ਪੰਜਾਬ ਯੂਨੀਵਰਸਿਟੀ ਰਿਜ਼ਨਲ ਸੈਂਟਰ ਮੁਕਤਸਰ

ਪੰਜਾਬ ਯੂਨੀਵਰਸਿਟੀ ਰਿਜ਼ਨਲ ਸੈਂਟਰ, ਮੁਕਤਸਰ ਦੀ ਸਥਾਪਨਾ ਸਾਲ 1997 ਵਿੱਚ ਹੋਈ। ਬਹੁਤ ਦੇਰ ਤੋਂ ਫ਼ਿਰੋਜ਼ਪੁਰ, ਅਬੋਹਰ ਅਤੇ ਮੁਕਤਸਰ ਦੇ ਇਲਾਕੇ ਦੇ ਲੋਕਾਂ ਦੀ ਮੰਗ ਚੱਲੀ ਆ ਰਹੀ ਸੀ ਕਿ ਇਸ ਖੇਤਰ ਵਿੱਚ ਪੰਜਾਬ ਯੂਨੀਵਰਸਿਟੀ ਆਪਣਾ ਰਿਜ਼ਨਲ ਸੈਂਟਰ ਜਾਂ ਖੇਤਰੀ ਕੇਂਦਰ ਇਸ ਇਲਾਕੇ ਵਿੱਚ ਸਥਾੋਿਤ ਕਰੇ। 1997 ਦੇ ਸ਼ੁਰੂ ਵਿੱਚ ਤੱਤਕਾਲੀ ਮੁਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਜ਼ਿਲ੍ਹੇ ਵਿੱਚ ਇਸ ਦੀ ਸਥਾਪਨਾ ਦਾ ਐਲਾਨ ਕੀਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਇਸ ਮਕਸਦ ਲਈ ਪੰਜਾਬ ਯੂਨੀਵਰਸਿਟੀ ਨੂੰ ਵਿਸ਼ੇਸ਼ ਜ਼ਮੀਨ, ਇਮਾਰਤ ਦੀ ਉਸਾਰੀ ਲਈ ਗਰਾਂਟ ਅਤੇ ਫ਼ੰਡ ਉਪਲਬਧ ਕਰਵਾਇਆ ਕਰੇਗੀ। ਇਸ ਵਾਅਦੇ ਨਾਲ ਪੰਜਾਬ ਯੂਨੀਵਰਸਿਟੀ ਨੇ ਆਪਣਾ ਰਿਜ਼ਨਲ ਸੈਂਟਰ ਮੁਕਤਸਰ ਵਿਖੇ ਸਥਾਪਿਤ ਕਰਨ ਦਾ ਐਲਾਨ ਕੀਤਾ ਅਤੇ ਨਾਲ ਹੀ ਇਸ ਵਿੱਚ ਨਿਯੁਕਤੀਆਂ ਅਤੇ ਕੋਰਸਾਂ ਵਿੱਚ ਦਾਖ਼ਲੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਉੱਘੇ ਭੂਗੋਲ ਵਿਗਿਆਨੀ ਡਾ. ਜੀ.ਐਸ. ਗੋਸਲ ਨੂੰ ਇਸ ਦਾ ਆਨਰੇਰੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਅਤੇ ਟਿੱਬੀ ਸਾਹਿਬ ਗੁਰੂਦੁਆਰਾ ਦੇ ਨਾਲ ਲੱਗਦੀ ਇੱਕ ਬਿਲਡਿੰਗ ਨੂੰ ਕਿਰਾਏ ਉੱਤੇ ਲੈ ਕੇ ਇਸ ਵਿੱਚ ਪੰਜਾਬ ਯੂਨੀਵਰਸਿਟੀ ਰਿਜ਼ਨਲ ਸੈਂਟਰ ਸ਼ੁਰੂ ਕੀਤਾ ਗਿਆ।

