ਪੰਜਾਬੀ ਕਵਿਤਾ ਦਾ ਤੀਸਰਾ ਪੜਾਅ

1947 ਤੋਂ ਲੈ ਕੇ ਹੁਣ 2005 ਤਕ ਆਧੁਨਿਕ ਪੰਜਾਬੀ ਕਵਿਤਾ ਦਾ ਤੀਸਰਾ ਪੜਾਅ ਬਣਦਾ ਹੈ। ਇਸ ਨੂੰ ਅਸੀਂ ਉਤਰ ਸੁਤੰਤਰਤਾ ਕਾਲ ਵੀ ਆਖ ਸਕਦੇ ਹਾਂ ਜੋ ਇਸ ਤੋਂ ਪਿਛਲਾ ਪੜਾਅ ਸੁਪਨੇ ਦੀ ਸਿਰਜਣਾ ਸੀ ਤਾਂ ਤੀਸਰਾ ਪੜਾਅ ਸੁਪਨੇ ਦੇ ਟੁੱਟਣ ਦੀ ਗਾਥਾ ਹੈ। ਇਸ ਸਮੇਂ ਦੌਰਾਨ ਵੱਡੀ ਘਟਨਾ ਦੇਸ਼ ਵੰਡ ਦੀ ਹੁੰਦੀ ਹੈ। ਜਿਸ ਨਾਲ ਕੇਵਲ ਇੱਕ ਸਾਂਝੀ ਰਹਿਤਲ ਵਾਲਾ ਪੰਜਾਬੀ ਭਾਈਚਾਰਾ ਹੀ ਦੋ ਦੇਸ਼ਾ ਵਿੱਚ ਵੰਡਿਆ ਜਾਂਦਾ ਹੈ ਸਗੋਂ ਉਨ੍ਹਾਂ ਦਾ ਸਾਹਿਤ ਵੀ ਵੰਡਿਆ ਜਾਂਦਾ ਹੈ ਇੰਜ ਭਾਰਤੀ ਪੰਜਾਬੀ ਕਾਵਿ ਅਤੇ ਪਾਕਿਸਤਾਨੀ ਪੰਜਾਬੀ ਕਾਵਿ ਦੀਆਂ ਦੋ ਧਰਾਵਾਂ ਬਣ ਜਾਂਦੀਆਂ ਹਨ। ਇਸ ਸਮੇਂ ਦੌਰਾਨ ਹੀ ਰੋਟੀ ਰੋਜ਼ੀ ਦੀ ਤਲਾਸ਼ ਵਿੱਚ ਪੰਜਾਬੀਆਂ ਦਾ ਵੱਡੀ ਪੱਧਰ ਤੇ ਦੁਨੀਆ ਦੇ ਹੋਰ ਦੇਸ਼ਾ ਖਾਸ ਕਰਕੇ ਇੰਗਲੈਂਡ ਅਮਰੀਕਾ, ਕੈਨੇਡਾ, ਆਸਟਰੇਲੀਆ ਨੂੰ ਪਰਵਾਸ ਸ਼ੁਰੂ ਹੁੰਦਾ ਹੈ। ਸ਼ਾਇਰ ਭਾਈ ਵੀਰ ਸਿੰਘ ਇਸ ਕਾਲ ਵਿੱਚ ਵੀ ਰਚਨਾ ਕਰਦਾ ਰਹਿੰਦਾ ਹੈ ਅਤੇ ਪੰਜਾਬੀ ਕਵਿਤਾ ਦਾ ਪਹਿਲਾ ਸਾਹਿਤ ਅਕੈਡਮੀ ਦਾ ਇਨਾਮ ਜੇਤੂ ਬਣਦਾ ਹੈ। ਬਸਤੀਵਾਦੀ ਕਾਲ ਵਿੱਚ ਕਵਿਤਾ ਲਿਖਣੀ ਸ਼ੁਰੂ ਕਰਨ ਵਾਲੇ ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ, ਇਸ ਕਾਲ ਵਿੱਚ ਸਿਰਜਣਾ ਕਰਦੇ ਹਨ। ਇਸ ਕਾਲ ਵਿੱਚ ਪ੍ਰਗਤੀਵਾਦੀ ਪ੍ਰਯੋਗਸ਼ੀਲ ਨਕਸਲਬਾੜੀ ਦੌਰ ਦੀ ਕਵਿਤਾ ਪੰਜਾਬ ਸੰਕਟ ਦੀ ਕਵਿਤਾ ਅਤੇ ਸਮਕਾਲੀ ਦੌਰ ਦੀ ਕਵਿਤਾ ਚਲਦੀ ਰਹਿੰਦੀ ਹੈ। ਇਸੇ ਸਮੇਂ ਸਮਕਾਲੀ ਕਵਿਤਾ ਵਿੱਚ ਪਰਵਾਸੀ ਕਾਵਿ ਦਲਿਤ ਕਾਵਿ ਅਤੇ ਨਾਰੀ ਕਾਵਿ ਉਭਰ ਰਹੇ ਹਨ। ਤੀਸਰੇ ਪੜਾਅ ਦੀ ਪੰਜਾਬੀ ਕਵਿਤਾ ਦਾ ਅਧਿਐਨ ਭਾਰਤੀ ਪੰਜਾਬੀ ਕਵਿਤਾ, ਪਾਕਿਸਤਾਨੀ ਪੰਜਾਬੀ ਕਵਿਤਾ ਅਤੇ ਪਰਵਾਸੀ ਪੰਜਾਬੀ ਕਵਿਤਾ ਵਰਗਾਂ ਵਿਚ ਵਰਗੀਕ੍ਰਿਤ ਕਰਕੇ ਕੀਤਾ ਜਾ ਸਕਦਾ ਹੈ:

