ਫ਼ਿਰਾਕ ਗੋਰਖਪੁਰੀ

ਭਾਰਤੀ ਕਵੀ ਅਤੇ ਲੇਖਕ

ਰਘੁਪਤੀ ਸਹਾਏ (28 ਅਗਸਤ 1896 – 3 ਮਾਰਚ 1982), ਤਖੱਲਸ ਫ਼ਿਰਾਕ ਗੋਰਖਪੁਰੀ ਨਾਲ ਮਸ਼ਹੂਰ, ਇੱਕ ਉਰਦੂ ਲੇਖਕ ਅਤੇ ਆਲੋਚਕ ਸੀ। ਇੱਕ ਟਿੱਪਣੀਕਾਰ ਦੇ ਅਨੁਸਾਰ ਉਹ ਹਿੰਦ ਦੇ ਸਭ ਤੋਂ ਅਹਿਮ ਲੇਖਕਾਂ ਵਿੱਚੋਂ ਇੱਕ ਸੀ।[1]

ਫ਼ਿਰਾਕ ਗੋਰਖਪੁਰੀ

ਜੀਵਨ

ਸੋਧੋ

ਉਹਨਾਂ ਦਾ ਜਨਮ ਗੋਰਖਪੁਰ, ਉੱਤਰ ਪ੍ਰਦੇਸ਼ ਦੇ ਇੱਕ ਕਾਇਸਥ ਪਰਵਾਰ ਵਿੱਚ ਹੋਇਆ। ਉਸ ਦਾ ਮੂਲ ਨਾਮ ਰਘੂਪਤੀ ਸਹਾਏ ਸੀ। ਰਾਮ-ਕ੍ਰਿਸ਼ਨ ਦੀਆਂ ਕਹਾਣੀਆਂ ਤੋਂ ਸ਼ੁਰੂਆਤ ਦੇ ਬਾਅਦ ਦੀ ਸਿੱਖਿਆ ਅਰਬੀ, ਫਾਰਸੀ ਅਤੇ ਅੰਗਰੇਜ਼ੀ ਵਿੱਚ ਹੋਈ। 29 ਜੂਨ, 1914 ਨੂੰ ਉਹਨਾਂ ਦਾ ਵਿਆਹ ਪ੍ਰਸਿੱਧ ਜਮੀਂਦਾਰ ਵਿੰਦੇਸ਼ਵਰੀ ਪ੍ਰਸਾਦ ਦੀ ਧੀ ਕਿਸ਼ੋਰੀ ਦੇਵੀ ਨਾਲ ਹੋਇਆ। ਬੀ ਈ ਵਿੱਚ ਪੂਰੇ ਪ੍ਰਦੇਸ਼ ਵਿੱਚੋਂ ਚੌਥਾ ਸਥਾਨ ਪਾਉਣ ਦੇ ਬਾਅਦ ਆਈ ਸੀ ਐਸ ਸੀਲੈਕਟ ਹੋ ਗਿਆ। 1920 ਵਿੱਚ ਨੌਕਰੀ ਛੱਡ ਦਿੱਤੀ ਅਤੇ ਸੁਤੰਤਰਤਾ ਅੰਦੋਲਨ ਵਿੱਚ ਕੁੱਦ ਪਿਆ ਅਤੇ ਡੇਢ ਸਾਲ ਦੀ ਜੇਲ੍ਹ ਦੀ ਸਜ਼ਾ ਵੀ ਕੱਟੀ। ਜੇਲ੍ਹ ਤੋਂ ਛੁੱਟਣ ਦੇ ਬਾਅਦ ਜਵਾਹਰਲਾਲ ਨਹਿਰੂ ਨੇ ਉਸ ਨੂੰ ਸਰਬ ਭਾਰਤੀ ਕਾਂਗਰਸ ਦੇ ਦਫਤਰ ਵਿੱਚ ਸਕੱਤਰ ਦੀ ਜਗ੍ਹਾ ਦਿਵਾ ਦਿੱਤੀ। ਬਾਅਦ ਵਿੱਚ ਨਹਿਰੂ ਦੇ ਯੂਰਪ ਚਲੇ ਜਾਣ ਦੇ ਬਾਅਦ ਦਫਤਰ ਸਕੱਤਰ ਦਾ ਪਦ ਛੱਡ ਦਿੱਤਾ। ਫਿਰ ਇਲਾਹਾਬਾਦ ਯੂਨੀਵਰਸਿਟੀ ਵਿੱਚ 1930 ਤੋਂ 1959 ਤੱਕ ਅੰਗਰੇਜ਼ੀ ਅਧਿਆਪਕ ਰਿਹਾ। 1970 ਵਿੱਚ ਉਸ ਨੂੰ ਆਪਣੀ ਉਰਦੂ ਕਾਵਿ-ਕ੍ਰਿਤੀ ‘ਗੁਲੇ ਨਗ‍ਮਾ’ ਉੱਤੇ ਗਿਆਨਪੀਠ ਇਨਾਮ ਮਿਲਿਆ। ਫਿਰਾਕ ਜੀ ਇਲਾਹਾਬਾਦ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿੱਚ ਅਧਿਆਪਕ ਰਹੇ। ਉਸ ਨੂੰ ਗੁਲੇ - ਨਗਮਾ ਲਈ ਸਾਹਿਤ ਅਕਾਦਮੀ ਇਨਾਮ, ਗਿਆਨਪੀਠ ਇਨਾਮ ਅਤੇ ਸੋਵੀਅਤ ਲੈਂਡ ਨਹਿਰੂ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਬਾਅਦ ਵਿੱਚ 1970 ਵਿੱਚ ਉਸ ਨੂੰ ਸਾਹਿਤ ਅਕਾਦਮੀ ਦਾ ਮੈਂਬਰ ਵੀ ਨਾਮਜਦ ਕਰ ਲਿਆ ਗਿਆ ਸੀ।

