ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ

ਚੰਡੀਗੜ੍ਹ, ਭਾਰਤ ਵਿੱਚ ਜਨਤਕ ਯੂਨੀਵਰਸਿਟੀ

ਪੰਜਾਬ ਯੂਨੀਵਰਸਿਟੀ [1] ਪੰਜਾਬ, ਭਾਰਤ, ਪੰਜਾਬ ਰਾਜ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਹੈ। ਇਹ ਯੂਨੀਵਰਸਿਟੀ[2] ਵਿਗਿਆਨ, ਤਕਨਾਲੋਜੀ, ਕਲਾ, ਖੇਡਾਂ, ਸਿੱਖਿਆ ਆਦਿ ਖੇਤਰਾਂ ਵਿੱਚ ਕੋਰਸ ਅਤੇ ਖੋਜ ਡਿਗਰੀਆਂ ਮੁਹੱਈਆ ਕਰਵਾਉਂਦੀ ਹੈ।

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
Seal of Panjab University, Chandigarh
ਮਾਟੋਸੰਸਕ੍ਰਿਤ: तमसो मा ज्योतिर्गमय
ਅੰਗ੍ਰੇਜ਼ੀ ਵਿੱਚ ਮਾਟੋ
ਸਾਨੂੰ ਹਨੇਰੇ ਤੋਂ ਰੌਸ਼ਨੀ ਵੱਲ ਲੈ ਜਾਓ।
ਕਿਸਮਸਰਕਾਰੀ
ਸਥਾਪਨਾ1882, ਚੰਡੀਗੜ੍ਹ ਵਿਥੇ ਲਿਆਂਦੀ ਗਈ, 1956
ਚਾਂਸਲਰਮਹੰਮਦ ਹਾਮੀਦ ਅੰਸਾਰੀ, ਭਾਰਤ ਦਾ ਉੱਪ-ਰਾਸ਼ਟਰਪਤੀ
ਵਾਈਸ-ਚਾਂਸਲਰਪ੍ਰੋਫੈਸਰ ਅਰੁਣ ਕੁਮਾਰ ਗਰੋਵਰ
ਟਿਕਾਣਾ, ,
ਕੈਂਪਸਸ਼ਹਿਰੀ
ਮਾਨਤਾਵਾਂਯੂ.ਜੀ.ਸੀ
ਵੈੱਬਸਾਈਟwww.puchd.ac.in
ਯੂਨੀਵਰਸਿਟੀ ਵਿਖੇ ਕਾਇਮ ਫ਼ਾਈਨ ਆਰਟ ਮਿਊਜ਼ੀਅਮ

ਇਹ 1882 ਵਿੱਚ ਲਾਹੌਰ ਵਿਖੇ ਕਾਇਮ ਕੀਤੀ ਗਈ ਸੀ।[1] 1947 ਵਿੱਚ ਭਾਰਤ ਦੀ ਤਕਸੀਮ ਤੋਂ ਬਾਅਦ ਇਸ ਦੇ ਹੈਡਕੁਆਟਰ ਸੋਲਨ (ਹੁਣ ਹਿਮਾਚਲ ਪ੍ਰਦੇਸ਼) ਵਿਖੇ ਕਾਇਮ ਕੀਤੇ ਗਏ ਅਤੇ 1956 ਵਿੱਚ ਚੰਡੀਗੜ੍ਹ ਵਿਖੇ ਇਸ ਦਾ ਮੌਜੂਦਾ ਕੈਂਪਸ ਕਾਇਮ ਕੀਤਾ ਗਿਆ ਜੋ ਸ਼ਹਿਰ ਦੇ 14 ਅਤੇ 25 ਸੈਕਟਰਾਂ ਵਿਚਾਲੇ ਸੈਕਟਰ 16 ਵਿੱਚ 550 ਏਕੜ ਵਿੱਚ ਫੈਲਿਆ ਹੋਇਆ ਹੈ।[1]

ਇਤਿਹਾਸ

ਸੋਧੋ

"ਅਜੂਮਨ -ਏ -ਪੰਜਾਬ "ਤਕਰੀਬਨ ਦੋ ਸੋ ਮੈਬਰਾਂ ਦੀ ਸਾਹਿਤਕ ਸਭਾ ਜਿਸ ਦੀ ਸਰਪ੍ਰਸਤੀ ਡਾ ਜੀ ਡਬਲਿਯੂ ਲੇਤਨਰ ਕਰ ਰਹੇ ਸਨ ਇਸ ਸਭਾ ਨੇ ਜੂਨ 20,1865 ਵਿੱਚ ਪੰਜਾਬ ਦੇ ਲੈਫ਼ੀਟੀ ਨਲ ਗਵਰਨਲ ਸਰ ਡੋਲਡ ਮੇਕਲੁਡ ਨੂੰ ਇੱਕ ਮਤਾ ਪਾਸ ਕਰ ਕੇ" ਉਰਿਅਤਲ ਸਿੱਖਿਆ ਅਤੇ ਖੇਤਰੀ ਸਾਹਿਤ ਦੇ ਪਸਾਰ ਲਈ "ਉਰਿਅਤਲ ਯੂਨੀਵਰਸਟੀ " ਦੀ ਸਥਾਪਨਾ ਕਰਨ ਲਈ ਗੁਜਾਰਸ ਕੀਤੀ ਜਿਸ ਦਾ ਹੇਡ -ਕੁਆਟਰ ਲਹੋਰ ਵਿਖੇ ਹੋਵੇ | ਉਧਰ ਅੰਗਰੇਜੀ ਭਾਰਤ ਦੀ ਉਤਰੀ-ਪਛਮੀ ਇੱਕ ਸਾਖਾ ਨੇ ਇਸ ਸੰਸਥਾ ਦਾ ਮੁਕਾਮ ਦਿੱਲੀ ਵਿਖੇ ਕਰਵਾਉਣ ਲਈ ਕੋਸ਼ਿਸ ਕਰਨੀ ਸੁਰੂ ਕਰ ਦਿਤੀ ਪ੍ਰੰਤੂ ਵਾਇਸਰਾਏ ਨੇ ਇਸ ਦੀ ਪ੍ਰਵਾਨਗੀ ਰੱਦ ਕਰ ਦਿਤੀ |ਇਸ ਸਾਹਿਤ ਸਭਾ ਨੇ ਇੱਕ ਲੱਖ ਰੁਪਏ ਦੀ ਰਕਮ ਇਕਠੀ ਕਰ ਕੇ ਇਸ ਸੰਸਥਾ ਦਾ ਮੁਕਾਮ ਲਾਹੋਰ ਵਿਖੇ ਹੀ ਰਖਣ ਲਈ ਸਰਕਾਰ ਨੂੰ ਦਿੱਤਾ ਅਤੇ ਮਈ,1868ਵਿਚ ਇੱਕ ਵਿਸਥਾਰ ਪੂਰਬਕ ਖਰੜਾ ਭਾਰਤ ਸਰਕਾਰ ਨੂੰ ਦੇ ਦਿਤਾ,ਸਰਕਾਰ ਨੇ 21,000/- ਰੁਪਏ ਗੋਰਮਿੰਟ ਕਾਲਜ,ਲਾਹੋਰ ਨੂੰ ਦੇਣ ਦੀ ਮਨਜੂਰੀ ਦੇ ਦਿਤੀ ਪ੍ਰੰਤੂ ਸਰਕਾਰ ਤੁਰੰਤ ਯੂਨੀਵਰਸਟੀ ਸਥਾਪਤ ਕਰਨਾ ਨਹੀਂ ਸੀ ਚੁਹਦੀ |ਕਾਫ਼ੀ ਖਤੋ -ਖਤਾਬ ਤੋਂ ਬਾਦ " ਪੰਜਾਬ ਯੂਨੀਵਰਸਿਟੀ ਕਾਲਜ " ਦੀ ਸਥਾਪਨ ਕਰਨਾ ਮੰਨ ਗਈ |ਨਵੰਬਰ,1880 ਵਿੱਚ ਲਾਰਡ ਰਿਪਨ,ਵਾਇਸਰਾਏ, ਦੀ ਲਾਹੌਰ ਵਿਖੇ ਆਮਦ ਸੀ ਇਸ ਮੋਕੇ ਪ੍ਰਮੁੱਖ ਸਖਸੀਅਤਾਂ,ਖੇਤਰੀ ਅਮੀਰ ਲੋਕ, ਸਾਹਿਬਜਾਦੇ ਅਤੇ ਯੂਰਪੀਅਨ ਕਰਤਾ -ਧਰਤਾ ਨੇ ਇਸ ਆਮਦ ਦਾ ਫਾਇਦਾ ਉਠਾਉਦੇ ਹੋਏ, ਵਾਇਸਰਾਏ ਨੂੰ ਯੂਨੀਵਰਸਟੀ ਦੀ ਸਥਾਪਨਾ ਲਈ ਰਜਾਮੰਦ ਕਰਵਾ ਲਿਆ |ਲਾਰਡ ਰਿਪਨ ਨੇ ਸਰਕਾਰ ਦੇ ਮੁਖ ਸਕਤਰ ਨੂੰ ਲੈਜਸਤੇਤਵ ਕੋਸ਼ਲ ਦੇ ਅਕਤੂਬਰ,1882 ਦੀ ਮੀਟਿੰਗ ਵਿੱਚ ਪੰਜਾਬ ਦੇ ਗਵਰਨਰ ਵਲੋਂ ਏਨਕਾਰ੍ਪੋਰੇਸਨ ਐਕਟ ਦੇ ਅਧੀਨ ਅਕਤੂਬਰ 14,1882 ਨੂੰ ਪੰਜਾਬ ਯੂਨਿਵਰਸਟੀ ਦਾ ਐਕਟ ਨੁੰਬਰ xix ਨਾਲ ਸਥਾਪਨਾ ਕਰ ਦਿਤੀ ਜੋ ਕਿ ਭਾਰਤੀ ਗਜਟ ਵਿੱਚ ਛਪ ਗਿਆ, ਅਤੇ ਮਿਸਤਰ ਬਦਨ ਪੋਬਲ ਪਹਿਲਾ ਆਨਰੇਰੀ ਵੀ ਸੀ ਅਤੇ ਡਾ ਗੀ ਡਬਲਿਊ ਲਿਤਨਰ ਪਹਿਲਾ ਰਿਜਿਸਟਰਾਰ ਵਜੋਂ ਨਿਯੁਕਤ ਹੋਏ | ਅਤੇ ਦੇਸ਼ ਦੀ ਵੰਡ ਤੋਂ ਬਾਅਦ ਇਸ ਯੂਨੀਵਰਸਿਟੀ ਨੂੰ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ, ਦੋ ਭਾਗਾਂ ਵਿੱਚ ਵੰਡਿਆ ਗਿਆ। 1947 ਤੋਂ ਬਾਅਦ ਇਸ ਦਾ 10 ਸਾਲਾਂ ਤੱਕ ਕੋਈ ਕੈਂਪਸ ਨਹੀਂ ਸੀ। 1956 ਇਸ ਯੂਨੀਵਰਸਿਟੀ ਦਾ ਕੈਂਪਸ ਚੰਡੀਗੜ੍ਹ ਵਿੱਚ ਸਥਾਪਿਤ ਕੀਤਾ ਗਿਆ।[ਹਵਾਲਾ ਲੋੜੀਂਦਾ]

