ਕੋਟਲਾ ਨੌਧ ਸਿੰਘ

ਭਾਰਤੀ ਪੰਜਾਬ ਦਾ ਪਿੰਡ

ਕੋਟਲਾ ਨੌਧ ਸਿੰਘ ਭਾਰਤੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਲਾਕ ਹੁਸ਼ਿਆਰਪੁਰ-1 ਦਾ ਇੱਕ ਪਿੰਡ ਹੈ।[1] ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਹਰਿਆਣਾ ਨਾਲ ਸੜਕ ਉੱਪਰ ਸ਼ਾਮ ਚੌਰਾਸੀ ਦੱਖਣ ਪੱਛਮ ਗੁੱਠ ਵਿੱਚ ਕਰੀਬ 5 ਕਿਲੋਮੀਟਰ ’ਤੇ ਵੱਸਿਆ ਪਿੰਡ ਕੋਟਲਾ ਨੌਧ ਸਿੰਘ ਪਿੰਡ ਦੇ ਜਾਇਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ 1912-13 ਵਿੱਚ ਗਠਿਤ ਹੋਈ ਗ਼ਦਰ ਪਾਰਟੀ ਅਤੇ ਹੋਰ ਲੋਕ ਮੁਕਤੀ ਲਹਿਰਾਂ ਵਿੱਚ ਵੱਡਾ ਯੋਗਦਾਨ ਪਾਇਆ।

ਕੋਟਲਾ ਨੌਧ ਸਿੰਘ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਹੁਸ਼ਿਆਰਪੁਰ
ਬਲਾਕਹੁਸ਼ਿਆਰਪੁਰ-1
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਹੁਸ਼ਿਆਰਪੁਰ

ਦੇਸ਼ ਭਗਤ

ਸੋਧੋ

ਇਸ ਪਿੰਡ ਨੂੰ ਮਾਣ ਹੈ ਦੇਸ਼ ਦੀ ਆਜ਼ਾਦੀ ਲਈ ਅਮਰੀਕਾ ਦੀ ਧਰਤੀ ’ਤੇ ਗਠਿਤ ਹੋਈ ‘ਗ਼ਦਰ’ ਪਾਰਟੀ ਲਈ ਸਰਗਰਮੀ ਨਾਲ ਕੰਮ ਕਰਨ ਵਾਲੇ ਯੋਧੇ ਹਰਨਾਮ ਸਿੰਘ ਟੁੰਡੀਲਾਟ, ਗ਼ਦਰੀ ਬਾਬੇ ਅਮਰ ਸਿੰਘ, ਸ਼ਿਵ ਸਿੰਘ, ਗੁਲਾਬ ਕੌਰ ਅਤੇ ਬੱਬਰ ਅਕਾਲੀ ਲਹਿਰ ਲਈ ਚਾਨਣ ਸਿੰਘ ਬੈਂਸ ਵਰਗੇ ਸੂਰਮੇ ਦਾ ਜਨਮ ਵੀ ਇਸ ਪਿੰਡ ਵਿੱਚ ਹੋਇਆ ਹੈ।

ਹਵਾਲੇ

ਸੋਧੋ

ਫਰਮਾ:ਹੁਸ਼ਿਆਰਪੁਰ ਜ਼ਿਲ੍ਹਾ