ਪੁਆਧੀ ਅਖਾੜਾ ਪਰੰਪਰਾ
ਪੁਆਧ ਦਾ ਖ਼ਿੱਤਾ
ਸੋਧੋਪੁਆਧ (ਅੰਗਰੇਜ਼ੀ: Puadh or Powadha) ਪੰਜਾਬ , ਅਤੇ ਹਰਿਆਣਾ ਰਾਜਾਂ ਦਾ ਉੱਤਰ ਪੱਛਮੀ ਭਾਰਤ ਵਿੱਚ ਪੈਂਦਾ ਖ਼ਿੱਤਾ ਹੈ । ਇਹ ਦਰਿਆ ਸਤਲੁਜ ਅਤੇ ਘੱਗਰ ਦਰਿਆਂਵਾਂ ਵਿਚਕਾਰ ਅਤੇ ਦਖਣ , ਦਖਣ ਪੂਰਬ ਅਤੇ ਪੂਰਬ (ਹਰਿਆਣਾ ) ਦੇ ਅੰਬਾਲਾ ਜਿਲਾ ਨਾਲ ਜੁੜਦੇ ਰੂਪਨਗਰ ਜਿਲਾ ਵਿੱਚ ਪੈਦਾ ਹੈ । [1]ਇਸ ਇਲਾਕੇ ਵਿੱਚ ਪੰਜਾਬੀ ਦੀ ਉੱਪ ਭਾਖਾ ਪੁਆਧੀ ਬੋਲੀ ਜਾਂਦੀ ਹੈ । ਇਸ ਵਿੱਚ ਚੰਡੀਗੜ੍ਹ ਸਮੇਤ ਪੰਚਕੁਲਾ (ਹਰਿਆਣਾ), ਮੋਹਾਲੀ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ (ਪੰਜਾਬ ) ਜ਼ਿਲਿਆਂ ਦੇ ਖੇਤਰ ਆਓਂਦੇ ਹਨ।
ਪੁਆਧੀ ਅਖਾੜਾ ਪਰੰਪਰਾ ਦਾ ਪਿਛੋਕੜ
ਸੋਧੋਇਸ ਖਿੱਤੇ ਵਿੱਚ ਕਿਸੇ ਸਮੇਂ ਪਿੰਡਾਂ ਵਿੱਚ ਅਖਾੜਾ ਪਰੰਪਰਾ ਬੇਹੱਦ ਮਕਬੂਲ ਰਹੀ ਹੈ ਜਿਸਨੂੰ ਪੁਆਧੀ ਅਖਾੜਾ ਕਿਹਾ ਜਾਂਦਾ ਸੀ । ਸਵ: ਸ੍ਰੀ ਆਸਾ ਰਾਮ ਬੈਦਵਾਣ ਜੋ ਪੁਆਧੀ ਕਿੱਸਾਕਾਰ ਸਨ, ਨੂੰ ਇਸ ਪਰੰਪਰਾ ਦਾ ਮੋਢੀ ਸਮਝਿਆ ਜਾਂਦਾ ਹੈ। ਅੱਜ ਵੀ ਮੁਹਾਲੀ ਜਿਲ੍ਹੇ ਦੇ ਪਿੰਡ ਸੋਹਣਾ ਵਿਖੇ ਪੈਂਦੀ ਉਹਨਾਂ ਦੀ ਸਮਾਧ ਉੱਤੇ ਅਖਾੜੇ ਲਗਦੇ ਹਨ। [2]। ਇਹ ਅਖਾੜੇ ਆਮ ਤੌਰ ਤੇ ਰਾਤ ਦੇ ਸਮੇਂ ਲਗਦੇ ਸਨ ਜਿਸ ਵਿੱਚ ਅਖਾੜੇ ਲਈ ਨਿਸਚਿਤ ਪਿੰਡ ਦੇ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਮਰਦ ਲੋਕ ਇੱਕਠੇ ਹੋ ਕੇ ਇਹਨਾਂ ਦਾ ਆਨੰਦ ਮਾਣਦੇ ਸਨ । ਰਾਤ ਦੇ ਹਨੇਰੇ ਵਿੱਚ ਇਹਨਾਂ ਅਖਾੜਿਆਂ ਵਿੱਚ ਰੌਸ਼ਨੀ ਦਾ ਪ੍ਰਬੰਧ ਕਰਨ ਲਈ ਇਹਨਾਂ ਅਖਾੜਾ ਟੋਲੀਆਂ ਵਿੱਚ ਕੁਝ ਮੈਂਬਰ ਮਸ਼ਾਲਚੀ ਹੁੰਦੇ ਸਨ ਜੋ ਮਸ਼ਾਲਾਂ ਬਾਲ ਕੇ ਰੌਸ਼ਨੀ ਕਰੀ ਰਖਦੇ ਸਨ।
