ਫ਼ੇਰੇਦੂਨ ਮੋਸ਼ੀਰੀ (ਫ਼ਾਰਸੀ: فریدون مشیری; ਜਨਮ 21 ਸਤੰਬਰ 1926 - ਮੌਤ 24 ਅਕਤੂਬਰ 2000) ਇਰਾਨ ਦੇ ਮਸ਼ਹੂਰ ਸਮਕਾਲੀ ਫ਼ਾਰਸੀ ਕਵੀਆਂ ਵਿੱਚੋਂ ਇੱਕ ਸੀ। ਇਸ ਦੀ ਕਵਿਤਾ ਦੀ ਸਭ ਤੋਂ ਵੱਡੀ ਦੇਣ ਆਧੁਨਿਕ ਫ਼ਾਰਸੀ ਸਾਹਿਤ ਦਾ ਸਮਾਜਿਕ ਅਤੇ ਭੂਗੋਲਿਕ ਪੱਧਰ ਉੱਤੇ ਦਾਇਰਾ ਵਿਸ਼ਾਲ ਕਰਨ ਦੀ ਮੰਨੀ ਜਾਂਦੀ ਹੈ।[1]

ਫ਼ੇਰੇਦੂਨ ਮੋਸ਼ੀਰੀ
فریدون مشیری
Fereydoon Moshiri.jpg
ਫ਼ੇਰੇਦੂਨ ਮੋਸ਼ੀਰੀ
ਜਨਮ(1926-09-21)21 ਸਤੰਬਰ 1926
ਤਹਿਰਾਨ, ਇਰਾਨ
ਮੌਤ24 ਅਕਤੂਬਰ 2000(2000-10-24) (ਉਮਰ 74)
ਤਹਿਰਾਨ, ਇਰਾਨ
ਰਾਸ਼ਟਰੀਅਤਾਪਰਸ਼ੀਆਈ
ਪੇਸ਼ਾਕਵੀ
ਸਾਥੀਇਕ਼ਬਾਲ ਅਖਵਾਨ
ਬੱਚੇਬਹਾਰ, ਬਾਬਕ

ਜੀਵਨਸੋਧੋ

ਫ਼ੇਰੇਦੂਨ ਦਾ ਜਨਮ ਤਹਿਰਾਨ ਵਿੱਚ ਇੱਕ ਕਵੀਆਂ ਦੇ ਘਰਾਣੇ ਵਿੱਚ ਹੋਇਆ।

ਰਚਨਾਸੋਧੋ

ਇਸ ਦਾ ਕਵਿਤਾ ਦਾ ਪਹਿਲਾ ਸੰਗ੍ਰਹਿ 'ਉੱਤੇਸ਼ਨੇ-ਏ-ਤੂਫ਼ਾਨ(ਤੂਫ਼ਾਨ ਲਈ ਪਿਆਸਾ) 1955 ਵਿੱਚ ਛਪਿਆ।

ਕਾਵਿ-ਨਮੂਨਾਸੋਧੋ

ਜੇਸੋਧੋ

ਜੇ ਮੈਂ ਚੰਨ ਹੁੰਦਾ
ਤਾਂ ਤੇਰੀ ਤਲਾਸ਼ ਕਰਦਾ
ਭਾਵੇਂ ਤੂੰ ਜਿੱਥੇ ਮਰਜ਼ੀ ਹੁੰਦੀ

ਤੇ ਜੇ ਮੈਂ ਪੱਥਰ ਹੁੰਦਾ
ਤਾਂ ਮੈਂ ਤੇਰੇ ਰਾਹ ਵਿੱਚ ਹੁੰਦਾ
ਭਾਵੇਂ ਤੂੰ ਜਿੱਥੇ ਮਰਜ਼ੀ ਜਾਂਦੀ

ਪਰ ਜੇ ਤੂੰ ਚੰਨ ਹੁੰਦੀ
ਤਾਂ ਸ਼ਾਇਦ ਹੀ ਕਦੇ
ਮੇਰੇ ਘਰ ਉੱਤੋਂ ਲੰਘਦੀ

ਤੇ ਜੇ ਤੂੰ ਪੱਥਰ ਹੁੰਦੀ
ਤਾਂ ਭਾਵੇਂ ਮੈਂ ਜਿੱਥੇ ਹੁੰਦਾ
ਤੂੰ ਮੈਨੂੰ ਤੋੜਦੀ!
ਤੂੰ ਮੈਨੂੰ ਤੋੜਦੀ!

ਹਵਾਲੇਸੋਧੋ