ਭਾਰਤੀ ਪੰਜਾਬੀ ਕਵਿਤਾ

ਸੋਧੋ

ਪਾਕਿਸਤਾਨੀ ਪੰਜਾਬੀ ਕਵਿਤਾ

ਸੋਧੋ

ਪਰਵਾਸੀ ਪੰਜਾਬੀ ਕਵਿਤਾ

ਸੋਧੋ

ਪਰਵਾਸੀ ਪੰਜਾਬੀ ਸਾਹਿਤ ਸਿਰਜਣਧਾਰਾ ਵਿਚ ਪੰਜਾਬੀ ਕਾਵਿ-ਸਿਰਜਣਾ ਦੇ ਕਈ ਮਹੱਤਵਪੂਰਨ ਸਿਰਜਣ-ਵਿਸਤਾਰ ਦ੍ਰਿਸ਼ਟੀਗ ਗੋਚਰ ਹੁੰਦੇ ਹਨ। ਇਸ ਸਿਰਜਣਧਾਰਾ ਵਿਚ ਭੂ-ਹੇਰਵਾ, ਨਸਲੀ ਵਿਤਕਰਾ, ਅੰਤਰ-ਸੱਭਿਆਚਾਰਕ ਤਨਾਉ, ਪੀੜ੍ਹੀ-ਪਾੜੇ ਤੇ ਪਾਰ-ਸੱਭਿਆਚਾਰਕ ਮਸਲਿਆਂ ਦੇ ਕਾਰਨ ਪੈਦਾ ਹੁੰਦੀ, ਅਸਤਿਤਵਮੂਲਕ ਵਿਤਰੇਕਤਾ ਦੀ ਭਾਵਨਾ ਨਾਲ, ਪਰਵਾਸੀ ਦੀ ਨਿੱਜੀ ਅਤੇ ਸਿਆਸੀ ਪੋਜ਼ੀਸ਼ਨ ਵਿਚ ਨਿਰੰਤਰ ਰੂਪਾਂਤਰਣ ਜਾਂ ਪਰਿਵਰਤਨ ਹੁੰਦਾ ਰਹਿੰਦਾ ਹੈ। ਕਈ ਤਰ੍ਹਾਂ ਦੇ ਸੰਕਟਾਂ ਵਿੱਚ ਘਿਰੇ ਹੋਏ ਪਰਵਾਸੀ ਨੂੰ ਕਦੀ ਆਪਣਾ ਦੇਸ਼ ਵੀ ਪ੍ਰਦੇਸ ਲੱਗਣ ਲੱਗ ਜਾਂਦਾ ਹੈ ਅਤੇ ਕਦੀ ਪਰਵਾਸ ਦੀ ਪ੍ਰਭਾਵ-ਲੀਲ੍ਹਾ ਆਪਣੇ ਦੇਸ਼ ਪ੍ਰਤੀ ਆਕਰਸ਼ਣ ਨੂੰ ਘਟਾਉਣ ਦਾ ਕਾਰਨ ਬਣਦੀ ਹੈ। ਪਰਵਾਸ ਵਿਚ ਬਣਾਇਆ ਘਰ ਸੁੱਖ ਸੰਤੁਸ਼ਟੀ ਲਈ ਜਾਂ ਸਮਾਜ-ਸੱਭਿਆਚਾਰਕ ਪ੍ਰਤਿਸ਼ਠਾ ਲਈ ਇਕ ਮਹੱਤਵਪੂਰਨ ਪਛਾਣ ਚਿੰਨ੍ਹ ਬਣ ਜਾਂਦਾ ਹੈ ਪਰ ਉਸਦੀ ਸੁਰਤ ਹਮੇਸ਼ਾ ਆਪਣੀ ਧਰਤੀ ਦੀਆਂ ਸਿਮਰਤੀਆਂ ਸੰਗ ਚੱਕਰਧਾਰੀ ਮੁਦਰਾ ਵਿਚ ਘੁੰਮਦੀ ਰਹਿੰਦੀ ਹੈ।