ਸਾਹਿਤ ਸਫਰ

ਸੋਧੋ

ਫ਼ਿਰਾਕ ਗੋਰਖਪੁਰੀ ਦੀ ਸ਼ਾਇਰੀ ਵਿੱਚ ਗੁੱਲ-ਏ-ਨਗਮਾ, ਮਸ਼ਅਲ, ਰੂਹੇ-ਕਾਇਨਾਤ, ਨਗਮਾ-ਏ-ਸਾਜ, ਗਜਾਲਿਸਤਾਨ, ਸ਼ੇਰਿਸਤਾਨ, ਸ਼ਬਨਮਿਸਤਾਨ, ਰੂਪ, ਧਰਤੀ ਕੀ ਕਰਵਟ, ਗੁਲਬਾਗ, ਰੰਜ ਅਤੇ ਕਾਇਨਾਤ, ਚਿਰਾਗਾਂ, ਸ਼ੋਅਲਾ ਅਤੇ ਸਾਜ, ਹਜ਼ਾਰ ਦਾਸਤਾਨ, ਬਜਮੇ ਜਿੰਦਗੀ ਰੰਗੇ ਸ਼ਾਇਰੀ ਦੇ ਨਾਲ ਹਿੰਡੋਲਾ, ਜੁਗਨੂ, ਨਕੂਸ਼, ਆਧੀ ਰਾਤ, ਪਰਛਾਈਆਂ ਅਤੇ ਤਰਾਨਾ-ਏ-ਇਸ਼ਕ ਵਰਗੀਆਂ ਖੂਬਸੂਰਤ ਨਜਮਾਂ ਅਤੇ ਸਤਿਅੰ ਸ਼ਿਵੰ ਸੁਂਦਰੰ ਵਰਗੀਆਂ ਰੁਬਾਈਆਂ ਦੀ ਰਚਨਾ ਫਿਰਾਕ ਸਾਹਿਬ ਨੇ ਕੀਤੀ ਹੈ। ਉਸ ਨੇ ਇੱਕ ਨਾਵਲ ਸਾਧੂ ਅਤੇ ਕੁਟੀਆ ਅਤੇ ਕਈ ਕਹਾਣੀਆਂ ਵੀ ਲਿਖੀਆਂ ਹਨ। ਉਰਦੂ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਦਸ ਗਦ ਕ੍ਰਿਤੀਆਂ ਵੀ ਪ੍ਰਕਾਸ਼ਿਤ ਹੋਈਆਂ ਹਨ।

