ਪੰਜਾਬੀ ਇਕਾਂਗੀ ਦੇ ਲਿਖਣ ਵਿੱਚ ਈਸ਼ਵਰ ਚੰਦਰ ਨੰਦਾ (30 ਸਤੰਬਰ1892 ਤੋਂ 3 ਸਤੰਬਰ1966) ਪਹਿਲ ਕਰਦਾ ਹੈ। ਉਂਝ ਪੰਜਾਬੀ ਇਕਾਂਗੀ ਦਾ ਇਤਿਹਾਸ ਖੰਘਾਲ਼ੀਏ ਤਾਂ ਸਮਾਜਿਕ ਸਰੋਕਾਰਾਂ ਵਾਲੀ ਇਕਾਂਗੀ ਰਚਨਾ ਵਿੱਚ ਸਭ ਤੋ ਪਹਿਲਾਂ ਉਸ ਦਾ 'ਸੁਹਾਗ' ਨਾਂ ਦਾ ਇਕਾਂਗੀ 1913 ਵਿੱਚ ਲਿਖਿਆ ਤੇ ਰੰਗਮੰਚ 'ਤੇ ਪੇਸ਼ ਕੀਤਾ ਗਿਆ। ਸਰਸਵਤੀ ਸਟੇਜ ਸੁਸਾਇਟੀ ਨੇ, ਜੋ 1911 ਈ: 'ਚ ਸਥਾਪਿਤ ਕੀਤੀ ਗਈ ਸੀ, ਨੇ ਲੇਡੀ ਗਰੈਗਰੀ ਦਾ ਇਕਾਂਗੀ 'ਅਫ਼ਵਾਹ ਫੈਆਉ' ਖੇਡਿਆ ਜੋ 1904 ਈ: 'ਚ ਡਬਲਿਨ ਵਿੱਚ ਖੇਡਿਆ ਗਿਆ ਸੀ।[1]'1913 ਈ: ਤੋਂ ਹੀ ਪੰਜਾਬੀ ਇਕਾਂਗੀ ਮਕਬੂਲ ਹੋਣੀ ਸ਼ੁਰੂ ਹੋਈ। ਗੁਰਦਿਆਲ ਸਿੰਘ ਫੁੱਲ ਅਨੁਸਾਰ,'ਇਕਾਂਗੀ ਆਪਣੀ ਸੰਜਮਤਾ, ਇਕਾਗਰਤਾ, ਥੋੜੇ ਨਾਲ ਬਹੁਤਾ ਸਾਰਨ ਦੀ ਸਮਰੱਥਾ ਨਾਲ ਪੂਰੇ ਨਾਟਕ ਨੂੰ ਸੰਘਣਾ, ਬੱਝਵਾਂ, ਤੀਖਣ ਮਘਦੇ ਕਾਰਜ ਵਾਲਾ ਬਣਾ ਕੇ ਿੲੱਕ-ਕਥਨੀਆ, ਇੱਕ-ਝਾਕੀਆ ਤੇ ਇੱਕ-ਅੰਗੀਆ ਬਣਾ ਰਿਹਾ ਹੈ।[2] ਇਸ ਤਰ੍ਹਾਂ ਉਨੀਵੀਂ ਸਦੀ ਦੇ ਅੰਤਲੇ ਸਾਲ ਤੋਂ ਹੀ ਪਨਪਦੀ ਪੰਜਾਬੀ ਇਕਾਂਗੀ ਵੀਹਵੀਂ ਸਦੀ 'ਚ ਪੂਰੀ ਤਰ੍ਹਾਂ ਪ੍ਰਫੁੱਲਿਤ ਹੋਈ।

