ਮਹਾਰਾਜਾ ਆਲਾ ਸਿੰਘ ਜੋ ਪਟਿਆਲਾ ਰਿਆਸਤ ਦੇ ਬਾਨੀ ਸਨ ਦਾ ਜਨਮ 8 ਜਨਵਰੀ, 1691 ਦੇ ਦਿਨ ਭਾਈ ਰਾਮ ਸਿੰਘ ਦੇ ਘਰ ਹੋਇਆ। ਆਲਾ ਸਿੰਘ ਦਾ ਜਨਮ ਫ਼ੂਲ ਬਠਿੰਡਾ ਜ਼ਿਲ੍ਹਾ ਵਿਚ ਹੋਇਆ ਸੀ। ਉਹਨਾਂ ਦੀ ਸ਼ਾਦੀ ਖੰਨਾ ਦੇ ਭਾਈ ਕਾਲਾ ਦੀ ਬੇਟੀ ਫੱਤੋ (ਬਾਅਦ ਵਿੱਚ ਫ਼ਤਿਹ ਕੌਰ) ਨਾਲ ਹੋਇਆ ਸੀ।

ਮਹਾਰਾਜਾ ਆਲਾ ਸਿੰਘ
ਰਾਜ ਦਾ ਸਮਾਂ 1714-1765
ਜਨਮ (1691-01-08)ਜਨਵਰੀ 8, 1691
ਫ਼ੂਲ ਬਠਿੰਡਾ ਜ਼ਿਲ੍ਹਾ
ਮੌਤ ਅਗਸਤ 7, 1765(1765-08-07) (ਉਮਰ 74)
ਪਟਿਆਲਾ, ਪੰਜਾਬ
ਦਫ਼ਨ ਪਟਿਆਲਾ
ਅੰਤਮ ਸੰਸਕਾਰ ਪਟਿਆਲਾ
ਪਤਨੀ ਫੱਤੋ (ਬਾਅਦ ਵਿੱਚ ਫ਼ਤਿਹ ਕੌਰ)
ਖਾਨਦਾਨ ਜੱਟ ਸਿੰਘ
ਪਿਤਾ ਰਾਮ ਸਿੰਘ
ਮਾਤਾ ਰਾਜ ਕੌਰ

