ਪੰਜਾਬੀ ਲੋਕ ਵਿਸ਼ਵਾਸ ਸਮਾਜਿਕ ਪਰਿਪੇਖ

ਡਾ. ਦਰਿਆ ਅਤੇ ਆਰ. ਐੱਸ. ਚੌਧਰੀ ਦੁਆਰਾ ਸੰਪਾਦਿਤ ਇਸ ਪੁਸਤਕ ਵਿਚ ਲੋਕ ਵਿਸ਼ਵਾਸ ਅਤੇ ਪੰਜਾਬੀ ਲੋਕ ਵਿਸ਼ਵਾਸਾਂ ਸੰਬੰਧੀ ਅਲਗ ਅਲਗ ਵਿਦਵਾਨਾਂ ਦੇ ਲੇਖ ਛਾਪੇ ਗਏ ਹਨ। ਸਭ ਤੋਂ ਪਹਿਲੇ ਲੇਖ ਵਿਚ ਡਾ. ਪਰਮਜੀਤ ਸਿੰਘ ਢੀੰਗਰਾ ਲੋਕ ਵਿਸ਼ਵਾਸਾਂ ਦੇ ਚਿਹਨਕਾਰੀ ਕਰਦਾ ਹੈ। ਇਸਤੋਂ ਬਾਅਦ ਵਿਚ ਲੋਕ ਚਿਕਿਤਸਾ, ਖੂਹ, ਪਸ਼ੂ-ਪੰਛੀਆਂ, ਕਰਵਾ ਚੌਥ, ਮੌਤ, ਘਰ ਦੇ ਨਿਰਮਾਣ, ਪੰਜਾਬੀ ਦਰਵਾਜਿਆਂ ਨਾਲ ਸੰਬੰਧਿਤ ਲੋਕ ਵਿਸ਼ਵਾਸਾਂ ਵਿਚਲੀ ਤਾਰਕਿਕਤਾ ਅਤੇ ਓਨ੍ਹਾਂ ਦਾ ਸਮਾਜ ਸਾਸ਼ਤਰੀ ਅਧਿਐਨ ਕੀਤਾ ਗਿਆ ਹੈ। ਇਸਦੇ ਨਾਲ ਹੀ ਲੋਕ ਧਰਮ ਵਿਚ ਰੁੱਖ ਪੂਜਾ, ਜਾਦੂ ਟੂਣਾ ਅਤੇ ਲੋਕ ਧਰਮ ਤੇ ਮਲਟੀਮੀਡਿਆ ਨੂੰ ਸਮੁਖ ਰਖਕੇ ਚਰਚਾ ਕੀਤੀ ਗਈ ਹੈ। ਹਰਜਿੰਦਰ ਸਿੰਘ ਆਪਣੇ ਪਰਚੇ ਵਿਚ ਕਿਰਸਾਨੀ ਨਾਲ ਸੰਬੰਧਿਤ ਲੋਕ ਵਿਸ਼ਵਾਸਾਂ ਅਤੇ ਅਨੁਰਾਧਾ ਜੰਮੂ ਦੇ ਅਨੁਸ਼ਠਾਨਿਕ ਲੋਕ ਵਿਸ਼ਵਾਸਾਂ ਬਾਰੇ ਗੱਲ ਕਰਦੀ ਹੈ। ਵਰਤਮਾਨਿਕ ਸਥੀਤੀ ਵਿਚ ਬਦਲ ਰਹੇ ਪੰਜਾਬੀ ਲੋਕ ਵਿਸ਼ਵਾਸਾਂ ਬਾਰੇ ਵਿਸ਼ਾਲ ਕੁਮਾਰ ਚਿੰਤਨਸ਼ੀਲ ਵਿਚਾਰ ਰਖਦਾ ਹੈ। ਇਸ ਪੁਸਤਕ ਵਿਚ ਸ਼ਾਮਿਲ ਲੇਖਾਂ ਦਾ ਸੰਖੇਪ ਵੇਰਵਾ ਹੇਠਾਂ ਦਿੱਤਾ ਗਿਆ ਹੈ।

