ਬਸਰਾ
ਬਸਰਾ (ਅਰਬੀ: البصرة), ਇਰਾਕ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਅਤੇ ਮਹੱਤਵਪੂਰਨ ਬੰਦਰਗਾਹ ਹੈ। ਇਹ ਬਸਰਾ ਪ੍ਰਾਂਤ ਦੀ ਰਾਜਧਾਨੀ ਵੀ ਹੈ। 2007 ਵਿੱਚ ਇਸ ਦੀ ਅੰਦਾਜ਼ਨ ਅਬਾਦੀ 952,441[3] ਅਤੇ 2012 ਵਿੱਚ 2,009,767 ਸੀ।[4] ਫਾਰਸ ਦੀ ਖਾੜੀ ਤੋਂ 75 ਮੀਲ ਦੂਰ ਅਤੇ ਬਗਦਾਦ ਤੋਂ 280 ਮੀਲ ਦੂਰ ਦੱਖਣ-ਪੂਰਬੀ ਭਾਗ ਵਿੱਚ ਦਜਲਾ ਅਤੇ ਫ਼ਰਾਤ ਨਦੀਆਂ ਦੇ ਮੁਹਾਨੇ ਉੱਤੇ ਬਸਿਆ ਹੋਇਆ ਹੈ। ਸਥਿਤੀ - 30 ਡਿਗਰੀ 30ਮਿੰਟ ਉੱਤਰੀ ਅਕਸ਼ਾਂਸ਼ ਅਤੇ ਅਤੇ 47 ਡਿਗਰੀ 50 ਮਿੰਟ ਪੂਰਬੀ ਦੇਸ਼ਾਂਤਰ।
ਬਸਰਾ
البصرة ਅਲ ਬਸਰਾ | |
---|---|
ਉਪਨਾਮ: Venice of the East[1] | |
ਦੇਸ਼ | ਇਰਾਕ |
ਗਵਰਨੇਟ | ਬਸਰਾ ਗਵਰਨੇਟ |
ਬੁਨਿਆਦ ਰੱਖੀ ਗਈ | 636 AD |
ਸਰਕਾਰ | |
• ਕਿਸਮ | ਮੇਅਰ-ਸਭਾ |
• ਮੇਅਰ | Dr. Khelaf Abdul Samad |
ਖੇਤਰ | |
• ਕੁੱਲ | 181 km2 (70 sq mi) |
ਉੱਚਾਈ | 5 m (16 ft) |
ਆਬਾਦੀ (2012)[2] | |
• ਕੁੱਲ | 47,00,000 |
• ਘਣਤਾ | 26,000/km2 (67,000/sq mi) |
ਸਮਾਂ ਖੇਤਰ | +3 GMT |
ਏਰੀਆ ਕੋਡ | (+964) 40 |
ਵੈੱਬਸਾਈਟ | http://www.basra.gov.iq/ |
ਬਸਰਾ ਤੋਂ ਦੇਸ਼ ਦੀਆਂ 90 ਫ਼ੀਸਦੀ ਵਸਤਾਂ ਦਾ ਨਿਰਯਾਤ ਕੀਤਾ ਜਾਂਦਾ ਹੈ। ਇੱਥੋਂ ਉੱਨ, ਕਪਾਹ, ਖਜੂਰ, ਤੇਲ, ਗੋਂਦ, ਗਲੀਚੇ ਅਤੇ ਜਾਨਵਰ ਨਿਰਯਾਤ ਕੀਤੇ ਜਾਂਦੇ ਹਨ। ਜਨਸੰਖਿਆ ਵਿੱਚ ਜਿਆਦਾਤਰ ਅਰਬ, ਯਹੂਦੀ, ਅਮਰੀਕੀ, ਈਰਾਨੀ ਅਤੇ ਭਾਰਤੀ ਹਨ।
ਇਤਹਾਸ
ਸੋਧੋ636ਵਿੱਚ ਇਸ ਸ਼ਹਿਰ ਨੂੰ ਸਰਵਪ੍ਰਥਮ ਖਲੀਫਾ ਉਮਰ ਨੇ ਬਸਾਇਆ ਸੀ। ਅਰੇਬੀਅਨ ਨਾਈਟਸ ਨਾਮਕ ਕਿਤਾਬ ਵਿੱਚ ਇਸ ਦੀ ਸੰਸਕ੍ਰਿਤੀ, ਕਲਾ, ਅਤੇ ਵਣਜ ਦੇ ਸੰਬੰਧ ਵਿੱਚ ਬਹੁਤ ਸੁੰਦਰ ਵਰਣਨ ਕੀਤਾ ਗਿਆ ਹੈ। ਸੰਨ 1868 ਵਿੱਚ ਤੁਰਕਾਂ ਦੇ ਕਬਜ਼ਾ ਕਰਨ ਉੱਤੇ ਇਸ ਨਗਰ ਦੀ ਅਧੋਗਤੀ ਹੁੰਦੀ ਗਈ। ਲੇਕਿਨ ਜਦੋਂ ਪਹਿਲੇ ਵਿਸ਼ਵ ਯੁੱਧ ਵਿੱਚ ਬ੍ਰਿਟੇਨ ਦਾ ਕਬਜ਼ਾ ਹੋਇਆ ਉਸ ਸਮੇਂ ਉਹਨਾਂ ਨੇ ਇਸਨ੍ਹੂੰ ਇੱਕ ਵਧੀਆ ਬੰਦਰਗਾਹ ਬਣਾਇਆ ਅਤੇ ਕੁੱਝ ਹੀ ਸਮਾਂ ਵਿੱਚ ਇਹ ਇਰਾਕ ਦਾ ਇੱਕ ਮਹੱਤਵਪੂਰਨ ਬੰਦਰਗਾਹ ਸ਼ਹਿਰ ਬਣ ਗਿਆ। ਇੱਥੇ ਜਵਾਰ ਦੇ ਸਮੇਂ 26 ਫੁੱਟ ਉੱਤੇ ਤੱਕ ਪਾਣੀ ਚੜ੍ਹਦਾ ਹੈ।
ਪੰਜਾਬੀ ਲੋਕਧਾਰਾ ਵਿੱਚ
ਸੋਧੋਬਸਰੇ ਦਾ ਜ਼ਿਕਰ ਪੰਜਾਬੀ ਲੋਕਧਾਰਾ ਵਿੱਚ ਵੀ ਆਉਂਦਾ ਹੈ।[5] ਪਹਿਲੇ ਵਿਸ਼ਵ ਯੁੱਧ ਸਮੇਂ ਪੰਜਾਬ ਦੇ ਅਨੇਕਾਂ ਫ਼ੌਜੀ ਜਵਾਨ ਭਾਰਤ ਦੀ ਬ੍ਰਿਟਿਸ਼ ਸਰਕਾਰ ਵਲੋਂ ਅਰਬ ਖੇਤਰਾਂ ਵਿੱਚ ਲੜੇ ਸਨ। ਉਸ ਵੇਲੇ ਬਸਰੇ ਦੀ ਲਾਮ ਦਾ ਮੋਟਿਫ਼ ਪੰਜਾਬੀ ਲੋਕਧਾਰਾ ਵਿੱਚ ਆ ਦਾਖਲ ਹੋਇਆ:
ਸਾਰੇ ਪਿੰਡ ਦੇ ਗੱਭਰੂ ਕੋਹ ਸੁੱਟੇ,
ਬਸਰੇ ਦੀ ਲਾਮ ਨੇ।
ਬਸਰੇ ਦੀ ਲਾਮ ਟੁੱਟਜੇ,
ਨੀਂ ਮੈਂ ਰੰਡੀਓਂ ਸੁਹਾਗਣ ਹੋਵਾਂ।
ਬਸਰੇ ਦੀ ਲਾਮ ਟੁੱਟ ਜਾਏ,
ਮੈਂ ਘਰ ਘਰ ਵੰਡਾਂ ਸ਼ੀਰਨੀ।
ਹਵਾਲੇ
ਸੋਧੋ- ↑ Sam Dagher (18 September 2007). "In the 'Venice of the East,' a history of diversity". The Christian Science Monitor. Retrieved 2 January 2014.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedIraq Information Portal
- ↑ "(Inter-Agency Information and Analysis Unit, Iraq Information Portal,) Location Basrah". Retrieved 1 October 2012.
- ↑ "al-Başrah: largest cities and towns and statistics of their population". Archived from the original on 2013-01-05. Retrieved 2012-12-03.
{{cite web}}
: Unknown parameter|dead-url=
ignored (|url-status=
suggested) (help) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.
<ref>
tag defined in <references>
has no name attribute.