ਆਰੰਭ ਸੋਧੋ

ਮਿਤੀ 19 ਜੁਲਾਈ 1997 ਨੂੰ ਇਸ ਸੈਂਟਰ ਵਿੱਚ ਨਵੇਂ ਨਿਯੁਕਤ ਕੀਤੇ ਗਏ ਅਧਿਆਪਕਾਂ ਨੇ ਆਪਣੀ ਹਾਜ਼ਰੀ ਰਿਪੋਰਟ ਦਿੱਤੀ। ਇਸ ਸੈਂਟਰ ਵਿੱਚ ਐਲ.ਐਲ.ਬੀ. ਅਤੇ ਐਮ.ਸੀ.ਏ. ਦੇ ਕਿੱਤਾਮੁਖੀ ਕੋਰਸ ਸ਼ੁਰੂ ਕਰਨ ਦੇ ਨਾਲ ਨਾਲ ਪੰਜਾਬੀ, ਅੰਗਰੇਜ਼ੀ, ਅਰਥ-ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਵਿੱਚ ਐਮ.ਏ. ਦੇ ਕੋਰਸ ਵੀ ਸ਼ੁਰੂ ਕੀਤੇ ਗਏ। ਇਸ ਸੈਂਟਰ ਦੇ ਡਾਇਰੈਕਟਰ ਵੱਜੋਂ ਡਾ. ਬੀਐਸ.ਢਿਲੋਂ ਦੀ ਨਿਯਕਤੀ ਕੀਤੀ ਗਈ। ਇਸ ਦੇ ਪੰਜਾਬੀ ਵਿਭਾਗ ਵਿੱਚ ਡਾ. ਪਰਮਜੀਤ ਸਿੰਘ ਢੀਂਗਰਾ, ਡਾ. ਸੁਰਜੀਤ ਸਿੰਘ ਭੱਟੀ ਅਤੇ ਡਾ. ਬਲਜਿੰਦਰ ਕੌਰ ਦੀ ਨਿਯੁਕਤੀ ਕੀਤੀ ਗਈ। ਇਸ ਦੇ ਕਾਨੂੰਨ ਵਿਭਾਗ ਵਿੱਚ ਡਾ. ਪਵਨ ਕੁਮਾਰ ਅਤੇ ਡਾ. ਬਿਮਲਦੀਪ ਸਿੰਘ ਦੀ ਨਿਯੁਕਤੀ ਹੋਈ। ਕੰਪਿਊਟਰ ਸਾਂਇੰਸ ਵਿਭਾਗ ਵਿੱਚ ਅਸ਼ਵਨੀ ਕੁਮਾਰ ਅਤੇ ਮੁਨੀਸ਼ ਜਿੰਦਲ ਨਿਯੁਕਤ ਹੋਏ। ਅਰਥ-ਸ਼ਾਸਤਰ ਵਿਭਾਗ ਵਿੱਚ ਸ.ਮਹਿੰਦਰਪਾਲ ਸਿੰਘ ਸੰਧੂ ਅਤੇ ਸ. ਗੁਰਜਸਵਿੰਦਰ ਸਿੰਘ ਨਿਯੁਕਤ ਕੀਤੇ ਗਏ। ਅੰਗਰੇਜ਼ੀ ਵਿਭਾਗ ਵਿੱਚ ਸ. ਜਸਮਿੰਦਰ ਸਿੰਘ ਢਿਲੋਂ ਅਤੇ ਸ. ਦਰਸ਼ਨ ਸਿੰਘ ਦੀ ਨਿਯੁਕਤੀ ਹੋਈ ਅਤੇ ਰਾਜਨੀਤੀ ਵਿਗਿਆਨ ਵਿਭਾਗ ਵਿੱਚ ਡਾ. ਡੀ.ਕੇ.ਸਿੰਘ, ਡਾ. ਨਿਸ਼ਾ ਜੈਨ ਅਤੇ ਸ੍ਰੀ. ਸੁਜੀਤ ਕੁਮਾਰ ਲਾਹਿੜੀ ਦੀ ਨਿਯੁਕਤੀ ਕੀਤੀ ਗਈ। ਇਸ ਤਰ੍ਹਾਂ ਇਸ ਮੁੱਢਲੇ ਅਧਿਆਪਨ ਸਟਾਫ਼ ਨਾਲ ਇਹ ਰੀਜਨਲ ਸੈਂਟਰ ਸਥਾਪਿਤ ਹੋਇਆ। ਪਹਿਲੇ ਸਾਲ ਸਾਰੇ ਕੋਰਸਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਅਗਲੇ ਵਿੱਦਿਅਕ ਸੈਸ਼ਨ ਵਿੱਚ ਇਸ ਸੰਸਥਾ ਵਿੱਚ ਡਾ. ਬਲਕਾਰ ਸਿੰਘ ਦੀ ਨਿਯੁਕਤੀ ਪੰਜਾਬੀ ਵਿਭਾਗ ਵਿੱਚ ਅਤੇ ਡਾ. ਵਿਨੋਦ ਕੁਮਾਰ ਦੀ ਨਿਯੁਕਤੀ ਅਰਥ ਸ਼ਾਸਤਰ ਵਿਭਾਗ ਵਿੱਚ ਅਤੇ ਬਾਨੀਬ੍ਰਤ ਮਹੰਤਾ ਦੀ ਨਿਯੁਕਤੀ ਅੰਗਰੇਜ਼ੀ ਵਿਂਾਗ ਵਿੱਚ ਹੋਈ। ਸਾਲ 2005 ਵਿੱਚ ਡਾ. ਸੁਰਜੀਤ ਸਿੰਘ ਦੇ ਪੰਜਾਬੀ ਯੂਨੀਵਰਸਿਟੀ ਚਲੇ ਜਾਣ ਉਪਰੰਤ ਡਾ. ਰਵੀ ਰਵਿੰਦਰ ਦੀ ਨਿਯੁਕਤੀ ਪੰਜਾਬੀ ਵਿਬਾਗ ਵਿੱਚ ਹੋਈ।