ਪੰਜਾਬੀ ਲੋਕ ਵਿਸ਼ਵਾਸ ਸਮਾਜਿਕ ਪਰਿਪੇਖ
ਲੇਖਕਡਾ. ਦਰਿਆ ਸੰਪਾ, ਆਰ. ਐੱਸ. ਚੌਧਰੀ ਸੰਪਾ
ਪ੍ਰਕਾਸ਼ਨ2008
ਪ੍ਰਕਾਸ਼ਕਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ - 143002 ਫੋਨ ਨੰਬਰ-0181-2258633
ਸਫ਼ੇ168

ਸੀ. ਆਈ.ਆਰ.ਐਸ.ਵੱਲੋਂ

ਸੋਧੋ

ਕ੍ਰਿਸਚੀਅਨ ਇੰਸਟੀਚਿਊਟ ਫਾਰ ਰਿਲੀਜਸ ਸਟੱਡੀਜ਼,(ਬੀ.ਯੂ.ਸੀ.ਕਾਲਜ, ਬਟਾਲਾ) ਪੰਜਾਬ ਦੇ ਇਸ ਖੇਤਰ ਵਿਚ ਨਿਮਨ ਪੱਧਰ ਦਾ ਜੀਵਨ ਜੀਉਂ ਰਹੇ ਲੋਕਾਂ ਨੂੰ ਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਵਿਚੋਂ ਕੱਢ ਕੇ ਚੇਤਾਨਾ ਦੀ ਨਵੀਂ ਲੋਅ ਦਿਖਾਉਣ ਲਈ ਨਿਰੰਤਰ ਕਿਰਿਆਸ਼ੀਲ ਹੈ। ਇਹ ਇਸੰਟੀਚਿਊਟ ਕ੍ਰਿਸਚੀਅਨ ਧਰਮ,ਦਰਸ਼ਨ,ਵੱਖ-ਵੱਖ ਧਰਮਾਂ,ਮੱਤਾਂ ਅਤੇ ਅਕੀਦਿਆਂ ਨੂੰ ਵਿਸ਼ਵੀਕਰਨ ਦੇ ਸਦੰਰਭ ਵਿਚ ਆਧੁਨਿਕ ਜਾਵੀਏ ਤੋਂ ਘੋਖਣ ਦੀ ਕੋਸ਼ਿਸ ਕਰ ਰਿਹਾ ਹੈ। ਲੋਕ ਵਿਸ਼ਵਾਸ: ਸਮਾਜਿਕ ਪਰਿਪੇਖ ਵਿਸ਼ੇ ਤੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੇ ਮਿਆਰ ਅਤੇ ਮਹੱਤਤਾ ਨੂੰ ਸਮਝਦਿਆਂ ਇਹਨਾਂ ਖੋਜ ਪੱਤਰਾਂ ਨੂੰ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਡਾ.ਦਰਿਆ (ਗੁਰੂ ਨਾਨਕ ਦੇਵ ਯੂਨੀਵਰਸਿਟੀ) ਜਿਨ੍ਹਾਂ ਨੇ ਇਹ ਸੈਮੀਨਾਰ ਕਰਵਾਇਆ ਅਤੇ ਖੋਜ-ਪੱਤਰਾਂ ਨੂੰ ਸੰਪਾਦਿਤ ਕਰਕੇ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕਰਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ।

