ਫ਼ਰੈਡਰਿਕ ਐਸ਼ਟਨ
ਸਰ ਫ਼ਰੈਡਰਿਕ ਵਿਲੀਅਮ ਮਾਲਲੈਂਡਨ ਐਸ਼ਟਨ OM CH CBE (17 ਸਤੰਬਰ 1904 – 18 ਅਗਸਤ 1988) ਇੱਕ ਬ੍ਰਿਟਿਸ਼ ਬੈਲੇ ਡਾਂਸਰ ਅਤੇ ਕੋਰੀਓਗ੍ਰਾਫਰ ਸੀ। ਉਸਨੇ ਓਪੇਰਾ, ਫਿਲਮ ਅਤੇ ਰੇਵੂ ਵਿੱਚ ਇੱਕ ਨਿਰਦੇਸ਼ਕ ਅਤੇ ਕੋਰੀਓਗ੍ਰਾਫਰ ਵਜੋਂ ਵੀ ਕੰਮ ਕੀਤਾ।
ਸਰ ਫ਼ਰੈਡਰਿਕ ਐਸ਼ਟਨ ਲੂਆ ਗ਼ਲਤੀ: expandTemplate: template "post-nominals/ਗ੍ਰੇਟ ਬ੍ਰਿਟੇਨ" does not exist। | |
---|---|
ਜਨਮ | ਫ਼ਰੈਡਰਿਕ ਵਿਲੀਅਮ ਮਾਲਲੈਂਡਨ ਐਸ਼ਟਨ 17 ਸਤੰਬਰ 1904 ਗੁਆਇਆਕੀਲ, ਏਕੁਆਦੋਰ |
ਮੌਤ | 18 ਅਗਸਤ 1988 ਚੰਦੋਸ ਲਾਜ, ਆਈ, ਸੂਫੋਕ, ਇੰਗਲੈਂਡ | (ਉਮਰ 83)
ਰਾਸ਼ਟਰੀਅਤਾ | ਬ੍ਰਿਟਿਸ਼ |
ਪੇਸ਼ਾ | ਡਾਂਸਰ ਅਤੇ ਕੋਰੀਓਗ੍ਰਾਫਰ |
ਸਰਗਰਮੀ ਦੇ ਸਾਲ | 1926–1980 |
ਜ਼ਿਕਰਯੋਗ ਕੰਮ |
|
ਉਸਦੇ ਰਵਾਇਤੀ ਮੱਧਵਰਗੀ ਪਰਿਵਾਰ ਦੇ ਵਿਰੋਧ ਦੇ ਬਾਵਜੂਦ, ਡਾਂਸਰ ਬਣਨ ਦਾ ਪੱਕਾ ਇਰਾਦਾ ਧਾਰ ਬੈਠੇ ਐਸ਼ਟਨ ਨੂੰ ਲੋਨੀਡ ਮੈਸਾਈਨ ਅਤੇ ਫਿਰ ਮੈਰੀ ਰੈਮਬਰਟ ਨੇ ਇੱਕ ਵਿਦਿਆਰਥੀ ਵਜੋਂ ਸਵੀਕਾਰਿਆ ਕਰ ਲਿਆ। 1926 ਵਿਚ ਰੈਮਬਰਟ ਨੇ ਉਸ ਨੂੰ ਕੋਰੀਓਗ੍ਰਾਫੀ ਵਿਚ ਆਪਣਾ ਹੱਥ ਅਜ਼ਮਾਉਣ ਲਈ ਉਤਸ਼ਾਹਿਤ ਕੀਤਾ, ਅਤੇ ਹਾਲਾਂਕਿ ਉਸ ਨੇ ਪੇਸ਼ੇਵਰ ਤੌਰ 'ਤੇ ਨੱਚਣਾ ਜਾਰੀ ਰੱਖ਼ਿਆ, ਇਕ ਕੋਰੀਓਗ੍ਰਾਫਰ ਵਜੋਂ ਸਫਲਤਾ ਦੇ ਨਾਲ ਉਹ ਮਸ਼ਹੂਰ ਹੋਇਆ।
ਐਸ਼ਟਨ 1935 ਤੋਂ 1963 ਵਿਚ ਆਪਣੀ ਰਿਟਾਇਰਮੈਂਟ ਤਕ, ਨੀਨਟੇ ਡੀ ਵਾਲੋਇਸ ਦਾ ਮੁੱਖ ਕੋਰੀਓਗ੍ਰਾਫਰ ਰਿਹਾ। ਕੰਪਨੀ ਦਾ ਨਾਮ ਕਰਮਵਾਰ ਵਿਕ-ਵੇਲਸ ਬੈਲੇ, ਸੈਡਲਰ`ਜ਼ ਵੈੱਲਸ ਬੈਲੇ ਅਤੇ ਰਾਇਲ ਬੈਲੇ ਬਦਲਦਾ ਰਿਹਾ। ਉਹ ਡੀ ਵਲੋਇਸ ਦੀ ਥਾਂ ਕੰਪਨੀ ਦਾ ਡਾਇਰੈਕਟਰ ਬਣਿਆ, ਅਤੇ 1970 ਵਿਚ ਆਪਣੀ ਰਿਟਾਇਰਮੈਂਟ ਤਕ ਇਸ ਅਹੁਦੇ ਤੇ ਸੇਵਾ ਕਰਦਾ ਰਿਹਾ।
