇਤੀ ਹੀ ਪ੍ਰਵੇਸ਼ ਕਰ ਲਿਆ, ਜਿੱਥੇ ਉਸਦੀ ਜਾਣ ਪਛਾਣ ਏਮਾਨਵਿਲ ਗਾਈਬਲ ਨਾਲ ਹੋਈ, ਜਿਹੜਾ ਉਸ ਤੋਂ ਪੰਦਰਾਂ ਸਾਲ ਵੱਡਾ ਸੀ, ਜਿਸ ਨੇ ਉਸਦਾ ਸਾਹਿਤਕ ਸਲਾਹਕਾਰ ਅਤੇ ਜੀਵਨ ਭਰ ਦਾ ਮਿੱਤਰ ਬਣਨਾ ਸੀ ਅਤੇ ਜਿਸ ਨੇ ਹਾਇਜ਼ ਨੂੰ ਉਸਦੇ ਭਵਿੱਖ ਦੇ ਸਹੁਰੇ, ਕਲਾ ਇਤਿਹਾਸਕਾਰ ਅਤੇ ਲੇਖਕ ਫ਼੍ਰਾਂਜ਼ ਕੁਗਲਰ ਨਾਲ ਮਿਲਾਇਆ। 

ਸਕੂਲ ਛੱਡਣ ਤੋਂ ਬਾਅਦ ਹੇਹਾਇ ਨੇ ਕਲਾਸੀਕਲ ਫਿਲਲੋਜੀ ਦਾ ਅਧਿਐਨ ਕਰਨਾ ਸ਼ੁਰੂ ਕੀਤਾ। ਉਹ ਜੈਕਬ ਬੁਰਖਾਰਡ, ਐਡੋਲਫ ਮੈਂਜ਼ਲ, ਥੀਓਡੋਰ ਫੋਂਟੇਨ ਅਤੇ ਥੀਓਡੋਰ ਸਟੋਰਮ ਨੂੰ ਮਿਲਿਆ ਅਤੇ 1849 ਵਿੱਚ ਟੂਨਲ ਉਬੇਰ ਡੇ ਸਪਰੀ ਸਾਹਿਤਕ ਗਰੁੱਪ ਵਿੱਚ ਸ਼ਾਮਲ ਹੋ ਗਿਆ। Frühlingsanfang 1848, ਹਾਇਜ਼ ਦੀਆਂ ਛਪੀਆਂ ਕਵਿਤਾਵਾਂ ਵਿੱਚ ਪਹਿਲੀ ਸੀ, ਇਸ ਵਿੱਚ ਉਸ ਨੇ ਤਾਜ਼ਾ ਕ੍ਰਾਂਤੀ ਲਈ ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਸੀ। ਵਿਦਿਆਰਥੀ ਮਿਲਿਸ਼ੀਆ ਨੂੰ ਦੇਖਣ ਲਈ ਇੱਕ ਸੰਖੇਪ ਦੌਰੇ ਤੋਂ ਬਾਅਦ ਉਹ ਉਹਨਾਂ ਨਾਲ ਜੁੜੇ ਬਿਨਾਂ ਘਰ ਪਰਤ ਆਇਆ, ਜ਼ਾਹਰ ਤੌਰ 'ਤੇ ਉਹ ਆਪਣੇ ਮਾਪਿਆਂ ਅਤੇ ਦੋਸਤਾਂ ਦੀਆਂ ਚਿੰਤਾਵਾਂ ਦੇ ਬਾਰੇ ਵਿਚਾਰ ਕਰ ਰਿਹਾ ਸੀ। 

