ਬਲਜਿੰਦਰ ਨਸਰਾਲੀ (ਜਨਮ 13 ਜਨਵਰੀ 1969) ਪੰਜਾਬੀ ਨਾਵਲਕਾਰ ਅਤੇ ਕਹਾਣੀਕਾਰ ਹੈ। ਘਸਿਆ ਹੋਇਆ ਆਦਮੀ[1] ਉਸਦੀ ਚਰਚਿਤ ਕਹਾਣੀ ਹੈ, ਜਿਸ ਤੇ ਅਧਾਰਿਤ ਸੈਮੂਅਲ ਜੌਹਨ ਦਾ ਇਸੇ ਨਾਮ ਦਾ ਨੁੱਕੜ ਨਾਟਕ ਪੰਜਾਬ ਵਿੱਚ ਅਤੇ ਕੈਨੇਡਾ ਵਿੱਚ ਵੀ ਸੈਂਕੜੇ ਵਾਰ ਖੇਡਿਆ ਗਿਆ।

ਬਲਜਿੰਦਰ ਨਸਰਾਲੀ
ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ ਵਿਚ ਬਲਜਿੰਦਰ ਨਸਰਾਲੀ
ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ ਵਿਚ ਬਲਜਿੰਦਰ ਨਸਰਾਲੀ
ਜਨਮ (1969-01-13) 13 ਜਨਵਰੀ 1969 (ਉਮਰ 55)
ਖੰਨੇ ਦੇ ਨੇੜੇ ਪਿੰਡ ਨਸਰਾਲੀ, ਭਾਰਤੀ ਪੰਜਾਬ
ਕਿੱਤਾਲੇਖਕ, ਕਹਾਣੀਕਾਰ, ਨਾਵਲਕਾਰ
ਭਾਸ਼ਾਪੰਜਾਬੀ
ਸ਼ੈਲੀਕਹਾਣੀ
ਵਿਸ਼ਾਸਮਾਜਕ
ਸਾਹਿਤਕ ਲਹਿਰਸਮਾਜਵਾਦ

ਜੀਵਨ ਵੇਰਵੇ

ਸੋਧੋ

ਬਲਜਿੰਦਰ ਦਾ ਪਿੰਡ ਨਸਰਾਲੀ (ਲੁਧਿਆਣਾ ਜ਼ਿਲ੍ਹਾ) ਹੈ। ਉਸਦਾ ਬਚਪਨ ਉਥੇ ਹੀ ਬੀਤਿਆ। ਪਿੰਡ ਦੇ ਸਰਕਾਰੀ ਸਕੂਲ ਤੋਂ ਮੈਟ੍ਰਿਕ ਕੀਤੀ ਅਤੇ ਅਗਲੀ ਪੜ੍ਹਾਈ ਪਹਿਲਾਂ ਖੰਨੇ ਅਤੇ ਫੇਰ ਪਟਿਆਲਾ ਤੋਂ ਕੀਤੀ। ਪਿੰਡ ਦੇ ਸਕੂਲ ਵਿੱਚ ਪੰਜਾਬੀ ਨਾਵਲਕਾਰ ਕਰਮਜੀਤ ਕੁੱਸਾ ਉਹਦਾ ਅਧਿਆਪਕ ਸੀ ਅਤੇ ਉਸ ਕੋਲੋਂ ਉਸਨੂੰ ਸਾਹਿਤ ਪੜ੍ਹਨ ਤੇ ਲਿਖਣ ਦੀ ਚੇਟਕ ਲੱਗੀ। ਬਲਜਿੰਦਰ ਨਸਰਾਲੀ ਦਾ ਵਿਆਹ ਸਵਰਨਜੀਤ ਕੌਰ ਨਾਲ ਹੋਇਆ ਜੋ ਕਿ ਦਿੱਲੀ ਯੂਨੀਵਰਸਿਟੀ ਦੇ ਅਧੀਨ ਆਉਂਦੇ ਮਾਤਾ ਸੁੰਦਰੀ ਕਾਲਜ, ਦਿੱਲੀ ਵਿਚ ਅਸਿਸਟੈਂਟ ਪ੍ਰੋਫੈਸਰ ਵਜੋਂ ਅਧਿਆਪਨ ਕਰ ਰਹੇ ਹਨ। ਬਲਜਿੰਦਰ ਨਸਰਾਲੀ ਵਰਤਮਾਨ ਵਿਚ ਦਿੱਲੀ ਯੂਨੀਵਰਸਿਟੀ, ਦਿੱਲੀ ਵਿਖੇ ਪੰਜਾਬੀ ਵਿਭਾਗ ਵਿਚ ਬਤੌਰ ਐਸੋਸੀਏਟ ਪ੍ਰੋਫੈਸਰ ਵਜੋਂ ਅਧਿਆਪਨ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਪਬਲਿਕ ਕਾਲਜ, ਸਮਾਣਾ ਅਤੇ ਜੰਮੂ ਯੂਨੀਵਰਸਿਟੀ, ਜੰਮੂ ਵਿਖੇ ਅਸਿਸਟੈਂਟ ਪ੍ਰੋਫੈਸਰ ਵਜੋਂ ਅਧਿਆਪਨ ਕਰਦੇ ਸਨ।

ਰਚਨਾਵਾਂ

ਸੋਧੋ

ਨਾਵਲ

ਸੋਧੋ

ਕਹਾਣੀ ਸੰਗ੍ਰਹਿ

ਸੋਧੋ

ਹਵਾਲੇ

ਸੋਧੋ
  1. admin. "ਘਸਿਆ ਹੋਇਆ ਆਦਮੀ – Punjab Times" (in ਅੰਗਰੇਜ਼ੀ (ਅਮਰੀਕੀ)). Archived from the original on 2022-11-09. Retrieved 2019-08-14.
  2. "Dr. Baljinder Nasrali - Jammu University". Archived from the original on 2016-03-12. Retrieved 2014-04-23. {{cite web}}: Unknown parameter |dead-url= ignored (|url-status= suggested) (help)
  3. punjabifunworld. "ਬਲਜਿੰਦਰ ਨਸਰਾਲੀ ਦੀ "ਡਾਕਖਾਨਾ ਖਾਸ " ਦਾ ਨਵਾਂ ਐਡੀਸ਼ਨ ਜਾਰੀ | Punjabi Fun World" (in ਅੰਗਰੇਜ਼ੀ (ਅਮਰੀਕੀ)). Retrieved 2019-08-14.[permanent dead link]