ਪ੍ਰੇਮ ਚੋਪੜਾ (ਜਨਮ 23 ਸਤੰਬਰ, 1935) ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਇੱਕ ਭਾਰਤੀ ਅਭਿਨੇਤਾ ਹੈ। ਉਸ ਨੇ 60 ਸਾਲ ਤੋਂ ਵੱਧ ਸਮੇਂ ਅੰਦਰ 380 ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਜ਼ਿਆਦਾਤਰ ਫ਼ਿਲਮਾਂ ਵਿੱਚ ਖਲਨਾਇਕ ਹੋਣ ਦੇ ਬਾਵਜੂਦ ਉਹ ਇੱਕ ਨਰਮ ਬੋਲ ਬੋਲਣ ਵਾਲਾ ਵਿਅਕਤੀ ਹੈ। ਉਸ ਦੀਆਂ 19 ਫ਼ਿਲਮਾਂ, ਜਿਨ੍ਹਾਂ ਵਿੱਚ ਉਸਨੇ ਖਲਨਾਇਕ ਦੇ ਤੌਰ ’ਤੇ ਅਤੇ ਰਾਜੇਸ਼ ਖੰਨਾ ਨੇ ਪ੍ਰਮੁੱਖ ਭੂਮਿਕਾ ਨਿਭਾਈ  ਦਰਸ਼ਕਾਂ ਅਤੇ ਆਲੋਚਕਾਂ ਵਿੱਚ ਬਹੁਤ ਮਸ਼ਹੂਰ ਹਨ।[1]

ਪ੍ਰੇਮ ਚੋਪੜਾ
ਪ੍ਰੇਮ ਚੋਪੜਾ ਰਾਕੇਸ਼ ਰੋਸ਼ਨ ਦੇ ਜਨਮ ਦਿਨ ਤੇ
ਜਨਮ (1935-09-23) 23 ਸਤੰਬਰ 1935 (ਉਮਰ 89)
ਰਾਸ਼ਟਰੀਅਤਾਭਾਰਤੀ
ਪੇਸ਼ਾਐਕਟਰ
ਜੀਵਨ ਸਾਥੀਉਮਾ ਚੋਪੜਾ (m.1969)
ਬੱਚੇਪ੍ਰੇਰਨਾ ਚੋਪੜਾ
ਪੁਨੀਤਾ ਚੋਪੜਾ
ਰਤਿਕਾ ਚੋਪੜਾ
Parent(s)ਰਣਬੀਰਲਾਲ ਚੋਪੜਾ ()
ਰੂਪਰਾਣੀ ਚੋਪੜਾ (ਮਾਂ)
ਰਿਸ਼ਤੇਦਾਰਪ੍ਰੇਮ ਨਾਥ (ਸਾਲਾ)
ਰਾਜਿੰਦਰਨਾਥ (ਸਾਲਾ)
ਨਰਿੰਦਰ ਨਾਥ (ਸਾਲਾ)
ਕ੍ਰਿਸ਼ਨਾ ਕਪੂਰ (ਸਾਲੀ)
ਸ਼ਰਮਨ ਜੋਸ਼ੀ (ਜਵਾਈ)
ਵਿਕਾਸ ਭੱਲਾ (ਜਵਾਈ)
ਵੈੱਬਸਾਈਟwww.premchopra.com

ਨਿੱਜੀ ਜੀਵਨ ਅਤੇ ਸਿੱਖਿਆ

ਸੋਧੋ

ਪ੍ਰੇਮ ਚੋਪੜਾ ਦਾ ਜਨਮ ਰਣਬੀਰਮਲ ਅਤੇ ਰੂਪਰਾਣੀ ਚੋਪੜਾ ਦੇ ਇੱਕ ਪੰਜਾਬੀ ਹਿੰਦੂ ਪਰਿਵਾਰ ਵਿੱਚ 23 ਸਤੰਬਰ, 1935 ਨੂੰ ਲਾਹੌਰ ਵਿੱਚ ਹੋਇਆ ਸੀ।[2][3] ਭਾਰਤ ਦੀ ਵੰਡ ਦੇ ਬਾਅਦ, ਉਸਦਾ ਪਰਿਵਾਰ ਸ਼ਿਮਲਾ ਚਲਿਆ ਗਿਆ, ਜਿੱਥੇ ਉਸਨੇ ਆਪਣੀ ਜਵਾਨੀ ਨੂੰ ਪਰਵਾਨ ਚੜ੍ਹਦੇ ਦੇਖਿਆ। ਉਸ ਦੇ ਪਿਤਾ ਦੀ ਇਹ ਇੱਛਾ ਸੀ ਕਿ ਪ੍ਰੇਮ ਇੱਕ ਡਾਕਟਰ ਬਣੇ ਜਾਂ ਭਾਰਤੀ ਪ੍ਰਸ਼ਾਸਨਿਕ ਸੇਵਾ ਦਾ ਅਧਿਕਾਰੀ।