ਮਸ਼ਹੂਰ ਥਾਵਾਂ

ਸੋਧੋ

ਗਾਂਧੀ ਭਵਨ

ਸੋਧੋ

ਗਾਂਧੀ ਭਵਨ ਚੰਡੀਗੜ੍ਹ ਸ਼ਹਿਰ ਦੀਆਂ ਮਸ਼ਹੂਰ ਥਾਵਾਂ ਵਿਚੋਂ ਇੱਕ ਹੈ | ਇਸ ਭਵਨ ਦਾ ਨਕਸ਼ਾ ਪੀਏਰ੍ਰੇ ਜੇੰਨੇਰੇਤ ਨੇ ਕੀਤਾ ਹੈ |

ਵਿਦਿਆਰਥੀ ਕੇਂਦਰ (ਸਟੂਡੇਂਟ ਸੈਂਟਰ)

ਸੋਧੋ

੧੯੭੫ ਵਿੱਚ ਉਦਘਾਟਨ ਕੀਤੇ ਗਏ ਇਸ ਵਿਦਿਆਰਥੀ ਕੇਂਦਰ ਵਿੱਚ ਯੂਨੀਵਰਸਟੀ ਦੇ ਵਿਦਿਆਰਥੀ ਕੋਂਸਲ ਦੇ ਦਫ਼ਤਰ ਦੇ ਨਾਲ ਨਾਲ ਇੱਕ ਹੋਟਲ ਵੀ ਹੈ |

ਮਸ਼ਹੂਰ ਵਿਦਿਆਰਥੀ

ਸੋਧੋ

ਹਰਗੋਬਿੰਦ ਖੁਰਾਣਾ (ਨੋਬਲ ਇਨਾਮ ਵਿਜੇਤਾ), ਸ਼ੰਕਰ ਦਿਯਾਲ ਸ਼ਰਮਾ (ਭਾਰਤ ਦੇ ਨੌਵੇ ਰਾਸ਼ਟਰਪਤੀ), ਮਨਮੋਹਨ ਸਿੰਘ (ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ), ਇੰਦਰ ਕੁਮਾਰ ਗੁਜਰਾਲ (ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ), ਕਲਪਨਾ ਚਾਵਲਾ (ਪੁਲਾੜ ਯਾਤਰੀ), ਸੁਸ਼ਮਾ ਸਵਰਾਜ (ਭਾਰਤ ਦੀ ਮੋਜੂਦਾ ਵਿਦੇਸ਼ ਮੰਤਰੀ), ਕਿਰਨ ਬੇਦੀ (ਭਾਰਤ ਦੀ ਪਹਿਲੀ ਮਹਿਲਾ ਆਈ. ਪੀ. ਐਸ. ਅਧਿਕਾਰੀ), ਬੱਬੂ ਮਾਨ (ਮਸ਼ਹੂਰ ਪੰਜਾਬੀ ਗਾਇਕ), ਸਤਿੰਦਰ ਸਰਤਾਜ ਆਦਿ ਇਸ ਸੰਸਥਾ ਦੇ ਵਿਦਿਆਰਥੀ ਰਹੇ ਹਨ।[ਹਵਾਲਾ ਲੋੜੀਂਦਾ]

ਹਵਾਲੇ

ਸੋਧੋ
  1. 1.0 1.1 1.2 "Quick Facts". ਪੰਜਾਬ ਯੂਨੀਵਰਸਿਟੀ. Retrieved October 8, 2012. {{cite web}}: External link in |publisher= (help)
  2. "ਪੰਜਾਬ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ 'ਚ ਦਿੱਤਾ ਪੇਪਰ ਰੱਦ ਕਰਨ ਦਾ ਮਾਮਲਾ". AjitWeekly. August 12, 2012. Archived from the original on ਮਾਰਚ 5, 2016. Retrieved October 25, 2012. {{cite web}}: External link in |publisher= (help); Unknown parameter |dead-url= ignored (|url-status= suggested) (help)