ਡਾਃ ਦਰਿਆ (1 ਅਗਸਤ 1971 - 4 ਸਤੰਬਰ 2020[1]) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਪ੍ਰੋਫੈਸਰ ਦੇ ਅਹੁਦੇ 'ਤੇ ਕੰਮ ਕਰ ਰਹੇ ਹਨ। ਡਾਃ ਦਰਿਆ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਹੀ ਲੋਕ-ਧਰਮ ਇੱਕ ਅਧਿਐਨ ਵਿਸ਼ੇ ਹੇਠ ਪੀ.ਐਚ.ਡੀ. ਦਾ ਦਰਜਾ (ਡਿਗਰੀ) ਪ੍ਰਾਪਤ ਕੀਤਾ ਹੈ। ਡਾਃ ਦਰਿਆ ਨੇ ਲੋਕਧਾਰਾ ਦੇ ਖੇਤਰ ਵਿੱਚ ਉੱਘਾ ਖੋਜ ਕਾਰਜ ਕੀਤਾ ਅਤੇ ਕਰਵਾਇਆ। ਡਾਃ ਦਰਿਆ ਨੇ ਪੰਜਾਬ ਦੇ ਕਬੀਲਿਆਂ ਸਬੰਧੀ ਉੱਘਾ ਖੋਜ ਕਾਰਜ ਕੀਤਾ ਅਤੇ ਕਰਵਾਇਆ।

ਦਰਿਆ
ਦਰਿਆ
ਦਰਿਆ
ਜਨਮ (1971-08-01) 1 ਅਗਸਤ 1971 (ਉਮਰ 53)
ਮਹਿਮਦ ਪੁਰ, ਜ਼ਿਲ੍ਹਾ ਅੰਮ੍ਰਿਤਸਰ (ਭਾਰਤੀ ਪੰਜਾਬ)
ਮੌਤ4 ਸਤੰਬਰ 2020(2020-09-04) (ਉਮਰ 49)
ਕਿੱਤਾਅਧਿਆਪਨ ਅਤੇ ਸਾਹਿਤਕਾਰੀ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਸਿੱਖਿਆਗੁਰੂ ਨਾਨਕ ਦੇੇਵ ਯੂਨੀਵਰਸਿਟੀ, ਅੰਮ੍ਰਿਤਸਰ
ਕਾਲ1995ਵੇਂ ਤੋਂ ਹੁਣ ਤੱਕ
ਸ਼ੈਲੀਲੋਕਧਾਰਾ, ਕਬੀਲਾਈ ਜਨ-ਜੀਵਨ
ਵਿਸ਼ਾਮਾਨਵ ਵਿਗਿਆਨ
ਸਰਗਰਮੀ ਦੇ ਸਾਲ1995
ਪ੍ਰਮੁੱਖ ਕੰਮਪੰਜਾਬ ਦੇ ਕਬੀਲੇ: ਅਤੀਤ ਤੇ ਵਰਤਮਾਨ
ਪ੍ਰਮੁੱਖ ਅਵਾਰਡਭਾਸ਼ਾ ਵਿਭਾਗ ਪੰਜਾਬ ਦੁਆਰਾ ਡਾਃ ਅਤਰ ਸਿੰਘ ਆਲੋਚਨਾ ਪੁਰਸਕਾਰ
ਬੱਚੇ2
ਵੈੱਬਸਾਈਟ
https://www.facebook.com/darya.gndu

