ਚੰਡੀਗੜ੍ਹ

ਪੰਜਾਬ ਤੇ ਹਰਿਆਣਾ ਦੀ ਰਾਜਧਾਨੀ, ਕੇਂਦਰੀ ਸ਼ਾਸਿਤ ਪ੍ਰਦੇਸ਼
(ਚੰਡੀਗੜ ਤੋਂ ਮੋੜਿਆ ਗਿਆ)

ਚੰਡੀਗੜ੍ਹ ਭਾਰਤ ਦਾ ਇੱਕ ਕੇਂਦਰੀ ਸ਼ਾਸ਼ਤ ਪ੍ਰਦੇਸ ਹੈ। ਇਹ ਭਾਰਤ ਦੇ ਦੋ ਸੂਬਿਆਂ, ਪੰਜਾਬ ਅਤੇ ਹਰਿਆਣਾ, ਦੀ ਸਾਂਝੀ ਰਾਜਧਾਨੀ ਹੈ। ਸ਼ਹਿਰ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਪੰਜਾਬ ਦੇ ਮੋਹਾਲੀ, ਪਟਿਆਲਾ ਅਤੇ ਰੋਪੜ ਜ਼ਿਲ੍ਹੇ ਅਤੇ ਹਰਿਆਣਾ ਦੇ ਅੰਬਾਲਾ ਅਤੇ ਪੰਚਕੁਲਾ ਸ਼ਾਮਿਲ ਹਨ। ਇਸਦੇ ਉੱਤਰੀ ਹਿੱਸੇ ਤੋਂ ਹਿਮਾਚਲ ਪ੍ਰਦੇਸ਼ ਦੀ ਸੀਮਾ ਵੀ ਨੇੜੇ ਹੈ।

ਚੰਡੀਗੜ੍ਹ
ਉੱਪਰ ਤੋਂ ਘੜੀ ਦੀ ਦਿਸ਼ਾ ਵਿੱਚ:
ਪੈਲੇਸ ਆਫ਼ ਅਸੈਂਬਲੀ; ਸੈਕਟਰ 42 ਸਟੇਡੀਅਮ; ਚੰਡੀਗੜ੍ਹ ਦਾ ਰੌਕ ਗਾਰਡਨ; ਗਾਂਧੀ ਭਵਨ ਪੰਜਾਬ ਯੂਨੀਵਰਸਿਟੀ ਵਿੱਚ; ਓਪਨ ਹੈਂਡ ਸਮਾਰਕ
ਚੰਡੀਗੜ੍ਹ ਦਾ ਅਧਿਕਾਰਤ ਚਿੰਨ੍ਹ
ਉਪਨਾਮ: 
ਖ਼ੂਬਸੂਰਤੀ ਦਾ ਸ਼ਹਿਰ
ਚੰਡੀਗੜ੍ਹ ਨੂੰ ਦਰਸਾਉਂਦਾ ਭਾਰਤ ਦਾ ਨਕਸ਼ਾ
ਚੰਡੀਗੜ੍ਹ ਦੀ ਭਾਰਤ ਵਿੱਚ ਸਥਿਤੀ
ਗੁਣਕ: 30°45′N 76°47′E / 30.75°N 76.78°E / 30.75; 76.78
ਦੇਸ਼ ਭਾਰਤ
ਗਠਨ7 ਅਕਤੂਬਰ 1953
ਰਾਜਧਾਨੀਚੰਡੀਗੜ੍ਹ
ਸਰਕਾਰ
 • ਬਾਡੀਚੰਡੀਗੜ੍ਹ ਸਰਕਾਰ
ਰਾਸ਼ਟਰੀ ਸੰਸਦਭਾਰਤ ਦਾ ਸੰਸਦ
 • ਉੱਪਰਲਾ ਸਦਨਕੋਈ ਨਹੀਂ
 • ਹੇਠਲਾ ਸਦਨ1 ਸੀਟ
ਹਾਈਕੋਰਟਪੰਜਾਬ ਅਤੇ ਹਰਿਆਣਾ ਹਾਈ ਕੋਰਟ
ਖੇਤਰ
 • ਕੁੱਲ114 km2 (44 sq mi)
 • ਰੈਂਕ35ਵਾਂ
ਉੱਚਾਈ
321 m (1,053 ft)
ਆਬਾਦੀ
 (2011)[2][3]
 • ਕੁੱਲIncrease 10,55,450
 • ਰੈਂਕ31
 • ਘਣਤਾ9,262/km2 (23,990/sq mi)
 • ਸ਼ਹਿਰੀ
10,25,682 (51ਵਾਂ)[1]
ਵਸਨੀਕੀ ਨਾਂਚੰਡੀਗੜ੍ਹਵਾਲਾ, ਚੰਡੀਗੜ੍ਹਵਾਲੇ, ਚੰਡੀਗੜ੍ਹੀਆ
ਭਾਸ਼ਾ
 • ਅਧਿਕਾਰਤਅੰਗਰੇਜ਼ੀ[4]
ਜੀਡੀਪੀ
 • ਕੁੱਲ (2023-24)Increase0.49 trillion (US$6 billion)
 • ਰੈਂਕ25ਵਾਂ
 • ਪ੍ਰਤੀ ਵਿਅਕਤੀIncrease3,49,000 (US$4,400) (ਚੌਥਾ)
ਸਮਾਂ ਖੇਤਰਯੂਟੀਸੀ+05:30 (IST)
ISO 3166 ਕੋਡIN-CH
ਵਾਹਨ ਰਜਿਸਟ੍ਰੇਸ਼ਨCH
ਐੱਚਡੀਆਈ (2017–2018)Increase 0.827 ਬਹੁਤ ਉੱਚਾ[5] (ਦੂਜਾ)
ਸਾਖਰਤਾ (2023)Neutral increase 86.05 (8ਵਾਂ)
ਲਿੰਗ ਅਨੁਪਾਤ (2011)818/1000 (34ਵਾਂ)
ਵੈੱਬਸਾਈਟchandigarh.gov.in
ਚੰਡੀਗੜ੍ਹ ਦੇ ਪ੍ਰਤੀਕ
ਚੰਡੀਗੜ੍ਹ ਦਾ ਚਿੰਨ੍ਹ
ਪੰਛੀਧਾਨ ਚਿੜਾ
ਫੁੱਲਕੇਸੂ
ਫਲਅੰਬ
ਥਣਧਾਰੀਭਾਰਤੀ ਸਲੇਟੀ ਮੂੰਗੀ[6][7]
ਰੁੱਖਭਾਰਤੀ ਅੰਬ[7]
ਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਕਾਂ ਦੀ ਸੂਚੀ