ਪ੍ਰੇਮ ਚੋਪੜਾ ਦਾ ਪਿਤਾ ਇੱਕ ਸਰਕਾਰੀ ਮੁਲਾਜ਼ਮ ਸੀ, ਉਸ ਦੀ ਬਦਲੀ  ਸ਼ਿਮਲਾ ਦੀ ਹੋ ਜਾਣ ਉਪਰੰਤ ਉਸਨੇ ਆਪਣੀ ਸਕੂਲ ਅਤੇ ਕਾਲਜ ਦੀ ਪੜ੍ਹਾਈ ਸ਼ਿਮਲੇ ਤੋਂ ਕੀਤੀ।[4] ਉਸਨੇ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ।  ਉਸਨੇ ਕਾਲਜ ਵਿੱਚ ਹੋਣ ਵਾਲੇ ਨਾਟਕਾਂ ਵਿੱਚ ਉਤਸ਼ਾਹ ਨਾਲ ਭਾਗ ਲਿਆ। ਆਪਣੇ ਪਿਤਾ ਦੇ ਜ਼ੋਰ ਤੇ, ਉਸ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਫਿਰ ਮੁੰਬਈ ਚਲਾ ਗਿਆ। ਆਪਣੀ ਪਹਿਲੀ ਫ਼ਿਲਮ ਬਣਾਉਣ ਤੋਂ ਤੁਰੰਤ ਬਾਅਦ, ਉਸ ਦੀ ਮਾਂ ਨੂੰ ਮੂੰਹ ਦਾ ਕੈਂਸਰ ਹੋਣ ਦਾ ਪਤਾ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਉਸ ਦੀ ਨੌਂ ਸਾਲਾਂ ਦੀ ਭੈਣ ਅੰਜੂ ਦੀ ਦੇਖ ਰੇਖ ਉਸਦੇ ਪਿਤਾ ਅਤੇ ਚਾਰ ਹੋਰ ਭਰਾਵਾਂ ਨੇ ਕੀਤੀ। ਭਰਾਵਾਂ ਨੇ ਆਪਣੀਆਂ ਪਤਨੀਆਂ ਨੂੰ ਤਾੜਨਾ ਕਰ ਦਿੱਤੀ ਸੀ ਕਿ ਜੇ ਉਹਨਾਂ ਦੀ ਭੈਣ ਖੁਸ਼ ਹੋਵੇਗੀ, ਤਾਂ ਉਹ ਖੁਸ਼ ਹੋਣਗੇ ਅਤੇ ਪ੍ਰੇਮ ਆਪਣੀ ਭੈਣ ਨੂੰ ਆਪਣੀ ਪਹਿਲੀ ਧੀ ਸਮਝਦਾ ਹੈ। ਮਸ਼ਹੂਰ ਲੇਖਕ-ਨਿਰਦੇਸ਼ਕ ਲੇਖ ਟੰਡਨ ਨੇ ਪ੍ਰੇਮ ਨਾਲ ਵਿਆਹ ਦੇ ਲਈ ਉਮਾ ਦਾ ਪ੍ਰਸਤਾਵ ਲਿਆਂਦਾ ਸੀ। ਉਮਾ ਕ੍ਰਿਸ਼ਨਾ ਕਪੂਰ, ਪ੍ਰੇਮ ਨਾਥ ਅਤੇ ਰਾਜਿੰਦਰਨਾਥ ਭੈਣ ਭਰਾਵਾਂ ਦੀ ਛੋਟੀ ਭੈਣ ਸੀ।  ਜੋੜੇ ਦੇ ਤਿੰਨ ਧੀਆਂ ਹਨ, ਰਾਕੇਤਾ, ਪੁਨੀਤਾ ਅਤੇ ਪ੍ਰੇਰਨਾ ਚੋਪੜਾ।[5] ਰਕਾਇਤਾ ਦਾ ਵਿਆਹ ਫ਼ਿਲਮ ਪਬਲੀਸਿਟੀ ਡਿਜ਼ਾਇਨਰ ਰਾਹੁਲ ਨੰਦਾ ਨਾਲ ਹੋਇਆ। ਪੁਨੀਤਾ  ਬਾਂਦਰਾ, ਉਪਨਗਰ ਮੁੰਬਈ ਵਿੱਚ ਵਿੰਡ ਚਾਈਮਜ਼ ਨਾਮ ਦੇ ਇੱਕ ਪ੍ਰੀ-ਸਕੂਲ ਚਲਾਉਂਦੀ ਹੈ ਅਤੇ ਉਹ ਗਾਇਕ ਅਤੇ ਟੈਲੀਵਿਜ਼ਨ ਅਭਿਨੇਤਾ ਵਿਕਾਸ ਭੱਲਾ ਨਾਲ ਵਿਆਹੀ ਹੋਈ ਹੈ। ਪ੍ਰੇਰਨਾ ਦਾ ਵਿਆਹ ਬਾਲੀਵੁੱਡ ਅਭਿਨੇਤਾ ਸ਼ਰਮਨ ਜੋਸ਼ੀ ਨਾਲ ਹੋਇਆ ਹੈ।[6] ਉਹ ਮੁੰਬਈ ਵਿੱਚ ਪਾਲੀ ਹਿੱਲ, ਬਾਂਦਰਾ ਵਿੱਚ ਡੁਪਲੈਕਸ ਅਪਾਰਟਮੈਂਟ ਵਿੱਚ ਰਹਿੰਦਾ ਹੈ।[7]