ਪੁਆਧੀ ਅਖਾੜਾ ਲਾਓਣ ਵਾਲੀ ਟੋਲੀ ਦੀ ਬਣਤਰ
ਸੋਧੋਪਿੰਡਾਂ ਵਿੱਚ ਪੁਆਧੀ ਅਖਾੜਾ ਲਾਓਣ ਵਾਲੀ ਟੋਲੀ ਵਿੱਚ 18-20 ਤੱਕ ਕਲਾਕਾਰ ਹੁੰਦੇ ਹਨ ਜਿਹਨਾਂ ਵਿੱਚ ਇੱਕ ਨਚਾਰ (ਔਰਤਾਂ ਵਾਲੇ ਕਪੜੇ ਪਾ ਕੇ ਨਚਣ ਵਾਲਾ ਮਰਦ) ਹੁੰਦਾ ਹੈ ਅਤੇ ਬਾਕੀ ਗਾਇਕ ਮੰਡਲੀ , ਸਾਜ਼ਿੰਦੇ ਅਤੇ ਮਚਾਲਚੀ ਆਦਿ ਹੁੰਦੇ ਹਨ। ਟੋਲੀ ਦਾ ਇੱਕ ਮੁਖੀ ਹੁੰਦਾ ਹੈ ਜਿਸਦਾ ਰੁਤਬਾ ਸਭ ਤੋਂ ਅਹਿਮ ਹੁੰਦਾ ਹੈ ਅਤੇ ਉਹ ਸੂਤਰਧਾਰ ਦੀ ਭੂਮਿਕਾ ਨਿਭਾਓਂਦਾ ਹੈ। ਸੂਤਰਧਾਰ ਪੁਆਧੀ ਬੋਲੀ ਵਿੱਚ ਕਿੱਸੇ ਦਾ ਪ੍ਰਸੰਗ ਸ਼ੁਰੂ ਕਰਦਾ ਹੈ ਜਿਸਨੂੰ ਬਾਕੀ ਕਲਾਕਾਰ ਅਤੇ ਸਾਜ਼ਿੰਦੇ ਵਿਲੱਖਣ ਲਹਿਜੇ ਵਿੱਚ ਚੁੱਕ ਲੈਂਦੇ ਹਨ ਅਤੇ ਨਚਾਰ ਜੋ ਦਰਸ਼ਕਾਂ ਦੀ ਵਿਸ਼ੇਸ਼ ਖਿੱਚ ਦਾ ਕਾਰਣ ਹੁੰਦਾ ਹੈ , ਵੀ ਵਿਸ਼ੇਸ਼ ਅਦਾ ਨਾਲ ਇਸ ਤਾਲ ਤੇ ਨਾਚ ਕਰਦਾ ਹੈ ।
ਅਖਾੜੇ ਵਿੱਚ ਗਾਏ ਜਾਣ ਵਾਲੇ ਪ੍ਰਸੰਗ
ਸੋਧੋਪੁਆਧੀ ਅਖਾੜਿਆਂ ਦੀ ਸ਼ੁਰੂਆਤ ਹੋਰਨਾਂ ਗਾਇਕੀ ਦੇ ਅਖਾੜਿਆਂ ਵਾਂਗ ਧਾਰਮਿਕ ਪ੍ਰਸੰਗ ਜਾਂ ਮੰਗਲਾਚਰਣ ਨਾਲ ਹੁੰਦੀ ਹੈ। ਬਾਦ ਵਿੱਚ ਹਰ ਤਰਾਂ ਦੇ ਸਮਾਜਿਕ, ਸਭਿਆਚਾਰਕ, ਇਤਿਹਾਸਕ, ਮਿਥਿਹਾਸਕ ਜਾਂ ਲੋਕ ਨਾਇਕਾਂ ਦੇ ਪ੍ਰਸੰਗ ਸ਼ਾਮਿਲ ਕਰ ਲਏ ਜਾਂਦੇ ਹਨ । ਇਹਨਾਂ ਪ੍ਰ੍ਸੰਗਾਂ ਵਿੱਚ ਮਨੋਰਜਨ ਦੇ ਨਾਲ ਨਾਲ ਸਦਾਚਾਰਕ ਕਦਰਾਂ ਕੀਮਤਾਂ, ਉੱਚਾ ਸੁੱਚਾ ਇਖਲਾਕ ਅਤੇ ਸੁੱਚਜੀ ਜੀਵਨ ਜੀਵਨ ਜਾਚ ਨਾਲ ਸੰਬੰਧਿਤ ਸਮਗਰੀ ਵੀ ਸ਼ਮਿਲ ਹੁੰਦੀ ਸੀ।
ਗਾਏ ਜਾਣ ਵਾਲੇ ਪ੍ਰਸੰਗਾਂ ਦੀ ਵਿਲਖਣਤਾ
