ਪੰਜਾਬ (ਪੰਜਾਬੀ: Lua error in package.lua at line 80: module 'Module:Lang/data/iana scripts' not found. (ਸ਼ਾਹਮੁਖੀ); "ਪੰਜ ਦਰਿਆਵਾਂ ਵਾਲ਼ੀ ਜ਼ਮੀਨ", ਜ਼ਿਕਰ ਜੇਹਲਮ, ਚਨਾਬ, ਰਾਵੀ, ਸਤਲੁਜ ਅਤੇ ਬਿਆਸ ਦਰਿਆਵਾਂ ਦਾ), ਦੱਖਣੀ ਏਸ਼ੀਆ ਵਿੱਚ ਇੱਕ ਜੀਓਗ੍ਰੈਫ਼ਕ, ਕਲਚਰਲ ਅਤੇ ਇਤਿਹਾਸਕ ਖ਼ੇਤਰ ਹੈ।
ਪੰਜਾਬ ਖੇਤਰ ਦੇ ਦੋ ਮੁੱਖ ਡੈਫ਼ੀਨਿਸ਼ਨ ਨੇ, 1947 ਡੈਫ਼ੀਨਿਸ਼ਨ ਅਤੇ ਉਸਤੋਂ ਪੁਰਾਤਨ 1846–1849 ਡੈਫ਼ੀਨਿਸ਼ਨ। ਇੱਕ ਤੀਜੀ ਡੈਫ਼ੀਨਿਸ਼ਨ ਵਿੱਚ ਦੋਵੇਂ 1947 ਡੈਫ਼ੀਨਿਸ਼ਨ ਅਤੇ 1846–1849 ਡੈਫ਼ੀਨਿਸ਼ਨ ਨੂੰ ਮਿਲਾ, ਭਾਸ਼ਾ ਦੀ ਸਾਂਝ ਅਤੇ ਕਦੀਮ ਦਰਿਆਵੀ ਹਿਲਜੁਲ ਦੇ ਲਿਹਾਜ਼ ਨਾਲ਼ ਉੱਤਰੀ ਰਾਜਿਸਥਾਨ ਨੂੰ ਸ਼ਾਮਲ ਕੀਤਾ ਜਾਂਦਾ।
1947 ਡੈਫ਼ੀਨਿਸ਼ਨ
1947 ਡੈਫ਼ੀਨਿਸ਼ਨ ਪੰਜਾਬ ਖ਼ਿੱਤੇ ਨੂੰ ਬ੍ਰਿਟਿਸ਼ ਪੰਜਾਬ ਦੇ ਹਵਾਲੇ ਨਾਲ਼ ਡਫ਼ਾਈਨ ਕਰਦਾ ਹੈ ਜੋ ਭਾਰਤ ਅਤੇ ਪਾਕਿਸਤਾਨ ਵਿਚਾਲੇ਼ ਤਕਸੀਮ ਹੋਇਆ ਸੀ। ਪਾਕਿਸਤਾਨ ਵਿੱਚ, ਖ਼ੇਤਰ ਦੇ ਹਿੱਸੇ ਪੰਜਾਬ ਸੂਬਾ ਅਤੇ ਇਸਲਾਮਾਬਾਦ ਕੈਪਟਲ ਟੇਰਾਟੋਰੀ ਸ਼ਾਮਲ ਹਨ। ਭਾਰਤ ਵਿੱਚ, ਸ਼ਾਮਲ ਹਨ ਪੰਜਾਬ ਸੂਬਾ, ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼।
1846–1849 ਡੈਫ਼ੀਨਿਸ਼ਨ
ਖ਼ਾਲਸਾ ਰਾਜ ਡੈਫ਼ੀਨਿਸ਼ਨ ਵਰਤਦਿਆਂ, ਪੰਜਾਬ ਖ਼ਿੱਤਾ ਵੱਡਾ ਇਲਾਕਾ ਕੱਜਦਾ ਹੈ ਜਿਸਨੂੰ ਪੰਜ ਕੁਦਰਤੀ ਰਕਬਿਆਂ ਵਿੱਚ ਤਕਸੀਮ ਕੀਤਾ ਜਾ ਸਕਦਾ।