ਗ਼ਦਰ-ਕਾਵਿ ਤੋਂ ਬਾਅਦ ਪਰਵਾਸੀ ਪੰਜਾਬੀ ਕਵਿਤਾ ਨੇ ਪਰਵਾਸ ਤੇ ਪਰਵਾਸੀ ਦੇ ਮਾਨਵੀ

ਸੰਕਟਾਂ ਨੂੰ ਕਈ ਧਰਾਤਲਾਂ ਤੇ ਵੇਖਣ, ਸਮਝਣ ਤੇ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਉਂਝ ਵੀ ਪਰਵਾਸੀਆਂ ਨੇ ਸਭ ਤੋਂ ਪਹਿਲਾਂ ਅਤੇ ਸਭ ਤੋਂ ਵਧੇਰੇ ਕਾਵਿ-ਸਾਹਿਤ ਦੀ ਹੀ ਰਚਨਾ ਕੀਤੀ ਹੈ। ਇਸ ਰਚਨਾ-ਕਾਲ ਵਿਚ ਘਰਵਾਸ ਤੇ ਪਰਵਾਸ ਅਤੇ ਦੇਸ਼ ਤੇ ਪ੍ਰਦੇਸ, ਹਮੇਸ਼ਾ ਤੁਲਨਾਤਮਕ ਪ੍ਰਸੰਗ ਵਿਚ ਸਦੈਵ ਉਸਦੇ ਅੰਗ-ਸੰਗ ਰਹੇ ਹਨ। ਏਸੇ ਪਿੱਠ-ਭੂਮੀ ਵਿਚੋਂ ਹੀ ਉਹ ਭਾਰਤੀ ਚਿੰਤਨ ਪ੍ਰੰਪਰਾ, ਭਾਰਤੀ ਦਰਸ਼ਨ ਪ੍ਰੰਪਰਾ ਤੇ ਭਾਰਤੀ ਇਤਿਹਾਸ-ਮਿਥਿਹਾਸ ਦੇ ਮਿਥ ਕੇਂਦ੍ਰਿਤ ਪ੍ਰਸੰਗਾਂ ਤੇ ਹਵਾਲਿਆਂ ਨੂੰ ਆਧੁਨਿਕ ਸੰਵੇਦਨਾ ਨਾਲ ਜੋੜ ਕੇ ਪ੍ਰਸਤੁਤ ਕਰਨ ਦੀ ਕੋਸ਼ਿਸ਼ ਵਿੱਚ ਲੱਗਾ ਰਿਹਾ ਹੈ।

