ਫੂਲਬਸਨ ਬਾਈ ਯਾਦਵ ਇੱਕ ਭਾਰਤੀ ਸੋਸ਼ਲ ਵਰਕਰ ਅਤੇ ਇੱਕ ਗੈਰ-ਸਰਕਾਰੀ ਸੰਗਠਨ, ਮਾਂ ਬਲੇਸ਼ਵਰੀ ਜਨਹਿਤ ਕਾਰੇ ਸਮਿਤੀ  ਦੀ ਬਾਨੀ ਵਜੋਂ ਵੀ ਜਾਣਿਆ ਜਾਂਦਾ ਹੈ। ਉਸਨੇ ਛੱਤੀਸਗੜ੍ਹ, ਭਾਰਤ ਦੀ ਪਛੜੀ ਹੋਈ ਔਰਤ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਕੀਤੇ ਜਾਣ ਵਾਲੇ ਯਤਨਾਂ ਲਈ ਵੀ ਜਾਣਿਆ ਜਾਂਦਾ ਹੈ।[1][2][3] ਉਸਨੂੰ ਭਾਰਤ ਸਰਕਾਰ ਵਲੋਂ 2012 ਵਿੱਚ ਭਾਰਤ ਦੇ ਚੌਥੇ ਸਭ ਤੋਂ ਵੱਡੇ ਸਨਮਾਨ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।[4]

ਫੂਲਬਸਨ ਬਾਈ ਯਾਦਵ
ਜਨਮ5 December 1969 (1969-12-05) (ਉਮਰ 54)
ਸੁਕੂਲਦਾਈਹਨ, ਧਨਗਾਓਂ, ਰਾਜਨੰਦਗਾਓਂ, ਛੱਤੀਸਗੜ੍ਹ, ਭਾਰਤ
ਪੇਸ਼ਾਸਮਾਜਕ ਕਾਮੀ
ਪੁਰਸਕਾਰਪਦਮ ਸ਼੍ਰੀ
ਮਿਨੀਮਾਤਾ ਅਲਨਕਰਨ ਅਵਾਰਡ
ਜ਼ੀ ਟੀਵੀ ਅਸਤਿਤਵ ਅਵਾਰਡ
ਜਮਨਾਲਾਲ ਬਜਾਜ ਅਵਾਰਡ
ਕੰਨਗੀ ਇਸਤਰੀ ਅਵਾਰਡ
ਸਦਗੁਰੂ ਗਣਨਾਨੰਦਾ ਅਵਾਰਡ
ਗੋਡਫ੍ਰੇ ਫਿਲਿਪਸ ਨੈਸ਼ਨਲ ਅਵਾਰਡ
ਮਹਾਵੀਰ ਫਾਉੰਡੇਸ਼ਨ ਅਵਾਰਡ
ਵੈੱਬਸਾਈਟhttp://www.phoolbasanyadav.in/

ਜੀਵਨ

ਸੋਧੋ

ਫੂਲਬਸਨ ਬਾਈ ਯਾਦਵ ਦਾ ਜਨਮ ਪੰਜ ਦਸੰਬਰ 1969 ਨੂੰ ਇੱਕ ਸਧਾਰਨ ਸਮਜਿਕ ਪਿਛੋਕੜ ਵਾਲੇ ਪਰਿਵਾਰ ਵਿੱਚ, ਸੁਕੂਲਦਾਈਹਨ, ਰਾਜਨੰਦਗਾਓਂ ਜ਼ਿਲ੍ਹਾ ਵਿੱਖੇ ਭਾਰਤੀ ਰਾਜ ਛੱਤੀਸਗੜ੍ਹ ਵਿੱਚ ਹੋਇਆ। ਜਦੋਂ ਯਾਦਵ ਬਾਈ 10 ਸਾਲ ਦੀ ਸੀ ਤਾਂ ਉਸ ਸਮੇਂ ਉਸਦਾ ਵਿਆਹ ਕਰ ਦਿੱਤਾ ਗਿਆ ਅਤੇ ਉਸਨੇ ਸਿਰਫ਼ ਸੱਤਵੀਂ ਤੱਕ ਦੀ ਸਿੱਖਿਆ ਲਈ ਸੀ।

ਅਵਾਰਡ ਅਤੇ ਸਨਮਾਨ

ਸੋਧੋ

ਫੂਲਬਸਨ ਯਾਦਵ ਨੇ 2014 ਵਿੱਚ ਛੱਤੀਸਗੜ੍ਹ ਮਿਨੀਮਾਤਾ ਅਲਨਕਰਨ ਅਵਾਰਡ ਪ੍ਰਾਪਤ ਕੀਤਾ। ਉਸਨੂੰ ਮਹਿਲਾ ਸਸ਼ਕਤੀਕਰਨ ਦੇ ਯਤਨਾਂ ਲਈ ਜਮਨਾਲਾਲ ਬਜਾਜ ਅਵਾਰਡ ਪ੍ਰਾਪਤ ਕੀਤਾ। 2008 ਵਿੱਚ ਜ਼ੀ ਇੰਟਰਟੇਨਮੈਂਟ ਇੰਟਰਪ੍ਰਾਈਸ ਵਲੋਂ ਜ਼ੀ ਟੀਵੀ ਅਸਤਿਤਵ ਅਵਾਰਡ ਪ੍ਰਾਪਤ ਕੀਤਾ। ਸਾਲ 2010 ਵਿੱਚ ਉਸਨੇ ਦੋ ਅਵਾਰਡ ਪ੍ਰਾਪਤ ਕੀਤੇ ਜਿਹਨਾਂ ਵਿੱਚ ਭਾਰਤ ਸਰਕਾਰ ਵਲੋਂ ਕੰਨਾਗੀ ਇਸਤਰੀ ਸ਼ਕਤੀ ਅਵਾਰਡ ਅਤੇ ਸਦਗੁਰੂ ਗਣਨਾਨੰਦਾ ਨੈਸ਼ਨਲ ਅਵਾਰਡ ਹਨ।

ਇਹ ਵੀ ਦੇਖੋ

ਸੋਧੋ

ਹਵਾਲੇ

ਸੋਧੋ
  1. "Chhattisgarh Top News". Chhattisgarh Top News. 2012. Archived from the original on ਦਸੰਬਰ 10, 2014. Retrieved December 4, 2014. {{cite web}}: Unknown parameter |dead-url= ignored (|url-status= suggested) (help)
  2. "Jamnalal Bajaj Award". Jamnalal Bajaj Foundation. 2008. Archived from the original on ਅਕਤੂਬਰ 17, 2014. Retrieved December 4, 2014. {{cite web}}: Unknown parameter |dead-url= ignored (|url-status= suggested) (help)
  3. "TIE Nagpur". TIE Nagpur. 2012. Archived from the original on ਦਸੰਬਰ 20, 2014. Retrieved December 4, 2014. {{cite web}}: Unknown parameter |dead-url= ignored (|url-status= suggested) (help)
  4. "Padma Shri" (PDF). Padma Shri. 2014. Archived from the original (PDF) on ਨਵੰਬਰ 15, 2014. Retrieved November 11, 2014. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

ਸੋਧੋ