- ਚੜ੍ਹਦਾ ਪਹਾੜ੍ਹੀ ਖ਼ੇਤਰ ਵਿੱਚ ਸ਼ਾਮਲ ਜੰਮੂ ਦਵਿਜਨ ਅਤੇ ਅਜ਼ਾਦ ਕਸ਼ਮੀਰ;
- ਵਿਚਕਾਰ ਇੰਡਸ ਖ਼ੇਤਰ ਵਿੱਚ ਸ਼ਾਮਲ ਪੇਸ਼ਾਵਰ;
- ਗਬਲਾ ਮਦਾਨ ਨਾਲ਼ ਉਸਦੇ ਪੰਜ ਦਰਿਆ;
- ਉੱਤਰ-ਲਹਿੰਦਾ ਖ਼ੇਤਰ, ਗਬਲੇ ਮਦਾਨ ਤੋਂ ਜੇਹਲਮ ਅਤੇ ਇੰਡਸ ਵਿਚਾਲ਼ੇ ਲੂਣ ਕੋਹਸਤਾਨ ਕਰਕੇ ਵੱਖ;
- ਸਤਲੁਜ ਦਰਿਆ ਦੇ ਦੱਖਣ ਨੂੰ ਸੈਮੀ-ਰੇਗਿਸਤਾਨ।
ਪੰਜਾਬੀ ਸਿਨਮਾ ( ਪੰਜਾਬੀ: پنجابی سنیما (ਸ਼ਾਹਮੁਖੀ)), ਦੁਨੀਆ ਦੇ ਪੰਜਾਬੀ ਅਵਾਮ ਦੀ ਪੰਜਾਬੀ ਭਾਸ਼ਾ ਵਿੱਚ ਫ਼ਿਲਮ ਇਨਡੱਸਟ੍ਰੀ ਹੈ। ਪੰਜਾਬ ਦੇ ਸਿਨਮੇ ਦਾ ਆਗਾਜ਼ 1920 ਵਿੱਚ ਡੌਟਰਜ਼ ਅਵ ਟੂਡੇ (ਅੱਜ ਦੀ ਧੀ), ਪੰਜਾਬ ਵਿੱਚ ਪਰਡੂਸ ਹੋਈ ਸਭ ਤੋਂ ਪਹਿਲੀ ਫੀਚਰ ਫ਼ਿਲਮ ਦੇ ਪਰਡੱਕਸ਼ਨ ਨਾਲ ਹੋਇਆ। ਪਹਿਲੀ ਆਡੀਓ ਨਾਲ ਫ਼ਿਲਮ, ਹੀਰ ਰਾਂਝਾ, ਤਵੇ ਉੱਤੇ ਆਡੀਓ ਦੀ ਟਿਕਨੌਲਜੀ ਨਾਲ, 1932 ਵਿੱਚ ਰਲੀਜ਼ ਹੋਈ। ਉਦੋ ਤੋਂ, ਪੰਜਾਬੀ ਸਿਨਮਾ ਵਿੱਚ ਬਹੁਤ ਫਿਲਮਾਂ ਪਰਡੂਸ ਹੋਚੁੱਕੀਆਂ ਨੇ, ਜਿੰਨਾ ਵਿੱਚੋਂ ਕਈਆਂ ਨੂੰ ਇੰਟਰਨੈਸ਼ਨਲ ਕਦਰ ਹਾਸਲ ਹੈ। ਕਈ ਫਿਲਮਮੇਕਰਾਂ ਨੇ ਆਪਣਾ ਕੈਰੀਅਰ ਪੰਜਾਬੀ ਫ਼ਿਲਮਾਂ ਤੋਂ ਸ਼ੁਰੂ ਕੀਤਾ, ਜਿੰਨਾ ਵਿੱਚੋਂ ਕਈਆਂ ਨੂੰ ਇੰਟਰਨੈਸ਼ਨਲ ਕਦਰ ਮਿਲੀ, ਅਤੇ ਜਿੰਨਾ ਵਿੱਚੋਂ ਕਈਆਂ ਨੂੰ ਜ਼ਿਆਦਾ ਫਿਲਮਾਂ ਦੀ ਪਰਡੱਕਸ਼ਨ ਕਰਨ ਵਾਲ਼ੀਆਂ ਇਨਡੱਸਟ੍ਰੀਆਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਜਿੱਸ ਨਾਲ ਉਹਨਾਂ ਨੇ ਆਪਣੇ ਕੈਰੀਅਰ ਨੂੰ ਹੋਰ ਆਮਦਨ ਨਾਲ ਫਾਇਦੇਮੰਦ ਬਣਾਇਆ।
