ਪ੍ਰਭਜੋਤ ਸਿੰਘ
ਪ੍ਰਭਜੋਤ ਸਿੰਘ (ਜਨਮ 14 ਅਗਸਤ 1980) ਭਾਰਤੀ ਹਾਕੀ ਟੀਮ ਦਾ ਇੱਕ ਫਾਰਵਰਡ ਖਿਡਾਰੀ ਹੈ। ਉਹ ਆਪਣੀ ਤੇਜ਼ ਅਤੇ ਹਮਲਾਵਰ ਖੇਡ ਲਈ ਜਾਣਿਆ ਜਾਂਦਾ ਹੈ।
ਨਿੱਜੀ ਜਾਣਕਾਰੀ | |||
---|---|---|---|
ਜਨਮ |
ਜਲੰਧਰ, ਪੰਜਾਬ, ਭਾਰਤ | 14 ਅਗਸਤ 1980||
ਖੇਡਣ ਦੀ ਸਥਿਤੀ | ਫਾਰਵਰਡ | ||
ਸੀਨੀਅਰ ਕੈਰੀਅਰ | |||
ਸਾਲ | ਟੀਮ | ||
2012 | ਸ਼ੇਰ-ਏ-ਪੰਜਾਬ | ||
2013–ਹੁਣ | ਮੁੰਬਈ ਮੈਜੀਸ਼ੀਅਨਸ | ||
ਰਾਸ਼ਟਰੀ ਟੀਮ | |||
ਸਾਲ | ਟੀਮ | Apps | (Gls) |
2001–ਹੁਣ | ਭਾਰਤੀ ਪੁਰਸ਼ ਕੌਮੀ ਹਾਕੀ ਟੀਮ | {{{nationalcaps(goals)1}}} |
ਨਿੱਜੀ ਜ਼ਿੰਦਗੀ
ਸੋਧੋਪ੍ਰਭਜੋਤ ਦਾ ਜਨਮ ਗੁਰਦਾਸਪੁਰ, ਪੰਜਾਬ, ਭਾਰਤ ਵਿੱਚ ਹੋਇਆ ਅਤੇ ਉਸਨੇ ਡੀ.ਏ.ਵੀ. ਤੋਂ ਗ੍ਰੈਜੂਏਸ਼ਨ ਕੀਤੀ।[1]
ਕਰੀਅਰ
ਸੋਧੋਪ੍ਰਭਜੋਤ 2001 ਵਿੱਚ ਪੁਰਸ਼ ਹਾਕੀ ਕੌਮੀ ਟੀਮ ਵਿੱਚ ਸ਼ਾਮਲ ਹੋਏ ਹਨ। ਉਹ 2004 ਦੇ ਏਥਨਜ਼ ਓਲੰਪਿਕ ਵਿੱਚ ਕੌਮੀ ਟੀਮ ਦਾ ਹਿੱਸਾ ਸੀ, ਜਿੱਥੇ ਭਾਰਤ 7 ਵੇਂ ਸਥਾਨ ਤੇ ਰਿਹਾ।
ਹਾਕੀ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਤੋਂ ਇਲਾਵਾ ਉਹ ਇੰਡੀਅਨ ਆਇਲ ਵਿੱਚ ਇੱਕ ਅਧਿਕਾਰੀ ਵੀ ਹਨ।
ਉਹ 2012 ਵਿੱਚ ਵਰਲਡ ਸੀਰੀਜ਼ ਹਾਕੀ ਵਿੱਚ ਸ਼ੇਰ-ਏ-ਪੰਜਾਬ ਦੀ ਟੀਮ ਦਾ ਕਪਤਾਨ ਸੀ।
ਅਵਾਰਡ
ਸੋਧੋਉਸ ਨੂੰ 2008 ਵਿੱਚ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਕਿਉਂਕਿ ਉਸ ਨੇ ਇੱਕ ਭਾਰਤੀ ਸਟਰਾਈਕਰ ਵਜੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।[2]
ਵਿਵਾਦ
ਸੋਧੋਐਫ.ਆਈ.ਐਚ. ਵਿਸ਼ਵ ਕੱਪ 2010 ਦੌਰਾਨ, ਉਸਨੇ ਅਰਜਨਟੀਨਾ ਦੇ ਖਿਲਾਫ 2-4 ਦੀ ਹਾਰ ਦੇ ਨਾਲ ਘਰੇਲੂ ਭੀੜ ਨੂੰ ਵਿਚਕਾਰਲੀ ਉਂਗਲ ਦਿਖਾਈ। ਬਾਅਦ ਵਿੱਚ ਉਸਨੇ ਇਸ ਐਕਸ਼ਨ ਲਈ ਮੁਆਫੀ ਮੰਗੀ।[3]
ਹਾਕੀ ਵਰਲਡ ਕੱਪ ਵਿੱਚ ਭਾਰਤ ਦੀ ਇਹ ਸਭ ਤੋਂ ਮਾੜੀ ਕਾਰਗੁਜ਼ਾਰੀ ਸੀ ਕਿਉਂਕਿ ਟੂਰਨਾਮੈਂਟ ਵਿੱਚ ਟੀਮ 8 ਵੇਂ ਸਥਾਨ 'ਤੇ ਰਹੀ ਸੀ।[4]
ਹਵਾਲੇ
ਸੋਧੋ- ↑ "Hockey Olympian". Zee News. 2009-02-18. Retrieved 2010-10-16.
- ↑ "National sports awards given away". The Hindu. 2008-08-30. Archived from the original on 2008-09-03. Retrieved 2010-10-16.
{{cite news}}
: Unknown parameter|dead-url=
ignored (|url-status=
suggested) (help) - ↑ "Prabhjot Singh sorry for showing finger to crowd". Times of India. 2010-03-20. Retrieved 2010-10-26.
- ↑ "Hockey player Prabhjot Singh shows middle finger to the crowd". Archived from the original on 2019-12-21. Retrieved 2018-10-16.