ਪਿਆਰਾ ਸਿੰਘ ਸਹਿਰਾਈ
ਪਿਆਰਾ ਸਿੰਘ ਸਹਿਰਾਈ (16 ਸਤੰਬਰ 1915 - 28 ਫਰਵਰੀ 1998)[1] ਪੰਜਾਬੀ ਦੇ ਮੋਢੀ ਪ੍ਰਗਤੀਵਾਦੀ ਕਵੀਆਂ ਵਿਚੋਂ ਹੈ। ਉਸ ਦੀਆਂ ਰਚਨਾਵਾਂ ਪ੍ਰਗਤੀਵਾਦੀ ਵਿਚਾਰਧਾਰਾ ਦੀ ਉਪਜ ਹਨ।
ਪਿਆਰਾ ਸਿੰਘ ਸਹਿਰਾਈ | |
---|---|
ਜਨਮ | ਪਿੰਡ ਛਾਪਿਆਂ ਵਾਲੀ (ਜ਼ਿਲ੍ਹਾ ਬਠਿੰਡਾ, ਹੁਣ ਮਾਨਸਾ), ਬਰਤਾਨਵੀ ਪੰਜਾਬ | 16 ਸਤੰਬਰ 1915
ਮੌਤ | 28 ਫਰਵਰੀ 1998 | (ਉਮਰ 82)
ਕਿੱਤਾ | ਕਵੀ, ਅਨੁਵਾਦਕ ਅਤੇ ਸੰਪਾਦਕ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤ |
ਨਾਗਰਿਕਤਾ | ਭਾਰਤੀ |
ਸ਼ੈਲੀ | ਕਵਿਤਾ, |
ਸਾਹਿਤਕ ਲਹਿਰ | ਪ੍ਰਗਤੀਸ਼ੀਲ |
ਜੀਵਨੀ
ਸੋਧੋਪਿਆਰਾ ਸਿੰਘ ਸਹਿਰਾਈ ਦਾ ਜਨਮ 16 ਸਤੰਬਰ 1915 ਨੂੰ ਆਪਣੇ ਨਾਨਕੇ ਪਿੰਡ ਛਾਪਿਆਂ ਵਾਲੀ (ਮਾਨਸਾ) ਵਿਖੇ ਹੋਇਆ। ਉਸਦਾ ਆਪਣਾ ਪਿੰਡ ਜਿਲ੍ਹਾ ਲੁਧਿਆਣਾ ਵਿਖੇ ਕਿਲਾ ਹਾਂਸ ਹੈ। ਇਹਨਾਂ ਦਾ ਜਨਮ ਸਰਦਾਰ ਕੇਹਰ ਸਿੰਘ ਦੇ ਘਰ ਹੋਇਆ ਤੇ ਮਾਤਾ ਦਾ ਨਾਂ ਮਹਿੰਦਰ ਕੌਰ ਸੀ। ਉਹ ਤਿੰਨ ਭੇਣ ਭਰਾ ਸਨ। ਭੈਣ ਉਹਨਾਂ ਤੋ ਵੱਡੀ ਅਤੇ ਭਰਾ ਛੋਟਾ ਸੀ। ਸਾਢੇ ਛੇ ਸਾਲ ਦੀ ਉਮਰ ਵਿੱਚ ਉਹਨਾਂ ਪਿੰਡ ਦੇ ਹੀ ਸਕੂਲ ਵਿੱਚ ਪੜਨਾ ਸੁਰੂ ਕੀਤਾ। ਆਪਣੇ ਪਿੰਡ ਚਾਰ ਜਮਾਤਾਂ ਪਾਸ ਕਰਨ ਬਾਅਦ ਉਹ ਆਪਣੇ ਮਾਮੇ ਕੋਲ ਪਟਿਆਲੇ ਆ ਗਿਆ ਤੇ ਇਥੇ ਹੀ ਸਿਟੀ ਹਾਈ ਸਕੂਲ ਤੋਂ ਉਸ ਨੇ ਅੱਠਵੀ ਜਮਾਤ ਪਾਸ ਕੀਤੀ। ਅੱਠਵੀ ਜਮਾਤ ਪਾਸ ਕਰਨ ਤੋਂ ਬਾਅਦ ਉਹਨਾਂ ਇੰਟਰਮੀਡੀਏਟ ਕਾਲਜ ਲੁਧਿਆਣਾ ਤੋਂ ਦੱਸਵੀ ਪਾਸ ਕੀਤੀ ਤੇ ਉੱਥੇ ਹੀ ਪ੍ਰੋਫੈਸਰ ਹਰਦਿਆਲ ਸਿੰਘ ਸੀਰੀ ਤੋਂ ਪ੍ਰਭਾਵਿਤ ਹੋ ਕੇ ਕਵਿਤਾ ਲਿਖਣੀ ਸ਼ੁਰੂ ਕੀਤੀ। ਦਸਵੀ ਪਾਸ ਕਰਨ ਤੋਂ ਬਾਅਦ ਉਹ ਖਾਲਸਾ ਕਾਲਜ ਅੰਮ੍ਰਿਤਸਰ ਤੋ਼ ਬੀ.