ਸੰਪਾਦਕੀ

ਸੋਧੋ
ਕ੍ਰਿਸਚੀਅਨ ਇੰਸਟੀਚਿਊਟ ਫਾਰ ਰਿਲੀਜਸ ਸਟੱਡੀਜ਼ (ਬੇਰਿੰਗ ਯੂਨੀਅਨ ਕ੍ਰਿਸਚਨ ਕਾਲਜ, ਬਟਾਲਾ) ਇਹ ਇੰਸਟੀਚਿਊਟ ਹਰ ਸਾਲ ਪੰਜਾਬੀ ਸਭਿਆਚਾਰ  ਦੇ ਕਿਸੇ ਨਾ ਕਿਸੇ ਵਰਤਾਰੇ ਨੂੰ ਆਧਾਰ ਬਣਾ ਕੇ ਸੈਮੀਨਾਰ ਕਰਵਾਉਂਦਾ ਹੈ। ਦੁਸਰਾ ਸੈਮੀਨਾਰ ‘ਲੋਕ ਵਿਸ਼ਵਾਸ ਦਾ ਸਮਾਜਿਕ ਪਰਿਪੇਖ’ ਉਪਰ ਕਰਵਾਇਆ ਗਿਆ, ਜਿਸ ਵਿਚ 16 ਦੇ ਕਰੀਬ ਪਰਚੇ ਪੜ੍ਹੇ ਗਏ। ਇਹ ਖੋਜ-ਪਰਚੇ ਜੀਵਨ ਨਾਲ ਜੁੜੇ ਹੋਏ ਮਹੱਤਵਪੂਰਨ ਖੇਤਰ ਜਿਵੇਂ ਕਿਰਸਾਨੀ, ਘਰ, ਜੂਦਾ-ਟੂਣੇ, ਚਕੀਤਸਾ, ਪਸ਼ੂ-ਪੰਛੀ, ਮੌਤ,ਖੂਹ ਆਦਿ। ਇਸ ਸੈਮੀਨਾਰ ਦਾ ਕੁੰਜੀਗਤ ਭਾਸ਼ਣ ਡਾ. ਭੁਪਿੰਦਰ ਸਿੰਘ ਖਹਿਰਾ, ਸੈਮੀਨਾਰ ਦੀ ਪ੍ਰਧਾਨਗੀ ਡਾ.ਗੁਰਮੀਤ ਸਿੰਘ, ਸ਼ਿਰਕਤ ਜੋਗਿੰਦਰ ਸਿੰਘ ਕੈਂਰੋ, ਬਹੁਮੁੱਲੇ ਵਿਚਾਰ ਡਾ.ਸੁਸੀਲ ਸ਼ਰਮਾ, ਬਿਸ਼ਪ ਆਨੰਦ ਆਦਿ ।

ਡਾ.ਦਰਿਆ ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ

ਲੋਕ ਵਿਸ਼ਵਾਸਾਂ ਦੀ ਚਿਹਨਕਾਰੀ ਡਾ. ਪਰਮਜੀਤ ਸਿੰਘ ਢੀਂਗਰਾ

ਸੋਧੋ

ਲੋਕ ਵਿਸ਼ਵਾਸ ਦੀਆਂ ਜੜ੍ਹਾਂ ਪ੍ਰਕਿਰਤੀ ਵਿਚ ਹੀ ਸ਼ਾਮਿਲ ਹਨ। (1) ਆਕਾਸ਼ ਨਾਲ ਜੁੜੇ ਲੋਕ ਵਿਸ਼ਵਾਸ: ਸੂਰਜ, ਚੰਦਰਮਾ, ਸ਼ਨੀ, ਮੰਗਲ, ਅਗਸਤ, ਰਿਸ਼ੀ, ਧਰੁਵ, ਪੁਛਲ ਤਾਰਾ, ਉਲਕਾ, ਅਕਾਸ਼ੀ, ਬਿਜਲੀ, ਬੱਦਲ, ਮੀਂਹ ਸਤਰੰਗੀ ਪੀਂਘ ਹਵਾ। (2) ਧਰਤੀ ਨਾਲ ਜੁੜੇ ਲੋਕ ਵਿਸ਼ਵਾਸ: ਹਿਮਾਲਾ,ਵਿੰਧਆਂਚਲ, ਗੰਗਾ, ਜਮਨਾ, ਵੈਤਰਣੀ, ਖੂਹ, ਤਲਾਬ, ਮਾਨ-ਸਰੋਵਰ । (3) ਬਨਸਪਤੀ ਨਾਲ ਜੁੜੇ ਲੋਕ ਵਿਸ਼ਵਾਸ : ਪਿੱਪਲ, ਬੋਹੜ, ਗੂਲਰ, ਨਿੰਮ, ਬਾਂਸ, ਅੰਬ, ਨਾਰੀਅਲ, ਚੰਦਨ, ਕਿੱਕਰ, ਤੁਲਸੀ, ਕੇਲਾ, ਦੱਬ, ਕਮਲ ਆਦਿ। (4) ਪਸ਼ੂ-ਜਗਤ ਨਾਲ ਜੁੜੇ ਲੋਕ-ਵਿਸ਼ਵਾਸ : ਗਾਂ, ਝੋਟਾ, ਮੱਝ, ਬਲਦ, ਬੱਕਰਾ, ਬਾਂਦਰ, ਕੁੱਤਾ, ਬਿੱਲੀ, ਚੂਹਾ, ਸ਼ੇਰ, ਹਾਥੀ, ਘੋੜਾ, ਹਿਰਨ, ਖੋਤਾ, ਕਾਂ, ਉੱਲੂ ਇਹਨਾਂ ਤੋਂ ਇਲਾਵਾ ਅਨੇਕਾਂ ਹੀ ਲੋਕ ਵਿਸ਼ਵਾਸ ਭੂ-ਖੰਡ ਤੇ ਪ੍ਰਚਲਿੱਤ ਹਨ।

