ਬਾਲ ਮੁਕੰਦ ਸ਼ਰਮਾ ਇੱਕ ਪੰਜਾਬੀ ਕਾਮੇਡੀਅਨ ਹੈ, ਜੋ ਛਣਕਾਟਾ ਸੀਰੀਜ਼ ਵਿੱਚ ਜਸਵਿੰਦਰ ਭੱਲਾ ਨਾਲ ਕੰਮ ਕਰਨ ਲਈ ਪ੍ਰਸਿੱਧ ਹੈ। ਬਾਲ ਮੁਕੰਦ ਸ਼ਰਮਾ ਨੇ ਜਸਵਿੰਦਰ ਭੱਲਾ ਨਾਲ ਇੱਕ ਸਟੇਜ ਕਾਮੇਡੀ ਸ਼ੁਰੂ ਕੀਤੀ ਸੀ ਜਦੋਂ ਉਹ ਦੋਵੇਂ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਸਨ। ਬਾਅਦ ਵਿੱਚ ਇਸ ਨੇ ਇੱਕ ਪ੍ਰੋਫੈਸ਼ਨਲ ਐਂਗਲ ਲੈ ਲਿਆ ਜਦੋਂ ਉਹਨਾਂ ਨੇ ਆਪਣੀ ਪਹਿਲੀ ਛਣਕਾਟਾ ਐਲਬਮ ਰਿਕਾਰਡ ਕਰਨ ਦਾ ਫੈਸਲਾ ਕੀਤਾ ਅਤੇ ਪਹਿਲੀ ਵਾਰ 1988 ਵਿੱਚ ਲੁਧਿਆਣਾ ਵਿਖੇ ਪ੍ਰੋਫੈਸਰ ਮੋਹਨ ਸਿੰਘ ਮੇਲਾ ਸ਼ੁਰੂ ਕੀਤਾ। ਤੀਸਰੀ ਕਲਾਕਾਰ, ਨੀਲੂ ਵੀ 1996 ਵਿੱਚ ਇਸ ਗਰੁੱਪ ਵਿੱਚ ਸ਼ਾਮਲ ਹੋਏ।

ਉਹ ਮੌਜੂਦਾ ਸਮੇਂ ਤੇ ਕਾਰਜਕਾਰੀ ਡਾਇਰੈਕਟਰ (Executive Director) ਦੇ ਤੌਰ 'ਤੇ, ਪੰਜਾਬ ਮਾਰਕਫੈਡ, ਸੈਕਟਰ 35 ਚੰਡੀਗੜ ਵਿੱਚ ਕੰਮ ਕਰ ਰਹੇ ਹਨ।