ਬਾਬਾ ਮੁਹੰਮਦ ਯਾਹੀਆ ਖਾਨ
ਪਾਕਿਸਤਾਨੀ ਲੇਖਕ
ਬਾਬਾ ਮੁਹੰਮਦ ਯਾਹੀਆ ਖਾਨ (ਉਰਦੂ بابا محمد یحیی خان) ਇੱਕ ਸੂਫੀ, ਲੇਖਕ, ਯਾਤਰੀ, ਕਲਾਕਾਰ ਹੈ। ਉਹ ਦੁਨੀਆ ਭਰ ਦੇ ਬਹੁਤ ਸਾਰੇ ਲੋਕਾਂ ਦਾ ਅਧਿਆਤਮਿਕ ਸਲਾਹਕਾਰ ਹੈ।[1] ਬਾਬਾ ਜੀ ਆਪਣੇ ਆਪ ਨੂੰ ਅਧਿਆਤਮਵਾਦ ਦੇ ਮਾਲਾਮਤੀ ਆਰਡਰ ਦੇ ਦਰਵੇਸ਼ ਵਜੋਂ ਪੇਸ਼ ਕਰਦੇ ਹਨ। ਬਾਬਾ ਜੀ ਨੇ ਆਪਣੇ ਜੀਵਨ ਵਿੱਚ ਕਈ ਅੰਤਰਰਾਸ਼ਟਰੀ ਸਿਨੇਮਾ ਅਤੇ ਸਟੇਜ ਸ਼ੋਅ ਆਦਿ ਵਿੱਚ ਕੰਮ ਕੀਤਾ ਹੈ। ਉਸਨੇ ਪੀਟੀਵੀ 'ਤੇ ਪ੍ਰਸਾਰਿਤ ਨਾਟਕਾਂ ਵਿੱਚ ਬਾਬਾ ਬੁੱਲ੍ਹੇ ਸ਼ਾਹ, ਮੀਆਂ ਮੁਹੰਮਦ ਬਖਸ਼ ਅਤੇ ਹੋਰ ਬਹੁਤ ਸਾਰੀਆਂ ਭੂਮਿਕਾਵਾਂ ਨਿਭਾਈਆਂ ਹਨ। ਬਾਬਾ ਜੀ ਨੇ ਆਪਣੇ ਸੂਫੀ ਵਿਚਾਰਾਂ ਨੂੰ ਵੱਖ-ਵੱਖ ਪੁਸਤਕਾਂ ਜਿਵੇਂ ਕਿ ਪੀਆ ਰੰਗ ਕਾਲਾ, ਕਾਜਲ ਕੋਠਾ, ਸ਼ਬ ਦੀਦਾ, ਲਿਆ ਬਾਬਾ ਅਬਾਬੀਲ ਆਦਿ ਰਾਹੀਂ ਫੈਲਾਇਆ ਹੈ। ਉਸ ਦੀਆਂ ਰਚਨਾਵਾਂ ਦਾ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਵੀ ਹੋਇਆ ਹੈ। ਬਾਬਾ ਜੀ ਦਾ ਜਨਮ 7 ਸਤੰਬਰ 1936 ਨੂੰ ਸਿਆਲਕੋਟ, ਬ੍ਰਿਟਿਸ਼ ਇੰਡੀਆ ਵਿੱਚ ਹੋਇਆ ਸੀ।[2]
ਹਵਾਲੇ
ਸੋਧੋ- ↑ "Contact Support".[permanent dead link]
- ↑ "Family Magazine". Archived from the original on 2014-10-26. Retrieved 2014-10-22.