ਪ੍ਰਿਆ ਸਰੋਜ
ਪ੍ਰਿਆ ਸਰੋਜ (ਜਨਮ 1998)[1] ਉੱਤਰ ਪ੍ਰਦੇਸ਼ ਇੱਕ ਭਾਰਤੀ ਸਿਆਸਤਦਾਨ ਅਤੇ ਵਕੀਲ ਹੈ। ਉਹ ਸਮਾਜਵਾਦੀ ਪਾਰਟੀ ਦੀ ਮੈਂਬਰ ਹੈ। ਉਹ ਲੋਕ ਸਭਾ ਲਈ ਚੁਣੇ ਜਾਣ ਵਾਲੇ ਸਭ ਤੋਂ ਘੱਟ ਉਮਰ ਦੇ ਉਮੀਦਵਾਰਾਂ ਵਿੱਚੋਂ ਇੱਕ ਹੈ।[2] ਉਹ ਤੂਫਾਨੀ ਸਰੋਜ ਦੀ ਧੀ ਹੈ, ਜੋ ਤਿੰਨ ਵਾਰ ਸੰਸਦ ਮੈਂਬਰ ਅਤੇ ਉੱਤਰ ਪ੍ਰਦੇਸ਼ ਦੀ ਮੌਜੂਦਾ ਵਿਧਾਇਕ ਹੈ।[3]
ਪ੍ਰਿਆ ਸਰੋਜ | |
---|---|
ਸੰਸਦ ਮੈਂਬਰ | |
ਦਫ਼ਤਰ ਵਿੱਚ 2024 - ਵਰਤਮਾਨ | |
ਤੋਂ ਪਹਿਲਾਂ | ਬੀ ਪੀ ਸਰੋਜ |
ਨਿੱਜੀ ਜਾਣਕਾਰੀ | |
ਜਨਮ | 1998 (ਉਮਰ 25–26) |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਸਮਾਜਵਾਦੀ ਪਾਰਟੀ |
ਕਿੱਤਾ | ਸਿਆਸਤਦਾਨ |
ਸ਼ੁਰੂਆਤੀ ਜੀਵਨ ਅਤੇ ਸਿੱਖਿਆ
ਸੋਧੋਪ੍ਰਿਆ ਨੇ ਨਵੀਂ ਦਿੱਲੀ ਦੇ ਏਅਰ ਫੋਰਸ ਗੋਲਡਨ ਜੁਬਲੀ ਇੰਸਟੀਚਿਊਟ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ। ਫਿਰ ਉਸਨੇ ਦਿੱਲੀ ਯੂਨੀਵਰਸਿਟੀ ਤੋਂ ਬੈਚਲਰ ਆਫ਼ ਆਰਟਸ (ਬੀ.ਏ.) ਦੀ ਡਿਗਰੀ ਹਾਸਲ ਕਰਨ ਉਪਰੰਤ ਨੋਇਡਾ ਵਿੱਚ ਐਮਿਟੀ ਯੂਨੀਵਰਸਿਟੀ ਤੋਂ ਐਲਐਲਬੀ ਦੀ ਡਿਗਰੀ ਵੀ ਕਰ ਲਈ ।[4]
ਸਿਆਸੀ ਕੈਰੀਅਰ
ਸੋਧੋਸਰੋਜ 2024 ਦੀਆਂ ਭਾਰਤੀ ਆਮ ਚੋਣਾਂ ਵਿੱਚ ਮਛਲੀਸ਼ਹਿਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਵਜੋਂ ਚੁਣੀ ਗਈ ਹੈ।[5] ਉਸਨੇ ਭਾਜਪਾ ਦੇ ਬੀਪੀ ਸਰੋਜ ਨੂੰ 35850 ਵੋਟਾਂ ਦੇ ਫਰਕ ਨਾਲ ਹਰਾਇਆ।[6][7]
ਹਵਾਲੇ
ਸੋਧੋ- ↑ "25 की उम्र में सांसद बनीं प्रिया सरोज कौन हैं? अखिलेश यादव से है खास कनेक्शन, जानें कितनी है धन-दौलत और क्या करती हैं काम". Jansatta (in ਹਿੰਦੀ). 2024-06-05. Retrieved 2024-06-06.
- ↑ PTI (2024-06-04). "Youngest and oldest winners: SP's Pushpendra and Priya Saroj aged 25, DMK's T R Baalu 82". ThePrint (in ਅੰਗਰੇਜ਼ੀ (ਅਮਰੀਕੀ)). Retrieved 2024-06-05.
- ↑ "Meet Youngest Candidates, All 25, Who Won Lok Sabha Polls To Become MPs". NDTV.com. Retrieved 2024-06-05.
- ↑ "PushpendraFirst time parliamentarian: Machhalishahr's Priya vows to work for youth, women". Hindustan Times. Retrieved 5 June 2024.
- ↑ "Machhlishahr Election Result 2024 LIVE Updates Highlights: Lok Sabha Winner, Loser, Leading, Trailing, MP, Margin". News18 (in ਅੰਗਰੇਜ਼ੀ). 2024-06-04. Retrieved 2024-06-05.
- ↑ "Machhlishahr, Uttar Pradesh Lok Sabha Election Results 2024 Highlights: Priya Saroj Triumphs by 35850 Votes". India Today (in ਅੰਗਰੇਜ਼ੀ). 2024-06-04. Retrieved 2024-06-05.
- ↑ "Machhlishahr (SC) election results 2024 live updates: BJP's Bholanath vs SP's Priya Saroj". The Times of India. 2024-06-04. ISSN 0971-8257. Retrieved 2024-06-05.