ਫ਼ਿਰੋਜ਼ ਦੀਨ ਸ਼ਰਫ਼
ਬਾਬੂ ਫ਼ਿਰੋਜ਼ ਦੀਨ ਸ਼ਰਫ਼ (1898 - 11 ਮਾਰਚ 1955)[1] ਇੱਕ ਪੰਜਾਬੀ ਕਵੀ ਸੀ।
ਫ਼ਿਰੋਜ਼ ਦੀਨ ਸ਼ਰਫ਼ |
---|
ਬੋਲੀ ਆਪਣੀ ਨਾਲ ਪਿਆਰ ਰਖਾਂ
ਇਹ ਗਲ ਆਖਣੋਂ ਮੂਲ ਨਾ ਸੰਗਦਾ ਹਾਂ
ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਹਾਂ
ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ
ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ
ਆਸ਼ਕ ਮੁਢੋਂ ਮੈਂ ਏਸ ਉਮੰਗ ਦਾ ਹਾਂ
ਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ
ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ
ਰਵਾਂ ਏਥੇ ਤੇ ਯੂਪੀ ਵਿੱਚ ਕਰਾਂ ਗੱਲਾਂ
ਐਸੀ ਅਕਲ ਨੂੰ ਛਿੱਕੇ ਟੰਗਦਾ ਹਾਂ
ਮੈਂ ਪੰਜਾਬੀ, ਪੰਜਾਬ ਦਾ ਸ਼ਰਫ਼ ਸੇਵਕ
ਸਦਾ ਖ਼ੈਰ ਪੰਜਾਬੀ ਦੀ ਮੰਗਦਾ ਹਾਂ
ਸ਼ਰਫ਼ ਰਚਨਾਵਲੀ, ਫ਼ਿਰੋਜ਼ ਦੀਨ ਸ਼ਰਫ਼
ਜੀਵਨ
ਸੋਧੋਫ਼ਿਰੋਜ਼ ਦੀਨ ਸ਼ਰਫ਼ ਦਾ ਜਨਮ ਸਾਂਝੇ ਪੰਜਾਬ ਵਿੱਚ ਅੰਮ੍ਰਿਤਸਰ ਜ਼ਿਲੇ ਵਿੱਚ ਰਾਜਾ ਸਾਂਸੀ ਦੇ ਨੇੜੇ ਪਿੰਡ ਤੋਲਾ ਨੰਗਲ ਵਿੱਚ ਇੱਕ ਰਾਜਪੂਤ ਮੁਸਲਮਾਨ ਮੀਰ ਵੀਰੂ ਖਾਨ ਦੇ ਘਰ 1898 ਈਸਵੀ ਵਿੱਚ ਹੋਇਆ ਸੀ। ਘਰ ਦੀਆਂ ਤੰਗੀਆਂ ਕਾਰਨ ਉਸ ਨੂੰ ਪਿੰਡ ਛੱਡ ਕੇ ਲਹੌਰ ਜਾਣਾ ਪਿਆ। ਉਹ ਰਸਮੀ ਵਿਦਿਆ ਦੋ ਕੁ ਜਮਾਤਾਂ ਤੋ ਵੱਧ ਪੜ੍ਹ ਨਹੀਂ ਸਕਿਆ। ਲਹੌਰ ਦੇ ਸਾਹਿਤਕ ਮਾਹੌਲ ਵਿੱਚ ਉਸਨੂੰ ਕਵਿਤਾ ਦੀ ਚੇਤਕ ਲੱਗ ਗਈ ਅਤੇ ਉਹ ਮੁਹੰਮਦ ਅਜ਼ਾਨ (ਕਲਮੀ ਨਾਮ ਉਸਤਾਦ ਹਮਦਮ) ਦਾ ਸ਼ਾਗਿਰਦ ਬਣ ਗਿਆ, ਜਿਸ ਤੋਂ ਉਸਨੇ ਸਟੇਜੀ ਕਵੀ ਵਜੋਂ ਕਵਿਤਾ ਰਚਨਾ ਅਤੇ ਉਚਾਰਨ ਦੇ ਗੁਰ ਸਿੱਖੇ। 1924 ਵਿੱਚ ਪ੍ਰਕਾਸ਼ਿਤ ਉਸਦੀ ਕਿਤਾਬ ਦੁੱਖਾਂ ਦੇ ਕੀਰਨੇ ਨੂੰ ਸਮੇਂ ਦੀ ਸਰਕਾਰ ਨੇ ਜ਼ਬਤ ਕਰ ਲਿਆ ਸੀ।[2] ਅਕਾਲੀ ਲਹਿਰ, ਨਾ-ਮਿਲਵਰਤਨ ਲਹਿਰ ਅਤੇ ਖ਼ਿਲਾਵਤ ਲਹਿਰ ਨਾਲ, ਗੱਲ ਕੀ ਆਜ਼ਾਦੀ ਦੀ ਲਹਿਰ ਨਾਲ ਜੁੜੇ ਕਵੀ ਦਰਬਾਰਾਂ ਵਿੱਚ ਉਹ ਪ੍ਰਭਾਵਸ਼ਾਲੀ ਕਵਿਤਾਵਾਂ ਨਾਲ ਸਰੋਤਿਆਂ ਨੂੰ ਨਵੀਂ ਤਾਕਤ ਦੇ ਅਹਿਸਾਸ ਨਾਲ ਭਰ ਦਿੰਦੇ ਸਨ।[3]
