ਪੰਜਾਬ ਕੇਂਦਰੀ ਯੂਨੀਵਰਸਿਟੀ

ਪੰਜਾਬ, ਭਾਰਤ ਦੀ ਇੱਕ ਕੇਂਦਰੀ ਯੂਨੀਵਰਸਿਟੀ

ਪੰਜਾਬ ਕੇਂਦਰੀ ਯੂਨੀਵਰਸਿਟੀ ਭਾਰਤ ਸਰਕਾਰ ਦੇ ਯੂਨੀਵਰਸਿਟੀ ਐਕਟ 2009 ਅਧੀਨ ਪੰਜਾਬ[1] ਦੇ ਬਠਿੰਡਾ ਜ਼ਿਲ੍ਹਾ ਦੇ ਪਿੰਡ ਘੁੱਦਾ ਵਿਖੇ 27 ਫਰਵਰੀ 2009 ਨੂੰ ਸਥਾਪਿਤ ਕੀਤੀ ਗਈ ਸੀ। ਕੇਂਦਰੀ ਯੂਨੀਵਰਸਿਟੀ ਦੇ ਕੈਂਪਸ ਦਾ ਪਹਿਲਾ ਪੜਾਅ 2017 ਵਿੱਚ ਮੁਕੰਮਲ ਹੋਏਗਾ। 12ਵੀਂ ਯੋਜਨਾ ਦੀ ਪ੍ਰਵਾਨਗੀ ਮਗਰੋਂ ਇਸ ਯੂਨੀਵਰਸਿਟੀ ਕੈਂਪਸ ਦੀ ਉਸਾਰੀ ਦਾ ਕੰਮ ਅਸਲ ਵਿੱਚ ਸ਼ੁਰੂ ਹੋਏਗਾ। ਯੂਨੀਵਰਸਿਟੀ ਦਾ ਆਰਜ਼ੀ ਕੈਂਪਸ ਜੋ ਬਠਿੰਡਾ ਦੀ ਪੁਰਾਣੀ ਧਾਗਾ ਮਿੱਲ ਦੀ ਰੈਨੋਵੇਸ਼ਨ ਕਰਕੇ ਬਣਾਇਆ ਗਿਆ। ਸਾਲ 2009 ਵਿੱਚ ਹੀ ਪਹਿਲਾ ਵਿੱਦਿਅਕ ਸੈਸ਼ਨ ਸ਼ੁਰੂ ਹੋਇਆ ਸੀ। ਕੇਂਦਰੀ ਯੂਨੀਵਰਸਿਟੀ ਦੇ ਪਹਿਲੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਅਤੇ ਪਹਿਲੇ ਵਾਈਸ ਚਾਂਸਲਰ ਡਾ. ਜੈ ਰੂਪ ਸਿੰਘ ਸਨ। ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਮੌਜੂਦਾ ਵਾਈਸ-ਚਾਂਸਲਰ ਪ੍ਰੋ. ਆਰ. ਕੇ. ਕੋਹਲੀ[2] ਹਨ ਜਿਹਨਾਂ ਨੇ 5 ਸਤੰਬਰ, 2014 ਨੂੰ ਕਾਰਜਭਾਰ ਸੰਭਾਲਿਆ ਸੀ।

ਪੰਜਾਬ ਕੇਂਦਰੀ ਯੂਨੀਵਰਸਿਟੀ
पंजाब केंद्रीय विश्वविद्यालय
ਪੰਜਾਬ ਕੇਂਦਰੀ ਯੂਨੀਵਰਸਿਟੀ ਦਾ ਲੋਗੋ
ਕਿਸਮਕੇਂਦਰੀ ਯੂਨੀਵਰਸਿਟੀ
ਸਥਾਪਨਾ2009
ਚਾਂਸਲਰਸਰਦਾਰਾ ਸਿੰਘ ਜੌਹਲ
ਵਾਈਸ-ਚਾਂਸਲਰਆਰ.ਕੇ. ਕੋਹਲੀ
ਟਿਕਾਣਾ, ,
30°10′N 76°27′E / 30.17°N 76.45°E / 30.17; 76.45
ਕੈਂਪਸਪੇਂਡੂ, 500 ਏਕੜ (2 ਵਰਗ ਕਿਲੋਮੀਟਰ)
ਛੋਟਾ ਨਾਮਬਠਿੰਡਾ ਯੂਨੀਵਰਸਿਟੀ
ਮਾਨਤਾਵਾਂਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ)
ਵੈੱਬਸਾਈਟcup.ac.in

