ਪੁਐਬਲਾ (ਸਪੇਨੀ ਉਚਾਰਨ: [ˈpweβla]), ਪੂਰਵਲਾ ਏਰੋਈਕਾ ਪੁਐਬਲਾ ਦੇ ਸਾਰਾਗੋਸਾ (Heroica Puebla de Zaragoza), ਪੁਐਬਲਾ ਨਗਰਪਾਲਿਕਾ ਦਾ ਟਿਕਾਣਾ, ਪੁਐਬਲਾ ਰਾਜ ਦੀ ਰਾਜਧਾਨੀ ਅਤੇ ਮੈਕਸੀਕੋ ਦੇ ਸਭ ਤੋਂ ਪ੍ਰਮੁੱਖ ਪੰਜ ਸਪੇਨੀ ਬਸਤੀਵਾਦੀ ਸ਼ਹਿਰਾਂ ਵਿੱਚੋਂ ਇੱਕ ਹੈ[1] ਬਸਤੀਵਾਦੀ ਯੁਗ ਦਾ ਵਿਉਂਤਬੱਧ ਸ਼ਹਿਰ ਹੋਣ ਕਰ ਕੇ ਇਹ ਮੈਕਸੀਕੋ ਸ਼ਹਿਰ ਦੇ ਦੱਖਣ-ਪੱਛਮ ਅਤੇ ਮੈਕਸੀਕੋ ਦੇ ਮੁੱਖ ਅੰਧ ਮਹਾਂਸਾਗਰ ਉਤਲੀ ਬੰਦਰਗਾਹ, ਬੇਰਾਕਰੂਸ ਦੇ ਪੱਛਮ ਵੱਲ ਇਹਨਾਂ ਦੋਹਾਂ ਸ਼ਹਿਰਾਂ ਵਿਚਲੇ ਰਾਹ ਉੱਤੇ ਕੇਂਦਰੀ ਮੈਕਸੀਕੋ ਵਿੱਚ ਸਥਿਤ ਹੈ।

ਪੁਐਬਲਾ
Heroica Puebla de Zaragoza (ਸਪੇਨੀ)
ਉਪਨਾਮ: ਅਮਰੀਕਾ ਦੀ ਨਿਸ਼ਾਨੀ-ਸੰਦੂਕੜੀ, ਫ਼ਰਿਸ਼ਤਿਆਂ ਦਾ ਸ਼ਹਿਰ, ਐਂਜਲੋਪੋਲਿਸ
ਗੁਣਕ: 19°02′43″N 98°11′51″W / 19.04528°N 98.19750°W / 19.04528; -98.19750
ਦੇਸ਼  ਮੈਕਸੀਕੋ
ਰਾਜ ਪੁਐਬਲਾ
ਨਗਰਪਾਲਿਕਾ ਪੁਐਬਲਾ
ਸਥਾਪਤ 1531
ਨਗਰਪਾਲਿਕਾ ਦਰਜਾ 1821
ਅਬਾਦੀ (2010)ਨਗਰਪਾਲਿਕਾ
 - ਸ਼ਹਿਰ/ਨਗਰਪਾਲਿਕਾ 15,39,819
 - ਮੁੱਖ-ਨਗਰ 26,68,347
 - ਵਾਸੀ ਸੂਚਕ ਪੋਬਲਾਨੋ, ਪੁਐਬਲਾਈ
ਸਮਾਂ ਜੋਨ ਕੇਂਦਰੀ ਮਿਆਰੀ ਵਕਤ (UTC−6)
 - ਗਰਮ-ਰੁੱਤ (ਡੀ0ਐੱਸ0ਟੀ) ਕੇਂਦਰੀ ਦੁਪਹਿਰੀ ਵਕਤ (UTC−5)
ਡਾਕ ਕੋਡ 72000
ਵੈੱਬਸਾਈਟ (ਸਪੇਨੀ) Official site

ਹਵਾਲੇਸੋਧੋ

  1. Seacord, Stephanie (2006-01-01). "On the road to becoming an authentic "poblano"". Mexconnect. Retrieved 2009-10-21.