ਪੁਪੂਲ ਜੈਕਰ ਇੱਕ ਭਾਰਤੀ ਲੇਖਕ ਅਤੇ ਕਾਰਕੁਨ ਸੀ। ਉਹ ਆਜ਼ਾਦੀ ਤੋਂ ਬਾਅਦ ਭਾਰਤ ਦੇ ਪਿੰਡਾਂ ਦੀ ਕਲਾ ਅਤੇ ਦਸਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਜਾਣੀ ਜਾਂਦੀ ਸੀ। ਉਸਨੇ 1980ਈ. ਦੇ ਲਗਭਗ ਫਰਾਂਸ, ਜਪਾਨ ਅਤੇ ਅਮਰੀਕਾ ਵਿੱਚ ਭਾਰਤੀ ਕਲਾ ਨਾਲ ਸਬੰਧਿਤ ਮੇਲੇ ਕਰਵਾ ਕੇ ਭਾਰਤੀ ਸੰਸਕ੍ਰਿਤੀ ਨੂੰ ਪ੍ਰਸਿਧੀ ਦਿਲਵਾਈ।

ਪੁਪੂਲ ਜੈਕਰ
ਜਨਮ(1915-09-11)11 ਸਤੰਬਰ 1915
ਇਟਾਵਾ, ਉੱਤਰ ਪ੍ਰਦੇਸ਼
ਮੌਤ29 ਮਾਰਚ 1997(1997-03-29) (ਉਮਰ 81)
ਬੰਬੇ (ਹੁਣ ਮੁੰਬਈ)

ਉਹ ਗਾਂਧੀ-ਨਹਿਰੂ ਪਰਿਵਾਰ ਦੀ ਨਜਦੀਕੀ ਦੋਸਤ ਅਤੇ ਉਹਨਾਂ ਦੀ ਸਵੈਜੀਵਨੀ ਲੇਖਕ ਸੀ। ਉਹ ਤਿੰਨ ਪ੍ਰਧਾਨਮੰਤਰੀਆਂ ਜਵਾਹਰਲਾਲ ਨਹਿਰੂ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੀ ਨਜਦੀਕੀ ਦੋਸਤ ਸੀ।

ਹਵਾਲੇਸੋਧੋ