ਸੋਧੋਪੁਆਧੀ ਅਖਾੜਿਆਂ ਵਿੱਚ ਗਾਏ ਜਾਣ ਵਾਲੀ ਗਾਇਕੀ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਕਿਸੇ ਵਿਸ਼ੇਸ਼ ਧਰਮ, ਜਾਤ ਜਾਂ ਖ਼ਾਸ ਖਿੱਤੇ ਬਾਰੇ ਨਹੀਂ ਸਗੋਂ ਸਾਰੇ ਧਰਮਾਂ,ਖਿੱਤਿਆਂ ਬਾਰੇ ਅਤੇ ਲੋਕਾਂ ਦੀਆਂ ਸੱਧਰਾਂ, ਉਮੀਦਾਂ ਉਮੰਗਾਂ ਦੀ ਤਰਜਮਾਨੀ ਕਰਨ ਵਾਲੀ ਗਾਇਕੀ ਪੇਸ਼ ਕੀਤੀ ਜਾਂਦੀ ਹੈ। ਵੱਖਰਤਾ ਸਿਰਫ ਇਹ ਹੁੰਦੀ ਹੈ ਕਿ ਇਸ ਪੇਸ਼ਕਾਰੀ ਦੀ ਭਾਸ਼ਾ ਪੁਆਧੀ ਹੁੰਦੀ ਹੈ ।ਇਸ ਵਿੱਚ ਗੁਰੂਆਂ ਦੇ ਨਾਲ ਨਾਲ਼ ਦੇਵੀ ਦੇਵਤਿਆਂ, ਪੀਰਾਂ ਫਕੀਰਾਂ, ਖ਼ਿਜ਼ਰ ਖੁਆਜੇ, ਨਗਰ ਖੇੜੇ ਦੇ ਦੇਵਤਾ, ਗੁੱਗਾ ਪੀਰ ਜਾਂ ਲੋਕ ਨਾਇਕਾਂ ਦੇ ਪ੍ਰਸੰਗਾਂ ਬਾਰੇ ਗਾਇਆ ਜਾਂਦਾ ਹੈ। ਇਹ ਅਖਾੜੇ ਇਸ ਖਿੱਤੇ ਦੇ ਲੋਕਾਂ ਦੀ ਧਰਮ ਨਿਰਪੱਖ ਸੋਚ ਅਤੇ ਮਿਸ਼ਰਤ ਸਭਿਆਚਾਰ ਦੀ ਗਵਾਹੀ ਭਰਦੇ ਹਨ।
ਗਾਇਕੀ ਦੀਆਂ ਵੰਨਗੀਆਂ
ਸੋਧੋਬਾਬਾ ਆਸਾਰਾਮ ਬੈਦਵਾਣ
(1)
ਓ ਸਰੁਸ੍ਤੀ ਕੇ ਚਰਣਾ ਮਾ ਨਮਸ੍ਕਾਰ ਜੀ
ਓ ਕਹੰਦਾ ਮੈਂ ਬਾਲ ਅਨਜਾਣ ਦੇਦੇ ਕਵਿਤਾ ਕਾ ਗਿਆਨ
ਤੇਰੇ ਚਰਣਾ ਮਾ ਧਿਆਨ
ਮੰਨੂ ਲਾਦੇ ਪਾਰ ਜੀ ਮੰਨੂ ਲਾਦੇ ਪਾਰ ਜੀ
ਸਰੁਸ੍ਤੀ ਕੇ ਚਰਣਾ ਮਾ ਨਮਸ੍ਕਾਰ ਜੀ
ਤੇਰੀ ਤਕਲੀ ਮੇਂ ਓਟ
ਛੰਜ ਰਚਾ ਕਰਕੇ ਸੋਚ
ਕੋਈ ਸਕੇ ਨਹੀ ਟੋਕ
ਮੰਨੂ ਲਾਦੇ ਪਾਰ ਜੀ ਮੰਨੂ ਲਾਦੇ ਪਾਰ ਜੀ
ਸ਼੍ਰੁਸਤੀ ਕੇ ਚਰਣਾ ਮਾ ਨਮਸ੍ਕਾਰ ਜੀ
ਤੇਰੀ ਓਟ ਮੇਂ ਟਕਾਈ ਤੂ ਏ ਬਰਮ੍ਹਾ ਕੀ ਜਾਈ
ਹੋਜਾ ਅਖਾੜੇ ਮਾ ਸਹਾਈ
ਫੜਕੇ ਸੀਤਾਰ ਜੀ
ਸਰੁਸ੍ਤ੍ਤੀ ਕੇ ਚਰਣਾ ਮਾ ਨਮਸ੍ਕਾਰ ਜੀ
(2)
ਇੱਕ ਬਾਤ ਕੀ ਹੋਗੀ ਅਕਾਸ਼ ਬਾਣੀ,ਥਾਨੂ ਸੱਚ ਕਾ ਬਚਨ ਸਣਾਣਾ ਹੈ ਜੀ ।।
ਦੇਸੀ ਘੀ ਨੀ ਲੋਕਾਂ ਨੂੰ ਇਹ ਮਿਲਣਾ,ਟੀਕਾ ਤਾਕਤ ਕਾ ਪਊ ਲਵਾਣਾ ਹੈ ਜੀ ।।