ਏ ਦੀ ਡਿਗਰੀ ਲਈ। 1940 ਵਿੱਚ ਉਹ ਪ੍ਰੀਤਨਗਰ ਦੇ ਐਕਟੀਵਿਟੀ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰਨਾ ਸ਼ੁਰੂ ਕੀਤਾ।
ਰਚਨਾਵਾਂ
ਸੋਧੋਕਾਵਿ-ਸੰਗ੍ਰਹਿ
ਸੋਧੋ- ਸਹਿਰਾਈ ਪੰਛੀ (1940)[2]
- ਤਾਰਿਆਂ ਦੀ ਲੋਅ
- ਤਿਲਗਾਨਾ ਦੀ ਵਾਰ (1950)
- ਸਮੇਂ ਦੀ ਵਾਗ (1951)
- ਮੇਰੀ ਚੋਣਵੀ ਕਵਿਤਾ (1952)
- ਲਗਰਾਂ (1954)
- ਰੁਣ-ਝੁਣ (1956) [3]
- ਵਣ-ਤ੍ਰਿਣ (1970)
- ਗੁਜਰਗਾਹ (1979) [4]
- ਬਾਤਾਂ ਵਕਤ ਦੀਆਂ (1985)
- ਵਾਰ ਮਰਜੀਵੜਿਆਂ ਦੀ
- ਵਾਰ ਬੰਗਲਾ ਦੇਸ਼ ਦੀ (1987)
- ਗੀਤ ਮਰਿਆ ਨਹੀਂ ਕਰਦੇ (1988)[5]
- ਚੋਣਵੀ ਕਵਿਤਾ (1988)
ਸਫ਼ਰਨਾਮੇ
ਸੋਧੋਹੋਰ
ਸੋਧੋਉਹਨਾਂ ਦੀਆਂ ਰਚਨਾਵਾਂ ਮਾਸਿਕ ਪੱਤਰ ਆਰਸੀ, ਸਿਰਜਣਾ ਅਤੇ ਰੋਜ਼ਾਨਾ ਲੋਕ ਲਹਿਰ ਵਿੱਚ ਵੀ ਛਪਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਰਾਜਨੀਤਕ ਸੂਝ-ਬੂਝ ਬਾਰੇ ਲੇਖ ਮਾਸਿਕ ਪੱਤਰ ਅਰਸੀ ਵਿੱਚ ਸਮੇਂ ਦੀ ਪੈੜ ਦੇ ਨਾਂ ਹੇਠ ਵੀ ਛਪਦੇ ਰਹਿੰਦੇ ਹਨ। ਇਹ ਲੇਖ ਉਹਨਾ ਦੀ ਸਿਧਾਤਕ ਵਿਗਿਆਨਕ ਸੂਝ ਦਾ ਬਹੁਤ ਵੱਡਾ ਪ੍ਰਮਾਣ ਹਨ। ਵਿਸ਼ਾ:- ਪਿਆਰਾ ਪਿੰਘ ਸਹਿਰਾਈ ਦੀ ਪਛਾਣ ਆਧੁਨਿਕ ਪੰਜਾਬੀ ਕਵਿਤਾ ਵਿੱਚ ਇੱਕ ਪ੍ਰਗਤੀਵਾਦੀ ਕਵੀ ਦੇ ਤੌਰ ਤੇ ਕੀਤੀ ਜਾਂਦੀ ਹੈ। ਪ੍ਰਗਤੀਵਾਦੀ ਸਾਹਿਤ ਦਾ ਵੀ ਮੁੱਖ ਉਦੇਸ਼ ਔਰਤ ਦਮਨ ਦਾ ਵਿਰੋਧ ਕਰਨਾ ਹੈ। ਔਰਤ ਦੀ ਆਜ਼ਾਦੀ ਲਈ ਜੱਦੋ-ਜਹਿਦ ਕਰਨਾ ਪ੍ਰਗਤੀਵਾਦੀ ਸਾਹਿਤ ਦਾ ਮੁੱਖ ਲਛਣ ਹੈ। ਸਹਿਰਾਈ ਵੀ ਔਰਤ ਦੀ ਆਜ਼ਾਦੀ ਲਈ ਯਤਨਸ਼ੀਲ ਹੈ। ਉਹ ਸਦੀਆਂ ਤੋਂ ਤ੍ਰਿਸਕਾਰੀ ਜਾ ਰਹੀ ਔਰਤ ਜਾਤ ਦੀ ਵਕਾਲਤ ਕਰਦਾ ਹੈ।
