ਪੇਰੀਕਲੀਜ਼ (/ˈpɛrɪklz/; ਅੰ. 495 - 429 ਈਪੂ) ਇੱਕ ਪ੍ਰਮੁੱਖ ਅਤੇ ਪ੍ਰਭਾਵਸ਼ਾਲੀ ਯੂਨਾਨੀ ਸਿਆਸਤਦਾਨ, ਬੁਲਾਰਾ ਅਤੇ ਏਥਨਜ਼ ਦੇ ਸਨਹਿਰੀ ਜੁੱਗ ਸਮੇਂ - ਖਾਸ ਤੌਰ 'ਤੇ ਪਰਸ਼ੀਅਨ ਅਤੇ ਪੈਲੋਪਨਨੇਸੀਆਈ ਯੁੱਧਾਂ ਵਿਚਕਾਰ ਦੇ ਸਮੇਂ ਦੌਰਾਨ ਇੱਕ ਜਰਨੈਲ ਸੀ। ਉਹ ਸ਼ਕਤੀਸ਼ਾਲੀ ਅਤੇ ਇਤਿਹਾਸਕ ਤੌਰ 'ਤੇ ਪ੍ਰਭਾਵਸ਼ਾਲੀ ਅਲਕਮੇਓਨੀਡ ਪਰਿਵਾਰ ਦਾ ਆਪਣੀ ਮਾਂ ਵਾਲੇ ਪਾਸਿਓਂ ਵਾਰਸ ਸੀ। ਪੇਰੀਕਲਜ਼ ਦਾ ਏਥਨੀ ਸਮਾਜ 'ਤੇ ਏਨਾ ਡੂੰਘਾ ਪ੍ਰਭਾਵ ਸੀ ਕਿ ਇੱਕ ਸਮਕਾਲੀ ਇਤਿਹਾਸਕਾਰ, ਥੂਸੀਡੀਡਜ਼ ਨੇ ਉਸ ਨੂੰ "ਏਥਨਜ਼ ਦਾ ਪਹਿਲਾ ਨਾਗਰਿਕ" ਮੰਨਿਆ ਹੈ।[1] ਪੇਰੀਕਲਜ਼ ਨੇ ਡੇਲੀਅਨ ਲੀਗ ਨੂੰ ਏਥੀਨੀਅਨ ਸਾਮਰਾਜ ਵਿੱਚ ਬਦਲ ਦਿੱਤਾ ਅਤੇ ਪੈਲੋਪਨੇਨੇਸੀਅਨ ਯੁੱਧ ਦੇ ਪਹਿਲੇ ਦੋ ਸਾਲਾਂ ਦੌਰਾਨ ਆਪਣੇ ਦੇਸ਼ ਵਾਸੀਆਂ ਦੀ ਅਗਵਾਈ ਕੀਤੀ। ਲਗਪਗ 461 ਤੋਂ 429 ਬੀਸੀ ਤੱਕ, ਜਿਸ ਅਰਸੇ ਦੌਰਾਨ ਉਸਨੇ ਏਥਨਜ਼ ਦੀ ਅਗਵਾਈ ਕੀਤੀ, ਉਸ ਨੂੰ ਕਈ ਵਾਰ " ਪੇਰੀਕਲਜ਼ ਦਾ ਯੁੱਗ " ਕਹਿ ਲਿਆ ਜਾਂਦਾ ਹੈ, ਹਾਲਾਂਕਿ ਇਸ ਤਰ੍ਹਾਂ ਦਰਸਾਏ ਗਏ ਸਮੇਂ ਵਿੱਚ ਪਰਸੀਅਨ ਯੁੱਧਾਂ ਦਾ ਬਹੁਤ ਪਹਿਲਾਂ ਦਾ ਸਮਾਂ ਜਾਂ ਅਗਲੀ ਸਦੀ ਤੱਕ ਦਾ ਸਮਾਂ ਵੀ ਸ਼ਾਮਲ ਹੋ ਸਕਦਾ ਹੈ।

ਪੇਰੀਕਲੀਜ਼
ਪੇਰੀਕਲੀਜ਼ ਦਾ ਬਸਟ ਜਿਸ ਤੇ ਉਕਰਿਆਹੈ "ਪੇਰੀਕਲੀਜ਼,ਪੁੱਤਰ ਖਾਂਤੀਪਸ,ਏਥਨੀਅਨ". ਸੰਗਮਰਮਰ, ਅੰ. 430 ਈਪੂ, ਦੇ ਇੱਕ ਯੂਨਾਨੀ ਮੂਲ ਦੀ ਰੋਮਨ ਨਕਲ, ਮਿਊਜੀਓ ਪਾਇਓ-ਕਲੇਮੈਂਟੀਨੋ, ਵੈਟੀਕਨ ਅਜਾਇਬ ਘਰ,
ਜਨਮc. 495 ਈਪੂ
ਏਥਨਜ਼, ਯੂਨਾਨ
ਮੌਤ429 ਈਪੂ
ਏਥਨਜ਼, ਯੂਨਾਨ
ਵਫ਼ਾਦਾਰੀਏਥਨਜ਼
ਰੈਂਕਸਟਰੈਟੇਗੋਸ

