ਪੀਲਾ ਮਕਾਨ (ਚਿੱਤਰ)
Coordinates: 43°40′56″N 4°37′55″E / 43.682177°N 4.631998°E ਪੀਲਾ ਮਕਾਨ (ਡੱਚ: Het gele huis), ਬਦਲਵਾਂ ਨਾਮ ਕੂਚਾ (ਡੱਚ: De straat),[1][2] 19ਵੀਂ ਸਦੀ ਦੇ ਉੱਤਰ-ਪ੍ਰਭਾਵਵਾਦੀ ਡੱਚ ਚਿੱਤਰਕਾਰ ਵਿਨਸੰਟ ਵੈਨ ਗਾਗ ਦਾ 1888 ਦਾ ਤੇਲ ਚਿੱਤਰ ਹੈ।
ਡੱਚ: Het gele huis | |
---|---|
ਕਲਾਕਾਰ | ਵਿਨਸੰਟ ਵੈਨ ਗਾਗ |
ਸਾਲ | 1888 |
ਕੈਟਾਲਾਗ | F 464 H 1589 |
ਕਿਸਮ | ਤੇਲ ਚਿੱਤਰ |
ਪਸਾਰ | 76 cm × 94 cm (28.3 in × 36 in) |
ਜਗ੍ਹਾ | ਵੈਨ ਗਾਗ ਮਿਊਜੀਅਮ, Amsterdam |
ਇਹ ਸਿਰਲੇਖ ਇਮਾਰਤ, 2, ਪਲੇਸ Lamartine, Arles, ਫ਼ਰਾਂਸ ਦੇ ਸੱਜੇ ਵਿੰਗ ਦਾ ਪਰਸੰਗ ਹੈ। ਇਹ ਉਹ ਘਰ ਹੈ, ਜਿੱਥੇ, 1 ਮਈ, 1888 ਨੂੰ, ਵਿਨਸੰਟ ਵੈਨ ਗਾਗ ਨੇ ਚਾਰ ਕਮਰੇ ਕਿਰਾਏ ਤੇ ਲਏ ਸਨ, ਜ਼ਮੀਨੀ ਮੰਜ਼ਿਲ ਤੇ ਦੋ ਵੱਡੇ ਵਾਲੇ Atelier ਅਤੇ ਰਸੋਈ ਦੇ ਤੌਰ 'ਤੇ ਕੰਮ ਲੈਣ ਲਈ ਅਤੇ, ਪਹਿਲੀ ਮੰਜ਼ਲ ਤੇ ਦੋ ਛੋਟੇ ਪਲੇਸ Lamartine ਦੇ ਸਾਹਮਣੇ। ਪਹਿਲੀ ਮੰਜ਼ਿਲ ਤੇ ਕੋਨੇ ਦੇ ਨੇੜੇ ਦੋਨੋਂ ਸ਼ਟਰ ਖੁੱਲ੍ਹੇ ਵਾਲੀ ਵਿੰਡੋ ਵੈਨ ਗਾਗ ਦੇ ਮਹਿਮਾਨ ਕਮਰੇ ਦੀ ਹੈ, ਜਿੱਥੇ ਪੌਲ ਗੌਗਿਨ ਦੇਰ ਅਕਤੂਬਰ 1888 ਤੋਂ ਨੌ ਹਫ਼ਤਿਆਂ ਦੇ ਲਈ ਰਿਹਾ ਸੀ। ਅਗਲੀ ਵਿੰਡੋ ਜਿਸਦਾ ਇੱਕ ਸ਼ਟਰ ਬੰਦ ਹੈ, ਉਸ ਦੇ ਪਿੱਛੇ ਵੈਨ ਗੋ ਦੀ ਬੈਡਰੂਮ ਹੈ। ਮਗਰਲੇ ਦੋ ਛੋਟੇ ਕਮਰੇ ਵੈਨ ਗਾਗ ਨੇ ਬਾਅਦ ਵਿੱਚ ਕਿਰਾਏ ਤੇ ਲਏ ਸੀ।