ਮੁੱਢਲੇ ਦੌਰ ਦੇ ਪ੍ਰਗਤੀਵਾਦੀ ਕਵੀ ਵਜੋਂ ਉਸਦੀ ਕਵਿਤਾ ਵਿੱਚ ਸਮਾਜਵਾਦ ਦਾ ਸੰਦੇਸ਼ ਪ੍ਰਾਪਤ ਹੁੰਦਾ ਹੈ ਇਸੇ ਪ੍ਰੇਰਣਾ ਅਧੀਨ ਉਸਨੇ ਆਪਣੀ ਬਹੁਤ ਸਾਰੀ ਕਾਵਿ-ਸਿਰਜਣਾ ਕੀਤੀ ਹੈ। ਕਵੀ ਮਾਸੂਮ ਗਰੀਬ ਬੱਚੀ ਦੀ ਦਾਸਤਾਨ ਬਿਆਨ ਕਰਦਾ ਹੈ ਅਤੇ ਇਸ ਸਾਰੇ ਕੁਝ ਲਈ ਸਮਾਜ ਨੂੰ ਅਨਿਆਈ ਠਹਿਰਾਉਦਾ ਹੈ-
ਵੇਖ ਅਨਿਆਈ ਸਮਾਜ
ਬਾਲ-ਖੇਡਾਂ ਇਹਦੀਆਂ ਤੋਂ ਖੋਹ ਲਈਆਂ
ਸੱਤਾਂ ਵਰ੍ਹਿਆਂ ਦੀ ਇਹ ਬੱਚੀ
ਸੱਕ ਚੁਗਦੀ ਘਾਹ ਲਿਆਂਦੀ
ਅੱਧੀ ਨੰਗੀ, ਅੱਧੀ ਕੱਜੀ
ਅੱਧੀ ਭੁੱਖੀ, ਅੱਧੀ ਰੱਜੀ
ਪੈਰੋਂ ਵਾਹਈ ਜੰਗਲਾਂ ਵਿੱਚ ਘੁੰਮਦੀ।
ਪ੍ਰਗਤੀਵਾਦ ਦੇ ਮੁੱਖ ਲੱਛਣ ਮੋਜੂਦਾ ਢਾਚੇ ਨੂੰ ਬਦਲਕੇ ਨਵੇਂ ਸਮਾਜ ਦੀ ਸਿਰਜਣਾ ਬਾਰੇ ਲੋਚਣਾ ਹੈ। ਕਵੀ ਨਵੇਂ ਸਮਾਜ ਦੀ ਕਲਪਨਾ ਕਰਦਾ ਹੈ ਜਿਸ ਵਿੱਚ ਮਨੁੱਖ ਹੱਥੇ ਮਨੁੱਖ ਦੀ ਲੁਟ ਨਹੀਂ ਹੋਵੇਗੀ, ਸਭ ਮਨੁੱਖਾਂ ਨੂੰ ਸਮਾਨ ਅਧਿਕਾਰ ਪ੍ਰਾਪਤ ਹੋਣਗੇ। ਇਹ ਕਵੀ ਦਾ ਪ੍ਰਗਤੀਵਾਦੀ ਸਿਧਾਂਤਾ ਤੋ ਪੂਰੀ ਤਰ੍ਹਾਂ ਜਾਣੂ ਹੋਣ ਦਾ ਸਬੂਤ ਹੈ ।ਕਿਉਂਕਿ ਪ੍ਰਗਤੀਵਾਦੀ ਸਿਧਾਤਾਂ ਅਨੁਸਾਰ ਨਵੇਂ ਸਮਾਜ ਦੀ ਸਿਰਜਣਾ ਆਵੱਸਕ ਹੈ-
ਜ਼ੈਨਾ ਮੇਰੀ ਧੀਏ, ਮੇਰੀ ਬੱਚੀਏ
ਆਉਣ ਵਾਲੇ ਨੇ ਉਹ ਦਿਨ
ਖੇਡੇਗੀ ਤੂੰ ਰੱਜ ਕੇ
ਅੱਤ ਚੰਗੀ ਪਾਠਸ਼ਾਲਾ ਵਿੱਚ ਪੜ੍ਹੇਗੀ।
ਪਿਆਰਾ ਸਿੰਘ ਸਹਿਰਾਈ ਕਿਰਤੀ ਸ੍ਰੇਣੀ ਦਾ ਹਮਾਇਤੀ ਹੈ। ਉਸਨੂੰ ਕਿਸਾਨ, ਮਜਦੂਰ ਅਤੇ ਚੰਗੇਰੇ ਸਮਾਜ ਦੀ ਸਥਾਪਨਾ ਲਈ ਜੁਟੇ ਹੋਏ ਮਿਹਨਕਸ਼ ਲੋਕਾਂ ਨਾਂਲ ਸਮਦਰਦੀ ਹੈ। ਉਹ ਮਿਹਨਤਕਸ਼ ਲੋਕਾਂ ਦੀਆਂ ਦੁਖਾਂ ਤਕਲੀਫਾਂ ਨੂੰ ਵੇਖ ਕੇ ਕੁਰਲਾ ਉਠਦਾ ਹੈ। ਉਹ ਮਿਹਨਤਕਸ਼ਾ ਦੀ ਸਰਮਾਏਦਾਰਾਂ ਹੱਥੋਂ ਹੋ ਰਹੀ ਲੁਟ ਨੂੰ ਵੇਖ ਨਹੀਂ ਸਕਦਾ।