ਐਸ਼ਟਨ ਨੂੰ ਬੈਲੇ ਦੀ ਇਕ ਵਿਸ਼ੇਸ਼ ਤੌਰ ਤੇ ਅੰਗਰੇਜ਼ੀ ਵਿਧਾ ਦੀ ਸਿਰਜਣਾ ਦਾ ਸਿਹਰਾ ਵਿਆਪਕ ਤੌਰ ਤੇ ਦਿੱਤਾ ਜਾਂਦਾ ਹੈ। ਉਸਦੀਆਂ ਸਭ ਤੋਂ ਮਸ਼ਹੂਰ ਰਚਨਾਵਾਂ ਵਿਚ ਫਸਾਡ (1931), ਸਿੰਫੋਨਿਕ ਵੇਰੀਏਸ਼ਨਜ਼ (1946), ਸਿੰਡਰੇਲਾ (1948), ਲਾ ਫਲੇ ਮਾਲ ਗਾਰਡੀ (1960), ਮੋਨੋਟੋਨਸ ਪਹਿਲਾ ਅਤੇ ਦੂਜਾ (1965), ਐਨਿਗਮਾ ਵੇਰੀਏਸ਼ਨ (1968) ਅਤੇ ਫੀਚਰ ਫਿਲਮ ਬੈਲੇ ਦ ਟੇਲਸ ਆਫ਼ ਬੀਏਟਰਿਕਸ ਪੋਟਰ (1970) ਸ਼ਾਮਲ ਹਨ।
ਜ਼ਿੰਦਗੀ ਅਤੇ ਕੈਰੀਅਰ
ਸੋਧੋਸ਼ੁਰੂਆਤੀ ਸਾਲ
ਸੋਧੋਐਸ਼ਟਨ ਦਾ ਜਨਮ ਗੁਆਇਆਕੀਲ, ਏਕੁਆਦੋਰ ਵਿੱਚ ਹੋਇਆ ਸੀ। ਜਾਰਜ ਐਸ਼ਟਨ (1864-1924) ਤੇ ਉਸ ਦੀ ਦੂਜੀ ਪਤਨੀ, ਜਾਰਜੀਆਨਾ (1869-1939), ਦੇ ਪੰਜ ਬੱਚਿਆਂ ਵਿੱਚੋਂ ਚੌਥਾ ਸੀ। ਜਾਰਜ ਐਸ਼ਟਨ ਸੈਂਟਰਲ ਐਂਡ ਸਾਊਥ ਅਮੈਰੀਕਨ ਕੇਬਲ ਕੰਪਨੀ ਦਾ ਮੈਨੇਜਰ ਅਤੇ ਗੁਆਇਆਕੀਲ ਵਿੱਚ ਬ੍ਰਿਟਿਸ਼ ਦੂਤਾਵਾਸ ਦਾ ਵਾਈਸ-ਕੌਂਸਲਰ ਸੀ।
1907 ਵਿਚ ਇਹ ਪਰਿਵਾਰ ਲੀਮਾ, ਪੇਰੂ ਚਲਾ ਗਿਆ, ਜਿੱਥੇ ਐਸ਼ਟਨ ਡੋਮਿਨਿਕਨ ਸਕੂਲ ਵਿੱਚ ਪੜ੍ਹਿਆ। ਜਦੋਂ ਉਹ 1914 ਵਿਚ ਗਵਾਇਆਕੀਲ ਵਾਪਸ ਆਇਆ, ਤਾਂ ਉਹ ਅੰਗ੍ਰੇਜ਼ੀ ਕਲੋਨੀ ਦੇ ਬੱਚਿਆਂ ਲਈ ਇਕ ਸਕੂਲ ਵਿੱਚ ਦਾਖ਼ਲ ਹੋ ਗਿਆ। ਉਸ ਉੱਤੇ ਇਕ ਨਿਰਮਾਣਕਾਰੀ ਪ੍ਰਭਾਵ ਰੋਮਨ ਕੈਥੋਲਿਕ ਆਰਚਬਿਸ਼ਪ ਲਈ ਵੇਦੀ ਦੇ ਲੜਕੇ ਵਜੋਂ ਸੇਵਾ ਕਰਨਾ ਸੀ, ਜਿਸ ਨੇ ਉਸ ਵਿਚ ਕਰਮਕਾਂਡ ਲਈ ਪਿਆਰ ਪੈਦਾ ਕਰ ਦਿੱਤਾ। ਇਕ ਹੋਰ, ਸਗੋਂ ਹੋਰ ਵੀ ਵਧੇਰੇ ਸ਼ਕਤੀਸ਼ਾਲੀ ਪ੍ਰਭਾਵ, 1917 ਵਿਚ ਅੰਨਾ ਪਾਵਲੋਵਾ ਦੇ ਡਾਂਸ ਨੂੰ ਵੇਖਣ ਲਈ ਲੈ ਜਾਣਾ ਸੀ। ਉਸਨੂੰ ਤੁਰੰਤ ਪੱਕਾ ਇਰਾਦਾ ਧਾਰ ਲਿਆ ਸੀ ਕਿ ਉਹ ਇੱਕ ਡਾਂਸਰ ਬਣੇਗਾ।