ਚੰਗਾ ਦੁੱਧ ਵੀ ਲੋਕਾਂ ਨੂੰ ਨਹੀ ਮਿਲਣਾ,ਸਪਰੀਟਾ ਵਿੱਚ ਲਿਫਾਫੀਆਂ ਦੇ ਪਾਣਾ ਹੈ ਜੀ ।।
ਇਨਾ ਬੂਟੀਆਂ ਕੀ ਕਲਾ ਖਤਮ ਹੋਜੂ, ਹੋਜੂ ਸੱਸ ਬਹੂ ਕਾ ਇੱਕ ਜਾ ਬਾਣਾ ਹੈ ਜੀ ।।
ਇੱਥੇ ਬਸਣਾ ਸ਼ਹਿਰ ਬਹੁਤ ਭਾਰੀ,ਬਿਨਾ ਤੇਲ ਤੇ ਦੀਵਾ ਜਗਾਣਾ ਹੈ ਜੀ ।।
ਪੁਰਾਣੇ ਰਾਗ ਨੂੰ ਕਿਸੀ ਨੇ ਪੁਛਣਾ ਨੀ,ਸੁਣੂ ਤੀਮੀ ਕਾ ਲੋਕ ਗਾਣਾ ਹੈ ਜੀ ।।
ਕਹਿਣਾ ਪੁੱਤ ਨੇ ਬਾਪ ਕਾ ਮੰਨਣਾ ਨੀ, ਇਹ ਵੀ ਬੀਤ ਜੂ ਰੱਬ ਕਾ ਭਾਣਾ ਹੈ ਜੀ ।।
ਰਿਸ਼ਵਤ ਚੁਗਲੀ ਕਾ ਹੋਜੂ ਬੋਲ ਬਾਲਾ,ਕੰਨਿਆ ਜੰਮ ਕੇ ਗੇਰੂ ਗੀ ਨਿਆਣਾ ਹੈ ਜੀ ।।
ਕੁਦਰਤ ਵਾਲੀ ਤਾ ਹੋਜੂ ਕਰੋਪੀ ਭਾਰੀ,ਭੁਚਾਲ ਬਿਮਾਰੀਆ ਹੜਾ ਨੇ ਆਣਾ ਹੈ ਜੀ ।।
"ਆਸਾ ਰਾਮ" ਨੇ ਤਾਂ ਸਭ ਕੁਝ ਦੇਖ ਲਿਆ ਹੈ,ਬਾਕੀ ਥਾਰੇ ਅੱਗੇ ਜਮਾਨੇ ਨੇ ਆਣਾ ਹੈ ਜੀ ।।
(3)
ਜੇ ਨਲੂਆ ਨਾ ਮਰਦਾ ਕੰਮ ਸੀ ਪੂਰਾ ਕੰਢੇ ਤੇ ॥
ਮਹਾਰਾਜਾ ਰਣਜੀਤ ਸਿੰਘ ਜੇ ਨਾ ਪੈਂਦਾ ਮੰਜੇ ਤੇ ॥
ਨਾ ਬੁਰੀਆਂ ਸਰਕਾਰਾ ਜੇ ਸਾਡੇ ਰਾਜ ਨੂੰ ਸਾਂਭ ਦੀਆਂ ॥
ਸਾਡੇ ਗੋਰੇ ਪਾਉਂਦੇ ਪੱਠੇ ਮੇਮਾਂ ਭਾਂਡੇ ਮਾਂਜਦੀਆਂ ॥
ਬੋਲੀਆਂ ਦੇ ਰੂਪ ਦੀਆਂ ਵਿੱਚ
ਸੋਧੋ (4)
ਓਸ ਦੇ ਸਮਾਨ ਵਿਚੋਂ ਹੋਊ ਬਰਖਾ
ਰੰਡੀ ਤੀਮੀ ਡਾਹੁਣੋ ਛੱਡ ਜੂ ਗੀ ਚਰਖਾ
ਭੁੱਖੀ ਭੁਖੜੀ ਕੋਲ ਰਡਿਆਲਾ
ਲੱਸੀ ਵੇਚੇ ਦਾਊਂ ਮਾਜਰਾ
ਨਾਮਵਰ ਪੁਆਧੀ ਅਖਾੜਾ ਗਾਇਕ
ਸੋਧੋਭਗਤ ਆਸਾ ਰਾਮ ਜੀ ਬੈਦਵਾਣ ਇਸ ਪਰੰਪਰਾ ਦੇ ਮੋਢੀ ਗਾਇਕ ਅਤੇ ਕਿੱਸਾਕਾਰ ਹੋਏ ਹਨ। ਰੱਬੀ ਸਿੰਘ ਬੈਂਰੋਂਪੁਰੀ ਵੀ ਇਸ ਪਰੰਪਰਾ ਵਿੱਚ ਵਡਮੁੱਲਾ ਯੋਗਦਾਨ ਪਾਓਣ ਵਾਲੇ ਕਲਾਕਾਰ ਹਨ। [3]।