ਕਾਰਜਸ਼ੀਲ ਅਧਿਆਪਕ ਸੋਧੋ

  • ਡਾ. ਪਰਮਜੀਤ ਸਿੰਘ ਢੀਂਗਰਾ, ਪ੍ਰੋਫ਼ੈਸਰ ਆਫ਼ ਪੰਜਾਬੀ ਅਤੇ ਡਾਇਰੈਕਟਰ
  • ਡਾ. ਜਸਮਿੰਦਰ ਸਿੰਘ ਢਿੱਲੋਂ, ਪ੍ਰੋਫ਼ੈਸਰ, ਇੰਗਲਿਸ਼
  • ਡਾ. ਬਲਜਿੰਦਰ ਕੌਰ, ਪ੍ਰੋਫ਼ੈਸਰ ਪੰਜਾਬੀ
  • ਡਾ. ਡੀ.ਕੇ.ਸਿੰਘ, ਪ੍ਰੋਫ਼ੈਸਰ, ਰਾਜਨੀਤੀ ਵਿਗਿਆਨ
  • ਡਾ. ਨਿਸ਼ਾ ਜੈਨ, ਪ੍ਰੋਫ਼ੈਸਰ, ਰਾਜਨੀਤੀ ਵਿਗਿਆਨ
  • ਡਾ. ਦਰਸ਼ਨ ਸਿੰਘ, ਪ੍ਰੋਫ਼ੈਸਰ, ਇੰਗਿਲਸ਼
  • ਗੁਰਜਸਵਿੰਦਰ ਸਿੰਘ, ਐਸੋਸੀਏਟ ਪ੍ਰੋਫ਼ੈਸਰ, ਅਰਥ ਸ਼ਾਸਤਰ
  • ਡਾ. ਵਿਨੋਦ ਕੁਮਾਰ, ਐਸਸੀਏਟ ਪ੍ਰੋਫ਼ੈਸਰ, ਅਰਥ ਸ਼ਾਸਤਰ

ਚੱਲ ਰਹੇ ਕੋਰਸ ਸੋਧੋ

  • ਐਲ. ਐਲ.ਬੀ.
  • ਐਮ.ਸੀ.ਏ.
  • ਐਮ.ਏ. ਪੰਜਾਬੀ
  • ਐਮ.ਫ਼ਿਲ. ਪੰਜਾਬੀ
  • ਐਮ.ਏ. ਅੰਗਰੇਜ਼ੀ
  • ਐਮ.ਏ. ਅਰਥ-ਸ਼ਾਸਤਰ
  • ਐਮ.ਏ. ਰਾਜਨੀਤੀ ਸ਼ਾਸਤਰ

ਸਮੱਸਿਆਵਾਂ ਸੋਧੋ

ਇਸ ਸੈਂਟਰ ਨੂੰ ਹਾਲੇ ਤਕ ਆਪਣੀ ਇਮਾਰਤ ਨਸੀਬ ਨਹੀਂ ਹੋਈ। ਵਰਤਮਾਨ ਬਿਲਡਿੰਗ ਬੜੀ ਖ਼ਸਤਾ ਹਾਲਤ ਵਿੱਚ ਹੈ ਅਤੇ ਕਦੇ ਵੀ ਜਾਨੀ ਜਾਂ ਮਾਲੀ ਨੁਕਸਾਨ ਹੋ ਸਕਦਾ ਹੈ। ਇਸ ਤੋਂ ਜ਼ਾਹਿਰ ਹੈ ਕਿ ਜਿਸ ਉਤਸ਼ਾਹ ਨਾਲ ਇਹ ਸੈਂਟਰ ਸਥਾਪਿਤ ਕੀਤਾ ਗਿਆ ਸੀ, ਉਸ ਨਾਲ ਇਸ ਨੂੰ ਵਿਕਸਿਤ ਨਹੀਂ ਕੀਤਾ ਗਿਆ। ਇਸ ਕਾਰਣ ਇਸ ਦੇ ਅਧਿਆਪਕ ਹੋਰਾਂ ਸੰਸਥਾਵਾਂ ਵਿੱਚ ਜਾਣ ਲਈ ਉਤਾਵਲੇ ਰਹਿੰਦੇ ਹਨ ਅਤੇ ਜਦੋਂ ਵੀ ਕਿਸੇ ਨੂੰ ਕਿਸੇ ਯੂਨੀਵਰਸਿਟੀ ਵਿੱਚ ਜਾਣ ਦਾ ਮੌਕਾ ਮਿਲਦਾ ਹੈ, ਉਹ ਬਿਨਾ ਕਿਸੇ ਝਿਜਕ ਤੋਂ ਇਸ ਨੂੰ ਅਲਵਿਦਾ ਕਹਿ ਜਾਂਦਾ ਹੈ।