ਫ੍ਰਾਂਸੋਆ ਚਾਰਲਸ ਮੌਰਿਆਕ (ਫ਼ਰਾਂਸੀਸੀ: [moʁjak]; 11 ਅਕਤੂਬਰ 1885 – 1 ਸਤੰਬਰ 1970) ਇੱਕ ਫ਼ਰਾਂਸੀਸੀ ਨਾਵਲਕਾਰ, ਨਾਟਕਕਾਰ, ਆਲੋਚਕ, ਕਵੀ, ਅਤੇ ਪੱਤਰਕਾਰ, ਅਕੈਡਮੀ ਫਰਾਂਸੀਜ ਦਾ ਮੈਂਬਰ  (1933), ਅਤੇ  ਸਾਹਿਤ ਵਿੱਚ ਨੋਬਲ ਪੁਰਸਕਾਰ (1952) ਜੇਤੂ ਸੀ। ਉਸ ਨੂੰ 1958 ਵਿੱਚ ਲੀਜਿਅਨ ਡੀ'ਹੈਨਅਰ ਦੇ ਗ੍ਰੈਂਡ ਕਰਾਸ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਜੀਵਨ ਭਰ ਕੈਥੋਲਿਕ ਰਿਹਾ ਸੀ।

ਫ੍ਰਾਂਸੋਆ ਮੌਰਿਆਕ
ਫ੍ਰਾਂਸੋਆ ਮੌਰਿਆਕ 1932 ਵਿੱਚ
ਫ੍ਰਾਂਸੋਆ ਮੌਰਿਆਕ 1932 ਵਿੱਚ
ਜਨਮਫ੍ਰਾਂਸੋਆ ਚਾਰਲਸ ਮੌਰਿਆਕ
(1885-10-11)11 ਅਕਤੂਬਰ 1885
ਬੋਰਦੋ, ਫਰਾਂਸ
ਮੌਤ1 ਸਤੰਬਰ 1970(1970-09-01) (ਉਮਰ 84)
ਪੈਰਸ, ਫਰਾਂਸ
ਕਿੱਤਾਨਾਵਲਕਾਰ, ਨਾਟਕਕਾਰ, ਆਲੋਚਕ, ਕਵੀ, ਪੱਤਰਕਾਰ
ਰਾਸ਼ਟਰੀਅਤਾਫਰਾਂਸ
ਸਿੱਖਿਆਬੋਰਦੋ ਯੂਨੀਵਰਸਿਟੀ (1905)École des Chartes
ਪ੍ਰਮੁੱਖ ਅਵਾਰਡGrand Prix du roman de l'Académie française
1926
ਸਾਹਿਤ ਲਈ ਨੋਬਲ ਇਨਾਮ
1952
ਰਿਸ਼ਤੇਦਾਰਐਨੀ ਵਿਆਜ਼ੇਮਸਕੀ (ਪੋਤਰੀ)
ਦਸਤਖ਼ਤ

ਜੀਵਨੀ

ਸੋਧੋ

ਫ੍ਰਾਂਸੋਆ ਚਾਰਲਸ ਮੌਰਿਆਕ ਦਾ ਜਨਮ ਬੋਰਦੋ, ਫਰਾਂਸ ਵਿੱਚ ਹੋਇਆ ਸੀ ਉਸ ਨੇ 1905 ਵਿੱਚ ਬੋਰਦੋ ਯੂਨੀਵਰਸਿਟੀ ਤੋਂ ਸਾਹਿੱਤ ਦੀ ਪੜ੍ਹਾਈ ਕੀਤੀ, ਜਿਸ ਤੋਂ ਬਾਅਦ ਉਹ ਏਕੋਲ ਦੇਸ ਚਾਰਟਸ ਵਿੱਚ ਪੋਸਟ-ਗ੍ਰੈਜੂਏਟ ਸਟੱਡੀ ਲਈ ਤਿਆਰੀ ਕਰਨ ਵਾਸਤੇ ਪੈਰਿਸ ਚਲੇ ਗਿਆ।  

1 ਜੂਨ 1933 ਨੂੰ ਉਹ ਅਕੈਡਮੀ ਫਰਾਂਸੀਜ ਦਾ ਮੈਂਬਰ ਚੁਣਿਆ ਗਿਆ, ਉਸ ਨੇ ਯੂਜੀਨ ਬਰੀਊ ਦੀ ਥਾਂ ਲਈ।[1]