ਇਸੇ ਤਰਾਂ ਚਰਨ ਸਿਂਘ ਜੋ ਇਸੇ ਇਲਾਕੇ ਦੇ ਪਿੰਡ ਦਿਆਲਪੁਰ ਸੋਢੀਆਂ ਦੇ ਰਹਿਣ ਵਾਲੇ ਹਨ ਵੀ ਪਿਛਲੇ ਤਕਰੀਬਨ 35 ਸਾਲਾਂ ਤੋਂ ਇਸ ਕਲਾ ਨੂੰ ਅਤੇ ਪੁਆਧੀ ਬੋਲੀ ਨੂੰ ਪ੍ਰ੍ਫ਼ੁਲਤ ਕਰਨ ਵਿੱਚ ਰੁਝੇ ਹੋਏ ਹਨ। [4]। ਇਸ ਤੋਂ ਇਲਾਵਾ ਗਾਮੀ ਸੰਗਤਪੁਰੀਆ ਵੀ ਇਹਨਾਂ ਅਖਾੜਿਆਂ ਦਾ ਨਾਮਵਰ ਗਾਇਕ ਰਿਹਾ ਹੈ ।
ਮੌਜੂਦਾ ਸਥਿਤੀ
ਸੋਧੋਸਮਾਂ ਬਦਲਣ ਨਾਲ ਮੌਖਿਕ ਗਾਇਕੀ ਦੀ ਇਹ ਪਰੰਪਰਾ ਅਲੋਪ ਹੁੰਦੀ ਜਾ ਰਹੀ ਹੈ । ਪੁਆਧੀ ਇਲਾਕੇ ਦੀ ਅਲੋਪ ਹੁੰਦੀ ਜਾ ਰਹੀ ਇਸ ਪਰੰਪਰਾ ਨੂੰ ਸਾਂਭਣ ਲਈ ਪੰਜਾਬੀ ਯੁਨੀਵਰਸਟੀ ਵਲੋਂ ਇੱਕ ਡਾਕੂਮੈਂਟਰੀ ਤਿਆਰ ਕਾਰਵਾਈ ਗਈ ਹੈ ਤਾਂ ਜੋ ਆਓਣ ਵਾਲੀਆਂ ਨਸਲਾਂ ਨੂੰ ਉਹਨਾਂ ਦੇ ਪੁਰਖਿਆਂ ਦੀ ਇਸ ਵਿਲੱਖਣ ਲੋਕ ਵਿਰਾਸਤ ਦੇ ਦੀਦਾਰ ਕਰਵਾਏ ਜਾ ਸਕਣ।[5]। ਪੁਆਧ ਦੇ ਕੁਝ ਇਲਾਕਿਆਂ ਵਿੱਚ ਕਦੇ ਕਦਾਈਂ ਅਜੇ ਵੀ ਇਹ ਅਖਾੜੇ ਲਗਾਏ ਜਾਂਦੇ ਹਨ ।[6]।
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "Powadh or Puadh or Powadha is a region of Punjab and parts of Haryana between the Satluj and Ghaggar rivers. The part lying south, south-east and east of Rupnagar adjacent to Ambala District (Haryana) is Powadhi". Archived from the original on 2016-03-04. Retrieved 2015-05-08.
{{cite news}}
: Unknown parameter|dead-url=
ignored (|url-status=
suggested) (help) - ↑ "http://m.jagbani.com/detail.aspx?news_id=249332".
{{cite web}}
: External link in
(help); Missing or empty|title=
