ਫ਼ਹਿਮੀਦਾ ਰਿਆਜ਼
ਫ਼ਹਿਮੀਦਾ ਰਿਆਜ਼ (28 ਜੁਲਾਈ 1946 – 22 ਨਵੰਬਰ 2018) (Urdu: فہمیدہ ریاض) ਪਾਕਿਸਤਾਨ ਦੀ ਪ੍ਰਗਤੀਸ਼ੀਲ ਉਰਦੂ ਲੇਖਕ, ਕਵੀ, ਅਤੇ ਨਾਰੀਵਾਦੀ ਕਾਰਕੁਨ ਸੀ।
ਫ਼ਹਿਮੀਦਾ ਰਿਆਜ਼ | |
---|---|
ਜਨਮ | ਮੇਰਠ, ਯੂ.ਪੀ., ਬਰਤਾਨਵੀ ਭਾਰਤ | 28 ਜੁਲਾਈ 1946
ਮੌਤ | 21 ਨਵੰਬਰ 2018 ਲਾਹੌਰ | (ਉਮਰ 72)
ਕਿੱਤਾ | ਉਰਦੂ ਕਵੀ, ਲੇਖਕ |
ਰਾਸ਼ਟਰੀਅਤਾ | ਪਾਕਿਸਤਾਨੀ |
ਨਾਗਰਿਕਤਾ | ਪਾਕਿਸਤਾਨੀ |
ਸਾਹਿਤਕ ਲਹਿਰ | ਪ੍ਰਗਤੀਸ਼ੀਲ ਲੇਖਕ ਅੰਦੋਲਨ |
ਪ੍ਰਮੁੱਖ ਕੰਮ | Godaavari Khatt-e Marmuz |
ਪ੍ਰਮੁੱਖ ਅਵਾਰਡ | Al-Muftah Award |
ਜੀਵਨ ਸਾਥੀ | Zafar Ali Ujan |
ਬੱਚੇ | Sarah Hashmi, Veerta Ali Ujan, Kabeer Ali Ujan(deceased) |
ਰਿਸ਼ਤੇਦਾਰ | Riaz-ud-Din Ahmed (father) |
ਫਹਮੀਦਾ ਰਿਆਜ਼ ਦਾ ਜਨਮ 28 ਜੁਲਾਈ 1945 ਨੂੰ ਮੇਰਠ ਹੋਇਆ। ਲੰਮੀ ਬਿਮਾਰੀ ਤੋਂ ਬਾਅਦ (ਉਹ 22 ਨਵੰਬਰ, 2018) ਲਾਹੌਰ ਵਿੱਚ ਉਸ ਦਾ ਅਕਾਲ ਚਲਾਣਾ ਹੋ ਗਿਆ। ਬੁਨਿਆਦ ਤੌਰ ’ਤੇ ਫਹਮੀਦਾ ਰਿਆਜ਼ ਨੂੰ ਤਰਕਪਸੰਦ ਲਹਿਰ ਦੀ ਸ਼ਾਇਰਾ ਵਜੋਂ ਦੇਖਿਆ ਜਾਂਦਾ ਹੈ ਪਰ ਉਸ ਦੇ ਮੌਲਿਕ ਨਾਰੀਵਾਦੀ ਦ੍ਰਿਸ਼ਟੀਕੋਣ ਕਾਰਨ ਉਰਦੂ ਸਾਹਿਤ ਵਿੱਚ ਉਸਦਾ ਸਥਾਨ ਵਿਲੱਖਣ ਹੈ।