ਜ਼ਿੰਦਗੀ ਦਾ ਹਕੀਕਤ

ਸੋਧੋ

ਫ਼ਿਰਾਕ ਗੋਰਖਪਪੁਰੀ ਨੇ ਆਪਣੇ ਸਾਹਿਤਕ ਜੀਵਨ ਦਾ ਸ਼ਰੀਗਣੇਸ਼ ਗਜਲ ਨਾਲ ਕੀਤਾ ਸੀ। ਆਪਣੇ ਸਾਹਿਤਕ ਜੀਵਨ ਦੇ ਆਰੰਭਕ ਸਮੇਂ ਵਿੱਚ 6 ਦਸੰਬਰ, 1926 ਨੂੰ ਬ੍ਰਿਟਿਸ਼ ਸਰਕਾਰ ਦੇ ਰਾਜਨੀਤਕ ਬੰਦੀ ਬਣਾਏ ਗਏ। ਉਰਦੂ ਸ਼ਾਇਰੀ ਦਾ ਬਹੁਤ ਹਿੱਸਾ ਰੂਮਾਨੀਅਤ, ਰਹੱਸ ਅਤੇ ਸ਼ਾਸਤਰੀਅਤਾ ਨਾਲ ਬੰਧਾ ਰਿਹਾ ਹੈ ਜਿਸ ਵਿੱਚ ਲੋਕਜੀਵਨ ਅਤੇ ਕੁਦਰਤ ਦੇ ਪੱਖ ਬਹੁਤ ਘੱਟ ਉੱਭਰ ਪਾਏ ਹਨ। ਨਜੀਰ ਅਕਬਰਾਬਾਦੀ, ਅਲਤਾਫ ਹੁਸੈਨ ਹਾਲੀ ਵਰਗੇ ਜਿਹਨਾਂ ਕੁੱਝ ਸ਼ਾਇਰਾਂ ਨੇ ਇਸ ਰਿਵਾਇਤ ਨੂੰ ਤੋੜਿਆ ਹੈ, ਉਹਨਾਂ ਵਿੱਚ ਇੱਕ ਪ੍ਰਮੁੱਖ ਨਾਮ ਫਿਰਾਕ ਗੋਰਖਪੁਰੀ ਦਾ ਵੀ ਹੈ। ਫਿਰਾਕ ਨੇ ਪਰੰਪਰਾਗਤ ਭਾਵਬੋਧ ਅਤੇ ਸ਼ਬਦ-ਭੰਡਾਰ ਦੀ ਵਰਤੋਂ ਕਰਦੇ ਹੋਏ ਇਸਨੂੰ ਨਵੀਂ ਭਾਸ਼ਾ ਅਤੇ ਨਵੇਂ ਮਜ਼ਮੂਨਾਂ ਨਾਲ ਜੋੜਿਆ। ਸਮਾਜਕ ਦੁੱਖ-ਦਰਦ ਵਿਅਕਤੀਗਤ ਅਨੁਭਵ ਬਣਕੇ ਉਸਦੀ ਸ਼ਾਇਰੀ ਵਿੱਚ ਢਾਲਿਆ ਹੈ। ਦੈਨਿਕ ਜੀਵਨ ਦੇ ਕੌੜੇ ਸੱਚ ਅਤੇ ਆਉਣ ਵਾਲੇ ਕੱਲ ਦੇ ਪ੍ਰਤੀ ਉਮੀਦ, ਦੋਨਾਂ ਨੂੰ ਭਾਰਤੀ ਸੰਸਕ੍ਰਿਤੀ ਅਤੇ ਲੋਕਭਾਸ਼ਾ ਦੇ ਪ੍ਰਤੀਕਾਂ ਨਾਲ ਜੋੜਕੇ ਫਿਰਾਕ ਨੇ ਆਪਣੀ ਸ਼ਾਇਰੀ ਦਾ ਅਲਗ ਮਹਲ ਉਸਾਰਿਆ। ਫਾਰਸੀ, ਹਿੰਦੀ, ਬ੍ਰਿਜਭਾਸ਼ਾ ਅਤੇ ਭਾਰਤੀ ਸੰਸਕ੍ਰਿਤੀ ਦੀ ਡੂੰਘੀ ਸਮਝ ਦੇ ਕਾਰਨ ਉਸ ਦੀ ਸ਼ਾਇਰੀ ਵਿੱਚ ਭਾਰਤ ਦੀ ਮੂਲ ਪਛਾਣ ਰਚ-ਬਸ ਗਈ ਹੈ। ਫਿਰਾਕ ਗੋਰਖਪੁਰੀ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ 1968 ਵਿੱਚ ਭਾਰਤ ਸਰਕਾਰ ਨੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ।

ਚੋਣਵੀਆਂ ਰਚਨਾਵਾਂ

ਸੋਧੋ
  • ਗੁੱਲ-ਏ-ਨਗਮਾ
  • Gul-e-Ra'naa
  • ਮਸ਼ਆਲ
  • ਰੂਹੇ-ਕਾਇਨਾਤ
  • ਰੂਪ (ਰੁਬਾਈ)
  • ਸ਼ਬਿਸਤਾਨ
  • ਸਰਗਮ
  • ਬਜ਼ਮੇ ਜਿੰਦਗੀ ਰੰਗੇ ਸ਼ਾਇਰੀ
  • ਨਗਮਾ-ਏ-ਸਾਜ
  • ਗਜਾਲਿਸਤਾਨ

ਪੁਰਸਕਾਰ

ਸੋਧੋ

ਹਵਾਲੇ

ਸੋਧੋ
  1. http://www.indianetzone.com/62/firaq_gorakhpuri.htm.
  2. "Jnanpith Laureates Official listings". Jnanpith Website. Archived from the original on 2007-10-13. Retrieved 2013-09-23. {{cite web}}: Unknown parameter |dead-url= ignored (|url-status= suggested) (help)