ਬਲਵੰਤ ਗਾਰਗੀ ਦੇ ਨਾਟਕਾਂ ਦਾ ਚਿਹਨ ਵਿਗਿਆਨਿਕ ਅਧਿਐਨ
ਬਲਵੰਤ ਗਾਰਗੀ ਦੇ ਨਾਟਕਾਂ ਦਾ ਚਿਹਨ ਵਿਗਿਆਨਿਕ ਅਧਿਐਨ ਡਾ. ਜਸਵਿੰਦਰ ਸਿੰਘ ਸੈਣੀ ਦਾ ਪੀਐਚ.ਡੀ ਦੇ ਖੋਜ ਕਾਰਜ ਦਾ ਕਿਤਾਬੀ ਰੂਪ ਹੈ। ਪੁਸਤਕ ਦੇ ਪਹਿਲੇ ਅਧਿਆਇ 'ਚਿਹਨ-ਵਿਗਿਆਨ:ਸਿਧਾਂਤਿਕ ਪਰਿਪੇਖ' ਵਿੱਚ ਉਹਨਾਂ ਨੇ ਚਿਹਨ ਵਿਗਿਆਨ ਦੇ ਸਿਧਾਤ ਨੂੰ ਵਿਸਤਾਰ ਰੂਪ ਵਿੱਚ ਉਲੀਕਦਿਆਂ ਇਸ ਸਿਧਾਂਤ ਦੇ ਚਿੰਤਕਾਂ ਬਾਰੇ ਵੀ ੳੇੁਲੇਖ ਕੀਤਾ ਹੈ। ਪੁਸਤਕ ਦੇ ਅਗਲੇ ਖੰਡਾਂ ਦੇ ਵਿੱਚ ਲੋਹਾ ਕੁੱਟ, ਕਣਕ ਦੀ ਬੱਲੀ, ਸੁਲਤਾਨ ਰਜ਼ੀਆ, 'ਮਿਰਜ਼ਾ ਸਾਹਿਬਾਂ', ਬਲਵੰਤ ਗਾਰਗੀ ਦੇ ਨਾਟਕਾਂ ਦਾ ਨਾਟ-ਸ਼ਾਸਤਰੀ ਪਰਿਪੇਖ' ਆਦਿ ਅਧਿਆਇ ਦਰਜ ਹਨ। ਇਹ ਪੁਸਤਕ ਭਾਸ਼ਾ ਅਤੇ ਨਾਟਕ ਦੇ ਖੇਤਰ ਵਿੱਚ ਬਹੁ-ਉਪਯੋਗੀ ਸਥਾਨ ਗ੍ਰਹਿਣ ਕਰਦੀ ਹੈ।
ਲੇਖਕ | ਜਸਵਿੰਦਰ ਸਿੰਘ ਸੈਣੀ (ਡਾ.) |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਸ਼ਾ | ਆਲੋਚਨਾ |
ਪ੍ਰਕਾਸ਼ਨ | ਮੌਜੂਦ ਨਹੀਂ |
ਪ੍ਰਕਾਸ਼ਕ | ਯੂਨੀਸਟਾਰ ਬੁੱਕਸ, ਚੰਡੀਗੜ੍ਹ |
ਮੀਡੀਆ ਕਿਸਮ | ਪ੍ਰਿੰਟ |
ਸਫ਼ੇ | 212 |