ਰਾਜੀਵ ਗਾਂਧੀ
ਰਾਜੀਵ ਗਾਂਧੀ (/ˈrɑːdʒiːv ˈɡɑːndiː/ ( ਸੁਣੋ); 20 ਅਗਸਤ 1944 – 21 ਮਈ 1991)
ਭਾਰਤ ਦੇ 7ਵੇਂ ਪ੍ਰਧਾਨ ਮੰਤਰੀ ਸਨ। ਉਨ੍ਹਾਂ ਨੇ 31 ਅਕਤੂਬਰ 1984 ਨੂੰ ਆਪਣੀ ਮਾਂ ਦੀ ਹੱਤਿਆ ਦੇ ਬਾਅਦ ਇਹ ਪਦ ਗ੍ਰਹਿਣ ਕੀਤਾ। ਉਹਨਾਂ ਦੀ ਵੀ 21 ਮਈ 1991 ਨੂੰ ਹੱਤਿਆ ਕਰ ਦਿੱਤੀ ਗਈ ਸੀ। ਉਹ 40 ਸਾਲ ਦੀ ਉਮਰ ਵਿੱਚ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਬਣੇ।
ਰਾਜੀਵ ਗਾਂਧੀ | |
---|---|
![]() | |
ਭਾਰਤ ਦੇ 7ਵੇਂ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 31 ਅਕਤੂਬਰ 1984 – 2 ਦਸੰਬਰ 1989 | |
ਰਾਸ਼ਟਰਪਤੀ | ਗਿਆਨੀ ਜ਼ੈਲ ਸਿੰਘ ਰਾਮਾਸਵਾਮੀ ਵੇਂਕਟਰਮਣ |
ਤੋਂ ਪਹਿਲਾਂ | ਇੰਦਰਾ ਗਾਂਧੀ |
ਤੋਂ ਬਾਅਦ | ਵੀ. ਪੀ. ਸਿੰਘ |
Leader of the Opposition | |
ਦਫ਼ਤਰ ਵਿੱਚ 18 ਦਸੰਬਰ 1989 – 23 ਦਸੰਬਰ 1990 | |
ਪ੍ਰਧਾਨ ਮੰਤਰੀ | ਵੀ. ਪੀ. ਸਿੰਘ |
ਤੋਂ ਪਹਿਲਾਂ | ਖਾਲੀ |
ਤੋਂ ਬਾਅਦ | ਲਾਲ ਕ੍ਰਿਸ਼ਨ ਅਡਵਾਨੀ |
ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ | |
ਦਫ਼ਤਰ ਵਿੱਚ 1985–1991 | |
ਤੋਂ ਪਹਿਲਾਂ | ਇੰਦਰਾ ਗਾਂਧੀ |
ਤੋਂ ਬਾਅਦ | ਪੀ ਵੀ ਨਰਸਿਮਾ ਰਾਓ |
ਲੋਕ ਸਭਾ ਮੈਂਬਰ for ਅਮੇਠੀ | |
ਦਫ਼ਤਰ ਵਿੱਚ 1981–1991 | |
ਤੋਂ ਪਹਿਲਾਂ | ਸੰਜੇ ਗਾਂਧੀ |
ਤੋਂ ਬਾਅਦ | ਸਤੀਸ਼ ਸ਼ਰਮਾ |
ਨਿੱਜੀ ਜਾਣਕਾਰੀ | |
ਜਨਮ | ਰਾਜੀਵ (ਸ਼ਰਮਾ) ਗਾਂਧੀ 20 ਅਗਸਤ 1944 ਬੰਬਈ, ਬੰਬਈ ਪ੍ਰੈਜੀਡੈਂਟ, ਬਰਤਾਨਵੀ ਭਾਰਤ (ਹੁਣ ਮੁੰਬਈ , ਮਹਾਰਾਸ਼ਟਰ, ਭਾਰਤ) |
ਮੌਤ | 21 ਮਈ 1991 (ਉਮਰ 46) ਸਰੀਪੇਰਮਬਦੂਰ, ਤਮਿਲਨਾਡੂ, ਭਾਰਤ |
ਕੌਮੀਅਤ | Indian |
ਸਿਆਸੀ ਪਾਰਟੀ | ਇੰਡੀਅਨ ਨੈਸ਼ਨਲ ਕਾਂਗਰਸ |
ਜੀਵਨ ਸਾਥੀ | ਸੋਨੀਆ ਗਾਂਧੀ |
ਬੱਚੇ | ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ |
ਮਾਪੇ(s) | ਫ਼ਿਰੋਜ਼ ਗਾਂਧੀ ਇੰਦਰਾ ਗਾਂਧੀ |
ਰਾਜੀਵ ਗਾਂਧੀ, ਇੰਦਰਾ ਅਤੇ ਫਿਰੋਜ਼ ਗਾਂਧੀ ਦੇ ਸਭ ਤੋਂ ਵੱਡੇ ਪੁੱਤਰ ਸਨ। ਉਹਨਾਂ ਨੇ ਟਰਿਨਿਟੀ ਕਾਲਜ, ਕੈੰਬਰਿਜ ਅਤੇ ਬਾਅਦ ਵਿੱਚ ਇੰਪੀਰਿਅਲ ਕਾਲਜ ਲੰਦਨ ਵਿੱਚ ਦਾਖਲਾ ਲਿਆ ਪਰ ਦੋਨਾਂ ਵਿੱਚ ਇੱਕ ਵੀ ਡਿਗਰੀ ਪੂਰੀ ਨਹੀਂ ਕੀਤੀ। ਕੈੰਬਰਿਜ ਵਿੱਚ ਉਨ੍ਹਾਂ ਨੇ ਦੀ ਮੁਲਾਕਾਤ ਇਟਲੀ ਦੀ ਜੰਮ ਪਲ ਏੰਟੋਨਿਆ ਅਲਬਿਨਾ ਮੈਨਾਂ ਨਾਲ ਹੋਈ ਜਿਨਾਂ ਨਾਲ ਬਾਅਦ ਵਿੱਚ ਉਹਨਾ ਨੇ ਵਿਆਹ ਕਰ ਲਿਆ। ਯੂਨੀਵਰਸਿਟੀ ਛੱਡਣ ਦੇ ਬਾਅਦ ਉਨ੍ਹਾਂ ਨੇ ਇੰਡੀਅਨ ਏਅਰਲਾਈਨਸ ਵਿੱਚ ਇੱਕ ਪੇਸ਼ੇਵਰ ਪਾਇਲਟ ਵਜੋਂ ਨੌਕਰੀ ਕੀਤੀ। ਉਹ ਆਪਣੇ ਪਰਵਾਰ ਦੀ ਰਾਜਨੀਤਕ ਸ਼ੁਹਰਤ ਦੇ ਬਾਵਜੂਦ, ਰਾਜਨੀਤੀ ਤੋਂ ਦੂਰ ਬਣੇ ਰਹੇ। 1980 ਵਿੱਚ ਆਪਣੇ ਛੋਟੇ ਭਰਾ ਸੰਜੇ ਗਾਂਧੀ ਦੀ ਮੌਤ ਦੇ ਬਾਅਦ ਉਹ ਰਾਜਨੀਤੀ ਵਿੱਚ ਆਏ। 1984 ਵਿੱਚ ਆਪਰੇਸ਼ਨ ਬਲੂ ਸਟਾਰ ਦੇ ਬਾਅਦ, ਉਨਾਂ ਦੀ ਮਾਂ ਦੀ ਹੱਤਿਆ ਉੱਪਰੰਤ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਹੋਣ ਲਈ ਨਾਮਜਦ ਕੀਤਾ।