ਫ਼ੂਨਮੀਲਾਇਓ ਰੈਨਸਮ ਕੁੱਟੀ (ਉਚਾਰਨ: /ਫਾਰੇਨਹਾਇਟʊਐਨਐਮˈlਜੰਮੂ/ਉਚਾਰਨ: /fʊnmˈlj/ /ˈrænsਲਈm//ˈrænsəm/-/ˈਕੇਯੂ.ti//ˈk[unsupported input].ti/) (25 ਅਕਤੂਬਰ 1900 ਆਬਿਓਕੁਟਾ, ਨਾਈਜੀਰੀਆ - 13 ਅਪਰੈਲ 1978 ਲਾਗੋਸ, ਨਾਈਜੀਰੀਆ),[1] ਇੱਕ ਅਧਿਆਪਕ, ਸਿਆਸੀ ਅੰਦੋਲਨਕਾਰੀ, ਔਰਤਾਂ ਦੇ ਹੱਕਾਂ ਦੀ ਕਾਰਕੁਨ ਅਤੇ ਨਾਈਜੀਰੀਆ ਦੀ ਇੱਕ  ਰਈਸ ਸੀ। ਉਸ ਨੇ ਆਪਣੀ ਪੀੜ੍ਹੀ ਦੇ ਸਭ ਪ੍ਰਮੁੱਖ ਆਗੂਆਂ ਨਾਲ ਕੰਮ ਕੀਤਾ। ਇਹ ਪੂਰੀ ਨਾਈਜੀਰੀਆ ਦੀ ਪਹਿਲੀ ਔਰਤ ਸੀ ਜਿਸਨੂੰ ਗੱਡੀ ਚਲਾਉਣੀ ਆਉਂਦੀ ਸੀ।[2] ਆਪਣੀ ਸਿਆਸੀ ਸਰਗਰਮੀ ਦੇ ਕਾਰਨ ਇਹ ਨਾਈਜੀਰੀਆ ਵਿੱਚ ਔਰਤਾਂ ਦੇ ਹੱਕਾਂ ਦੀ ਅਗਵਾਈ ਕਰਨ ਲਈ ਜਾਣੀ ਜਾਂਦੀ ਸੀ ਅਤੇ ਇਸਨੂੰ "ਅਫ਼ਰੀਕਾ ਦੀ ਮਾਂ" ਵੀ ਕਿਹਾ ਜਾਂਦਾ ਸੀ। ਇਸਨੇ ਨਾਈਜੀਰੀਆ ਦੀਆਂ ਔਰਤਾਂ ਦੇ ਵੋਟ ਪਾਉਣ ਦਾ ਹੱਕ ਦੀ ਬਹੁਤ ਜ਼ੋਰ-ਸ਼ੋਰ ਨਾਲ ਵਕਾਲਤ ਕੀਤੀ। ਉਸ ਨੂੰ 1947 ਵਿੱਚ ਪੱਛਮੀ ਅਫ਼ਰੀਕੀ ਪਾਇਲਟ ਵੱਲੋਂ "ਲਿਸਾਬੀ ਦੀ ਸ਼ੇਰਨੀ" ਕਿਹਾ ਗਿਆ ਸੀ ਜਦੋਂ ਇਸਨੇ ਏਗਬਾ ਲੋਕਾਂ ਉੱਤੇ ਆਪਹੁਦਰੀ ਆਬਕਾਰੀ ਦੇ ਵਿਰੋਧ ਦੀ ਅਗਵਾਈ ਕੀਤੀ। ਉਸ ਸੰਘਰਸ਼ ਦੇ ਕਾਰਨ 1949 ਵਿੱਚ ਰਾਜਾ ਓਬਾ ਆਦੇਮੋਲਾ ਦੂਜੇ ਨੇ ਆਪਣਾ ਪਦ ਤਿਆਗ ਦਿੱਤਾ।

Funmilayo Ransome Kuti
MON
70 year old Funmilayo Ransome-Kuti on her birthday.png
ਨਿੱਜੀ ਜਾਣਕਾਰੀ
ਜਨਮ(1900-10-25)25 ਅਕਤੂਬਰ 1900
Abeokuta, Southern Nigeria
(now: Abeokuta, Ogun State)
ਮੌਤ13 ਅਪ੍ਰੈਲ 1978(1978-04-13) (ਉਮਰ 77)
Lagos, Lagos State, Nigeria
ਪਤੀ/ਪਤਨੀIsrael Oludotun Ransome-Kuti
ਸੰਤਾਨOlikoye Ransome-Kuti (son)
Beko Ransome-Kuti (son)
Fela Anikulapo-Kuti (son)
Dolapo Ransome-Kuti (daughter)
ਕੰਮ-ਕਾਰEducator, women's rights activist

ਜੀਵਨਸੋਧੋ

ਫਰਾਂਸਿਸ ਐਬੀਗੇਲ ਓਲੂਫਨਮਿਲਾਇਓ ਥੌਮਸ ਦਾ ਜਨਮ 25 ਅਕਤੂਬਰ 1900, ਨੂੰ ਆਬਿਓਕੁਟਾ ਵਿਖੇ ਡੈਨੀਅਲ ਓਲੂਮੇਯੂਵਾ ਥੌਮਸ ਅਤੇ ਲੁਕਰੇਟੀਆ ਫਿਲੀਸ ਓਮੋਯੇਨੀ ਆਦਿਓਸੋਲੂ ਦੇ ਘਰ ਹੋਇਆ।

ਪ੍ਰਾਪਤੀਆਂਸੋਧੋ

  • ਆਬਿਓਕੁਟਾ ਔਰਤਾਂ ਦੀ ਯੂਨੀਅਨ ਦੀ ਆਗੂ
  • ਕੌਮਨਰਜ਼ ਪੀਪਲਜ਼ ਪਾਰਟੀ ਦੀ ਆਗੂ
  • ਨਾਈਜੀਰੀਆ ਔਰਤਾਂ ਦੀ ਯੂਨੀਅਨ ਦੀ ਆਗੂ
  • ਗੱਡੀ ਚਲਾਉਣ ਵਾਲੀ ਨਾਈਜੀਰੀਆ ਦੀ ਪਹਿਲੀ ਔਰਤ
  • ਲੈਨਿਨ ਸ਼ਾਂਤੀ ਇਨਾਮ ਜੇਤੂ[3][4]

ਹਵਾਲੇਸੋਧੋ

  1. "Funmilayo Ransome Kuti Nigerian Statesmen". 
  2. Modupeolu Faseke (2001). The Nigerian woman: her economic and socio-political status in time perspective. Agape Publications. ISBN 978-9-783-5626-53. 
  3. Ian Sansom (11 December 2010). "Great Dynasties: The Ransome-Kutis". The Guardian. Retrieved 18 June 2014. 
  4. Johnson-Odim, Cheryl (January–February 2009). "'For their freedoms': The anti-imperialist and international feminist activity of Funmilayo Ransome-Kuti of Nigeria". Women's Studies International Forum, special issue: Circling the Globe: International Feminism Reconsidered, 1910 to 1975. ScienceDirect. 32 (1): 58. doi:10.1016/j.wsif.2009.01.004.