ਹਰੇਕ ਹੀ ਪ੍ਰਗਤੀਵਾਦੀ ਸਾਹਿਤਕਾਰ ਸੰਸਾਰ ਅਮਨ ਦਾ ਹਮਾਇਤੀ ਹੈ। ਪਿਆਰਾ ਸਿੰਘ ਸਹਿਰਾਈ ਵੀ ਸੰਸਾਰ ਅਮਨ ਚਾਹੁੰਦਾ ਹੈ। ਇਹੋ ਕਾਰਣ ਹੈ ਕਿ ਇਸ ਵਿਸ਼ੈ ਸੰਬੰਧੀ ਉਸਨੇ ਮੁੱਢ ਤੋਂ ਹੀ ਅਵਾਜ ਉਠਾਈ ਹੈ। ਉਸਨੇ ਬਹੁਤ ਕਲਾਮਈ ਢੰਗ ਦੇ ਨਾਲ ਆਪਣੇ ਇਸ ਸਿਧਾਂਤ ਨੂੰ ਆਪਣੀਆ ਕਵਿਤਾਵਾਂ ਵਿੱਚ ਪੇਬ ਕੀਤਾ ਹੈ-
ਜ਼ੰਗੀ-ਗੀਤ ਮਹਿਲੀ ਸਿਸਕਣ ਅੱਜ ਲੋਕੋ,
ਅਮਨ- ਗੀਤ ਗੁਜਾਰਦੀਆਂ ਝੁਗੀਆਂ ਨੇ।
ਕੁੱਦੇ ਲੱਖਾਂ ਨੇ ਅਮਨ ਸੰਗਜਾਮ ਅੰਦਰ,
ਜੰਗ-ਬਾਜ਼ਾ ਦੀਆਂ ਛਾਉਣੀਆਂ ਲੁਗੀਆਂ ਨੇ।
ਲੋਕ ਖੜੇ ਫੌਲਾਦੀ ਦੀਵਾਰ ਬਣ ਕੇ,
ਰਾਹ ਬੰਦ ਕੀਤਾ ਇਹਨਾ ਲਾਮ ਦਾ ਏ।
ਨਵੀਆਂ ਮੰਜ਼ਲਾਂ ਨਵੇਂ ਪੜਾ ਪੈਂਡੇ,
ਨਵਾਂ ਰੰਗ ਅਜ ਲੋਕ-ਸੰਗਰਾਮ ਦਾ ਏ।
ਉਪਰੋਕਤ ਸਤਰਾਂ ਰਾਹੀਂ ਕਵੀ ਨੇ ਸਪਸ਼ਟ ਕੀਤਾ ਹੈ ਕਿ ਲੁਟੇਰੇ ਲੋਕ ਦੀ ਜੰਗ ਚਾਹੁੰਦੇ ਹਨ ਮਿਹਨਤਕਸ਼ ਅਤੇ ਕਿਰਤੀ ਲੋਕ ਅਮਨ ਦੇ ਪੱਕੇ ਮੁਦਈ ਹਨ।
ਹਵਾਲੇ
ਸੋਧੋ- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
- ↑ http://nationallibrary.gov.in/showdetails.php?id=580289
- ↑ http://nationallibrary.gov.in/showdetails.php?id=580295
- ↑ http://isbn2book.com/81-85267-00-6/gita_maria_nahim_karade_kawi-sangrahi/[permanent dead link]
<ref>
tag defined in <references>
has no name attribute.