ਪੰਜਾਬੀ ਲੋਕ-ਧਰਮ ਵਿਚ ਰੁੱਖ-ਪੂਜਾ ਸਮਾਜ-ਮਨੋ-ਵਿਗਿਆਨ ਅਧਿਐਨ ਡਾ. ਦਰਿਆ

ਸੋਧੋ

ਰੁੱਖਾਂ ਦੀ ਪੂਜਾ ਪ੍ਰਾਚੀਨ ਕਾਲ ਤੋਂ ਚਲਦੀ ਆ ਰਹੀ ਹੈ। ਸਿੰਧੂ ਘਾਟੀ ਦੀ ਸੱਭਿਅਤਾ ਵਿਚ ਰੁੱਖ ਪੂਜਾ ਪ੍ਰਚਲਿਤ ਸੀ। ਰੁੱਖਾਂ ਦੀ ਪੂਜਾ ਰੂਹਾਂ ਦਾ ਵਾਸਾਂ,ਮਨੁੱਖ ਵਾਂਰਾ ਜੀਵਤ, ਬਦਰੂਹਾਂ ਆਦਿ ਦਾ ਵਾਸਾ ਸਮਝ ਕੇ ਇਹਨਾਂ ਦੀ ਪੂਜਾ ਕੀਤੀ ਜਾਂਦੀ ਹੈ। ਪੰਜਾਬੀ ਲੋਕ ਧਰਮ ਵਿਚ ਅਜੇ ਵੀ ਰੁੱਖ-ਪੂਜਾ ਪ੍ਰਚਲਿਤ ਹੈ। (ੳ) ਪਿੱਪਲ ਦੀ ਪੂਜਾ (ਅ) ਬਿੱਲ ਦੀ ਪੂਜਾ (ੲ) ਤੁਲਸੀ ਦੀ ਪੂਜਾ (ਸ) ਜੰਡ ਦੀ ਪੂਜਾ (ਹ) ਨਿੰਮ ਦੀ ਪੂਜਾ।

