ਬਾਬਾ ਸੋਢਲ ਦਾ ਮੇਲਾ
ਬਾਬਾ ਸੋਢਲ ਦਾ ਮੇਲਾ, ਜਲੰਧਰ ਸ਼ਹਿਰ ਦਾ ਇੱਕ ਇਤਿਹਾਸਕ ਤੇ ਧਾਰਮਿਕ ਮੇਲਾ ਹੈ। ਇਹ ਮੇਲਾ ਹਰ ਸਾਲ ਸਤੰਬਰ ਵਿੱਚ ਮਨਾਇਆ ਜਾਂਦਾ ਹੈ। ਇਸ ਮੇਲੇ ਦਾ ਚੱਢਾ ਬਰਾਦਰੀ ਦੇ ਲੋਕਾਂ ਲਈ ਖ਼ਾਸ ਮਹੱਤਵ ਹੈ।[1] ਮੇਲੇ ਦੌਰਾਨ ਵੱਖ-ਵੱਖ ਸਭਾਵਾਂ ਤੇ ਧਾਰਮਿਕ ਕਮੇਟੀਆਂ ਵਲੋਂ ਦਿਨ-ਰਾਤ ਲੰਗਰ ਦੀ ਸੇਵਾ ਕਰਦੀਆਂ ਹਨ। ਇਸ ਮੇਲੇ ਦੌਰਾਨ ਬੱਚੇ ਤੇ ਵੱਡੇ ਝੂਲਿਆਂ, ਸਰਕਸਾਂ, ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੜੇ ਹੀ ਸੋਹਣੇ ਢੰਗ ਨਾਲ ਸਜਾਉਂਦੇ ਹਨ।[2]
ਕਿਸਮ | ਧਾਰਮਿਕ ਮੇਲਾ |
---|---|
ਸ਼ੁਰੂਆਤ | 1900 |
ਸਥਾਨ |
ਇਤਿਹਾਸ
ਸੋਧੋਇਹ ਮੇਲਾ ਬਾਬਾ ਸੋਢਲ ਦੀ ਯਾਦ ਵਿੱਚ ਲਗਦਾ ਹੈ, ਜਿਹੜੇ ਚੱਢਾ ਬਰਾਦਰੀ ਵਿਚੋਂ ਹੋਏ ਹਨ। ਉਨ੍ਹਾਂ ਦੇ ਬਚਪਨ ਦਾ ਨਾਂ ਸੋਢੀ ਸੀ, ਜੋ ਬਾਅਦ ਵਿੱਚ ਬਾਬਾ ਸੋਢਲ ਦੇ ਨਾਂ ਨਾਲ ਪ੍ਰਚੱਲਿਤ ਹੋ ਗਿਆ। ਜਲੰਧਰ ਸ਼ਹਿਰ ਵਿੱਚ ਜਿਸ ਥਾਂ ’ਤੇ ਅੱਜ ਸਿੱਧ ਬਾਬਾ ਸੋਢਲ ਦਾ ਮੰਦਰ ਹੈ, ਕਈ ਸਾਲ ਪਹਿਲਾਂ ਉਸ ਜਗ੍ਹਾ ’ਤੇ ਇੱਕ ਛੋਟਾ ਜਿਹਾ ਤਾਲਾਬ ਹੋਇਆ ਕਰਦਾ ਸੀ। ਬਾਬਾ ਜੀ ਦੀ ਮਾਤਾ ਦੇ ਕੋਈ ਸੰਤਾਨ ਨਹੀਂ ਸੀ। ਕਿਸੇ ਫ਼ਕੀਰ ਵਲੋਂ ਮਿਲੇ ਵਰਦਾਨ ਤੋਂ ਬਾਅਦ ਬਾਬਾ ਸੋਢਲ ਦਾ ਜਨਮ ਹੋਇਆ ਪਰ ਫਕੀਰ ਨੇ ਉਨ੍ਹਾਂ ਦੀ ਮਾਤਾ ਨੂੰ ਚਿਤਾਵਨੀ ਦਿੱਤੀ ਹੋਈ ਸੀ ਕਿ ਜੇ ਉਨ੍ਹਾਂ ਨੇ ਇਸ ਪੁੱਤਰ ਨੂੰ ਬੁਰਾ-ਭਲਾ ਕਿਹਾ ਤਾਂ ਇਹ ਸੰਤਾਨ ਵਾਪਸ ਫ਼ਕੀਰ ਕੋਲ ਚਲੀ ਜਾਵੇਗੀ। ਕਿਹਾ ਜਾਂਦਾ ਹੈ ਕਿ ਇੱਕ ਦਿਨ ਬਾਬਾ ਜੀ ਦੀ ਮਾਤਾ ਉਕਤ ਤਾਲਾਬ ਉਪਰ ਕੱਪੜੇ ਧੋ ਰਹੇ ਸਨ। ਬਾਬਾ ਜੀ ਆਪਣੀ ਮਾਂ ਨੂੰ ਸ਼ਰਾਰਤਾਂ ਨਾਲ ਤੰਗ-ਪ੍ਰੇਸ਼ਾਨ ਕਰਨ ਲੱਗ ਪਏ, ਜਿਸ ਤੋਂ ਗੁੱਸੇ ਵਿੱਚ ਆ ਕੇ ਮਾਤਾ ਨੇ ਉਨ੍ਹਾਂ ਨੂੰ ਬੁਰਾ-ਭਲਾ ਆਖ ਦਿੱਤਾ। ਮਾਤਾ ਦੀਆਂ ਇਹ ਗੱਲਾਂ ਸੁਣਦਿਆਂ ਹੀ ਬਾਬਾ ਸੋਢਲ ਨੇ ਤਾਲਾਬ ਵਿੱਚ ਛਾਲ ਮਾਰ ਦਿੱਤੀ। ਕਿਹਾ ਜਾਂਦਾ ਹੈ ਕਿ ਬਾਬਾ ਜੀ ਦੇ ਵਿਛੋੜੇ ਕਾਰਨ ਉਨ੍ਹਾਂ ਦੀ ਮਾਤਾ ਉਥੇ ਬੈਠੀ ਕਈ ਦਿਨ ਰੋਂਦੀ ਰਹੀ। ਫਿਰ ਇੱਕ ਦਿਨ ਬਾਬਾ ਜੀ ਨੇ ਨਾਗ ਦੇਵਤਾ ਦੇ ਰੂਪ ਵਿੱਚ ਆਪਣੀ ਮਾਤਾ ਨੂੰ ਦਰਸ਼ਨ ਦਿੱਤੇ ਅਤੇ ਫ਼ਕੀਰ ਦੀ ਗੱਲ ਯਾਦ ਕਰਵਾਈ। ਨਾਗ ਦੇਵਤਾ ਨੇ ਕਿਹਾ ਕਿ ਜੋ ਕੋਈ ਵੀ ਸੱਚੇ ਮਨ ਨਾਲ ਮਨੋਕਾਮਨਾ ਮੰਗੇਗਾ ਉਸ ਦੀ ਇੱਛਾ ਜ਼ਰੂਰ ਪੂਰੀ ਹੋਵੇਗੀ ਅਤੇ ਅਜਿਹਾ ਕਹਿ ਕੇ ਉਹ ਮੁੜ ਤਲਾਬ 'ਚ ਸਮਾ ਗਏ।[3]
ਹਵਾਲੇ
ਸੋਧੋ- ↑ ਦਿਵੇਦੀ, ਪੰਕਜ (17 September 2021). "जालंधर में चड्ढा बिरादरी का सबसे बड़ा समागम, बाबा सोढल मेले में दो दिन पहले ही भक्त आना शुरू" [ਜਲੰਧਰ 'ਚ ਚੱਢਾ ਬਰਾਦਰੀ ਦਾ ਸਭ ਤੋਂ ਵੱਡਾ ਇਕੱਠ ਬਾਬਾ ਸੋਢਲ ਦੇ ਮੇਲੇ 'ਚ ਦੋ ਦਿਨ ਪਹਿਲਾਂ ਤੋਂ ਹੀ ਸ਼ਰਧਾਲੂ ਆਉਣੇ ਸ਼ੁਰੂ]. ਦੈਨਿਕ ਜਾਗਰਣ (in ਹਿੰਦੀ). ਜਲੰਧਰ. Retrieved 28 September 2023.
- ↑ "Covid dampens Sodal Mela spirit, to be low-key affair" [ਕੋਵਿਡ ਨੇ ਸੋਡਲ ਮੇਲਾ ਹੋਣ ਦੀਆਂ ਉਮੀਦਾਂ ਨੂੰ ਘਟਾ ਦਿੱਤਾ ਹੈ, ਇਸ ਵਾਰ ਇਹ ਸੀਮਤ ਢੰਗ ਨਾਲ਼ ਹੋਵੇਗਾ]. ਦ ਟ੍ਰਿਬਿਊਨ (in ਅੰਗਰੇਜ਼ੀ). ਜਲੰਧਰ. 31 August 2020. Retrieved 23 September 2023.[permanent dead link]
- ↑ "ਖ਼ਾਸ ਮਹੱਤਵ ਰੱਖਦੈ ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਮੇਲਾ, ਜਾਣੋ ਕੀ ਹੈ ਇਤਿਹਾਸ". ਜਗ ਬਾਣੀ. ਜਲੰਧਰ. 28 September 2023. Retrieved 28 September 2023.[permanent dead link]