ਪੰਜਾਬੀ ਸੱਭਿਅਾਚਾਰ ਦੀਆਂ ਕੋਮਲ ਕਲਾਵਾਂ
ਕਲਾ ਜਾ ਸਾਹਿਤ ਸਮਕਾਲੀ ਜੀਵਨ ਦਾ ਦਰਪਣ ਹੁੰਦਾ ਹੈ।ਸਾਹਿਤਕਾਰ ਆਪਣੇ ਸਮੇਂ ਦੀ ਤਸਵੀਰ ਕਲਮ ਰਾਹੀਂ ਪੇਸ਼ ਕਰਦਾ ਹੈ 400 ਇਸਵੀ ਪੂਰਬੀ ਵਿੱਚ ਕੋਟੱਲਆਿ ਨੇ ਕਲਾ ਨੂੰ ਦੋ ਰੂਪਾ ਵਿੱਚ ਵੰਡਿਆ ਹੈ।
- ਉਪਯੋਗਤਾਵਾਦੀ ਕਲਾ:- ਜਿਸ ਵਿੱਚ ਕੇਵਲ ਉਪਯੋਗਤਾ ਨੂੰ ਵਧੇਰੇ ਮੱਹਤਤਾ ਦਿਤੀ ਜਾਦੀ ਹੈ।
- ਲਲਿਤ ਕਲਾ:- ਇਸਦੇ ਖੇਤਰ ਵਿੱਚ ਆਰਥਕ ਤੇ ਸਮਾਜਿਕ ਉਪਯੋਗ।[1]
ਕੋਮਲ ਕਲਾਵਾਂ
ਸੋਧੋਚਿੱਤਰਕਾਰੀ
ਸੋਧੋਭਾਰਤ ਵਿੱਚ ਚਿੱਤਰਕਾਰੀ ਦੀ ਪਰੰਪਰਾ ਬਹੁਤ ਪੁਰਾਣੀ ਹੈ। [2] ਪੰਜਾਬ ਉੱਤੇ ਜਿਸ ਚਿੱਤਰਕਾਰੀ ਕਲਾ ਦਾ ਪ੍ਰਭਾਵ ਰਿਹਾ ਹੈ ਉਸਨੂੰ ਰਾਜਸਥਾਨੀ ਸਕੂਲ ਤੇ ਕਾਂਗੜਾ ਸਕੂਲ ਆਖਿਆ ਗਿਆ ਹੈ।ਪੰਜਾਬ ਵਿੱਚ ਜੋ ਚਿੱਤਰਕਾਰੀ ਮਿਲਦੀ ਹੈ ਉਸ ਉਤੇ ਮੁਗ਼ਲਾਂ ਦੇ ਸਮੇਂ ਦੀ ਚਿੱਤਰਕਾਰੀ ਦਾ ਬਹੁਤ ਪ੍ਰਭਾਵ ਮਿਲਦਾ ਹੈ। ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਲਗਪਗ ਮੁਗਲ਼ ਬਾਦਸ਼ਾਹਾਂ ਨਾਲ ਰਲਦੀਆ ਮਿਲਦੀਆ ਬਣੀਆਂ ਹਨ। ਪੰਜਾਬ ਦੇ ਮੰਦਰਾਂ ਅਤੇ ਪੁਰਾਤਨ ਹਵੇਲੀਆਂ,ਮਕਾਨਾਂ ਦੀਆ ਕੰਧਾਂ ਉੱਤੇ ਬਹੁਤ ਕੁਝ ਬਣਿਆ ਲੱਭਦਾ ਹੈ।[3]
ਰਾਗ/ਸੰਗੀਤ