ਚੰਡੀਗੜ੍ਹ ਪੂਰੇ ਵਿਸ਼ਵ ਵਿੱਚ ਆਪਣੇ ਆਰਕੀਟੈਕਚਰ ਡਿਜ਼ਾਇਨ ਅਤੇ ਚੰਗੀ ਆਬੋ-ਹਵਾ ਲਈ ਮਸ਼ਹੂਰ ਹੈ । ਸ਼ਹਿਰ ਦਾ ਮਾਸਟਰ ਪਲਾਨ ਫਰਾਂਸੀਸੀ ਆਰਕੀਟੈਕਟ ਲ ਕਾਰਬੂਜ਼ੀਏ ਨੇ ਬਣਾਇਆ ਸੀ। ਸਾਲ 2015 ਵਿੱਚ ਬੀ.ਬੀ.ਸੀ. ਦੇ ਇੱਕ ਲੇਖ ਵਿੱਚ ਚੰਡੀਗੜ੍ਹ ਨੂੰ ਦੁਨੀਆ ਦੇ ਸਾਰੇ ਸ਼ਹਿਰਾਂ ਵਿੱਚੋ ਇੱਕ ਇਹੋ ਜੇਹਾ ਸ਼ਹਿਰ ਕਿਹਾ ਗਿਆ ਜਿੱਥੇ ਆਰਕੀਟੈਕਚਰ, ਸੱਭਿਆਚਾਰ ਅਤੇ ਆਧੁਨਿਕੀਕਰਨ ਇੱਕ ਦਾ ਵਧੀਆ ਤਾਲਮੇਲ ਹੈ।

