ਫੱਟੀ (ਲਿਖਣ ਵਾਲੀ)
ਫੱਟੀ ਕਈ ਕਿਸਮਾਂ/ਤਰ੍ਹਾਂ ਦੀ ਹੁੰਦੀ ਹੈ। ਮੈਂ ਤੁਹਾਨੂੰ ਲੱਕੜ ਦੀ ਜਿਸ ਖਾਸ ਸ਼ਕਲ ਦੀ ਰੰਦ ਕੇ ਬਣਾਈ ਗਈ ਪਤਲੀ ਤਖਤੀ ਬਾਰੇ ਦੱਸਣ ਲੱਗਿਆ ਹਾਂ, ਉਸ ਤਖਤੀ ਨੂੰ ਵੀ ਫੱਟੀ ਕਹਿੰਦੇ ਹਨ। ਇਸ ਫੱਟੀ ਦੀ ਵਰਤੋਂ ਵਿਦਿਆਰਥੀ ਲਿਖਾਈ ਸਿੱਖਣ ਲਈ ਤੇ ਲਿਖਾਈ ਕਰਨ ਲਈ ਕਰਦੇ ਸਨ। ਲਿਖਾਈ ਸਿੱਖਣ ਲਈ ਫੱਟੀ ਦੀ ਵਰਤੋਂ ਕਰਨ ਲਈ ਪਹਿਲਾਂ ਫੱਟੀ ਨੂੰ ਪਾਣੀ ਨਾਲ ਸਾਫ ਕਰਕੇ ਉਸ ਉਪਰ ਗਾਚਣੀ ਲਾਈ ਜਾਂਦੀ ਸੀ। ਫਿਰ ਗਿੱਲੀ ਫੱਟੀ ਉਪਰ ਪੜ੍ਹਾਉਣ ਵਾਲਾ ਮਾਸਟਰ ਸਲਵਾੜ ਦੇ ਕਾਨੇ ਦੀ ਬਣੀ ਹੋਈ ਕਲਮ ਨਾਲ ਪੂਰਨੇ ਪਾਉਂਦਾ ਸੀ। ਛੋਟੇ ਬੱਚਿਆਂ ਨੂੰ ਲਿਖਣਾ ਸਿਖਾਉਣ ਲਈ ਫੱਟੀ ਉਪਰ ਕਲਮ ਨਾਲ ਜਾਂ ਪੈਨਸਲ ਨਾਲ ਲਿਖੇ ਅੱਖਰ ਜਾਂ ਹਿੰਦਸੇ ਆਦਿ ਨੂੰ ਪੂਰਨੇ ਪਾਉਣਾ ਕਿਹਾ ਜਾਂਦਾ ਹੈ। ਜਦ ਪੂਰਨੇ ਪਾਈ ਫੱਟੀ ਸੁੱਕ ਜਾਂਦੀ ਸੀ ਤਾਂ ਬੱਚਾ ਪਾਏ ਪੂਰਨਿਆਂ ਉਪਰ ਆਪਣੀ ਕਲਮ ਨੂੰ ਕਾਲੀ ਸਿਆਹੀ ਵਿਚ ਡੋਬ ਕੇ ਫੇਰਦਾ ਸੀ। ਫੱਟੀ ਕਾਲੀ ਸਿਆਹੀ ਨਾਲ ਹੀ ਲਿਖੀ ਜਾਂਦੀ ਸੀ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.