ਉਸ ਨੇ ਗ਼ਲਪ ਤੇ ਸ਼ਾਇਰੀ ਦੀਆਂ ਪੰਦਰਾਂ ਕਿਤਾਬਾਂ ਲਿਖੀਆਂ। ਉਹ ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇੜੇ ਸੀ। ਆਪਣੀ ਸ਼ਾਇਰੀ ਦੇ ਤੇਵਰਾਂ ਅਤੇ ਭਾਸ਼ਾ ਦੇ ਤਿੱਖੇਪਣ ਕਰਕੇ ਫਹਮੀਦਾ ਰਿਆਜ਼ ਨੂੰ ਸਰਕਾਰ ਅਤੇ ਮੌਲਾਨਿਆਂ ਦੇ ਜਬਰ ਦਾ ਸਾਹਮਣਾ ਕਰਨਾ ਪਿਆ। ਜ਼ਿਆ-ਉਲ-ਹੱਕ ਦੇ ਸਮਿਆਂ ਵਿੱਚ ਉਸ ਨੂੰ ਆਪਣਾ ਵਤਨ ਛੱਡਣਾ ਪਿਆ ਅਤੇ ਕਈ ਵਰ੍ਹੇ ਜਲਾਵਤਨੀ ਵਿੱਚ ਗੁਜ਼ਾਰਨੇ ਪਏ। ਲਗਭਗ 6 ਵਰ੍ਹੇ ਉਹ ਹਿੰਦੁਸਤਾਨ ਵਿੱਚ ਰਹੀ ਅਤੇ ਜਾਮੀਆ ਮਿਲੀਆ ਯੂਨੀਵਰਸਿਟੀ ਵਿੱਚ ਪੜ੍ਹਾਇਆ। ਪੰਜਾਬੀ ਕਵੀ ਅੰਮ੍ਰਿਤਾ ਪ੍ਰੀਤਮ ਨਾਲ ਉਸ ਦੀ ਦੋਸਤੀ ਬੜੀ ਡੂੰਘੀ ਤੇ ਨਿੱਘ ਭਰੀ ਸੀ। ਫਹਮੀਦਾ ਰਿਆਜ਼ ਨੇ ਹਿੰਦੋਸਤਾਨ ਵਿੱਚ ਧਾਰਮਿਕ ਲੀਹਾਂ ਉੱਤੇ ਉੱਭਰ ਰਹੀ ਸੌੜੀ ਸਿਆਸਤ ਦੇ ਨਕਸ਼ਾਂ ਨੂੰ ਵੀ ਪਛਾਣਿਆ ਅਤੇ ਇਸ ਬਾਰੇ ਆਪਣੀ ਮਸ਼ਹੂਰ ਨਜ਼ਮ ਕਹੀ:
ਤੁਮ ਬਿਲਕੁਲ ਹਮ ਜੈਸੇ ਨਿਕਲੇ
ਅਬ ਤਕ ਕਹਾਂ ਛਿਪੇ ਥੇ ਭਾਈ।
ਤੇ ਫਿਰ ਬੜੇ ਵਿਅੰਗ ਨਾਲ ਇਹ ਕਿਹਾ ਕਿ ਜਿਸ ਸੌੜੀ ਸਿਆਸਤ ਤੇ ਜ਼ਹਾਲਤ ਦੀ ਦਲਦਲ ਵਿੱਚ ਪਾਕਿਸਤਾਨ ਫਸਿਆ ਹੋਇਆ ਸੀ, ਹਿੰਦੋਸਤਾਨ ਵੀ ਉਸੇ ਵਿੱਚ ਫਸਦਾ ਜਾ ਰਿਹਾ ਹੈ। ਇਸ ਨਜ਼ਮ ਵਿੱਚ ਉਸਨੇ ਅੱਗੇ ਵਿਅੰਗ ਕਸਿਆ:
ਵੋਹ ਮੂਰਖਤਾ, ਵੋ ਘਾਮੜਪਣ
ਜਿਸਮੇਂ ਹਮਨੇ ਸਦੀ ਗਵਾਈ।
ਆਖ਼ਰ ਪਹੁੰਚੀ ਦੁਆਰ ਤੁਮਹਾਰੇ,
ਅਰੇ ਵਧਾਈ, ਬਹੁਤ ਵਧਾਈ।
ਫਹਮੀਦਾ ਰਿਆਜ਼ ਦੀ ਆਵਾਜ਼ ਆਜ਼ਾਦ ਇਨਸਾਨ ਤੇ ਆਜ਼ਾਦ ਔਰਤ ਦੀ ਆਵਾਜ਼ ਸੀ ਜਿਸ ਨੂੰ ਕਦੀ ਵੀ ਜੰਜ਼ੀਰਾਂ ਵਿੱਚ ਨਹੀਂ ਸੀ ਬੰਨ੍ਹਿਆ ਜਾ ਸਕਦਾ। ਅਹਿਮਦ ਨਦੀਮ ਕਾਸਮੀ, ਫ਼ੈਜ਼ ਅਹਿਮਦ ਫੈਜ਼, ਪ੍ਰਵੀਨਾ ਸ਼ਾਕਿਰ ਤੇ ਹੋਰ ਉਰਦੂ ਸ਼ਾਇਰਾਂ ਵਾਂਗ ਉਸ ਨੇ ਇਨਸਾਨੀਅਤ ਦਾ ਪਰਚਮ ਬੁਲੰਦ ਕੀਤਾ ਅਤੇ ਉਸ ਦੀ ਸਾਹਿਤਕ ਦੇਣ ਤੇ ਵਿਰਾਸਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।[1]