ਸ਼ਹਿਰ ਦੀ ਆਬੋ-ਹਵਾ ਸਿੱਲ੍ਹੀ ਉਪ-ਤਪਤ-ਖੰਡੀ (humid subtropical) ਕਿਸਮ ਦੀ ਹੈ; ਜਿਸ ਵਿੱਚ ਗਰਮੀਆਂ ਵਿੱਚ ਬਹੁਤ ਗਰਮੀ, ਸਿਆਲ਼ ਵਿੱਚ ਨਿੱਘ, ਬੇਅਤਬਾਰੀ ਬਰਸਾਤ ਅਤੇ ਤਾਪਮਾਨ ਵਿੱਚ ਵੱਡੇ ਫ਼ਰਕ (-1° ਤੋਂ 41.2°) ਦਾ ਅੰਦਾਜ਼ਾ ਰਹਿੰਦਾ ਹੈ। ਸਿਆਲ਼ ਵਿੱਚ ਦਸੰਬਰ ਅਤੇ ਜਨਵਰੀ ਦੇ ਮਹੀਨੇ ਵਿੱਚ ਕਦੇ-ਕਦੇ ਕੋਹਰਾ ਹੋ ਸਕਦਾ ਹੈ। ਔਸਤ ਸਾਲਾਨਾ ਬਰਸਾਤ 1110.7 m.m. ਹੁੰਦੀ ਹੈ।[8] ਸ਼ਹਿਰ ਵਿੱਚ ਕਈ ਵਾਰ ਲਹਿੰਦੇ ਤੋਂ ਪਰਤਦੇ ਮਾਨਸੂਨ ਸਿਆਲ਼ੂ ਬਰਸਾਤ ਵੀ ਕਰ ਦਿੰਦੇ ਹਨ।

ਇਤਿਹਾਸ

ਸੋਧੋ

ਬਰਤਾਨਵੀ ਹਿੰਦੁਸਤਾਨ ਦੀ ਵੰਡ ਮਗਰੋਂ 1947 ਵਿੱਚ ਸੂਬੇ ਪੰਜਾਬ ਨੂੰ ਭਾਰਤ ਅਤੇ ਪਾਕਿਸਤਾਨ ਵਿੱਚਕਾਰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ। ਇਸ ਵੰਡ ਕਰਕੇ ਰਾਜ ਦੀ ਪੁਰਾਣੀ ਰਾਜਧਾਨੀ ਲਹੌਰ ਪਾਕਿਸਤਾਨ ਦੇ ਹਿੱਸੇ ਆਈ। ਇਸ ਲਈ ਭਾਰਤੀ ਪੰਜਾਬ ਲਈ ਨਵੀਂ ਰਾਜਧਾਨੀ ਬਣਾਉਣ ਦੀ ਲੋੜ ਮਹਿਸੂਸ ਹੋਈ।

ਉਸ ਵੇਲੇ ਭਾਰਤ ਵਿੱਚ ਚੱਲ ਰਹੀਆਂ ਬਹੁਤ ਸਾਰੀਆਂ ਨਵੀਆਂ ਸ਼ਹਿਰੀ ਤਜਵੀਜ਼ਾਂ ਵਿੱਚ ਚੰਡੀਗੜ੍ਹ ਨੂੰ ਸਭ ਤੋਂ ਵੱਧ ਅਹਿਮੀਅਤ ਮਿਲੀ ਜਿਸਦੇ ਖ਼ਾਸ ਕਾਰਣ ਸਨ ਇੱਕ ਤਾਂ ਸ਼ਹਿਰ ਦੀ ਰਣਨੀਤਿਕ ਲੋਕੇਸ਼ਨ ਅਤੇ ਦੂਜਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਇਸ ਪ੍ਰਾਜੈਕਟ ਵਿੱਚ ਜ਼ਾਤੀ ਤੌਰ 'ਤੇ ਰੁਝਾਨ ਹੋਣਾ। ਨਵੀਂ ਕੌਮ ਦੇ ਆਧੁਿਨਕ ਅਤੇ ਅਗਾਂਹ-ਵਧੂ ਨਜ਼ਰੀਏ ਦੇ ਰੂਪ ਵਿੱਚ ਚੰਡੀਗੜ੍ਹ ਨੂੰ ਵੇਖਦੇ ਹੋਏ ਉਹਨਾਂ ਨੇ ਸ਼ਹਿਰ ਨੂੰ ਬੀਤੀਆਂ ਹੋਈਆਂ ਰਿਵਾਇਅਤਾਂ ਤੋਂ ਅਜ਼ਾਦ, ਕੌਮ ਦੇ ਅੱਗੇ ਵਧਣ ਵਿੱਚ ਯਕੀਨ ਰੱਖਣ ਦਾ ਚਿੰਨ੍ਹ ਦੱਸਿਆ। ਸ਼ਹਿਰ ਦਾ ਡਿਜ਼ਾਇਨ ਇੱਕ ਫ਼ਰਾਂਸੀਸੀ ਆਰਕੀਟੈਕਟ ਅਤੇ ਸ਼ਹਿਰੀ ਇਮਾਰਤਸਾਜ਼ ਲ ਕਾਰਬੂਜ਼ੀਏ (Le Corbusier) ਨੇ 1950 ਦੇ ਦਹਾਕੇ ਵਿੱਚ ਕੀਤਾ। ਲ ਕਾਰਬੂਜ਼ੀਏ ਅਸਲ ਵਿੱਚ ਸ਼ਹਿਰ ਦੇ ਦੂਸਰੇ ਆਰਕੀਟੈਕਟ ਸਨ। ਪਹਿਲਾ ਮਾਸਟਰ-ਪਲੈਨ ਅਮਰੀਕੀ ਆਰਕੀਟੈੱਕਟ ਐਲਬਰਟ ਮੇਅਰ (Albert Mayer) ਨੇ ਬਣਾਇਆ ਸੀ, ਜੋ ਆਰਕੀਟੈਕਟ ਮੈਥਿਊ ਨਾਵੀਤਸਕੀ (Matthew Nowicki) ਨਾਲ ਕੰਮ ਕਰਦੇ ਸਨ। 1950 ਵਿੱਚ ਨਾਵੀਤਸਕੀ ਦੀ ਬੇਵਕਤੀ ਮੌਤ ਕਾਰਨ ਕਾਰਬੂਜ਼ੀਏ ਨੂੰ ਇਹ ਪ੍ਰਾਜੈਕਟ ਮਿਲਿਆ।ਬਾਅਦ ਵਿੱਚ ਮਹਿੰਦਰ ਸਿੰਘ ਰੰਧਾਵਾ ਨੇ ਇਸ ਸ਼ਹਿਰ ਨੂੰ ਸਜਾਉਣ/ਸਵਾਰਨ ਵਿੱਚ ਵੱਡਾ ਯੋਗਦਾਨ ਪਾਇਆ।[9]