ਜ਼ਿੰਦਗੀ

ਸੋਧੋ

ਡਾ. ਦਰਿਆ ਦਾ ਜਨਮ 1 ਅਗਸਤ 1971 ਨੂੰ ਪੰਜਾਬੀ ਲੋਕਧਾਰਾ ਦੇ ਖੋਜੀ ਸ਼ਿੰਗਾਰਾ ਆਜੜੀ ਦੇ ਘਰ ਪਿੰਡ ਮੁਹੰਮਦਪੁਰਾ ਵਿੱਚ ਹੋਇਆ ਸੀ। ਉਸ ਦਾ ਜਨਮ ਸਥਾਨ ਭਾਰਤ-ਪਾਕਿ ਸਰਹੱਦ ਤੋਂ ਥੋੜ੍ਹੀ ਕੁ ਦੂਰੀ *ਤੇ ਸਥਿਤ ਹੈ। 1947 ਈ. ਵੰਡ ਤੋਂ ਬਾਅਦ ਡਾ. ਦਰਿਆ ਦਾ ਪਰਿਵਾਰ ਭਾਰਤੀ ਪੰਜਾਬ ਦੇ ਇਸ ਪਿੰਡ ਆ ਕੇ ਵਸਿਆ ਸੀ। ਡਾ. ਦਰਿਆ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਕੀਤੀ ਅਤੇ ਫਿਰ ਮਿਡਲ ਤੱਕ ਦੀ ਪੜ੍ਹਾਈ ਮੁਹੰਮਦਪੁਰੇ ਤੋਂ ਪੰਜ ਕਿਲੋਮੀਟਰ ਦੂਰ ਪ੍ਰੀਤਨਗਰ ਦੇ ਸਰਕਾਰੀ ਸਕੂਲ ਤੋਂ ਕੀਤੀ ਜਿਥੇ ਡਾ. ਦਰਿਆ ਦੇ ਪਿਤਾ ਜੀ ਪੰਜਾਬੀ ਅਧਿਆਪਕ ਦੇ ਪਦ *ਤੇ ਨਿਯੁਕਤ ਸਨ। 1984 ਵਿੱਚ ਡਾ. ਦਰਿਆ ਨੇ ਮਿਡਲ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਥੋਂ ਦੋ ਕਿਲੋਮੀਟਰ ਦੀ ਦੂਰੀ ਤੇ ਲਾਲਾ ਧਨੀ ਰਾਮ ਚਾਤ੍ਰਿਕ ਦੇ ਪਿੰਡ ਲੋਪੋਕੇ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਾਖਲਾ ਲਿਆ ਅਤੇ 1984 ਵਿੱਚ +2 ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ.ਏ. ਪਾਸ ਕੀਤੀ। ਇਸ ਦੇ ਬਾਅਦ ਡਾ. ਦਰਿਆ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਐਮ.ਏ. ਪੰਜਾਬੀ ਵਿੱਚ ਦਾਖਲਾ ਲੈ ਲਿਆ। ਐਮ.ਏ. ਉਪਰੰਤ ਉਸ ਨੇ ਪੰਜਾਬੀ ਅਧਿਐਨ ਸਕੂਲ ਵਿੱਚ ਫੈਲੋਸ਼ਿਪ ਜੁਆਇਨ ਕਰ ਲਈ। 1994-95 ਵਿੱਚ ਐਮ.ਫਿਲ. ਕਰਨ ਤੋਂ ਬਾਅਦ ਡਾ. ਦਰਿਆ ਨੇ “ਪੰਜਾਬੀ ਲੋਕ ਧਰਮ: ਸਮਾਜ-ਮਨੋਵਿਗਿਆਨਕ ਅਧਿਐਨ” ਵਿਸ਼ੇ ਤੇ 1999 ਵਿੱਚ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ। ਡਾ. ਦਰਿਆ ਪਹਿਲੀ ਵਾਰ 8 ਅਗਸਤ, 1996 ਨੂੰ ਫੈਲੋਸ਼ਿਪ ਛੱਡ ਕੇ ਡੀ. ਏ. ਵੀ. ਕਾਲਜ, ਅੰਮ੍ਰਿਤਸਰ ਵਿੱਚ ਨੌਕਰੀ ਕਰ ਲਈ ਸੀ। ਇਸ ਤੋਂ ਬਾਅਦ ਉਹ ਜੁਲਾਈ 2003 ਵਿੱਚ ਬੇਰਿੰਗ ਯੂਨੀਅਨ ਕ੍ਰਿ੍ਹਚੀਅਨ ਕਾਲਜ, ਬਟਾਲਾ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਿੱਚ ਰੈਗੂਲਰ ਲੈਕਚਰਾਰ ਬਣ ਗਿਆ ਅਤੇ ਅੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿੱਚ 23 ਜਨਵਰੀ 2006 ਵਿੱਚ ਬਤੌਰ ਲੈਕਚਰਾਰ ਨਿਯੁਕਤੀ ਹੋਈ।