1980 ਦੇ ਦਹਾਕੇ ਦੇ ਅੰਤ ਵਿੱਚ ਉਸ ਦੇ ਆਪਣੇ ਦੋ ਚਾਰ ਭਰਾਵਾਂ ਨਾਲ ਸੰਬੰਧ ਵਿਗੜ ਗਏ। ਪ੍ਰੇਮ ਚੋਪੜਾ ਨੇ 1980 ਵਿੱਚ ਦਿੱਲੀ ਵਿੱਚ ਇੱਕ ਬੰਗਲਾ ਖਰੀਦਿਆ ਸੀ, ਜਿਸ ਦੀ ਮਾਲਕੀ ਉਸ ਦੇ ਪਿਤਾ ਨਾਲ ਸਾਂਝੀ ਸੀ ਅਤੇ ਉਥੇ ਉਸ ਦਾ ਪਿਤਾ ਅਤੇ ਇੱਕ ਭਰਾ ਰਹਿੰਦੇ ਸਨ। ਪ੍ਰੇਮ ਨੇ ਆਪਣੇ ਭਰਾ ਨੂੰ ਦਿੱਲੀ ਵਿੱਚ ਨੌਕਰੀ ਦਿਵਾਈ ਸੀ, ਅਤੇ ਉਸ ਨੂੰ ਬੰਗਲੇ ਵਿੱਚ ਰਹਿਣ ਦਿੱਤਾ। ਪਰ ਉਸਨੇ ਉਨ੍ਹਾਂ ਦੇ ਪਿਤਾ ਜੀ ਤੋਂ ਉਨ੍ਹਾਂ ਦੀ ਮੌਤ ਤੋਂ ਇੱਕ ਦਿਨ ਪਹਿਲਾਂ, ਆਪਣੇ ਪੱਖ ਵਿੱਚ ਦਸਤਖਤ ਕਰਵਾ ਲਏ ਸਨ, ਅਤੇ ਇਸ ਤਰ੍ਹਾਂ ਬੰਗਲੇ ਤੇ ਪ੍ਰੇਮ ਦੇ ਅਧਿਕਾਰ ਨੂੰ ਹਥਿਆ ਲਿਆ ਸੀ।[8]

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2019-02-02. Retrieved 2018-03-10.
  2. [1] Archived 2018-03-26 at the Wayback Machine., fridaymoviez.com; accessed 6 April 2014.
  3. "Prem Chopra: Official site". Archived from the original on 2009-01-24. Retrieved 2018-03-10. {{cite web}}: Unknown parameter |dead-url= ignored (|url-status= suggested) (help)
  4. [2]
  5. Uma
  6. [3]
  7. "ਪੁਰਾਲੇਖ ਕੀਤੀ ਕਾਪੀ". Archived from the original on 2013-07-25. Retrieved 2018-03-10. {{cite web}}: Unknown parameter |dead-url= ignored (|url-status= suggested) (help)
  8. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named 2014 interview