1 ਨਵੰਬਰ, 1966 ਨੂੰ ਪੰਜਾਬ ਦੇ ਹਿੰਦੀ-ਬੋਲਦੇ ਦੱਖਣ ਦੇ ਹਿੱਸੇ ਨੂੰ ਅਲੱਗ ਕਰਕੇ ਹਰਿਆਣਾ ਸੂਬਾ ਬਣਾਇਆ ਗਿਆ, ਜਦੋਂ ਕਿ ਪੰਜਾਬੀ-ਬੋਲਦੇ ਉੱਤਰ ਦੇ ਹਿੱਸੇ ਨੂੰ ਮੌਜੂਦਾ ਪੰਜਾਬ ਹੀ ਰਹਿਣ ਦਿੱਤਾ ਗਿਆ। ਚੰਡੀਗੜ੍ਹ ਸ਼ਹਿਰ ਦੋਹਾਂ ਦੀ ਹੱਦ ਉੱਤੇ ਵੱਸਿਆ ਸੀ, ਜਿਸਨੂੰ ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਐਲਾਨਿਆ ਗਿਆ, ਅਤੇ ਨਾਲ ਹੀ ਕੇਂਦਰੀ ਸ਼ਾਸ਼ਤ ਪ੍ਰਦੇਸ ਵੀ ਐਲਾਨਿਆ ਗਿਆ। 1952 ਤੋਂ 1966 ਤੱਕ ਇਹ ਸ਼ਹਿਰ ਸਿਰਫ਼ ਪੰਜਾਬ ਦੀ ਹੀ ਰਾਜਧਾਨੀ ਸੀ। ਅਗਸਤ 1985 ਵਿੱਚ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਅਕਾਲੀ ਦਲ ਦੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਵਿੱਚ ਹੋਏ ਸਮਝੌਤੇ ਮੁਤਾਬਕ, ਚੰਡੀਗੜ੍ਹ 1986 ਵਿੱਚ ਪੰਜਾਬ ਨੂੰ ਦਿੱਤਾ ਜਾਣਾ ਤੈਅ ਹੋਇਆ ਸੀ। ਇਸਦੇ ਨਾਲ ਹੀ ਹਰਿਆਣਾ ਲਈ ਇੱਕ ਨਵੀਂ ਰਾਜਧਾਨੀ ਵੀ ਬਣਾਉਣੀ ਸੀ, ਪਰ ਕੁੱਝ ਇੰਤਜ਼ਾਮੀ ਕਾਰਣਾਂ ਦੇ ਚਲਦੇ ਇਸ ਟ੍ਰਾਂਸਫ਼ਰ ਵਿੱਚ ਦੇਰੀ ਹੋਈ। ਇਸ ਦੇਰੀ ਦੇ ਖ਼ਾਸ ਕਾਰਨਾਂ ਵਿੱਚ ਦੱਖਣ ਪੰਜਾਬ ਦੇ ਕੁੱਝ ਹਿੰਦੀ-ਬੋਲਦੇ ਪਿੰਡਾਂ ਨੂੰ ਹਰਿਆਣਾ, ਅਤੇ ਲਹਿੰਦੇ ਹਰਿਆਣੇ ਦੇ ਪੰਜਾਬੀ-ਬੋਲਦੇ ਪਿੰਡਾਂ ਨੂੰ ਪੰਜਾਬ ਨੂੰ ਦੇਣ ਦਾ ਝਗੜਾ ਸੀ।[10]