ਬਰਲਿਨ ਯੂਨੀਵਰਸਿਟੀ ਵਿੱਚ ਦੋ ਸਾਲ ਪੜ੍ਹਾਈ ਕਰਨ ਤੋਂ ਬਾਅਦ ਉਹ ਕਲਾ ਦੇ ਇਤਿਹਾਸ ਅਤੇ ਰੋਮਾਂਸ ਭਾਸ਼ਾਵਾਂ ਦੀ ਪੜ੍ਹਾਈ ਕਰਨ ਲਈ ਅਪ੍ਰੈਲ 1849 ਵਿੱਚ ਬੌਨ ਰਵਾਨਾ ਹੋ ਗਿਆ। 1850 ਵਿੱਚ ਉਸ ਨੇ ਅੰਤ ਵਿੱਚ ਇੱਕ ਲੇਖਕ ਦੇ ਤੌਰ 'ਤੇ ਕੈਰੀਅਰ ਦਾ ਮਨ ਬਣਾ ਲਿਆ ਅਤੇ ਜਰਮਨੀ ਵਿੱਚ ਰੋਮਾਂਸ ਫਿਲਾਲੋਜੀ ਦੇ ਮੋਢੀ ਫਰੀਡਰਿਚ ਡੀਅਜ ਦੀ ਨਿਗਰਾਨੀ ਹੇਠ ਇੱਕ ਖੋਜਪੱਤਰ ਤੇ ਕੰਮ ਕਰਨਾ ਸ਼ੁਰੂ ਕੀਤਾ। ਪਰ ਜਦੋਂ ਇਹ ਪਤਾ ਲੱਗਾ ਕਿ ਉਹ ਆਪਣੇ ਪ੍ਰੋਫੈਸਰਾਂ ਵਿੱਚੋਂ ਇੱਕ ਦੀ ਪਤਨੀ ਨਾਲ ਪ੍ਰੇਮ ਸੰਬੰਧ ਮਾਣ ਰਿਹਾ ਸੀ ਤਾਂ ਉਸਨੂੰ ਵਾਪਸ ਬਰਲਿਨ ਭੇਜ ਦਿੱਤਾ ਗਿਆ ਸੀ। ਹਾਇਜ਼ ਦੀ ਪਹਿਲੀ ਕਿਤਾਬ, ਡੇ ਜੂੰਗਬਰੂਨਨ (ਕਹਾਣੀਆਂ ਅਤੇ ਕਵਿਤਾਵਾਂ ਦਾ ਇੱਕ ਸੰਗ੍ਰਹਿ) ਉਸਦੇ ਪਿਤਾ ਵਲੋਂ ਅਗਿਆਤ ਛਾਪੀ ਗਈ ਸੀ ਉਸੇ ਸਾਲ ਉਸ ਦੀ ਤ੍ਰਾਸਦੀ ਫ੍ਰਾਂਸੇਸਕਾ ਫ਼ਾਨ ਰਿਮਿਨੀ ਛਪੀ ਸੀ। ਲੱਗਪਗ ਇਸੇ ਸਮੇਂ ਵਿੱਚ, ਹਾਇਜ਼ ਨੂੰ ਪ੍ਰਕਾਸ਼ਕ ਅਲੈਗਜੈਂਡਰ ਡੰਕਰ ਤੋਂ ਥਿਉਡੋਰ ਸਟਾਰਮ ਦਾ ਲਿਖਿਆ ਇੱਕ ਖਰੜਾ ਮਿਲਿਆ। ਸੋਮੇਰਗਸਚਿਕਟੇਨ ਅੰਡ ਲਾਈਡਰ ਦੀ ਕੀਤੀ ਹਾਇਜ਼ ਦੀ ਉਤਸਾਹਪੂਰਨ ਆਲੋਚਨਾ ਨੇ ਉਹਨਾਂ ਦੀ ਭਵਿੱਖ ਦੀ ਦੋਸਤੀ ਦੀਆਂ ਬੁਨਿਆਦਾਂ ਰੱਖੀਆਂ। 

ਇਹ ਵੀ ਦੇਖੋ 

ਸੋਧੋ

ਹਵਾਲੇ 

ਸੋਧੋ
  1. Julius Petersen: Die Wissenschaft von der Dichtung, Berlin 1944, p 291.

ਬਾਹਰੀ ਲਿੰਕ 

ਸੋਧੋ
  • Paul Johann Ludwig von Heyse on Nobelprize.org
  • Photo and Short Biography at Timeline of Nobel Winners
  • Paul Heyse ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ
  • Works by or about ਪਾਲ ਹਾਇਜ਼ at Internet Archive
  • Works by ਪਾਲ ਹਾਇਜ਼ at LibriVox (public domain audiobooks)  LibriVoxWorks by ਪਾਲ ਹਾਇਜ਼ at LibriVox (public domain audiobooks)  
  • In Paradise, by Paul Heyse
  • Children of the World, by Paul Heyse
  • List of musical settings[ਮੁਰਦਾ ਕੜੀ] at Emily Ezust's Lied, Art Song, and Choral Texts Archive
  • "Spanisches Liederbuch". archive.org. Retrieved 3 May 2015.