ਪਰਵਾਸੀ, ਆਪਣਾ ਮੁਲਕ, ਆਪਣੇ ਰਿਸ਼ਤੇਦਾਰ ਤੇ ਆਪਣੀਆ ਜੜ੍ਹਾਂ ਪੰਜਾਬ ਵਿਚ ਛੱਡ ਕੇ

ਜਾਂਦੇ ਹਨ। ਇਸ ਕਰਕੇ ਇਹ ਬੇਗਾਨੇ ਮੁਲਕ ਵਿਚ ਜਾ ਕੇ ਸਭ ਤੋਂ ਪਹਿਲਾਂ ਉਦਰੇਵਾਂ ਹੰਢਾਉਂਦੇ ਹਨ। ਇਕੱਲਤਾ ਦਾ ਅਹਿਸਾਸ ਪਰਵਾਸੀ ਦੀ ਹੋਂਦ ਨੂੰ ਵਿਸ਼ਾਦ ਨਾਲ ਭਰ ਦਿੰਦਾ ਹੈ। ਇਹ ਉਦਰੇਵਾਂ ਇਕ ਸੰਕਟ ਦਾ ਰੂਪ ਉਸ ਵੇਲੇ ਧਾਰਨ ਕਰਦਾ ਹੈ ਜਦੋਂ ਇਹ ਲੇਕ ਉੱਥੇ ਕਮਾਈ ਕਰਨ ਲੱਗ ਜਾਂਦੇ ਹਨ। ਆਰਥਿਕ ਥੁੜ੍ਹ ਕਾਰਨ ਘਰੋਂ ਗਏ ਹੋਣ ਕਾਰਨ ਡਾਲਰਾਂ ਅਤੇ ਪੌਂਡਾਂ ਵਿਚ ਕਮਾਈ ਬਹੁਤ ਖਿੱਚ ਪਾਉਂਦੀ ਹੈ। ਜਦ ਆਰਥਿਕ ਖੁਸ਼ਹਾਲੀ ਵੱਲ ਵੇਖਦੇ ਹਨ ਤਾਂ ਪਰਾਇਆ ਮੁਲਕ ਚੰਗਾ ਲੱਗਦਾ ਹੈ ਪਰ ਜਦ ਆਪਣੀ ਮਿੱਟੀ ਦੀ ਮਹਿਕ ਚੇਤੇ ਆਉਂਦੀ ਹੈ ਤਾਂ ਪਿਛਾਂਹ ਜਾਣ ਦੀ ਚਾਹਤ ਜ਼ੋਰ ਪਾਉਣ ਲੱਗਦੀ ਹੈ। ਆਪਣਾ ਮੁਲਕ ਅਤੇ ਆਪਣਾ ਸੱਭਿਆਚਾਰ ਛੱਡ ਕੇ ਬੇਗਾਨੀ ਧਰਤੀ ਉੱਤੇ ਜੜ੍ਹ ਲਗਾਉਣੀ ਬੜਾ ਔਖਾ ਕੰਮ ਹੈ। ਪੰਜਾਬੀ ਪਰਵਾਸੀ ਜਦ ਪਰਵਾਸ ਦੀਆਂ ਤਲਖ ਹਕੀਕਤਾਂ ਦੇ ਸਨਮੁਖ ਹੁੰਦੇ ਹਨ ਤਾਂ ਉਹਨਾਂ ਦੇ ਅਹਿਸਾਸ ਦੀ ਸ਼ਿੱਦਤ ਕਈ ਕਵਿਤਾਵਾਂ ਵਿਚ ਪ੍ਰਗਟ ਹੁੰਦੀ ਹੈ। ਪਰਾਈ ਧਰਤੀ, ਪਰਾਏ ਲੋਕ, ਨਸਲਵਾਦ, ਸੱਭਿਆਚਾਰਕ ਵਿੱਥ ਆਦਿ ਆਪਣੇ ਲੋਕਾਂ ਦੀ ਵਧੇਰੇ ਯਾਦ ਦਿਵਾਉਂਦੇ ਹਨ। ਕਈ ਵਾਰੀ ਪਰਵਾਸੀਆਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਵੀ ਬਹੁਤ ਮਾਨਸਿਕ ਤਨਾਉ ਦਿੰਦਾ ਹੈ। ਇਹੀ ਤਨਾਉ ਕਵਿਤਾ ਵਿਚ ਪੇਸ਼ ਹੁੰਦਾ ਹੈ। ਪਰਵਾਸੀ ਪੰਜਾਬੀ ਕਵਿਤਾ ਦੀ ਵਿਲੱਖਣ ਖਸਲਤ ਇਸਦੇ ਬਹੁ-ਪਾਸਾਰੀ ਸਮਾਜਸਭਿਆਚਾਰਕ ਪਰਿਵੇਸ਼ ਦੇ ਸਰੋਕਾਰਾਂ ਕਾਰਨ ਹੈ। ਇਸ ਵਿਚ ਪਰਵਾਸ ਦੌਰਾਨ ਦਰਪੇਸ਼ ਵਿਰੋਧੀ ਪ੍ਰਸਥਿਤੀਆਂ, ਵਿਸੰਗਤੀਆਂ ਤਣਾਵਾਂ ਅਤੇ ਸਮੱਸਿਆਵਾਂ ਦਾ ਅਜਿਹਾ ਅੰਤਰ-ਦਵੰਦ ਪੇਸ਼ ਹੁੰਦਾ ਹੈ ਜੋ ਇਸਨੂੰ ਮੂਲ ਪੰਜਾਬੀ ਸਾਹਿਤ ਦਾ ਇਕ ਅੰਗ ਹੋਣ ਦੇ ਬਾਵਜੂਦ ਵਿਲੱਖਣ ਪਛਾਣ ਦਿੰਦਾ ਹੈ। ਮੁਢਲਾ ਪ੍ਰਵਾਸੀ ਪੰਜਾਬੀ ਸਾਹਿਤ, ਗ਼ਦਰੀ ਬਾਬਿਆਂ ਦੇ ਪ੍ਰਭਾਵ ਕਾਰਨ ਦੇਸ਼ ਭਗਤੀ ਅਤੇ ਜੋਸ਼ੀਲੇ ਭਾਵਾਂ ਨਾਲ ਭਰਪੂਰ ਹੈ। ਵੀਹਵੀਂ ਅਤੇ ਇੱਕਵੀਂ ਸਦੀ ਦਾ ਸਾਹਿਤ ਜੀਵਨ-ਯਥਾਰਥ ਦੇ ਕਈ ਪਹਿਲੂ ਉਜਾਗਰ ਕਰਨ ਵੱਲ ਅਗਰਸਰ ਹੁੰਦਾ ਹੈ। ਇਸ ਸਾਹਿਤ ਵਿਚ ਆਤਮਿਕ ਵੇਦਨਾ, ਮਾਨਸਿਕ ਪੀੜਾ ਅਤੇ ਪਰਵਾਸ ਦੀਆਂ ਸਮਾਜ-ਸੱਭਿਆਚਾਰਕ ਦੁਸ਼ਵਾਰੀਆਂ ਨੂੰ ਅਨੂਭੂਤੀ ਅਤੇ ਅਭਿਵਿਅਕਤੀ ਦਾ ਵਿਸ਼ਾ ਬਣਾਇਆ ਗਿਆ ਹੈ। ਉਦਯੋਗ ਅਤੇ ਵਪਾਰ ਨਾਲ ਪੈਦਾ ਹੋਏ ਯੂਰਪੀਨ ਤਰਜ਼ੇ ਜ਼ਿੰਦਗੀ ਦੇ ਨਵੀਨ ਰੂਪਾਂ ਅਤੇ ਪੱਛਮੀ ਚਿੰਤਨ ਨੇ ਵੀ ਪਰਵਾਸੀ ਪੰਜਾਬੀ ਕਵਿਤਾ ਨੂੰ ਪ੍ਰਭਾਵਿਤ ਕੀਤਾ ਹੈ। ਇਸ ਕਾਰਨ ਪਰਵਾਸੀ ਪੰਜਾਬੀ ਕਵਿਤਾ ਨਵੀਨ ਚਿੰਤਨ ਦੇ ਸਮਵਿੱਥ, ਰਚਨਾ ਦੀ ਪ੍ਰੇਰਨਾ ਗ੍ਰਹਿਣ ਕਰਦੀ ਹੈ।