ਮੁੱਢਲੇ ਇਕਾਂਗੀਕਾਰ

ਸੋਧੋ

ਮੋਹਨ ਸਿੰਘ ਵੈਦ, ਈਸ਼ਵਰ ਚੰਦਰ ਨੰਦਾ, ਸੰਤ ਸਿੰਘ ਸੇਖੋਂ, ਹਰਚਰਨ ਸਿੰਘ, ਬਲਵੰਤ ਗਾਰਗੀ, ਕਰਤਾਰ ਸਿੰਘ ਦੁੱਗਲ ਆਦਿ ਮੁੱਢਲੇ ਿੲਕਾਂਗੀਕਾਰ ਹਨ। ਡਾ. ਮੋਹਨ ਸਿੰਘ ਦੀ ਇਕਾਂਗੀ 'ਪੰਖੜੀਆਂ' ਨਾਂ ਦੀ ਪੁਸਤਕ ਵਿੱਚ ਛਪੇ ਕਿਰਪਾ ਲਾਲ ਸਾਗਰ ਦੇ ਲਿਖੇ ਨਾਟਕ 'ਰਣਜੀਤ ਸਿੰਘ' ਦੇ ਅੰਤ ਵਿੱਚ "ਝੁੰਗਾ" ਨਾਂ ਦੀ ਇਕਾਂਗੀ ਆਉਂਦੀ ਹੈ।

ਮੁੱਢਲੇ ਇਕਾਂਗੀਕਾਰਾਂ ਦੀਆਂ ਇਕਾਂਗੀ-ਰਚਨਾਵਾਂ

ਸੋਧੋ

ਹਰਚਰਨ ਸਿੰਘ ਦੀ ਇਕਾਂਗੀ ਵਿੱਚ ਸੁਖਾਂਤ-ਦੁਖਾਂਤ ਨਾਟਕ ਮਿਲਦੇ ਹਨ। ਹਰਚਰਨ ਸਿੰਘ ਦੇ ਇਕਾਂਗੀ ਸੰਗ੍ਰਹਿ ਇਸ ਪ੍ਰਕਾਰ ਹਨ।

1) ਜੀਵਨ ਲੀਲਾ।
2) ਸਪੱਤ ਰਿਸ਼ੀ।
3) ਪੰਜਗੀਟੜਾ।

ਸੰਤ ਸਿੰਘ ਸੇਖੋਂ:-ਇੱਕ ਪੰਜਾਬੀ ਅਲੋਚਕ ਹੋਣ ਦੇ ਨਾਲ ਨਾਲ ਸੇਖੋਂ ਇੱਕ ਇਕਾਂਗੀ ਰਚਨਾਕਾਰ ਵੀ ਸੀ। ਬੁੱਧੀ ਪ੍ਰਧਾਨ ਅੰਸ਼ ਦੀ ਪ੍ਰਬਲਤਾ ਕਰਕੇ ਤੇ ਯਥਾਰਥਵਾਦ ਨੂੰ ਅਪਣਾਉਣ ਕਰਕੇ ਉਸ ਦੀਆਂ ਰਚਨਾਵਾਂ 'ਚ ਹੋਰ ਨਾਟਕੀ ਗੁਣ ਹੋਣ ਕਰਕੇ 'ਪ੍ਰਤੀਨਿਧ ਕਲਾਕਿ੍ਤ' ਕਹਾਉਦੀਂਆਂ ਹਾਨ।ਉਸ ਦੇ ਕੁਝ ਇਕਾਂਗੀ ਇਸ ਪ੍ਰਕਾਰ ਹਨ।

1) ਛੇ ਘਰ।
2) ਛੁਪਿਆ।

ਬਲਵੰਤ ਗਾਰਗੀ:- ਗਾਰਗੀ ਮਹਾਨ ਇਕਾਂਗੀ ਰਚਨਾਕਾਰ ਹੈ। ਉਸ ਦੀ ਨਾਟਕੀਅਤਾ ਮੁੱਢਲੇ ਦੌਰ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਕੋਲ ਰਹਿੰਦਿਆਂ ਪ੍ਰਫੁੱਲਿਤ ਹੋਈ।[3] ਉਸ ਦੇ ਕੁਝ ਇਕਾਂਗੀ ਹੇਠ ਲਿਖੇ ਅਨੁਸਾਰ ਹਨ।