ਘਰ ਦੇ ਨਿਰਮਾਣ ਨਾਲ ਸੰਬੰਧਿਤ ਲੋਕ ਵਿਸ਼ਵਾਸ ਦਾ ਸਮਾਜਿਕ ਪਰਿਪੇਖ ਡਾ.ਰੁਪਿੰਦਰ ਕੌਰ

ਸੋਧੋ
ਕੁੱਲੀ,ਗੁੱਲੀ, ਜੁੱਲੀ ਮਨੁੱਖ ਦੀਆਂ ਬੁਨਿਆਦੀ ਲੋੜਾਂ ਹਨ। ਘਰ ਦੇ ਨਿਰਮਾਣ ਦਾ ਦੇਵਤਾ ਆਚਾਰੀਆ ਵਿਸ਼ਵਕਰਮਾ ਨੂੰ ਮੰਨਿਆ ਗਿਆ ਹੈ। ਲੋਕ ਵਿਸ਼ਵਾਸ ਹੈ ਕੇ ਘਰ ਦਾ ਨਿਰਮਾਣ ਪੂਰੀ ਮਰਿਆਦਾ ਅਨੁਸਾਰ ਹੋਣਾ ਚਾਹੀਦਾ ਹੈ। ਘਰ ਦੇ ਨਿਰਮਾਣ ਲਈ ਸਭ ਤੋਂ ਪਹਿਲਾਂ ਜ਼ਮੀਨ ਦਾ ਹੋਣਾ ਜ਼ਰੂਰੀ ਹੈ। ਘਰ ਦਾ ਨਿਰਮਾਣ ਖੇਤੀਬਾੜੀ ਯੁਗ ਦੀ ਦੇਣ ਹੈ। ਘਰ ਬਨਾਉਣ ਲਈ ਜ਼ਮੀਨ ਉਪਜਾਉ ਹੋਣਾ, ਜ਼ਮੀਨ ਦਾ ਆਕਾਰ, ਪਿੱਪਲ, ਬੋਹੜ, ਪਾਣੀ ਦਾ ਤਲਾਅ, ਮਹੀਨੇ, ਦਿਸ਼ਾਵਾਂ, ਬਾਲਿਆਂ ਦੀ ਗਿਣਤੀ ਆਦਿ ਦਾ ਧਿਆਨ ਰੱਖਿਆ ਜਾਂਦਾ ਹੈ। ਅਜੌਕੇ ਸਮੇਂ ਵਿਚ ਭਾਵੇਂ ਇਹ ਲੋਕ-ਵਿਸ਼ਵਾਸ ਅਰਥਹੀਣ ਲੱਗਦੇ ਹਨ ਪਰ ਲੋਕ ਮਾਨਸਿਕਤਾ ਅਜੇ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਅਪਨਾ ਰਹੀ ਹੈ।

ਪੰਜਾਬੀ ਸਭਿਆਚਾਰ ਵਿਚ ਸ਼ਗਨਾਂ ਸੰਬੰਧੀ ਲੋਕ-ਵਿਸ਼ਵਾਸਾਂ ਦੇ ਤਾਰਕਿਕ ਆਧਾਰ ਡਾ. ਗੁਰਪ੍ਰੀਤ ਸਿੰਘ ਸਿੱਧੂ।

ਸੋਧੋ

‘ਸ਼ਗੁਨ’ ਦਾ ਅਰਥ ਹੈ ‘ਕਲਿਆਨਕਾਰੀ’ ਅਤੇ ‘ਸ਼ੁਭ ਭਵਿੱਖ’ ਦਾ ਸੰਕੇਤ। ਸ਼ਗਨ ਦਾ ਸੰਕਲਪ ‘ਟੂਣੇ ਚਿੰਤਨ’ ਅਤੇ ਮਨੋਵਿਗਿਆਨ ਦੀ ਮਿਲੀ-ਜੁਲੀ ਸੂਝ ਦਾ ਪ੍ਰਤੀਫਲ ਹੈ । ਸ਼ਗਨ ਅਤੇ ਟੂਣੇ ਮਨੁੱਖ ਦੀ ਆਤਮ ਸੁਰੱਖਿਆ ਅਤੇ ਆਤਮ ਅਰੋਗਤਾ ਦੀ ਸੂਝ ਨਾਲ ਜੁੜਦੇ ਦਿਖਾਈ ਦਿੰਦੇ ਹਨ। ਪੁਰਾਤਨ ਸਮੇਂ ਵਿਚ ਸੀਮਤ ਸਾਧਨਾ ਕਾਰਨ ਵਿਅਕਤੀ ਦੀ ਸੂਝ ਦਾ ਪਾਸਾਰ ਬਹੁਤੀ ਦੂਰ ਤੱਕ ਪਹੁੰਚ ਸਕਣਾ ਸੰਭਵ ਨਹੀਂ ਸੀ।  ਪਾਣੀ ਨਾਲ ਸੰਬੰਧਿਤ ਸ਼ਗਨ ਤੇ ਉਹਨਾਂ ਦੇ ਤਰਕ  ਤੇਲ ਨਾਲ ਸੰਬੰਧਿਤ ਸ਼ਗਨ ਤੇ ਇਹਨਾਂ ਦੇ ਤਰਕ  ਲਾਲ ਰੰਗ ਨਾਲ ਸੰਬੰਧਿਤ ਸ਼ਗਨ ਅਤੇ ਇਹਨਾਂ ਦੇ ਤਰਕ