ਦੂਜਾ ਵਿਸ਼ਵ ਯੁੱਧ ਵਿੱਚ ਫਰਾਂਸ ਦੀ ਆਜ਼ਾਦੀ ਦੇ ਤੁਰਤ ਬਾਅਦ ਮੌਰੀਆਕ ਦਾ ਅਲਬੇਰ ਕਾਮੂ, ਨਾਲ ਝਗੜਾ ਹੋ ਗਿਆ। ਉਸ ਸਮੇਂ, ਕਾਮੂ, ਰੇਜਿਸਟੈਂਟ ਅਖ਼ਬਾਰ Combat (ਉਸ ਤੋਂ ਬਾਅਦ 1947 ਤੱਕ ਖੁਲੇਆਮ ਰੋਜ਼ਾਨਾ) ਦਾ ਸੰਪਾਦਕ ਸੀ, ਜਦੋਂ ਕਿ ਮੌਰਿਆਕ ਨੇ ਲੇ ਫੀਗਰੋ ਲਈ ਇੱਕ ਕਾਲਮ ਲਿਖਿਆ। ਕਾਮੂ ਨੇ ਕਿਹਾ ਕਿ ਨਵੇਂ ਆਜ਼ਾਦ ਹੋਏ ਫਰਾਂਸ ਨੇ ਸਾਰੇ ਨਾਜ਼ੀ ਸਹਿਯੋਗੀ ਤੱਤਾਂ ਨੂੰ ਸਾਫ਼ ਕਰ ਦੇਣਾ ਹੈ, ਪਰ ਮੌਰੀਆਕ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹੇ ਵਿਵਾਦਾਂ ਨੂੰ ਕੌਮੀ ਸੁਲ੍ਹਾ ਦੇ ਹਿੱਤਾਂ ਵਿੱਚ ਪਾਸੇ, ਰੱਖਿਆ ਜਾਣਾ ਚਾਹੀਦਾ ਹੈ। ਮੌਰੀਆਕ ਨੇ ਇਹ ਵੀ ਸ਼ੱਕ ਸੀ, ਕਿ ਮੁਕਤੀ ਦੀ ਭਾਵਨਾਤਮਕ ਚੜ੍ਹਤ ਦੇ ਮਾਹੌਲ ਵਿੱਚ ਨਿਆਂ ਨਿਰਪੱਖ ਵੀ ਹੋ ਸਕੇਗਾ। 

ਮੌਰੀਆਕ ਕੋਲ ਰੋਜ਼ੇ ਪੇਰੇਫਿਟੇ ਨਾਲ ਵੀ ਇੱਕ ਤਿੱਖਾ ਝਗੜਾ ਸੀ, ਜਿਸ ਨੇ Les Clés de saint Pierre (1953) ਵਰਗੀਆਂ ਆਪਣੀਆਂ ਕਿਤਾਬਾਂ ਵਿੱਚ ਵੈਟੀਕਨ ਦੀ ਆਲੋਚਨਾ ਕੀਤੀ ਸੀ। ਮੌਰੀਅਕ ਨੇ ਉਸ ਪੇਪਰ ਤੋਂ ਅਸਤੀਫ਼ਾ ਦੇਣ ਦੀ ਵੀ ਧਮਕੀ ਦਿੱਤੀ ਜਿਸ ਵਿੱਚ ਉਹ (L'Express) ਉਸ ਸਮੇਂ ਕੰਮ ਕਰਦਾ ਸੀ, ਜੇ ਉਹ ਪੇਰੇਫਿਟੇ ਦੀਆਂ ਕਿਤਾਬਾਂ ਦੇ ਇਸ਼ਤਿਹਾਰ ਲੈਣਾ ਬੰਦ ਨਹੀਂ ਕਰਦੇ। ਪੇਟੇ ਦੀ ਕਿਤਾਬ Les Amitiés Particulières ਉੱਤੇ ਬਣੀ ਫਿਲਮ ਦੇ ਰਿਲੀਜ਼ ਹੋਣ ਨਾਲ ਝਗੜਾ ਹੋਰ ਵੀ ਵਧ ਗਿਆ ਅਤੇ ਅਤੇ ਪੇਰੇਫਿਟੇ ਦੁਆਰਾ ਇੱਕ ਖੁਲ੍ਹੀ ਚਿੱਠੀ ਨਾਲ ਸਿਖਰ ਤੇ ਪੁੱਜ ਗਿਆ, ਜਿਸ ਵਿੱਚ ਉਸ ਨੇ ਮੌਰੀਆਕ ਤੇ ਸਮਲਿੰਗੀ ਬਿਰਤੀਆਂ ਦਾ ਦੋਸ਼ ਵੀ ਲਾਇਆ ਅਤੇ ਉਸ ਨੂੰ "Tartuffe" (ਦੰਭੀ) ਕਿਹਾ। [2]