ਪੇਰੀਕਲਜ਼ ਨੇ ਕਲਾ ਅਤੇ ਸਾਹਿਤ ਨੂੰ ਉਤਸ਼ਾਹਤ ਕੀਤਾ; ਮੁੱਖ ਤੌਰ ਤੇ ਉਸਦੇ ਯਤਨਾਂ ਸਦਕਾ ਹੀ ਐਥਨਜ਼ ਨੇ ਪ੍ਰਾਚੀਨ ਯੂਨਾਨ ਦੀ ਦੁਨੀਆ ਦਾ ਵਿਦਿਅਕ ਅਤੇ ਸਭਿਆਚਾਰਕ ਕੇਂਦਰ ਹੋਣ ਦਾ ਮਾਣ ਪ੍ਰਾਪਤ ਕੀਤਾ। ਉਸਨੇ ਇੱਕ ਅਭਿਲਾਸ਼ੀ ਪ੍ਰਾਜੈਕਟ ਸ਼ੁਰੂ ਕੀਤਾ ਜਿਸ ਨੇ ਐਕਰੋਪੋਲਿਸ (ਜ਼ਿਆਦਾਤਰ ਪਾਰਥੇਨੋਨ ਸਮੇਤ) ਦੇ ਜ਼ਿਆਦਾਤਰ ਬਚੇ ਹੋਏ ਢਾਂਚਿਆਂ ਦੀ ਸਿਰਜਣਾ ਕੀਤੀ। ਇਸ ਪ੍ਰਾਜੈਕਟ ਨੇ ਸ਼ਹਿਰ ਨੂੰ ਸੁੰਦਰ ਬਣਾਇਆ ਅਤੇ ਸੁਰੱਖਿਅਤ ਕੀਤਾ, ਇਸ ਦੀ ਸ਼ਾਨ ਜੱਗ ਜ਼ਾਹਰ ਕੀਤੀ, ਅਤੇ ਲੋਕਾਂ ਨੂੰ ਕੰਮ ਦਿੱਤਾ।[2] ਪੇਰੀਕਲਜ਼ ਨੇ ਏਥੇਨੀਅਨ ਲੋਕਤੰਤਰ ਨੂੰ ਇਸ ਹੱਦ ਤਕ ਵੀ ਉਤਸ਼ਾਹਤ ਕੀਤਾ ਕਿ ਆਲੋਚਕ ਉਸਨੂੰ ਲੋਕਪ੍ਰਿਅ ਕਹਿੰਦੇ ਹਨ।[3][4] ਉਹ, ਆਪਣੇ ਪਰਿਵਾਰ ਦੇ ਕਈ ਮੈਂਬਰਾਂ ਸਮੇਤ, 429 ਬੀ.ਸੀ. ਵਿੱਚ ਏਥਨਜ਼ ਦੀ ਪਲੇਗ ਵਿੱਚ ਦਮ ਤੋੜ ਗਿਆ, ਜਿਸ ਕਾਰਨ ਸਪਾਰਟਾ ਨਾਲ ਲੰਬੇ ਸੰਘਰਸ਼ ਦੌਰਾਨ ਸ਼ਹਿਰ-ਰਾਜ ਨੂੰ ਕਮਜ਼ੋਰ ਕਰ ਦਿੱਤਾ।

ਸ਼ੁਰੂਆਤੀ ਸਾਲ

ਸੋਧੋ

ਪੇਰੀਕਲਜ਼ ਦਾ ਜਨਮ 495 ਬੀ.ਸੀ. ਵਿੱਚ ਯੂਨਾਨ ਦੇ ਐਥਨਜ਼ ਵਿੱਚ ਹੋਇਆ ਸੀ। ਉਹ ਖਾਂਤੀਪਸ ਨਾਮ ਦੇ ਉਸ ਸਿਆਸਤਦਾਨ ਦਾ ਪੁੱਤਰ ਸੀ, ਜਿਸ ਨੂੰ ਭਾਵੇਂ 485-484 ਬੀ ਸੀ ਵਿੱਚ ਦਸ ਸਾਲ ਲਈ ਦੇਸ਼ ਵਿੱਚੋਂ ਕਢ ਦਿੱਤਾ ਗਿਆ ਸੀ, ਪਰ ਉਹ ਮਾਈਕਲ ਦੀ ਲੜਾਈ ਵਿੱਚ ਯੂਨਾਨ ਦੀ ਜਿੱਤ ਵਿੱਚ ਏਥੇਨੀ ਟੁਕੜੀ ਦੀ ਕਮਾਨ ਹਥ ਲੈਣ ਲਈ ਪੰਜ ਸਾਲ ਬਾਅਦ ਹੀ ਪਰਤ ਆਇਆ ਸੀ। ਪੇਰੀਕਲਜ਼ ਦੀ ਮਾਤਾ, ਅਗਰਿਸਟੇ, ਸ਼ਕਤੀਸ਼ਾਲੀ ਅਤੇ ਵਿਵਾਦਗ੍ਰਸਤ ਅਮੀਰ ਪਰਿਵਾਰ, Alcmaeonidae ਦੀ ਮੈਂਬਰ ਸੀ ਆਏ ਉਸ ਦੇ ਪਰਿਵਾਰਕ ਸੰਬੰਧਾਂ ਨੇ ਖਾਂਤੀਪਸ ਦੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਅਗਰਿਸਟੇ ਸਿਸੀਅਨ ਦੇ ਜ਼ਾਲਮ ਕਲੈਥਿਨੇਸ ਦੀ ਪੜ-ਪੋਤੀ, ਅਤੇ ਏਥੇਨੀ ਸੁਧਾਰਕ ਕਲੀਸਟੇਨੀਜ਼ ਦੀ ਭਤੀਜੀ ਸੀ। [ਹੇਠਲਾ-ਯੂਨਾਨ 3]