ਅਮਰਜੀਤ ਚੰਦਨ ਦੇ

ਸੋਧੋ

* ਡਾ. ਅਮਰਜੀਤ ਟਾਂਡਾ

ਅਮਰ ਜੋਤੀ

ਸੋਧੋ

ਦਵਿੰਦਰ ਗੌਤਮ

ਸੋਧੋ

ਦਵਿੰਦਰ ਗੌਤਮ ਦਾ ਜਨਮ 1974 ਨੂੰ ਪਿੰਡ ਚੂਹੜ, ਤਹਿਸੀਲ ਨਕੋਦਰ, ਜ਼ਿਲਾ ਜਲੰਧਰ ਵਿੱਚ ਹੋਇਆ। ਦਵਿੰਦਰ ਗੌਤਮ ਨੇ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਵਿਚੋਂ ਹਾਸਿਲ ਕੀਤੀ ਅਤੇ ਦਸਵੀਂ ਤੱਕ ਦੀ ਸਿੱਖਿਆ ਨਾਲ ਲੱਗਦੇ ਪਿੰਡ ਉੱਗੀ ਦੇ ਸਰਕਾਰੀ ਸਕੂਲ ਅਤੇ ਸੀਨੀਅਰ ਸਕੈਡੰਰੀ ਕੇ ਆਰ ਐੱਮ ਡੀ ਏ ਵੀ ਕਾਲਜ ਨਕੋਦਰ ਤੋਂ ਪੂਰੀ ਕੀਤੀ। ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ(ਰਣਧੀਰ ਕਾਲਜ), ਕਪੂਰਥਲਾ ਤੋਂ ਬੀ ਐੱਸ ਸੀ ਮੈਡੀਕਲ ਸਾਇੰਸ ਕਰਨ ਤੋਂ ਬਾਅਦ ਉਚੇਰੀ ਸਿੱਖਿਆ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਐਂਮ ਐੱਸ ਸੀ ਫਾਰਿੰਨਸਿਕ ਸਾਇੰਸ ਵਿਚ 1998-1999 ਵਿਚ ਦਾਖਲਾ ਲਿਆ। ਦਵਿੰਦਰ ਗੋਤਮ ਨੇ 1993 ਵਿਚ ਕਵਿਤਾ ਲੇਖਣ ਵਿਚ ਕਲਮ ਅਜ਼ਮਾਈ ਸ਼ੁਰੂ ਕੀਤੀ। ਸਾਹਿਤਕ ਸਫ਼ਰ ਦੇ ਮੁੱਢਲੇ ਪੜਾਅ ਵਿਚ ਉਸਨੇ ਅੰਤਰ-ਕਾਲਜੀ ਮੁਕਾਬਲਿਆਂ ਵਿਚ ਭਾਗ ਲਿਆ ਅਤੇ ਆਪਣੀ ਸੋਚ ਨੂੰ ਕਾਵਿਕ ਜਾਮਾ ਪਹਿਨਾਉਣ ਵੱਲ ਅਗਰਸਰ ਹੋਇਆ। ਦਵਿੰਦਰ ਗੌਤਮ ਨੇ 2002 ਵਿਚ ਪਰਵਾਸ ਧਾਰਨ ਕੀਤਾ ਅਤੇ ਕੈਨੇਡਾ ਦੇ ਸ਼ਹਿਰ ਸਰੀ, ਬੀ ਸੀ ਵਿਚ ਆਪਣੀ ਪਤਨੀ ਲਲਿਤਾ ਅਤੇ ਦੋ ਬੱਚਿਆਂ-ਅਰਨਵ ਤੇ ਆਰਵ ਨਾਲ ਰਹਿ ਰਹੇ ਹਨ। ਪਰਵਾਸੀ ਪੰਜਾਬੀ ਕਵਿਤਾ ਵਿਚ ਦਵਿੰਦਰ ਗੋਤਮ ਦਾ ਨਾਮ ਵਿਸ਼ੇਸ਼ ਸਥਾਨ ਰੱਖਦਾ ਹੈ। ਸੁਰਜੀਤ ਪਾਤਰ ਦੀ ਤਰ੍ਹਾਂ ਦਵਿੰਦਰ ਗੌਤਮ ਵੀ ਤਰਨੁੰਮ ਦਾ ਸ਼ਾਇਰ ਹੈ। ਉਸਦਾ ਪਹਿਲਾ ਗ਼ਜ਼ਲ ਸੰਗ੍ਰਹਿ ਸੁਪਨੇ ਸੌਣ ਨਾ ਦਿੰਦੇ(2020) ਵਿਚ ਪ੍ਰਕਾਸ਼ਿਤ ਹੋਇਆ ਹੈ।