ਮੌਰੀਆਕ ਵੀਅਤਨਾਮ ਵਿੱਚ ਫਰਾਂਸੀਸੀ ਸ਼ਾਸਨ ਦੇ ਵਿਰੁੱਧ ਸੀ, ਅਤੇ ਅਲਜੀਰੀਆ ਵਿੱਚ ਫਰਾਂਸੀਸੀ ਫ਼ੌਜ ਦੁਆਰਾ ਤਸੀਹਿਆਂ ਦੇ ਇਸਤੇਮਾਲ ਦੀ ਜ਼ੋਰਦਾਰ ਨਿੰਦਾ ਕਰਦਾ ਸੀ।  

1952 ਵਿੱਚ ਉਸਨੇ "ਡੂੰਘੀ ਰੂਹਾਨੀ ਸਮਝ ਅਤੇ ਕਲਾਤਮਕ ਤੀਬਰਤਾ ਲਈ ਜਿਸ ਨਾਲ ਉਸ ਨੇ ਆਪਣੇ ਨਾਵਲਾਂ ਵਿੱਚ ਮਨੁੱਖੀ ਜੀਵਨ ਦੇ ਨਾਟਕ ਵਿੱਚ ਝਾਤ ਪੁਆਈ" ਸਾਹਿਤ ਵਿੱਚ ਨੋਬਲ ਪੁਰਸਕਾਰ ਜਿੱਤਿਆ ਸੀ।  [3] ਉਸਨੂੰ 1958 ਵਿੱਚ ਲੀਜ਼ਨ ਡੀ'ਆਨਰ ਦੇ ਗ੍ਰੈਂਡ ਕਰਾਸ ਨਾਲ ਸਨਮਾਨਿਤ ਕੀਤਾ ਗਿਆ।[4] ਉਸਨੇ ਨਿੱਜੀ ਯਾਦਾਂ ਦੀ ਇੱਕ ਲੜੀ ਪ੍ਰਕਾਸ਼ਿਤ ਕੀਤੀ ਅਤੇ ਚਾਰਲਸ ਡੇ ਗੌਲ ਦੀ ਜੀਵਨੀ ਪ੍ਰਕਾਸ਼ਿਤ ਕੀਤੀ। ਮੌਰੀਅਕ ਦੀਆਂ ਸਮੁੱਚੀਆਂ ਰਚਨਾਵਾਂ 1950 ਅਤੇ 1956 ਦੇ ਦਰਮਿਆਨ ਬਾਰਾਂ ਜਿਲਦਾਂ ਵਿੱਚ ਛਾਪਿਆਂ ਗਈਆਂ ਸਨ। ਉਸਨੇ ਏਲੀ ਵਾਇਸਲ ਨੂੰ ਨਾਜ਼ੀ ਘਲੂਘਾਰੇ ਦੇ ਦੌਰਾਨ ਇੱਕ ਯਹੂਦੀ ਦੇ ਤੌਰ ਤੇ ਆਪਣੇ ਅਨੁਭਵਾਂ ਬਾਰੇ ਲਿਖਣ ਲਈ ਪ੍ਰੇਰਿਆ ਅਤੇ ਏਲੀ ਵਾਇਸਲ ਦੀ ਕਿਤਾਬ ਨਾਈਟ ਦਾ ਮੁਖਬੰਧ ਲਿਖ਼ਿਆ। 

ਉਹ ਲੇਖਕ ਕਲੌਦ ਮੌਰਿਆਕ ਦਾ ਪਿਤਾ ਅਤੇ ਇੱਕ ਫਰਾਂਸੀਸੀ ਅਭਿਨੇਤਰੀ ਅਤੇ ਲੇਖਕ ਐਨੀ ਵਿਆਜ਼ੇਮਸਕੀ, ਜੋ ਫਰਾਂਸ ਦੇ ਨਿਰਦੇਸ਼ਕ ਜੀਨ-ਲੂਗ ਗੋਦਾਰਡ ਨਾਲ ਕੰਮ ਕਰਦੀ ਅਤੇ ਵਿਆਹੀ ਹੋਈ ਸੀ, ਦਾ ਦਾਦਾ ਸੀ।  