ਹੇਰੋਡੋਟਸ ਅਤੇ ਪਲੂਟਾਰਕ ਦੇ ਅਨੁਸਾਰ, ਪੇਰੀਕਲਜ਼ ਦੇ ਜਨਮ ਤੋਂ ਕੁਝ ਰਾਤਾਂ ਪਹਿਲਾਂ ਅਗਰਿਸਟੇ ਨੇ ਸੁਪਨੇ ਵਿੱਚ ਵੇਖ਼ਿਆ ਕਿ ਉਸਨੇ ਇੱਕ ਸ਼ੇਰ ਨੂੰ ਜਨਮ ਦਿੱਤਾ ਸੀ। ਦੰਤਕਥਾਵਾਂ ਅਨੁਸਾਰ ਮੈਕਡੋਨ ਦੇ ਫਿਲਿਪ ਦੂਜੇ ਨੇ ਵੀ ਆਪਣੇ ਬੇਟੇ, ਸਿਕੰਦਰ ਮਹਾਨ ਦੇ ਜਨਮ ਤੋਂ ਪਹਿਲਾਂ ਅਜਿਹਾ ਹੀ ਸੁਪਨਾ ਵੇਖਿਆ ਸੀ।[5][6] ਸੁਪਨੇ ਦੀ ਇੱਕ ਵਿਆਖਿਆ ਸ਼ੇਰ ਨੂੰ ਮਹਾਨਤਾ ਦੇ ਰਵਾਇਤੀ ਪ੍ਰਤੀਕ ਵਜੋਂ ਮੰਨਦੀ ਹੈ, ਪਰ ਇਹ ਕਹਾਣੀ ਪੇਰੀਕਲਜ਼ ਦੀ ਖੋਪੜੀ ਦੇ ਅਸਾਧਾਰਣ ਤੌਰ ਤੇ ਵੱਡੇ ਅਕਾਰ ਦਾ ਵੀ ਸੰਕੇਤ ਹੋ ਸਕਦੀ ਹੈ, ਜੋ ਕਿ ਸਮਕਾਲੀ ਕਾਮੇਡੀਅਨਾਂ (ਜੋ ਉਸਨੂੰ ਸਕੁਇਲ ਜਾਂ ਸਮੁੰਦਰੀ-ਪਿਆਜ਼ ਦੇ ਹਿਸਾਬ "ਸਕੁਇਲ-ਹੈਡ" ਕਹਿੰਦੇ ਸਨ) ਦਾ ਆਮ ਨਿਸ਼ਾਨਾ ਬਣ ਗਈ ਸੀ।[7] ਹਾਲਾਂਕਿ ਪਲੂਟਾਰਕ ਦਾ ਦਾਅਵਾ ਹੈ ਕਿ ਇਹ ਵਿਗਾੜ ਹੀ ਕਾਰਨ ਸੀ ਕਿ ਪੇਰੀਕਲਜ਼ ਹਮੇਸ਼ਾ ਹੈਲਮਟ ਪਹਿਨੇ ਦਰਸਾਇਆ ਜਾਂਦਾ ਸੀ, ਪਰ ਇਹ ਮਾਮਲਾ ਨਹੀਂ ਹੈ; ਹੈਲਮਟ ਅਸਲ ਵਿੱਚ ਰਣਨੀਤਕ (ਜਨਰਲ) ਦੇ ਰੂਪ ਵਿੱਚ ਉਸਦੇ ਅਧਿਕਾਰਤ ਦਰਜੇ ਦਾ ਪ੍ਰਤੀਕ ਸੀ।[8]

ਹਵਾਲੇ

ਸੋਧੋ
  1. Thucydides, 2.65
  2. L. de Blois, An Introduction to the Ancient World 99
  3. S. Muhlberger, Periclean Athens Archived 2011-04-14 at the Wayback Machine..
  4. S. Ruden, Lysistrata, 80.
  5. Herodotus, VI, 131.
  6. Plutarch, Pericles, III.
  7. V.L. Ehrenberg, From Solon to Socrates, a239.
  8. L. Cunningham & J. Reich, Culture and Values, 73.