ਬਰਗਾੜੀ

ਫ਼ਰੀਦਕੋਟ ਜ਼ਿਲ੍ਹੇ ਦਾ ਪਿੰਡ

ਬਰਗਾੜੀ ਭਾਰਤੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਬਲਾਕ ਕੋਟਕਪੂਰਾ ਤਹਿਸੀਲ ਜੈਤੋ ਦਾ ਇੱਕ ਪ੍ਸਿੱਧ ਪਿੰਡ ਹੈ।[1] ਇਹ ਬਠਿੰਡਾ-ਬਾਜਾਖਾਨਾ-ਫ਼ਰੀਦਕੋਟ ਮੁੱਖ ਸੜਕ ਤੇ ਕੋਟਕਪੂਰਾ ਤੋਂ ਲਗਭਗ 14ਕਿਲੋਮੀਟਰ ਦੂਰੀ ਤੇ ਸਥਿਤ ਹੈ।ਬਰਗਾੜੀ ਦੇ ਨਾਲ ਮੋਗਾ ਜਿਲੵੇ ਦੀ ਹੱਦ ਲਗਦੀ ਹੈ। ਬਰਗਾੜੀ ਦੇ ਨਾਲ ਬਹਿਬਲ ਕਲਾਂ, ਬਹਿਬਲ ਖੁਰਦ, ਰਣ ਸਿੰਘ ਵਾਲਾ, ਝੱਖੜਵਾਲਾ, ਗੋਂਦਾਰਾ, ਬੁਰਜ ਜਵਾਹਰ ਸਿੰਘ ਵਾਲਾ,ਸਾਹੋਕੇ, ਬੁਰਜ ਹਰੀਕੇ ਦੀ ਹੱਦ ਲਗਦੀ ਹੈ।ਪਿੰਡ ਦੀ ਅਬਾਦੀ ਲਗਪਗ 10000 ਦੇ ਕਰੀਬ ਹੈ ਤੇ ਵਾਹੀਯੋਗ ਰਕਬਾ 4500 ਏਕੜ ਹੈ। ਇਸ ਪਿੰਡ ਦੀ ਵੋਟ ਤਕਰੀਬਨ 7500 ਹੈ। ਪਿੰਡ ਵਿੱਚ ਸਹਿ-ਸਿੱਖਿਆ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਤਿੰਨ ਸਰਕਾਰੀ ਪ੍ਰਾਇਮਰੀ ਸਕੂਲ ਹਨ।

ਬਰਗਾੜੀ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਫ਼ਰੀਦਕੋਟ
ਬਲਾਕਕੋਟਕਪੂਰਾ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਫ਼ਰੀਦਕੋਟ
ਜਿਲ੍ਹਾ ਡਾਕਖਾਨਾ ਆਬਾਦੀ ਖੇਤਰ ਨਜਦੀਕ ਥਾਣਾ
ਫਰੀਦਕੋਟ ਬਰਗਾੜੀ 7,500 4500ਏਕੜ ਬਠਿੰਡਾ ਕੋਟਕਪੂਰਾ ਰੋਡ ਥਾਣਾ ਸਦਰ, ਬਠਿੰਡਾ ਰੋਡ,

ਬਾਜਾਖਾਨਾ (8 ਕਿਲੋਮੀਟਰ)

ਬਰਗਾੜੀ ਪਿੰਡ ਦੇ ਸਰਕਾਰੀ ਸਕੂਲ ਦਾ ਨੀਂਹ ਪੱਥਰ

ਹਵਾਲੇ

ਸੋਧੋ