ਰਚਨਾਵਾਂ
ਸੋਧੋਉਰਦੂ
ਸੋਧੋ- ਬਦਨ ਦਰੀਦਾ (ਕਵਿਤਾ, 1973)
- ਅਪਨਾ ਜੁਰਮ ਸਾਬਿਤ ਹੈ (ਕਵਿਤਾ, 1988)
- ਪਥਰ ਕੀ ਜ਼ਬਾਨ (ਕਵਿਤਾ)
- ਧੂਪ (ਕਵਿਤਾ)
- ਹਮਰਕਾਬ (ਕਵਿਤਾ)
- ਮਿੱਟੀ ਕੀ ਮੂਰਤ (ਕਵਿਤਾ)
- ਖੱਟ-ਏ-ਮਾਰਮੁਜ਼ (ਨਿੱਕੀਆਂ ਕਹਾਣੀਆਂ)
- ਗੋਦਾਵਰੀ (ਛੋਟਾ ਨਾਵਲ)
- ਜ਼ਿੰਦਾ ਬਹਾਰ (ਨਾਵਲ)
- ਅਧੂਰਾ ਆਦਮੀ (ਨਾਵਲ)
- ਕਰਾਚੀ (ਨਾਵਲ)
- ਗੁਲਾਬੀ ਕਬੂਤਰ
- ਆਦਮੀ ਕੀ ਜ਼ਿੰਦਗੀ
- ਖੁਲੇ ਦਰੀਚੇ ਸੇ
ਹਿੰਦੀ
ਸੋਧੋ- ਕਯਾ ਤੁਮ ਪੂਰਾ ਚੰਦ ਨਾ ਦੇਖੋਗੇ
ਅੰਗਰੇਜ਼ੀ
ਸੋਧੋ- Four Walls And A Black Veil (ਕਵਿਤਾ, ਉਰਦੂ ਤੋਂ ਅਨੁਵਾਦ, 2005)
- Reflections in a Cracked Mirror (ਨਾਵਲ, ਉਰਦੂ ਤੋਂ ਅਨੁਵਾਦ, 2001)
- Zinda Bahar Lane (ਨਾਵਲ, ਉਰਦੂ ਤੋਂ ਅਨੁਵਾਦ, 2000)
- Pakistan Literature and Society (ਕ੍ਰਿਟੀਕਲ ਸਟੱਡੀ, 1986)
ਹੋਰ
ਸੋਧੋ- ਹਲਕਾ ਮੇਰੀ ਜ਼ੰਜੀਰ ਕਾ (ਸਿੰਧੀ ਕਵਿਤਾ ਦਾ ਉਰਦੂ ਅਨੁਵਾਦ)
ਹਵਾਲੇ
ਸੋਧੋ- ↑ "ਅਲਵਿਦਾ ਫਹਮੀਦਾ ਰਿਆਜ਼: ਕਿਆ ਤੁਮ ਪੂਰਾ ਚਾਂਦ ਨਾ ਦੇਖੋਗੇ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-11-22. Retrieved 2018-11-24.[permanent dead link]