ਬਲਦੇਵ ‌ਸਿੰਘ ਗਰੇਵਾਲ

ਬਲਦੇਵ ‌ਸਿੰਘ ਗਰੇਵਾਲ (ਜਨਮ 2 ਫਰਵਰੀ 1942) ਅਮਰੀਕਾ ਵਿੱਚ ਵਸਦਾ ਪੰਜਾਬੀ ਲੇਖਕ ਹੈ। ਉਸ ਕੋਲ਼ ਪੱਤਰਕਾਰੀ ਦਾ ਵੀ ਦਹਾਕਿਆਂ ਬੱਧੀ ਅਨੁਭਵ ਹੈ। ਉਸ ਨੇ ਪਹਿਲਾਂ ‘ਅਜੀਤ’ ਅਖ਼ਬਾਰ ਵਿਚ ਵੀ ਕਈ ਵਰ੍ਹੇ ਕੰਮ ਕੀਤਾ ਤੇ ਅਮਰੀਕਾ ਵਿੱਚ ਵੀ ‘ਸ਼ੇਰ-ਏ-ਪੰਜਾਬ’ ਨਾਂ ਦਾ ਅਖ਼ਬਾਰ ਕਈ ਵਰ੍ਹਿਆਂ ਤੱਕ ਸੰਪਾਦਿਤ ਕਰਦਾ ਰਿਹਾ।

ਬਲਦੇਵ ਸਿੰਘ ਗਰੇਵਾਲ ਦਾ ਜਨਮ 2 ਫਰਵਰੀ 1942 ਨੂੰ ਪਿੰਡ ਕੋਟਲਾ ਨੌਧ ਸਿੰਘ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਵਾਸੀ ਪਿਤਾ ਬੰਤਾ ਸਿੰਘ ਤੇ ਮਾਤਾ ਸੰਪੂਰਨ ਕੌਰ ਦੇ ਘਰ ਨਾਨਕੇ ਪਿੰਡ, ਰਘੂਵਾਲ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਹੋਇਆ। ਪ੍ਰਾਇਮਰੀ ਉਸਨੇ ਆਪਣੇ ਪਿੰਡ ਹੀ ਕੀਤੀ ਅਤੇ ਮੈਟਿ੍ਰਕ 3 ਮੀਲ ਦੂਰ ਹਾਈ ਸਕੂਲ ਹਰਿਆਣਾ ਤੋਂ ਕੀਤੀ।[1]

ਰਚਨਾਵਾਂ ਸੋਧੋ

ਨਾਵਲ ਸੋਧੋ

  • ਪਰਿਕਰਮਾ
  • ਇਕ ਹੋਰ ਪੁਲ ਸਰਾਤ

ਕਹਾਣੀ ਸੰਗ੍ਰਹਿ ਸੋਧੋ

  • ਸੀਤੇ ਬੁੱਲ੍ਹਾਂ ਦਾ ਸੁਨੇਹਾ
  • ਰੌਸ਼ਨੀ ਦੀ ਦਸਤਕ

ਹੋਰ ਸੋਧੋ

  • ਓਸਾਮਾ ਬਿਨ ਲਾਦੇਨ ਦਾ ਅੰਤ

ਹਵਾਲੇ ਸੋਧੋ

  1. "ਅਦੀਬ ਸਮੁੰਦਰੋਂ ਪਾਰ ਦੇ : ਬੋਲਣਹਾਰ ਕਹਾਣੀਆਂ ਦਾ ਕਰਤਾ ਬਲਦੇਵ ਸਿੰਘ ਗਰੇਵਾਲ". Punjabi Jagran News. Retrieved 2023-06-08.