ਫਰਮੈਂਟੇਸ਼ਨ ਇੱਕ ਵਿਗਿਆਨਿਕ ਪ੍ਰਕਿਰਿਆ ਹੈ, ਜੋ ਐਂਜ਼ਾਇਮਾਂ ਦੀ ਮਦਦ ਨਾਲ ਜੈਵਿਕ ਮਾਦੇ ਵਿੱਚ ਰਸਾਇਣਕ ਤਬਦੀਲੀਆਂ ਪੈਦਾ ਕਰਦੀ ਹੈਜੀਵ-ਰਸਾਇਣ ਵਿਗਿਆਨ ਅਨੁਸਾਰ ਆਕਸੀਜਨ ਦੀ ਅਣਹੋਂਦ ਵਿੱਚ ਇਸਨੂੰ ਕਾਰਬੋਹਾਈਡਰੇਟਾਂ ਤੋਂ ਊਰਜਾ ਉਤਪਤ ਕਰਨ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਗਿਆ ਹੈ। ਭੋਜਨ ਉਤਪਾਦਨ ਦੇ ਸੰਦਰਭ ਵਿਚ, ਇਹ ਜਿਆਦਾਤਰ ਉਸ ਕਿਸੇ ਵੀ ਪ੍ਰਕਿਰਿਆ ਨੂੰ ਪ੍ਰਭਾਸ਼ਿਤ ਕਰਦਾ ਹੈ, ਜਿਸ ਵਿੱਚ ਸੂਖਮ-ਜੀਵਾਂ ਦੀ ਕਿਰਿਆ ਇੱਕ ਭੋਜਨ-ਪਦਾਰਥ ਜਾਂ ਪੀਣ ਲਈ ਲੋੜੀਂਦੀ ਤਬਦੀਲੀ ਲਿਆਉਂਦੀ ਹੈ.[1] ਫਰਮੈਂਟੇਸ਼ਨ ਨੂੰ ਵਿਗਿਆਨਕ ਵੰਨਗੀ ਜ਼ਾਇਮੋਲੋਜੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

ਫਰਮੈਂਟੇਸ਼ਨ ਪ੍ਰਕਿਰਿਆ: CO2 ਦੇ ਬੁਲਬੁਲੇ ਫਰਮੈਂਟੇਸ਼ਨ ਮਿਸ਼ਰਣ ਤੇ ਝੱਗ ਦੀ ਇੱਕ ਉਪਰਲੀ ਪਰਤ ਬਣਾਉਂਦੇ ਹਨ.

ਹਵਾਲੇ

ਸੋਧੋ
  1. Hui, Y. H. (2004). Handbook of vegetable preservation and processing. New York: M. Dekker. p. 180. ISBN 978-0-8247-4301-7. OCLC 52942889.