ਮੁੱਖ ਰਚਨਾਵਾਂ
ਸੋਧੋ- ਸ਼ਰਫ਼ ਰਚਨਾਵਲੀ, 2 ਅਡੀਸ਼ਨ - ਪਹਿਲੀ ਵਾਰ ਪ੍ਰਕਾਸ਼ਿਤ 1972[4]
- ਜੋਗਣ 2 ਅਡੀਸ਼ਨ - ਪਹਿਲੀ ਵਾਰ ਪ੍ਰਕਾਸ਼ਿਤ 1943
- ਲਾਲਾਂ ਦੀਆਂ ਲੜੀਆਂ, 2 ਅਡੀਸ਼ਨ - ਪਹਿਲੀ ਵਾਰ ਪ੍ਰਕਾਸ਼ਿਤ 1978
- ਸੁਨਹਿਰੀ ਕਲੀਆਂ, 1 ਅਡੀਸ਼ਨ - ਪਹਿਲੀ ਵਾਰ ਪ੍ਰਕਾਸ਼ਿਤ 1965
- ਸ਼ਰਫ਼ ਉਡਾਰੀ, 1 ਅਡੀਸ਼ਨ
- ਸ਼ਰਫ਼ ਹੁਲਾਰੇ, 1 ਅਡੀਸ਼ਨ
- ਹੀਰ ਸਿਆਲ, 1 ਅਡੀਸ਼ਨ
- ਨੂਰੀ ਦਰਸ਼ਨ, ਅਰਥਾਤ, ਪ੍ਰਸਿਧ ਪੰਜਾਬੀ ਸ਼ਾਇਰ ਬਾਬੂ ਫ਼ਿਰੋਜ਼ ਦੀਨ ਜੀ 'ਸ਼ਰਫ਼' ਰਚਿਤ ਹਜ਼ਾਰਾਂ ਰੁਪਏ ਇਨਾਮ ਵਾਲੀਆਂ ਕਵਿਤਾਵਾਂ ਦਾ ਸੰਗ੍ਰਹਿ, 1 ਅਡੀਸ਼ਨ - ਪਹਿਲੀ ਵਾਰ ਪ੍ਰਕਾਸ਼ਿਤ 1934
- ਸ਼ਰਫ਼ ਸੁਨੇਹੇ, 1 ਅਡੀਸ਼ਨ
- ਸ਼ਰਫ਼ ਨਿਸ਼ਾਨੀ, 1 ਅਡੀਸ਼ਨ - ਪਹਿਲੀ ਵਾਰ ਪ੍ਰਕਾਸ਼ਿਤ 1954
- ਸ਼ਰਧਾ ਦੇ ਫੁੱਲ, 1 ਅਡੀਸ਼ਨ - ਪਹਿਲੀ ਵਾਰ ਪ੍ਰਕਾਸ਼ਿਤ 1930
- ਲਾਡਲਾ ਪੁੱਤਰ
- ਸੀਹਰਫ਼ੀ ਮਜ਼ਦੂਰ
- ਦਿਲ ਦੇ ਟੁਕੜੇ
- ਦੁੱਖਾਂ ਦੇ ਕੀਰਨੇ 1923[1]
ਹਵਾਲੇ
ਸੋਧੋ- ↑ 1.0 1.1 ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼ ਜਿਲਦ ਪਹਿਲੀ. ਭਾਸ਼ਾ ਵਿਭਾਗ ਪੰਜਾਬ. p. 279.
- ↑ ਪੰਜਾਬੀ ਸ਼ਾਇਰੀ ਦਾ ਸੁਨਿਹਰੀ ਹਰਫ਼: ਬਾਬੂ ਫ਼ੀਰੋਜ਼ਦੀਨ ਸ਼ਰਫ਼ - ਡਾ. ਦਰਸ਼ਨ ਸਿੰਘ ਆਸ਼ਟ[permanent dead link]
- ↑ "ਬਾਬੂ ਫ਼ਿਰੋਜਦੀਨ ਸ਼ਾਹ - Veer Punjab". Archived from the original on 2016-03-05. Retrieved 2013-11-28.
- ↑ http://orlabs.oclc.org/identities/lccn-n82-43466