ਬਾਬਾ ਪ੍ਰੇਮ ਸਿੰਘ ਹੋਤੀ

ਬਾਬਾ (ਬਾਵਾ) ਪ੍ਰੇਮ ਸਿੰਘ ਹੋਤੀ ਸਿੱਖ ਇਤਿਹਾਸਕਾਰ ਸੀ।

ਬਾਬਾ (ਬਾਵਾ) ਪ੍ਰੇਮ ਸਿੰਘ ਹੋਤੀ
ਜਨਮ2 ਨਵੰਬਰ 1882 ਈ.
10 ਜਨਵਰੀ 1954 ਈ.
ਕਿੱਤਾਸਾਬਕਾ ਮੁਖੀ ਨਾਜ਼ਮ (ਪੁਰਾਣੀ) ਰਿਆਸਤ ਹੋਤੀ ਮਰਦਾਨ
ਭਾਸ਼ਾਪਸ਼ਤੋ, ਪੰਜਾਬੀ, ਹਿੰਦੀ, ੳੁਰਦੂ, ਅੰਗਰੇਜ਼ੀ ਅਤੇ ਸੰਸਕ੍ਰਿਤ ਵਰਗੀਅਾਂ ਭਾਸ਼ਾਵਾਂ ਦਾ ਅਾਪ ਨੂੰ ਬਹੁਤ ਗਿਅਾਨ ਸੀ।
ਰਾਸ਼ਟਰੀਅਤਾਭਾਰਤ
ਪ੍ਰਮੁੱਖ ਕੰਮਜੀਵਨ ਬਿਰਤਾਂਤ ਅਕਾਲੀ ਫੂਲਾ ਸਿੰਘ(1914), ਸਰਦਾਰ ਹਰੀ ਸਿੰਘ ਨਲਵਾ(1937), ਖਾਲਸਾ ਰਾਜ ਦੇ ਉੱਸਰੀਏ(1942-44)
ਜੀਵਨ ਸਾਥੀਮਾਨ ਕੌਰ
ਬੱਚੇਮਨਮੋਹਨ ਸਿੰਘ, ਮਹਿੰਦਰ ਕੌਰ, ਅਜੈਬ ਸਿੰਘ, ਤਰਲੋਚਨ ਸਿੰਘ, ਸਨਮੁਖ ਸਿੰਘ, ਹਰਬੰਸ ਸਿੰਘ
ਮਾਪੇਬਾਵਾ ਗੰਡਾ ਸਿੰਘ ਮਾਈ ਕੁਸ਼ਲਿਆ