ਰਚਨਾਵਾਂ

ਸੋਧੋ
  • ਪੰਜਾਬ ਦੇ ਸਾਂਸੀ ਕਬੀਲੇ ਦਾ ਸੱਭਿਆਚਾਰ (1997)
  • ਪੰਜਾਬੀ ਲੋਕ ਧਰਮ: ਇੱਕ ਅਧਿਐਨ (2004)
  • ਪੰਜਾਬੀ ਲੋਕ ਧਰਮ: ਆਧੁਨਿਕ ਪਰਿਪੇਖ (ਸੰਪਾ,2008)
  • ਪੰਜਾਬੀ ਲੋਕ ਵਿਸ਼ਵਾਸ: ਸਮਾਜਿਕ ਪਰਿਪੇਖ (ਸੰਪਾ,2008)
  • ਡਾਃ ਸੁਸ਼ੀਲ ਦਾ ਲੋਕਧਾਰਾ ਅਧਿਐਨ (ਸੰਪਾ,2014)
  • ਪੰਜਾਬ ਦੇ ਕਬੀਲੇ ਅਤੀਤ ਅਤੇ ਵਰਤਮਾਨ (2014)
  • ਪੰਜਾਬੀ ਲੋਕਧਾਰਾ ਤੇ ਸਭਿਆਚਾਰ: ਬਦਲਦੇ ਪਰਿਪੇਖ (2016)
  • ਪੰਜਾਬੀ ਲੋਕਧਾਰਾ ਅਧਿਐਨ: ਵਿਭਿੰਨ ਪਾਸਾਰ (2017)
  • ਸੁਰਿੰਦਰ ਸੀਰਤ: ਸਿਰਜਣਾ ਤੇ ਸੰਵਾਦ (ਸੰਪਾ, 2017)
  • ਡਾ. ਮੋਨੋਜੀਤ ਦਾ ਵਿਅੰਗ ਸੰਸਾਰ (ਸੰਪਾ, 2016)
  • ਮੰਗਾ ਬਾਸੀ ਕਾਵਿ: ਮੂਲਵਾਸ ਅਤੇ ਪਰਵਾਸ ਦਾ ਦਵੰਦ (ਸੰਪਾ, 2017)

ਪੁਰਸਕਾਰ

ਸੋਧੋ

ਡਾਃ ਦਰਿਆ ਦੀ ਪੁਸਤਕ 'ਪੰਜਾਬ ਦੇ ਸਾਂਸੀ ਕਬੀਲੇ ਦਾ ਸੱਭਿਆਚਾਰ' ਉੱਪਰ ਭਾਸ਼ਾ ਵਿਭਾਗ ਪੰਜਾਬ ਦੁਆਰਾ ਡਾਃ ਅਤਰ ਸਿੰਘ ਆਲੋਚਨਾ ਪੁਰਸਕਾਰ ਦਿੱਤਾ ਗਿਆ।[2]

ਹਵਾਲੇ

ਸੋਧੋ
  1. Service, Tribune News. "ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਮੁਖੀ ਦਾ ਦੇਹਾਂਤ". Tribuneindia News Service. Retrieved 2020-09-04.
  2. ਡਾਃ ਦਰਿਆ, ਪੰਜਾਬ ਦੇ ਸਾਂਸੀ ਕਬੀਲੇ ਦਾ ਸੱਭਿਆਚਾਰ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ (2014)