ਗੁਰ ਨਾਨਕ ਸਾਹਿਬ (1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਗਿਆਰਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਸਨ। ਗੁਰ ਨਾਨਕ ਸਾਹਿਬ ਨੇ ਦੂਰ ਦੁਰਾਡੇ ਸਫ਼ਰ ਕਰ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਦਿੱਤਾ ਜੋ ਆਪਣੀ ਬਣਾਈ ਖ਼ਲਕਤ ਵਿੱਚ ਹਾਦਰ ਅਤੇ ਦਾਇਮ ਸਚਾਈ ਦੀ ਹਕ਼ੀਕਤ ਹੈ। ਬਰਾਬਰਤਾ, ਬਰਾਦਰਾਨਾ ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣ ਉੱਤੇ ਮਬਨੀ ਉਹਨਾਂ ਨੇ ਇੱਕ ਅਨੋਖਾ ਰੁਹਾਨੀ, ਸਮਾਜਕ, ਅਤੇ ਸਿਆਸੀ ਪਲੇਟਫਾਰਮ ਤਿਆਰ ਕੀਤਾ। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਨਾਨਕ ਸਾਹਿਬ ਦੇ 974 ਵਾਕ ਸ਼ਾਇਰਾਨਾ ਅੰਦਾਜ਼ ਵਿੱਚ ਦਰਜ ਹਨ, ਜਿਹਨਾਂ ਵਿੱਚੋਂ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟ ਕੁਝ ਮੁੱਖ ਹਨ। ਇਹ ਸਿੱਖ ਮਜ਼੍ਹਬੀ ਯਕੀਨ ਹੈ ਕਿ ਗੁਰ ਨਾਨਕ ਦੀ ਹੁਰਮਤ, ਦਿੱਵਤਾ ਅਤੇ ਧਾਰਮਕ ਇਖਤਿਆਰ ਵਾਲ਼ੀ ਇਲਾਹੀ ਜੋਤ ਬਾਅਦ ਵਾਲ਼ੇ ਦਸ ਗੁਰੂਆਂ ਵਿੱਚ ਵੀ ਸੀ।
-
ਪੰਜਾਬ, ਇੰਡੀਆ
-
ਪੰਜਾਬ, ਪਾਕਿਸਤਾਨ
-
ਪੰਜਾਬ, 1849
-
ਹਰਿਆਣਾ, ਇੰਡੀਆ
-
-
ਹਿਮਾਚਲ ਪ੍ਰਦੇਸ਼, ਇੰਡੀਆ
ਇਹਨਾਂ ਵਿਕੀਮੀਡੀਆ ਪ੍ਰ੍ਜੈਕਟਾਂ ਵਿੱਚ ਇਸ ਸਬਜੈਕਟ ਬਾਰੇ ਹੋਰ ਜ਼ਿਕਰ ਹੈ।
|