ਜਾਦੂ ਚਕਿਤਸਾ ਨਾਲ ਸੰਬੰਧਿਤ ਲੋਕ-ਵਿਸ਼ਵਾਸ ਡਾ.ਰੁਪਿੰਦਰਜੀਤ ਸਿੰਘ

ਸੋਧੋ
ਜੀਵਨ ਦੇ ਹਰੇਕ ਪੱਖ ਨਾਲ ਸੰਬੰਧਿਤ ਸਾਨੂੰ ਲੋਕ-ਵਿਸ਼ਵਾਸ ਮਿਲਦੇ ਹਨ ਜਿਵੇਂ ਜਨਮ, ਮੌਤ, ਵਿਹਾਰ, ਕਿਤੇ ਜਾਂ ਕਾਰ ਵਿਹਾਰ ਆਦਿ । ਲੋਕਧਾਰਾ ਵਿਚ ਲੋਕ ਚਿਕਿਤਸਾ ਦਾ ਅਹਿਮ ਸਥਾਨ ਹੈ। ਲੋਕ ਚਿਕਿਤਸਾ ਦੇ ਅੰਤਰਗਤ ਹੀ ਜਾਦੂ ਦਾ ਸੰਕਲਪ ਦ੍ਰਿਸ਼ਟਮਾਨ ਹੁੰਦਾ ਹੈ। ਜਾਦੂ ਚਿਕਿਤਸਾ ਅੰਗਰੇਜ਼ੀ  ਸ਼ਬਦ  MAGIC MEDICINE  ਦਾ ਸਮਾਨ-ਅਰਥਕ ਹੈ। ਡਾ ਸੋਹਿੰਦਰ ਸਿੰਘ ਬੇਦੀ ਅਨੁਸਾਰ: ਜਾਦੂ-ਟੂਣਾ ਪ੍ਰਕਿਰਤਕ ਦ੍ਰਿਸ਼ਟਮਾਨ ਤੇ ਪ੍ਰਾਣੀ ਜਗਤ ਤੇ ਵਿਹਾਰ ਉਤੇ ਰਹੱਸਮਈ ਵਿਧੀ ਨਾਲ ਵਸ਼ੀਕਾਰ ਪ੍ਰਾਪਤ ਕਰਨ ਦੀ ਕਲਾ ਹੈ। ਪ੍ਰਕਿਰਤੀ ਨੂੰ ਕੁਦਰਤੀ ਜਾਂ ਪ੍ਰਗਟ ਤੌਰ ਤੇ ਤਰੀਕੇ ਨਾਲ ਸੰਸਕ੍ਰਿਤੀ ਵਿਚ ਬਦਲਣਾ ਤਾਂ ਵਗਿਆਨ ਹੈ ਪਰ ਪ੍ਰਕਿਰਤੀ ਨੂੰ ਰਹੱਸਮਈ ਢੰਗ ਨਾਲ ਸੰਸਕ੍ਰਿਤੀ ਵਿਚ ਬਦਲਣ ਦੀ ਕਿਰਿਆ ਜਾਦੂ-ਟੂਣਾ ਹੈ। ਜਾਦੂ ਪ੍ਰਮੁੱਖ ਰੂਪ ਵਿਚ ਦੋ ਤਰ੍ਹਾਂ ਦਾ ਹੁੰਦਾ ਹੈ। (1) ਕਾਲਾ ਜਾਦੂ (2) ਚਿੱਟਾ ਜਾਦੂ। 