ਦਰਦ ਮੇਰੇ ਨੂੰ ਟੇਕ ਕੇ ਮੱਥਾ ਫਿਰ ਵਾਪਸ ਮੁੜ ਆਈ ਹੈ। ਭਾਵੇਂ ਮੇਰੇ ਅੰਦਰੋਂ ਨਿਕਲੀ ਪਰ ਇਹ ਚੀਕ ਪਰਾਈ ਹੈ। -

ਰਿਹਾ ਦਰਿਆ ਦਾ ਹੀ ਤਾਰੂ, ਸਮੁੰਦਰ ਤਰ ਨਹੀਂ ਹੋਇਆ। ਮੇਰੇ ਤੋਂ ਮਨ ਦੀਆਂ ਲਹਿਰਾਂ ਨੂੰ ਕਾਬੂ ਕਰ ਨਹੀਂ ਹੋਇਆ । -

ਹਊਮੈ ਦੀ ਭੱਠੀ ਵਿਚ ਬਹਿ ਕੇ, ਤੂੰ ਨਫ਼ਰਤ ਨੂੰ ਓੜ ਲਿਆ । ਮੇਰਾ ਅਕਸ ਮਿਟਾਉਣ ਲਈ, ਤੂੰ ਦਿਲ ਦਾ ਸ਼ੀਸ਼ਾ ਤੋੜ ਲਿਆ। ਇਹ ਰਿਸ਼ਤਾ ਤਾਂ ਕਾਬਲ ਨਾ ਸੀ, ਤਰਕ-ਪਰਖ ਦੀ ਸੂਲੀ ਦੇ। ਇਸ਼ਕ ਸੀ ਕੋਮਲ ਗੰਦਲ ਵਰਗਾ, ਕਾਹਤੋਂ ਇੰਜ ਮਰੋੜ ਲਿਆ। -

ਥੋੜੇ ਜਿਹੇ ਸੀ ਪਹਿਲੋਂ, ਹੁਣ ਹੋਰ ਆ ਰਲੇ ਨੇ । ਸਾਧਾਂ ਦੇ ਕਾਫ਼ਲੇ ਵਿਚ, ਕੁਝ ਚੋਰ ਆ ਰਲੇ ਨੇ । ਮੰਡੀ ਚ ਜਾ ਖੜ੍ਹੇ ਨੇ, ਸਾਜ਼ਾਂ ਸਮੇਤ ਸਾਜ਼ੀ । ਸੰਗੀਤ ਦੀ ਕਲਾ ਵਿਚ, ਹੁਣ ਸ਼ੋਰ ਆ ਰਲੇ ਨੇ । -

ਜਸਵਿੰਦਰ- ਗੌਤਮ ਦੀਆਂ ਗ਼ਜ਼ਲਾਂ ਕਈ ਪੱਖਾਂ ਤੋਂ ਧਿਆਨ ਖਿੱਚਦੀਆਂ ਹਨ। ਇਸ ਕਠੋਰ ਵਿਵਸਥਾ ਨਾਲ ਟਕਰਾਉਂਦੀ ਉਸਦੀ ਸੂਖ਼ਮ ਸੰਵੇਦਨਾ ਹੌਲੀ-ਹੌਲੀ ਗਹਿਰੀਆਂ ਦਾਰਸ਼ਨਿਕ ਸੁਰਾਂ ਛੇੜਨ ਲੱਗਦੀ ਹੈ। ਗ਼ਜ਼ਲ ਪ੍ਰਤੀ ਗੌਤਮ ਦੀ ਨਿਸ਼ਠਾ ਲਾਜਵਾਬ ਹੈ। ਪਰਵਾਸ ਦੇ ਦਰਦ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ।

ਸਿਪਾਹੀ ਹਾਂ ਮੈਂ ਕਿਥੋਂ ਦਾ, ਤੇ ਮੇਰਾ ਕੌਣ ਹੈ ਦੁਸ਼ਮਣ। ਸਮੁੰਦਰ ਪਾਰ ਲੜਨੇ ਨੂੰ, ਮੈਂ ਕਿਹੜੀ ਜੰਗ ਆਇਆ ਹਾਂ। ਇਹੋ ਮੇਰੀ ਉਦਾਸੀ ਹੈ, ਇਹ ਮੇਰਾ ਬੋਧ ਤੇ ਦਰਸ਼ਨ । ਨਵੇਂ ਯੁਗ ਦਾ ਮੈਂ ਗੋਤਮ ਹਾਂ, ਕਿ ਪਤਨੀ ਸੰਗ ਆਇਆ ਹਾਂ।