|url=
(help) - ↑ "http://punjabitribuneonline.com/2011/03/%E0%A8%85%E0%A8%96%E0%A8%BE%E0%A9%9C%E0%A8%BE-%E0%A8%97%E0%A8%BE%E0%A8%87%E0%A8%95%E0%A9%80-%E0%A8%A6%E0%A8%BE-%E0%A8%AE%E0%A8%BE%E0%A8%A3/".
{{cite web}}
: External link in
(help); Missing or empty|title=
|url=
(help) - ↑ "http://punjabitribuneonline.com/2014/10/%E0%A8%AA%E0%A9%81%E0%A8%86%E0%A8%A7%E0%A9%80-%E0%A8%85%E0%A8%96%E0%A8%BE%E0%A9%9C%E0%A8%BF%E0%A8%86%E0%A8%82-%E0%A8%A6%E0%A9%80-%E0%A8%9C%E0%A8%BF%E0%A9%B0%E0%A8%A6-%E0%A8%9C%E0%A8%BE%E0%A8%A8/".
{{cite web}}
: External link in
(help); Missing or empty|title=
|url=
(help) - ↑ "http://punjabitribuneonline.com/2015/04/%E0%A8%AA%E0%A9%81%E0%A8%86%E0%A8%A7-%E0%A8%A6%E0%A8%BE-%E0%A8%B2%E0%A9%81%E0%A8%AA%E0%A8%A4-%E0%A8%B9%E0%A9%8B-%E0%A8%B0%E0%A8%BF%E0%A8%B9%E0%A8%BE-%E0%A8%B2%E0%A9%8B%E0%A8%95-%E0%A8%B0%E0%A9%B0/".
{{cite web}}
: External link in
(help); Missing or empty|title=
|url=
(help) - ↑ "http://epaper.punjabitribuneonline.com/c/5730157".
{{cite web}}
: External link in
(help); Missing or empty|title=
|url=
(help)