ਪਿਛੋਕੜ

ਸੋਧੋ

ਪਿਸ਼ਾਵਰ ਦੀ ਫ਼ਤਹ ਤੋਂ ਪਿੱਛੋਂ, ਮਹਾਰਾਜਾ ਰਣਜੀਤ ਸਿੰਘ ਨੇ ਸਰਹੱਦੀ ਪ੍ਰਾਂਤ ਵਿੱਚ ਆਪਣਾ ਰਾਜ-ਪ੍ਰਬੰਧ ਪੱਕੇ ਪੈਰੀਂ ਖੜਾ ਕਰਨ ਲਈ ਜਿਹੜੇ ਕਦਮ ਚੁੱਕੇ, ਉਨ੍ਹਾਂ ਵਿੱਚੋਂ ਇਕ ਸੀ ਨਿਰੋਲ ਪਠਾਣੀ ਇਲਾਕੇ ਵਿੱਚ, ਹਿੰਦੂ ਸਿੱਖ ਆਬਾਦੀ ਦਾ ਵਸੇਬਾ। ਪੱਛਮੀ ਪੰਜਾਬ ਤੇ ਮੱਧ- ਪੰਜਾਬ ਦੇ ਲੋਕਾਂ ਨੂੰ ਓਥੇ ਜਾ ਕੇ ਵੱਸਣ ਦੀ ਪ੍ਰੇਰਨਾ ਦੇਣ ਤੇ ਵਿਸ਼ਵਾਸ ਦਿਵਾਉਣ ਲਈ ਕਈ ਕਦਮ ਪੁੱਟੇ ਗਏ।ਮਹਾਰਾਜੇ ਦੀ ਵਿਉਂਤ ਉੱਤੇ ਅਮਲ ਕਰਨ ਲਈ ਕਈ ਟੱਬਰ ਨਿੱਤਰ ਆਏ। ਇਨ੍ਹਾਂ ਵਿੱਚੋਂ ਇਕ ਟੱਬਰ ਗੋਇੰਦਵਾਲ-ਨਿਵਾਸੀ ਬਾਬਾ ਕਾਨ੍ਹ ਸਿੰਘ ਭੱਲੇ ਦਾ ਸੀ, ਜਿਸ ਨੂੰ ਹੋਤੀ ਮਰਦਾਨ ਵਿਚ ਜਾਗੀਰ ਮਿਲੀ। 1849 ਈ. ਵਿੱਚ ਜਦੋਂ ਸਿੱਖ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕੀਤਾ ਗਿਆ, ਓਦੋਂ ਬਾਬਾ ਕਾਨ੍ਹ ਸਿੰਘ ਦੀ ਸਾਰੀ ਜਾਗੀਰ ਜ਼ਬਤ ਕਰ ਲਈ ਗਈ, ਪਰ ਹੋਤੀ ਦੇ ਨਵਾਬ, ਸਰਬੁਲੰਦ ਖ਼ਾਨ ਨੇ, ਇਨ੍ਹਾਂ ਨੂੰ ਓਨੀ ਹੀ ਜਾਗੀਰ ਦੇ ਕੇ, ਆਪਣੀ ਰਿਆਸਤ ਦੀ ਨਿਜ਼ਾਮਤ ਸੌਂਪ ਦਿੱਤੀ। ਇਨ੍ਹਾਂ ਤੋਂ ਪਿੱਛੋਂ ਇਨ੍ਹਾਂ ਦੇ ਸੁਪੁੱਤਰ ਬਾਬਾ ਗੰਡਾ ਸਿੰਘ ਇਸੇ ਕੰਮ ਉੱਤੇ ਨਿਯੁਕਤ ਹੋਏ। ਸਵਾ ਛੇ ਛੁਟ ਲੰਮੇ, ਭਰਵੇਂ ਪਹਿਲਵਾਨੀ ਜੁੱਸੇ ਵਾਲੇ ਤੇ ਪਠਾਣੀ ਖੇਡਾਂ ਵਿੱਚ ਨਾਂ ਪੈਦਾ ਕਰਨ ਵਾਲੇ ਇਸ ਬਜ਼ੁਰਗ ਨੇ ਚੋਖੀ ਲੰਮੀ ਉਮਰ ਮਾਣੀ। ਇਨ੍ਹਾਂ ਦੇ ਘਰ 2 ਨਵੰਬਰ, ਸੰਨ 1882 ਈ. ਨੂੰ ਇਕ ਅਜਿਹੇ ਸੁਪੁੱਤਰ ਨੇ ਜਨਮ ਲਿਆ ਜਿਸ ਨੇ ਆਪਣੇ ਕੰਮ ਨਾਲ ਉਸ ਸਾਰੇ ਲੂਣ ਦਾ ਰਿਣ ਲਾਹ ਦਿੱਤਾ, ਜਿਹੜਾ ਉਸ ਦੇ ਵੱਡਿਆਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਖਾਧਾ ਸੀ। ਬਾਬਾ ਗੰਡਾ ਸਿੰਘ ਦੇ ਇਸ ਮਾਣਜੋਗ ਸੁਪੁੱਤਰ ਨੂੰ ਅੱਜ ਅਸੀਂ ਬਾਬਾ ਪ੍ਰੇਮ ਸਿੰਘ ਹੋਤੀ ਦੇ ਨਾਂ ਨਾਲ ਯਾਦ ਕਰਦੇ ਹਾਂ।