ਤੀਸਰੇ ਦੌਰ ਦੇ ਭਾਰਤੀ ਪੰਜਾਬੀ ਕਵੀ

ਸੋਧੋ

ਸ.ਸ. ਮੀਸ਼ਾ

ਸੋਧੋ

ਸ.ਸ. ਮੀਸ਼ਾ ਦਾ ਜਨਮ 15 ਅਪ੍ਰੈਲ 1933 ਨੂੰ ਮਾਤਾ ਕੌਰ, ਪਿਤਾ ਇੰਦਰ ਸਿੰਘ ਦੇ ਘਰ ਪਿੰਡ ਭੇਟ, ਜ਼ਿਲ੍ਹਾ ਕਪੂਰਥਲਾ ਵਿੱਚ ਹੋਇਆ ਕੁਝ ਦੇਰ ਲੈਕਚਰਾਰ ਰਿਹਾ ਪੁਸਤਕਾ ਦਾ ਵੇਰਵਾ ਇਸ ਤਰ੍ਹਾਂ ਹੈ: ਚੁਰਸਤਾ (1961), ਕੱਚ ਦੇ ਵਸਤਰ (1974) ਅਤੇ ਇਸ ਤੋਂ ਇਲਾਵਾ ਚੋਣਵੀਆਂ ਕਵਿਤਾਵਾਂ ਧੀਮੇ ਬੋਲ (1972) ਨਾਂ ਹੇਠ ਵੀ ਛਪੀਆ।

ਸ਼ਿਵ ਕੁਮਾਰ ਬਟਾਲਵੀ

ਸੋਧੋ

ਸ਼ਿਵ ਕੁਮਾਰ ਬਟਾਲਵੀ ਦਾ ਜਨਮ 8 ਅਕਤੂਬਰ 1937 ਨੂੰ ਮਾਤਾ ਸ਼ਾਂਤੀ ਦੇਵੀ ਪਿਤਾ ਕ੍ਰਿਸ਼ਨ ਗੋਪਾਲ, ਪਿੰਡ ਲੋਹਟੀਆ, ਜ਼ਿਲ੍ਹਾ ਸਿਆਲਕੋਟ ਵਿੱਚ ਹੋਇਆ। ਸ਼ਿਵ ਕੁਮਾਰ ਬਟਾਲਵੀ ਆਪਣੇ ਪਹਿਲੇ ਕਾਵਿ ਸੰਗ੍ਰਹਿ ਪੀੜਾਂ ਦਾ ਪਰਾਗਾ (1960) ਨਾਲ ਹੀ ਪੰਜਾਬੀ ਕਾਵਿ ਜਗਤ ਵਿੱਚ ਇੱਕ ਧੂਮਕੇਤੂ ਵਾਂਗ ਸਾਹਮਣੇ ਆਇਆ ਉਸਦੀਆਂ ਪੁਸਤਕਾਂ ਦਾ ਵੇਰਵਾ ਇਸਦਾ ਇਸ ਪ੍ਰਕਾਰ ਹੈ: ਪੀੜਾ ਦਾ ਪਰਾਗਾ (1960), ਲਾਜਵੰਤੀ (1961), ਆਟੋ ਦੀਆਂ ਚਿੜੀਆਂ (1962), ਮੈਨੂੰ ਵਿਦਾ ਕਰੋ (1963), ਬਿਰਹਾ ਤੂੰ ਸੁਲਤਾਨ (1964), ਲੂਣਾ (1964), ਮੈ ਤੇ ਮੈਂ (1970), ਆਰਤੀ (1971), ਅਲਵਿਦਾ (1974), ਬਿਰਹੜਾ (1975) ਅਸਾਂ ਜ਼ੋਬਨ ਰੁੱਤੇ ਮਰਨਾ ਸ਼ਿਵ ਕੁਮਾਰ ਤੋਂ ਪਹਿਲਾ ਪ੍ਰਗਤੀਵਾਦ ਦਾ ਬੋਲਬਾਲਾ ਸੀ।

ਜਸਵੰਤ ਸਿੰਘ ਨੇਕੀ

ਸੋਧੋ

ਪੀ.ਜੀ. ਆਈ. ਚੰਡੀਗੜ੍ਹ ਡਾਇਰੈਕਟਰ ਵੀ ਰਹੇ ਅਤੇ ਵਿਸ਼ਵ ਸਿਹਤ ਸੰਗਠਨ ਨਾਲ ਵੀ ਜੁੜੇ ਰਹੇ। ਉਸਦੀ ਪਹਿਲੀ ਪੁਸਤਕ ਅਸਲੇ ਦੇ ਉਹਲੇ (1955) ਹੈ। ਉਸ ਤੋਂ ਬਾਅਦ ਮੇਰੇ ਸੰਸੇ, ਇਹ ਮੇਰੇ ਗੀਤ (1957), ਸਿਮਰਤੀ ਦੀ ਕਿਰਨ ਤੋਂ ਪਹਿਲਾਂ (1975) ਕਰੁਣਾ ਦੀ ਛੁਹ ਤੋਂ ਮਗਰੋਂ (1978), ਪ੍ਰਤੀਬਿੰਬਾ ਦੇ ਸਰੋਵਰ ਚੋਂ (1981), ਸਤਿ ਸੁਹਾਨ (1981), ਨਾ ਇਹ ਗੀਤ ਨਾ ਇਹ ਬਿਰਹੜਾ (1983), ਬਿਰਖੈ ਹੇਠ ਸਭਿ ਜੰਤ (1989), ਗੀਤ ਮੇਰਾ ਸੋਹਿਲਾ ਤੇਗ 1991 ਤੋਂ ਇਲਾਵਾ ਕੋਈ ਨਾਉ ਨਾ ਜਾਵੇ ਮੇਰਾ (2000)।