ਸਕੂਲ ਅਤੇ ਸੈਂਟਰ ਸੋਧੋ

ਕੇਂਦਰੀ ਮਾਨਵ ਸਰੋਤ ਵਿਕਾਸ ਮੰਤਰਾਲਾ ਵਲੋਂ ਇਸ ਯੂਨੀਵਰਸਿਟੀ ਨੂੰ ਅਧਿਆਪਨ ਫੈਕਲਟੀ ਦੀਆਂ 168 ਅਤੇ 70 ਨਾਨ ਟੀਚਿੰਗ ਅਸਾਮੀਆਂ ਪ੍ਰਵਾਨਤ ਕੀਤੀਆਂ ਗਈਆਂ ਹਨ। ਯੂਨੀਵਰਸਿਟੀ ਵਿੱਚ 7 ਸਕੂਲ ਚੱਲ ਰਹੇ ਹਨ ਜਿਹਨਾਂ ਦੇ ਅਧੀਨ ਵੱਖ-ਵੱਖ ਵਿਭਾਗ ਹਨ। ਇਨ੍ਹਾਂ ਨੂੰ ਸੈਂਟਰ ਕਿਹਾ ਜਾਂਦਾ ਹੈ। ਯੂਨੀਵਰਸਿਟੀ ਵਿੱਚ ਕੋਰਸ ਜਿਵੇਂ, ਐਲ.ਐਲ.ਐਮ (ਐਨਵਾਇਰਨਮੈਂਟਲ ਲਾਅ), ਐਮ.ਏ (ਡਿਵੈਲਪਮੈਂਟ ਇਕਨਾਮਿਕਸ), ਐਮ.ਏ (ਕੰਪੈਰੇਟਿਵ ਲਿਟਰੇਚਰ), ਐਮ.ਐਸਸੀ, ਪੀਐਚ.ਡੀ (ਬਾਇਓਸਾਇੰਸਜ਼), ਸਕੂਲ ਆਫ਼ ਲੈਂਗੂਏਜਿਜ਼, ਲਿਟਰੇਚਰ ਐਂਡ ਕਲਚਰ ਹਨ। ਯੂਨੀਵਰਸਿਟੀ ਕੋਲ ਬੁਨਿਆਦੀ ਢਾਂਚੇ ਦੀ ਕੋਈ ਕਮੀ ਨਹੀਂ ਹੈ ਅਤੇ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ।

ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਇਸ ਸਮੇਂ ਹੇਠ ਲਿਖੇ ਸਕੂਲ ਅਤੇ ਸੈਂਟਰ ਚੱਲ ਰਹੇ ਹਨ[3]:

* ਸਕੂਲ ਆਫ਼ ਬੇਸਿਕ ਐਂਡ ਐਪਲਾਈਡ ਸਾਇੰਸਜ਼: ਸੈਂਟਰ ਫ਼ਾਰ ਐਨੀਮਲ ਸਾਇੰਸਜ਼, ਸੈਂਟਰ ਫ਼ਾਰ ਬਾਇਓਕੈਮਿਸਟਰੀ ਅਤੇ ਮਾਈਕਰੋਬਾਇਲ ਸਾਇੰਸਜ਼, ਸੈਂਟਰ ਫ਼ਾਰ ਕੈਮੀਕਲ ਸਾਇੰਸਜ਼, ਸੈਂਟਰ ਫ਼ਾਰ ਕੰਪਿਊਟੇਸ਼ਨਲ ਸਾਇੰਸਜ਼, ਸੈਂਟਰ ਫ਼ਾਰ ਮੈਥੇਮੈਟਿਕਸ ਅਤੇ ਸਟੈਟਿਕਸ, ਸੈਂਟਰ ਫਾਰ ਫਾਰਮਾਸਿਊਟੀਕਲ ਸਾਇੰਸਜ਼ ਐਂਡ ਨੈਚੁਰਲ ਪ੍ਰਾਡਕਟਸ, ਸੈਂਟਰ ਫ਼ਾਰ ਫਿਜ਼ੀਕਲ ਸਾਇੰਸਜ਼, ਸੈਂਟਰ ਫ਼ਾਰ ਪਲਾਂਟ ਸਾਇੰਸਜ਼