ਸੰਖੇਪ ਜੀਵਨੀ

ਸੋਧੋ

ਬਾਬਾ ਪ੍ਰੇਮ ਸਿੰਘ ਹੋਤੀ ਦਾ ਜਨਮ 2 ਨਵੰਬਰ 1882 ਨੂੰ ਸਰਹਦੀ ਸੂਬੇ ਦੇ ਹੋਤੀ ਕਸਬੇ ਵਿਚ ਬਾਬਾ ਗੰਡਾ ਸਿੰਘ ਦੇ ਘਰ ਮਾਈ ਕੁਸ਼ਲਿਆ ਦੀ ਕੁੱਖੋਂ ਹੋਇਆ। ਉਸ ਦੇ ਪਿਤਾ ਗੰਡਾ ਸਿੰਘ ਅੰਮ੍ਰਿਤਸਰ ਜ਼ਿਲੇ ਦੇ ਗੋਇੰਦਵਾਲ ਦੇ ਭੱਲਾ ਵੰਸ਼ ਵਿੱਚੋਂ ਸਨ। ਭਾਈ ਗੁਰਦਾਸ ਇਸੇ ਖ਼ਾਨਦਾਨ ਨਾਲ਼ ਸੰਬੰਧਤ ਸਨ। ਉਨ੍ਹਾਂ ਦੇ ਵਡਾਰੂਆਂ ਵਿੱਚੋਂ ਇੱਕ, ਬਾਬਾ ਕਾਨ੍ਹ ਸਿੰਘ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਪੱਛਮੀ ਸਰਹੱਦ ਦੇ ਇਲਾਕੇ ਚਲੇ ਗਏ ਸਨ। ਮਹਾਰਾਜਾ ਰਣਜੀਤ ਸਿੰਘ ਨੇ ਉਸ ਗੜਬੜ ਵਾਲੇ ਪਠਾਨ ਖੇਤਰ ਵਿੱਚ ਆਪਣੇ ਸੈਨਿਕਾਂ ਨੂੰ ਜਾਗੀਰਾਂ ਦਿੱਤੀਆਂ ਸਨ। ਜਦੋਂ 1849 ਵਿਚ ਇਸ ਉੱਤਰ-ਪੱਛਮੀ ਖੇਤਰ ਨੂੰ ਅੰਤ ਵਿਚ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ, ਤਾਂ ਬਾਬਾ ਪ੍ਰੇਮ ਸਿੰਘ ਦੇ ਪਿਤਾ ਨੂੰ ਆਪਣੇ ਪੁਰਖਿਆਂ ਤੋਂ ਮਿਲ਼ੀ ਜਾਗੀਰ ਜ਼ਬਤ ਕਰ ਲਈ ਗਈ। ਪਰ ਹੋਤੀ ਦੇ ਮੁਸਲਿਮ ਨਵਾਬ ਸਰ ਬੁਲੰਦ ਖਾਨ ਨੇ ਉਸਨੂੰ ਆਪਣੇ ਇਲਾਕੇ ਵਿੱਚ ਜ਼ਮੀਨਾਂ ਦੇ ਦਿੱਤੀਆਂ। ਫਿਰ ਇਹ ਪਰਿਵਾਰ 1948 ਵਿੱਚ ਪਟਿਆਲੇ ਚਲਾ ਗਿਆ।

ਲਿਖਤਾਂ

ਸੋਧੋ
  • ਜੀਵਨ ਬਿਰਤਾਂਤ ਅਕਾਲੀ ਫੂਲਾ ਸਿੰਘ (1914)
  • ਜੀਵਨ ਚਰਿਤਰ ਮਹਾਰਾਜਾ ਰਣਜੀਤ ਸਿੰਘ (1918)
  • ਸਰਦਾਰ ਹਰੀ ਸਿੰਘ ਨਲਵਾ (1937)
  • ਜੀਵਨ ਬਿਰਤਾਂਤ ਕੰਵਰ ਨੌਨਿਹਾਲ ਸਿੰਘ (1927)
  • ਖਾਲਸਾ ਰਾਜ ਦੇ ਉਸਰਈਏ (ਭਾਗ ਪਹਿਲਾ, 1942)
  • ਖ਼ਾਲਸਾ ਰਾਜ ਦੇ ਉਸਰਈਏ (ਭਾਗ ਦੂਜਾ, 1944)
  • ਖ਼ਾਲਸਾ ਰਾਜ ਦੇ ਬਦੇਸੀ ਕਾਰਿੰਦੇ (1945)
  • ਜੀਵਨ ਬਿਰਤਾਂਤ ਮਹਾਰਾਜਾ ਸ਼ੇਰ ਸਿੰਘ (1951)
  • ਜੀਵਨ ਬਿਰਤਾਂਤ ਨਵਾਬ ਕਪੂਰ ਸਿੰਘ (1952)