ਆਪ ਦੀ ਮਿਹਨਤ ਨਾਲ ਆਪ 1714 ਵਿਚ 30 ਪਿੰਡਾਂ ਦੀ ਇੱਕ ਨਿੱਕੀ ਜਹੀ ਰਿਆਸਤ ਦਾ ਚੌਧਰੀ ਬਣਿਆ। 1723 ਵਿਚ ਆਪ ਨੇ ਕਈ ਹੋਰ ਪਿੰਡਾਂ 'ਤੇ ਵੀ ਕਬਜ਼ਾ ਕਰ ਲਿਆ। ਆਪ ਨੇ ਆਪਣੀ ਰਾਜਧਾਨੀ ਬਰਨਾਲਾ ਨੁ ਬਣਾਇਆ ਸੀ। 1731 ਵਿਚ ਆਪ ਨੇ ਰਾਏਕੋਟ ਦੇ ਰਾਇ ਕਲ੍ਹਾ ਨੂੰ, ਛਾਜਲੀ, ਲੌਂਗੋਵਾਲ, ਦਿੜ੍ਹਬਾ, ਸ਼ੇਰੋਂ ਇਸ ਮਗਰੋਂ ਉਸ ਨੇ ਬਠਿੰਡਾ 'ਤੇ ਵੀ ਕਬਜ਼ਾ ਕਰ ਲਿਆ। ਆਪ ਨੇ 1732 ਵਿਚ ਖੰਡੇ ਦੀ ਪਾਹੁਲ ਲਈ ਤੇ ਸਿੱਖ ਸਜ ਗਿਆ| ਆਪ 1753 ਵਿਚ ਪਟਿਆਲਾ ਨਗਰ ਦੀ ਨੀਂਹ ਰੱਖੀ। 1761 ਵਿਚ ਆਪ ਨੇ ਮਰਹੱਟਿਆਂ ਦਾ ਸਾਥ ਦਿਤਾ ਜਿਸ 'ਤੇ ਅਹਿਮਦ ਸ਼ਾਹ ਅਬਦਾਲੀ ਨੇ ਆਲਾ ਸਿੰਘ 'ਤੇ ਹਮਲਾ ਕਰਨ ਦਾ ਫ਼ੈਸਲਾ ਕੀਤਾ। ਮਰਹੱਟਿਆਂ, ਨੂੰ ਬੁਰੀ ਤਰ੍ਹਾਂ ਤਬਾਹ ਕਰਨ ਅਤੇ ਲੱਖਾਂ-ਕਰੋੜਾਂ ਦਾ ਮਾਲ ਲੁੱਟਣ ਮਗਰੋਂ, ਅਪਣੇ-ਆਪ ਨੂੰ ਦੁਨੀਆਂ ਦੀ ਸੱਭ ਤੋਂ ਵੱਡੀ ਤਾਕਤ ਅਤੇ ਕਾਮਯਾਬ ਤਾਕਤ ਸਮਝਦਾ ਹੋਇਆ, ਅਹਿਮਦ ਸ਼ਾਹ ਦਿੱਲੀ ਤੋਂ ਮੁੜ ਪਿਆ 29 ਮਾਰਚ, 1761 ਦੇ ਦਿਨ ਪੁੱਜੇ।ਇਥੇ ਪਟਿਆਲੇ ਦਾ ਰਾਜਾ ਆਲਾ ਸਿੰਘ ਅਹਿਮਦ ਸ਼ਾਹ ਦੇ ਦਰਬਾਰ ਵਿਚ ਹਾਜ਼ਰ ਹੋਇਆ ਅਤੇ ਬਹੁਤ ਸਾਰੇ ਕੀਮਤੇ ਤੋਹਫ਼ੇ ਪੇਸ਼ ਕੀਤੇ। ਅਹਿਮਦ ਸ਼ਾਹ ਨੇ ਖ਼ੁਸ਼ ਹੋਣ ਦੀ ਬਜਾਏ ਆਲਾ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਕਿਉਂਕਿ ਆਲਾ ਸਿੰਘ ਨੇ ਬੀਤੇ ਸਾਲ ਮਰਹੱਟਿਆਂ ਦੀ ਮਦਦ ਕੀਤੀ ਸੀ। ਆਲਾ ਸਿੰਘ ਨੇ ਅਹਿਮਦ ਸ਼ਾਹ ਤੋਂ ਇਸ ਗ਼ਲਤੀ ਦੀ ਮੁਆਫ਼ੀ ਮੰਗ ਲਈ। ਅਹਿਮਦ ਸ਼ਾਹ ਨੇ ਆਪ ਨੂੰ ਤਿੰਨ ਲੱਖ ਰੁਪਏ ਜੁਰਮਾਨਾ ਅਦਾ ਕਰਨ ਵਾਸਤੇ ਆਖਿਆ। ਜੁਰਮਾਨਾ ਵਸੂਲ ਕਰਨ ਮਗਰੋਂ ਅਹਿਮਦ ਸ਼ਾਹ ਨੇ ਆਲਾ ਸਿੰਘ ਨੂੰ ਅਫ਼ਗਾਨ ਹਕੂਮਤ ਵਲੋਂ 'ਪਟਿਆਲੇ ਦਾ ਰਾਜਾ' ਦਾ ਅਹੁਦੇ ਦਾ ਖ਼ਿਤਾਬ ਦਿਤਾ। ਮਗਰੋਂ ਆਲਾ ਸਿੰਘ ਵਲੋਂ ਅਫ਼ਗ਼ਾਨੀਆਂ ਦੀ ਗ਼ੁਲਾਮੀ ਕਬੂਲਣ 'ਤੇ ਸਰਬੱਤ ਖ਼ਾਲਸਾ ਦੇ ਜਥੇਦਾਰ ਸ. ਜੱਸਾ ਸਿੰਘ ਆਹੂਲਵਾਲੀਆ ਨੇ ਉਸ ਦੀ ਬੇਇੱਜ਼ਤੀ ਕੀਤੀ ਤੇ ਉਸ ਨੂੰ ਭਾਰੀ ਜੁਰਮਾਨਾ ਕੀਤਾ। ਆਲਾ ਸਿੰਘ ਨੇ ਸਰਬੱਤ ਖ਼ਾਲਸਾ ਨੂੰ ਵੀ ਜੁਰਮਾਨਾ ਅਦਾ ਕਰ ਦਿੱਤਾ। 7 ਅਗਸਤ, 1765 ਨੂੰ ਆਪ ਦੀ ਮੌਤ ਹੋ ਗਈ।

ਹਵਾਲੇਸੋਧੋ