* ਸਕੂਲ ਆਫ਼ ਐਜੂਕੇਸ਼ਨ: ਸੈਂਟਰ ਫ਼ਾਰ ਐਜੂਕੇਸ਼ਨ

* ਸਕੂਲ ਆਫ਼ ਇੰਜੀਨਿਅਰਿੰਗ ਐਂਡ ਟੈਕਨਾਲੋਜੀ: ਸੈਂਟਰ ਫ਼ਾਰ ਕੰਪਿਊਟਰ ਸਾਇੰਸ ਐਂਡ ਟੈਕਨਾਲੋਜੀ

* ਸਕੂਲ ਆਫ਼ ਇਨਵਾਇਰਮੈਂਟ ਐਂਡ ਅਰਥ ਸਾਇੰਸਜ਼: ਸੈਂਟਰ ਫ਼ਾਰ ਇਨਵਾਇਰਮੈਂਟ ਸਾਇੰਸ ਐਂਡ ਟੈਕਨਾਲੋਜੀ, ਸੈਂਟਰ ਫ਼ਾਰ ਜਿਉਗ੍ਰਾਫ਼ੀ ਐਂਡ ਜਿਓਲੋਜੀ

* ਸਕੂਲ ਆਫ਼ ਗਲੋਬਲ ਰਿਲੇਸ਼ਨਜ਼: ਸੈਂਟਰ ਫ਼ਾਰ ਸਾਊਥ ਐਂਡ ਸੈਂਟਰਲ ਏਸ਼ੀਅਨ ਸਟੱਡੀਜ਼

* ਸਕੂਲ ਆਫ਼ ਹੈਲਥ ਸਾਇੰਸਜ਼: ਸੈਂਟਰ ਫ਼ਾਰ ਹਿਊਮਨ ਜੈਨੇਟਿਕਸ ਐਂਡ ਮੌਲੀਕਿਊਲਰ ਮੈਡੀਸਨ

* ਸਕੂਲ ਆਫ਼ ਲੈਂਗੁਏਜ਼, ਲਿਟਰੇਚਰ ਐਂਡ ਕਲਚਰ: ਸੈਂਟਰ ਫ਼ਾਰ ਕੰਪੈਰੇਟਿਵ ਲਿਟਰੇਚਰ, ਸੈਂਟਰ ਫ਼ਾਰ ਕਲਾਸੀਕਲ ਐਂਡ ਮਾਡਰਨ ਟੈਕਨਾਲੋਜੀਜ਼

* ਸਕੂਲ ਆਫ਼ ਲੀਗਲ ਸਟੱਡੀਜ਼ ਐਂਡ ਗਵਰਨੈਂਸ: ਸੈਂਟਰ ਫ਼ਾਰ ਲਾਅ

* ਸਕੂਲ ਆਫ਼ ਸੋਸ਼ਲ ਸਾਇੰਸਜ਼: ਸੈਂਟਰ ਫ਼ਾਰ ਇਕਨਾਮਿਕਸ ਸਟੱਡੀਜ਼, ਸੈਂਟਰ ਫ਼ਾਰ ਸ਼ੋਸ਼ੋਲੋਜੀ

ਬਾਹਰੀ ਕੜੀਆਂ ਸੋਧੋ

ਹਵਾਲੇ ਸੋਧੋ

  1. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2012-02-20. Retrieved 2014-06-19. {{cite web}}: Unknown parameter |dead-url= ignored (|url-status= suggested) (help)
  2. "CUPB Vice Chancellor". Archived from the original on 9 ਜਨਵਰੀ 2016. Retrieved 9 February 2016. {{cite web}}: Unknown parameter |dead-url= ignored (|url-status= suggested) (help)
  3. "CUPB Schools and Centres". Archived from the original on 28 ਦਸੰਬਰ 2015. Retrieved 9 February 2016. {{cite web}}: Unknown parameter |dead-url= ignored (|url-status= suggested) (help)