ਰਣਧੀਰ ਚੰਦ

ਸੋਧੋ

ਜਨਮ 24 ਅਗਸਤ 1943 ਕਹਾਣੀ, ਕਵਿਤਾ ਖੋਜ, ਸੰਪਾਦਨ ਤੋਂ ਇਲਾਵਾ ਅਨੁਵਾਦ ਦਾ ਕੰਮ ਵੀ ਕੀਤਾ। ਕਾਵਿ ਪੁਸਤਕਾਂ ਦਾ ਵੇਰਵਾ ਇਸ ਪ੍ਰਕਾਰ ਹੈ: ਮੇਰੇ ਗੁੰਮਨਾਮ ਦਿਨ (1967), ਗੁੰਬਦ (1972), ਇੱਕ ਸੂਰਜ ਮੇਰਾ ਵੀ (1977), ਬਰਫ ਦੇ ਘਰ (1979), ਰਾਤ ਸ਼ਹਿਰ ਤੇ ਰੇਤ (1982), ਚੰਦ ਪੰਜਾਬੀ ਗਜ਼ਲ ਵਿੱਚ ਨਵੀਨਤਾ ਲਿਆਉਣ ਵਾਲਿਆ ਵਿੱਚੋਂ ਸਨ।

ਡਾ. ਹਰਭਜਨ ਸਿੰਘ

ਸੋਧੋ

ਉਨ੍ਹਾਂ ਦੀਆਂ ਕਾਵਿ ਪੁਸਤਕਾਂ ਦਾ ਵੇਰਵਾ ਇਸ ਪ੍ਰਕਾਰ ਹੈ: ਲਾਸਾਂ (1956), ਅਧਰੈਣੀ (1962), ਨਾਂ ਧੁੱਪੇ ਦਾ ਛਾਂਵੇ (1967), ਸੜਕ ਦੇ ਸਫੇ, ਉੱਤੇ (1970), ਮੈਂ ਜੋ ਬੀਤਗਿਆ (1970), ਅਲਫ਼ ਦੁਪਹਿਰ (1972), ਟੁੱਕੀਆ ਜੀਭਾਂ ਵਾਲੇ (1977), ਮਹਿਕਾਂ ਨੂੰ ਜਿੰਦਰੇ ਨਾ ਮਾਰੀ (1983), ਅਲਵਿਦਾ ਤੋਂ ਪਹਿਲਾ (1984), ਮਾਵਾਂ ਦੀਆਂ (1989), ਨਿੱਕ-ਸੁੱਕ (1984), ਮੇਰਾ ਕਾਵਿ ਯਾਤਰਾ (1989), ਚੋਥੇ ਦੀ ਉਡੀਕ (1991), ਰੁੱਖ ਤੇ ਰਿਸ਼ੀ (1992), ਮੇਰਾ ਨਾਉ ਕਬੀਰ (2000)। ਇਸ ਤੋਂ ਇਲਾਵਾ ਤੀਸਰੇ ਦੌਰ ਦੇ ਕਵੀ, ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ, ਹਰਭਜਨ ਸਿੰਘ ਹਲਵਾਰਵੀ ਜੈਮਲ ਸਿੰਘ ਪੱਗ, ਅਮਰਜੀਤ ਚੰਦਨ, ਉਮ ਪ੍ਰਕਾਸ਼ ਸ਼ਰਮਾ ਹਨ।

ਡਾ. ਅਮਰਜੀਤ ਟਾਂਡਾ

ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਸੰਗ੍ਰਹਿ: ਹਵਾਵਾਂ ਦੇ ਰੁਖ਼ (1978), ਲਿਖਤੁਮ ਨੀਲੀ ਬੰਸਰੀ (1998), ਕੋਰੇ ਕਾਗਜ਼ ਤੇ ਨੀਲੇ ਦਸਤਖਤ, ਦੀਵਾ ਸਫ਼ਿਆਂ ਦਾ (2002), ਸੁਲਗਦੇ ਹਰਫ਼ (2007), "ਕਵਿਤਾਂਜਲੀ" (2018), "ਸ਼ਬਦਾਂਮਣੀ" (2018), "ਥਕੇ ਹੂਏ" (ਹਿੰਦੀ, 2018); ਨਾਵਲ: ਨੀਲਾ ਸੁੱਕਾ ਸਮੁੰਦਰ, ਆਮ ਲੋਕ (2018), ਮੇਰੇ ਹਿੱਸੇ ਦਾ ਪੰਜਾਬ (2018), ਜ਼ਿੰਦਗੀ ਵੱਲ ਜਾਂਦੀਆਂ ਪਗਡੰਡੀਆਂ ।