ਫ੍ਰਾਂਸੋਆ ਮੌਰਿਆਕ 1 ਸਤੰਬਰ 1970 ਨੂੰ ਪੈਰਿਸ ਵਿੱਚ ਚਲਾਣਾ ਕਰ ਗਿਆ ਅਤੇ ਫਰਾਂਸ ਦੇ ਵੈਮਾਰਸ ਕਬਰਸਤਾਨ ਵਿੱਚ ਉਸ ਨੂੰ ਦਫਨਾ  ਦਿੱਤਾ ਗਿਆ। 

ਅਵਾਰਡ ਅਤੇ ਸਨਮਾਨ 

ਸੋਧੋ
  • 1926 — Grand Prix du roman de l'Académie française
  • 1933 — ਅਕੈਡਮੀ ਫਰਾਂਸੀਜ ਦਾ ਮੈਂਬਰ 
  • 1952 — ਸਾਹਿਤ ਵਿੱਚ ਨੋਬਲ ਪੁਰਸਕਾਰ
  • 1958 — ਲੀਜਿਅਨ ਡੀ'ਹੈਨਅਰ ਦਾ ਗ੍ਰੈਂਡ ਕਰਾਸ 

ਰਚਨਾਵਾਂ 

ਸੋਧੋ

ਨਾਵਲ, ਛੋਟੇ ਨਾਵਲ ਅਤੇ ਨਿੱਕੀਆਂ ਕਹਾਣੀਆਂ 

ਸੋਧੋ
  • 1913 – L'Enfant chargé de chaînes («Young Man in Chains», ਅੰਗਰੇਜ਼ੀ ਅਨੁਵਾਦ 1961)
  • 1914 – La Robe prétexte («The Stuff of Youth», ਅੰਗਰੇਜ਼ੀ ਅਨੁਵਾਦ 1960)
  • 1920 – La Chair et le Sang («Flesh and Blood», ਅੰਗਰੇਜ਼ੀ ਅਨੁਵਾਦ 1954)
  • 1921 – Préséances («Questions of Precedence», ਅੰਗਰੇਜ਼ੀ ਅਨੁਵਾਦ 1958)
  • 1922 – Le Baiser au lépreux («The Kiss to the Leper», ਅੰਗਰੇਜ਼ੀ ਅਨੁਵਾਦ 1923 / «A Kiss to the Leper», ਅੰਗਰੇਜ਼ੀ ਅਨੁਵਾਦ 1950)
  • 1923 – Le Fleuve de feu («The River of Fire», ਅੰਗਰੇਜ਼ੀ ਅਨੁਵਾਦ 1954)
  • 1923 – Génitrix («Genetrix», ਅੰਗਰੇਜ਼ੀ ਅਨੁਵਾਦ 1950)
  • 1923 – Le Mal («The Enemy», ਅੰਗਰੇਜ਼ੀ ਅਨੁਵਾਦ 1949)
  • 1925 – Le Désert de l'amour («The Desert of Love», ਅੰਗਰੇਜ਼ੀ ਅਨੁਵਾਦ 1949) (Awarded the Grand Prix du roman de l'Académie française, 1926.)
  • 1927 – Thérèse Desqueyroux («Thérèse», ਅੰਗਰੇਜ਼ੀ ਅਨੁਵਾਦ 1928 / «Thérèse Desqueyroux», ਅੰਗਰੇਜ਼ੀ ਅਨੁਵਾਦ 1947 ਅਤੇ 2005)
  • 1928 – Destins («Destinies», ਅੰਗਰੇਜ਼ੀ ਅਨੁਵਾਦ 1929 / «Lines of Life», ਅੰਗਰੇਜ਼ੀ ਅਨੁਵਾਦ 1957)
  • 1929 – Trois Récits A volume of three stories: Coups de couteau, 1926; Un homme de lettres, 1926; Le Démon de la connaissance, 1928
  • 1930 – Ce qui était perdu («Suspicion», ਅੰਗਰੇਜ਼ੀ ਅਨੁਵਾਦ 1931 / «That Which Was Lost», ਅੰਗਰੇਜ਼ੀ ਅਨੁਵਾਦ 1951)
  • 1932 – Le Nœud de vipères («Vipers' Tangle», ਅੰਗਰੇਜ਼ੀ ਅਨੁਵਾਦ 1933 / «The Knot of Vipers», ਅੰਗਰੇਜ਼ੀ ਅਨੁਵਾਦ 1951)
  • 1933 – Le Mystère Frontenac («The Frontenac Mystery», ਅੰਗਰੇਜ਼ੀ ਅਨੁਵਾਦ 1951 / «The Frontenacs», ਅੰਗਰੇਜ਼ੀ ਅਨੁਵਾਦ 1961)
  • 1935 – La Fin de la nuit («The End of the Night», ਅੰਗਰੇਜ਼ੀ ਅਨੁਵਾਦ 1947)
  • 1936 – Les Anges noirs («The Dark Angels», ਅੰਗਰੇਜ਼ੀ ਅਨੁਵਾਦ 1951 / «The Mask of Innocence», ਅੰਗਰੇਜ਼ੀ ਅਨੁਵਾਦ 1953)
  • 1938 – Plongées A volume of five stories: Thérèse chez le docteur, 1933 («Thérèse and the Doctor», ਅੰਗਰੇਜ਼ੀ ਅਨੁਵਾਦ 1947); Thérèse à l'hôtel, 1933 («Thérèse at the Hotel», ਅੰਗਰੇਜ਼ੀ ਅਨੁਵਾਦ 1947); Le Rang; Insomnie; Conte de Noël.
  • 1939 – Les Chemins de la mer («The Unknown Sea», ਅੰਗਰੇਜ਼ੀ ਅਨੁਵਾਦ 1948)
  • 1941 – La Pharisienne («A Woman of Pharisees», ਅੰਗਰੇਜ਼ੀ ਅਨੁਵਾਦ 1946)
  • 1951 – Le Sagouin («The Weakling», ਅੰਗਰੇਜ਼ੀ ਅਨੁਵਾਦ 1952 / «The Little Misery», ਅੰਗਰੇਜ਼ੀ ਅਨੁਵਾਦ 1952) (ਛੋਟਾ ਨਾਵਲ)
  • 1952 – Galigaï («The Loved and the Unloved», ਅੰਗਰੇਜ਼ੀ ਅਨੁਵਾਦ 1953)
  • 1954 – L'Agneau («The Lamb», ਅੰਗਰੇਜ਼ੀ ਅਨੁਵਾਦ 1955)
  • 1969 – Un adolescent d'autrefois («Maltaverne», ਅੰਗਰੇਜ਼ੀ ਅਨੁਵਾਦ 1970)
  • 1972 – Maltaverne (ਪਿਛਲੇ ਨਾਵਲ ਦਾ ਅਧੂਰਾ ਸੀਕੁਐਲ; ਮਰਨ ਉਪਰੰਤ ਪ੍ਰਕਾਸ਼ਿਤ)

