ਬਾਬ-ਏ-ਪਾਕਿਸਤਾਨ
ਬਾਬ-ਏ-ਪਾਕਿਸਤਾਨ (ਉਰਦੂ: بابِ پاكستان ਗੇਟਵੇ ਆਫ ਪਾਕਿਸਤਾਨ ) ਲਹੌਰ, ਪਾਕਿਸਤਾਨ ਵਿੱਚ ਇੱਕ ਰਾਸ਼ਟਰੀ ਸਮਾਰਕ ਹੈ ਜੋ ਪਾਕਿਸਤਾਨ ਦੀ ਆਜ਼ਾਦੀ ਤੋਂ ਬਾਅਦ ਬਣਾਏ ਪ੍ਰਮੁੱਖ ਮੁਸਲਿਮ ਸ਼ਰਨਾਰਥੀ ਕੈਂਪਾਂ ਵਿੱਚੋਂ ਇੱਕ ਦੀ ਥਾਂ 'ਤੇ ਬਣਾਇਆ ਜਾ ਰਿਹਾ ਹੈ। [1] ਸਮਾਰਕ ਦਾ ਪ੍ਰਸਤਾਵ ਮਰਹੂਮ ਗਵਰਨਰ ਗੁਲਾਮ ਜਿਲਾਨੀ ਖਾਨ ਨੇ 1985 ਵਿੱਚ ਰੱਖਿਆ ਸੀ, ਅਤੇ ਰਾਸ਼ਟਰਪਤੀ ਮੁਹੰਮਦ ਜ਼ਿਆ-ਉਲ-ਹੱਕ ਨੇ ਤੁਰੰਤ ਪ੍ਰਵਾਨਗੀ ਦਿੱਤੀ ਸੀ। ਸਮਾਰਕ ਨੂੰ ਲਾਹੌਰ-ਅਧਾਰਤ ਆਰਕੀਟੈਕਟ ਅਮਜਦ ਮੁਖਤਾਰ, ਨੇ ਡਿਜ਼ਾਈਨ ਕੀਤਾ ਹੈ। ਉਹ ਨੈਸ਼ਨਲ ਕਾਲਜ ਆਫ਼ ਆਰਟਸ, ਲਾਹੌਰ ਤੋਂ ਗ੍ਰੈਜੂਏਟ ਹੈ। ਸਮਾਰਕ ਦਾ ਖੇਤਰਫਲ 117 ਏਕੜ ਹੈ ਅਤੇ ਇਸ ਵਿੱਚ ਇੱਕ ਮੈਮੋਰੀਅਲ ਬਲਾਕ, ਲਾਇਬ੍ਰੇਰੀ, ਪਾਰਕ, ਮਿਊਜ਼ੀਅਮ, ਆਡੀਟੋਰੀਅਮ ਅਤੇ ਆਰਟ ਗੈਲਰੀ ਸ਼ਾਮਲ ਹੋਵੇਗੀ। [2]
1988 ਵਿੱਚ ਰਾਸ਼ਟਰਪਤੀ ਮੁਹੰਮਦ ਜ਼ਿਆ-ਉਲ-ਹੱਕ ਦੀ ਮੌਤ ਤੋਂ ਬਾਅਦ ਅਸਥਿਰ ਰਾਜਨੀਤਿਕ ਸਥਿਤੀ ਦੇ ਕਾਰਨ ਪ੍ਰੋਜੈਕਟ ਨੂੰ ਸ਼ੁਰੂ ਕਰਨ ਵਿੱਚ ਕੁਝ ਮੁਸ਼ਕਲ ਆਈ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਸਮਰਥਨ ਨਾਲ 1991 ਵਿੱਚ ਦੂਜੀ ਕੋਸ਼ਿਸ਼ ਕੀਤੀ ਗਈ ਸੀ, ਪਰ ਇੱਕ ਵਾਰ ਫਿਰ ਇਹ ਪ੍ਰੋਜੈਕਟ ਰੁਕ ਗਿਆ ਸੀ। [3] ਤੀਜੀ ਕੋਸ਼ਿਸ਼ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਸ਼ਾਸਨ ਦੌਰਾਨ ਹੋਈ। [4] ਉਸਾਰੀ ਦਾ ਕੰਮ ਸ਼ੁਰੂ ਹੋਇਆ ਅਤੇ 2014 ਤੱਕ ਪੂਰਾ ਹੋਣਾ ਸੀ, [5] ਪਰ ਅਜੇ ਵੀ 2023 ਤੱਕ ਪੂਰਾ ਨਹੀਂ ਹੋਇਆ ਹੈ।
ਹਵਾਲੇ
ਸੋਧੋ- ↑ "Bab-e-Pakistan Project". Government of Pakistan. Archived from the original on 17 May 2007. Retrieved 29 November 2007.
- ↑ Imran Adnan (27 February 2017). "Gateway to Pakistan: After 32 years, work on Bab-e-Pakistan begins - The Express Tribune". The Express Tribune. Retrieved 28 April 2017.
- ↑ "Bab-e-Pakistan Project". Government of Pakistan. Archived from the original on 17 May 2007. Retrieved 29 November 2007."Bab-e-Pakistan Project".
- ↑ "Musharraf approves Bab-e-Pakistan construction". Government of Pakistan. 29 March 2004. Archived from the original on 7 April 2008. Retrieved 29 November 2007.
- ↑ "Bab-e-Pakistan to be ready by August 2009". Daily Times of Pakistan. 6 April 2007. Retrieved 29 November 2007.