1) ਬੇਬੇ।
2) ਕੁਵਾਰੀ ਟੀਸੀ।
3) ਪੱਤਣ ਦੀ ਬੇੜੀ।

ਕਰਤਾਰ ਸਿੰਘ ਦੁੱਗਲ:- ਕਰਤਾਰ ਸਿੰਘ ਦੁੱਗਲ ਦੇ ਕੱਝ ਇਕਾਂਗੀ ਇਸ ਪ੍ਰਕਾਰ ਹਨ। ਜਿਵੇਂ,

1) ਇੱਕ ਸਿਫਰ-ਸਿਫਰ।
2) ਵੀਹ ਵਰੇ੍ ਬਾਅਦ।
3) ਪੋਠੋਹਾਰਨ।

ਗੁਰਬਖਸ਼ ਸਿੰਘ ਪ੍ਰੀਤ ਲੜੀ:- ਪੱਛਮੀ ਸੱਭਿਅਤਾ ਤੋਂ ਜਾਣੂ ਪ੍ਰੀਤਲੜੀ ਦੇ ਕੁਝ ਇਕਾਂਗੀ ਇਸ ਪ੍ਰਕਾਰ ਹਨ। ਜਿਵੇਂ,

1)ਪ੍ਰੀਤ ਮੁਕਟ।
2)ਪੂਰਬ ਪੱਛਮ।

ਅਗਲੇਰੀ ਪੀੜੀਆਂ ਦੇ ਇਕਾਂਗੀਕਾਰ

ਸੋਧੋ

ਅਗਲੇਰੀ ਪੀੜੀ ਵਿੱਚ ਬਹੁਤ ਸਾਰੇ ਇਕਾਂਗੀਕਾਰ ਹਨ, ਜੋ ਵੱਖ-ਵੱਖ ਦੌਰਾਂ ਵਿੱਚ ਆਉਂਦੇ ਹਨ। ਇਹਨਾਂ ਵਿੱਚੋਂ ਪ੍ਰਸਿੱਧ ਇਕਾਂਗੀਕਾਰ ਇਸ ਪ੍ਰਕਾਰ ਹਨ। ਜਿਵੇਂ, ਹਰਸਰਨ ਸਿੰਘ, ਪਰਿਤੋਸ਼ ਗਾਰਗੀ, ਕਪੂਰ ਸਿੰਘ ਘੁੰਮਣ, ਆਤਮਜੀਤ, ਮਨਜੀਤਪਾਲ ਕੌਰ, ਸਤੀਸ਼ ਕੁਮਾਰ ਵਰਮਾ, ਪਾਲੀ ਭੁਪਿੰਦਰ ਆਦਿ।

ਹਵਾਲੇ

ਸੋਧੋ
  1. ਗੁਰਦਿਆਲ ਸਿੰਘ ਫੁੱਲ, ਪੰਜਾਬੀ ਇਕਾਂਗੀ:ਸਰੂਪ, ਸਿਧਾਂਤ ਤੇ ਵਿਕਾਸ,ਪੰਜਾਬੀ ਯੂਨੀ.,ਪਟਿਆਲ਼ਾ (1987), ਪੰਨਾ-171-173
  2. ਗੁਰਦਿਆਲ ਸਿੰਘ ਫੁੱਲ, ਪੰਜਾਬੀ ਇਕਾਂਗੀ:ਸਰੂਪ, ਸਿਧਾਂਤ ਤੇ ਵਿਕਾਸ,ਪੰਜਾਬੀ ਯੂਨੀ.,ਪਟਿਆਲ਼ਾ (1987), ਪੰਨਾ-72-73
  3. ਰਘੁਵੀਰ ਸਿੰਘ, ਮੰਚ ਦਰਸ਼ਨ,(2007), ਪਬਲੀਕੇਸ਼ਨ ਬਿਉਰੋ, ਪੰਜਾਬੀ ਯੂਨੀ., ਪਟਿਆਲਾ।