ਨਾਟਕ

ਸੋਧੋ
  • 1938 – Asmodée («Asmodée; ਜਾਂ, The Intruder», ਅੰਗਰੇਜ਼ੀ ਅਨੁਵਾਦ 1939 / "Asmodée: ਤਿੰਨ ਐਕਟ ਵਿੱਚ ਇੱਕ ਡਰਾਮਾ", ਅੰਗਰੇਜ਼ੀ ਅਨੁਵਾਦ 1957)
  • 1945 – Les Mal Aimés
  • 1948 – Passage du malin
  • 1951 – Le Feu sur terre

ਕਵਿਤਾ

ਸੋਧੋ
  • 1909 – Les Mains jointes
  • 1911 – L'Adieu à l'Adolescence
  • 1925 – Orages
  • 1940 – Le Sang d'Atys

ਯਾਦਾਂ

ਸੋਧੋ
  • 1931 – Holy Thursday: an Intimate Remembrance
  • 1960 – Memoires Interieurs
  • 1962 – Ce Que Je Crois
  • 1964 – Soiree Tu Danse
  • 1937 – ਯਿਸੂ ਦਾ ਜੀਵਨ

ਹਵਾਲੇ

ਸੋਧੋ
  1. Cf. Académie française, Les immortels: François Mauriac (1885–1970) Archived 2008-09-20 at the Wayback Machine. (ਫ਼ਰਾਂਸੀਸੀ)
  2. Sibalis, Michael D. (2006). "Peyrefitte, Roger". glbtq.com. Archived from the original on 2007-09-26. Retrieved 2008-02-03 {{cite news}}: Unknown parameter |dead-url= ignored (|url-status= suggested) (help)CS1 maint: postscript (link)
  3. Cf. The Nobel Foundation, The Nobel Prize in Literature 1952: François Mauriac (en)
  4. Cf. Académie française, Les immortels: François Mauriac (1885–1970) Archived 2008-09-20 at the Wayback Machine. (ਫ਼ਰਾਂਸੀਸੀ)

ਬਾਹਰੀ ਕੜੀਆਂ

ਸੋਧੋ

Inventory and analysis of François Mauriac's non-noveltistic writing