ਸੋਧੋਰਾਗ ਦੇ ਸੰਬੰਧ ਵਿੱਚ ਏਨਾ ਹੀ ਕਹਿਣਾ ਕਾਫੀ ਹੈ ਕਿ ਸੰਤ-ਮਹਾਤਮਾ ਸਦਾ ਹੀ ਰਾਗ ਅਤੇ ਕਵਿਤਾਵਾਂ ਵਰਤਦੇ ਰਹੇ ਹਨ।ਵੇਦਾਂ ਦੇ ਸਮੇਂ ਤੋ ਹੀ ਪੰਜਾਬ ਵਿੱਚ ਸੰਗੀਤ ਕਿਸੇ ਨਾ ਕਿਸੇ ਰੂਪ ਵਿੱਚ ਚਲਦਾ ਰਿਹਾ ਹੈ। ਗੁਰੂ ਸਾਹਿਬਾਨਾਂ ਨੇ ਆਪਣੇ ਪ੍ਰਚਾਰ ਲਈ ਰਾਗਾਂ ਨੂੰ ਵਰਤ ਕੇ ਪੰਜਾਬ ਵਿੱਚ ਰਾਗ ਪ੍ਰਚਲਤ ਕੀਤਾ। ਪੰਜਾਬ ਦੀ ਰਿਆਸਤਾਂ ਵਿੱਚ ਹੋਰ ਕਲਾ ਵਾਂਗ ਗਵੱਈਆ ਤੇ ਸੰਗੀਤਕਾਰਾਂ ਦਾ ਸਤਿਕਾਰ ਤੇ ਸਰਪ੍ਰਸਤੀ ਹੁੰਦੀ ਹੈ ਹੁਣ ਤਾਂ ਰੇਡੀਓ ਅਤੇ ਰਾਗ ਦਰਬਾਰਾ,ਕੀਰਤਨ ਦਰਬਾਰਾ ਅਤੇ ਰਿਕਾਰਡਾਂ ਰਾਹੀਂ ਰਾਗ ਦਾ ਪ੍ਰਚਾਰ ਹੁੰਦਾ ਹੈ।[4]
ਨਾਚ
ਸੋਧੋਨਾਚ ਨਾਲ ਵੀ ਬੜਾ ਸੰਬੰਧ ਹੈ। ਪੰਜਾਬ ਵਿੱਚ ਬਹੁਤ ਸਾਰੇ ਨਾਚ ਨੱਚੇ ਜਾਦੇਂ ਹਨ ਜਿਨ੍ਹਾਂ ਵਿਚੋਂ ਮਰਦਾਂ ਦੇ ਰਾਗਾਂ ਵਿੱਚ ਭੰਗੜਾ ਅਤੇ ਝੂਮਰ ਪ੍ਰਸਿੱਧ ਹਨ। ਪੰਜਾਬ ਦੇ ਭੰਗੜੇ ਨੇ ਪਿਛਲੇ 10 ਸਾਲਾਂ ਚ'ਇੰਨੀ ਪ੍ਰਸਿੱਧਤਾ ਪ੍ਰਾਪਤ ਕਰ ਲਈ ਹੈ ਕਿ 26 ਜਨਵਰੀ ਦੇ ਦਿੱਲੀ ਦੇ ਜਸ਼ਨਾਂ ਵਿੱਚ ਅਤੇ ਕਈ ਫਿਲਮਾਂ ਵਿੱਚ ਵੀ ਭੰਗੜੇ ਦੇ ਨਾਚ ਨੂੰ ਹੋਰ ਸਾਰੇ ਨਾਚਾਂ ਨਾਲੋਂ ਵੱਧ ਪਸੰਦ ਕੀਤਾ ਹੈ। ਇਸਤਰੀਆਂ ਦੇ ਨਾਚਾਂ ਵਿੱਚ ਗਿੱਧਾ,ਲੁੱਡੀ ਤੇ ਕਿੱਕਲੀ ਬਹੁਤ ਪ੍ਰਸਿੱਧ ਹਨ ਅਤੇ ਪਿੰਡਾਂ ਵਿੱਚ ਗਿੱਧੇ ਦੀ ਵਰਤੋਂ ਸਾਉਣ ਵਿੱਚ ਵਿਸ਼ੇਸ਼ ਕਰਕੇ ਹੁੰਦੀ ਹੈ।[5]