ਪੰਜਾਬੀ ਦਰਵਾਜ਼ਿਆਂ ਨਾਲ ਜੁੜੇ ਲੋਕ ਵਿਸ਼ਵਾਸ ਪਰਮਜੀਤ ਕੌਰ।

ਸੋਧੋ

(1) ਨਗਰ ਖੇੜੇ ਜਾਂ ਪਿੰਡ ਦੇ ਦਰਵਾਜ਼ੇ ਨਾਲ ਜੁੜੇ ਲੋਕ-ਵਿਸ਼ਵਾਸ (2) ਮਕਾਨ ਦੀ ਉਸਾਰੀ ਨਾਲ ਜੁੜੇ ਲੋਕ-ਵਿਸ਼ਵਾਸ (3) ਘਰ ਦੀ ਬਹਾਰੀ ਦਿੱਖ ਨਾਲ ਜੁੜੇ ਲੋਕ-ਵਿਸ਼ਵਾਸ (4) ਮਕਾਨ ਦੀ ਨੀਂਹ ਰੱਖਣ ਨਾਲ ਜੁੜੇ ਲੋਕ-ਵਿਸ਼ਵਾਸ (5) ਚੁਗਾਠ ਲਾਉਣ ਨਾਲ ਜੁੜੇ ਲੋਕ-ਵਿਸ਼ਵਾਸ (6) ਸਰਦਲ ਨਾਲ ਜੁੜੇ ਨਾਲ ਜੁੜੇ ਲੋਕ-ਵਿਸ਼ਵਾਸ (7) ਘਰ ਦੀ ਛੱਤ ਨਾਲ ਜੁੜੇ ਲੋਕ-ਵਿਸ਼ਵਾਸ ਇਹਨਾਂ ਲੇਖਾਂ ਤੋਂ ਇਲਾਵਾਂ ਇਸ ਸੰਪਾਦਿਤ ਪੁਸਤਕ ਵਿਚ ਕਰਵਾ ਚੌਥ ਦਾ ਵਰਤ: ਵਿਧੀ ਵਿਹਾਰ, ਲੋਕ ਧਰਮ ਅਤੇ ਮਲਟੀ ਮੀਡੀਆ, ਖੂਹ ਅਤੇ ਖੂਹ ਨਾਲ ਸੰਬੰਧਿਤ ਲੋਕ-ਵਿਸ਼ਵਾਸ, ਮੌਤ ਨਾਲ ਸੰਬੰਧਿਤ ਲੋਕ-ਵਿਸ਼ਵਾਸ, ਕਿਰਸਾਨੀ, ਲੋਕ-ਚਿਕਿਤਸਾ, ਪਸ਼ੂ ਪੰਛੀ, ਜੰਮੂ ਦੇ ਅਨੁਸ਼ਠਾਨਿਕ ਨਾਲ ਜੁੜੇ ਲੋਕ-ਵਿਸ਼ਵਾਸ, ਅਜੌਕੇ ਦੌਰ ਵਿਚ ਬਦਲ ਰਹੇ ਪੰਜਾਬੀ ਲੋਕ ਵਿਸ਼ਵਾਸ, ਪੰਜਾਬ ਵਿਚ ਸਰਪ-ਪੂਜਾ, ਸਮਾਜ ਮਨੋਵਿਗਿਆਨਿਕ ਅਧਿਐਨ ਨਾਵਾਂ ਵਾਲੇ ਲੇਖਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਸਾਰੇ ਲੇਖ ਆਪਣੇ ਅੰਤਰਗਤ ਲਗਪਗ ਇੱਕੋ ਜਿਹੇ ਵਿਸ਼ਿਆਂ ਨੂੰ ਛੁਹਦੇ ਹਨ।

ਸਿੱਟਾ

ਸੋਧੋ

ਪੰਜਾਬੀ ਲੋਕ-ਵਿਸ਼ਵਾਸ ਸਮਾਜਿਕ ਪਰਿਪੇਖ ਪੁਸਤਕ ਵਿਚ 20 ਲੇਖਕਾਂ ਦੇ ਪੇਪਰ ਦਰਜ ਹਨ। ਇਹਨਾਂ ਪੇਪਰਾਂ ਵਿਚ ਲੋਕ-ਵਿਸ਼ਵਾਸਾਂ ਦੀ ਹੀ ਗੱਲ ਕੀਤੀ ਗਈ ਹੈ। ਵੱਖ-ਵੱਖ ਲੇਖਕਾ ਨੇ ਵੱਖ-ਵੱਖ ਲੋਕ ਵਿਸ਼ਵਾਸਾਂ ਉੱਪਰ ਚਰਚਾ ਕੀਤੀ ਹੈ। [1]

  1. ਪੰਜਾਬੀ ਲੋਕ ਸਾਹਿਤ ਸਮਾਜਿਕ ਪਰਿਪੇਖ, ਸੰਪਾਦਕ. ਡਾ. ਦਰਿਆ, ਆਰ. ਐੱਸ. ਚੌਧਰੀ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 2008