15 ਜੁਲਾਈ, 2007 ਨੂੰ ਚੰਡੀਗੜ੍ਹ, ਪਹਿਲਾ ਭਾਰਤੀ ਤੰਬਾਕੂ ਰਹਿਤ ਇਲਾਕਾ ਐਲਾਨਿਆ ਗਿਆ। ਪਬਲਿਕ ਥਾਵਾਂ ਉੱਤੇ ਸਿਗਰਟ ਪੀਣ ਦੀ ਮਨਾਹੀ ਹੈ ਅਤੇ ਇਹ ਚੰਡੀਗੜ੍ਹ ਹਕੂਮਤ ਦੇ ਜ਼ਾਬਤੇ ਤਹਿਤ ਸਜ਼ਾਯੋਗ ਅਪਰਾਧ ਹੈ।[11] ਇਸਦੇ ਮਗਰੋਂ 2 ਅਕਤੂਬਰ, 2008 ਨੂੰ ਕੌਮੀ-ਪਿਤਾ ਮਹਾਤਮਾ ਗਾਂਧੀ ਦੇ ਜਨਮਦਿਨ ਉੱਤੇ ਸ਼ਹਿਰ ਵਿੱਚ ਪਾਲੀਥੀਨ ਦੀਆਂ ਥੈਲੀਆਂ ਦੀ ਵਰਤੋਂ ਉੱਤੇ ਪਾਬੰਦੀ ਲਗਾ ਦਿੱਤੀ ਗਈ।[12]

ਔਸਤ ਤਾਪਮਾਨ

ਸੋਧੋ
  • ਬਸੰਤ: ਬਸੰਤ ਰੁੱਤ (ਅੱਧ ਫਰਵਰੀ ਤੋਂ ਅੱਧ ਮਾਰਚ ਅਤੇ ਫਿਰ ਅੱਧ ਸਤੰਬਰ ਤੋਂ ਅੱਧ ਅਕਤੂਬਰ ਤੱਕ) ਵਿੱਚ ਮੌਸਮ ਸੁਹਾਵਣਾ ਰਹਿੰਦਾ ਹੈ। ਉਪਰਲਾ ਟੈਂਪਰੇਚਰ 16 °C ਤੋਂ 25 °C ਅਤੇ ਹੇਠਲਾ ਟੈਂਪਰੇਚਰ 9 °C ਤੋਂ 18 °C ਦੇ ਵਿਚਾਲੇ ਰਹਿੰਦਾ ਹੈ।
  • ਗਰਮੀਆਂ: ਗਰਮੀ ਦੀ ਰੁੱਤ (ਅੱਧ ਮਈ ਤੋਂ ਅੱਧ ਜੂਨ ਤੱਕ) ਵਿੱਚ ਟੈਂਪਰੇਚਰ 46.5 °C (ਕਦੇ-ਕਦੇ) ਤੱਕ ਜਾ ਸਕਦਾ ਹੈ। ਆਮ ਤੌਰ 'ਤੇ ਟੈਂਪਰੇਚਰ 35 °C ਤੋਂ 40 °C ਦੇ ਵਿਚਾਲੇ ਰਹਿੰਦਾ ਹੈ।
  • ਪਤਝੜ: ਪਤਝੜ (ਅੱਧ ਮਾਰਚ - ਅਪ੍ਰੈਲ ਤੱਕ) ਵਿੱਚ ਟੈਂਪਰੇਚਰ ਵੱਧ ਤੋਂ ਵੱਧ 36 °C ਤੱਕ ਪਹੁੰਚ ਸਕਦਾ ਹੈ। ਇਸ ਸਮੇਂ ਹੇਠਲਾ ਟੈਂਪਰੇਚਰ 13 °C ਤੋਂ 27 °C ਵਿਚਾਲੇ ਰਹਿੰਦਾ ਹੈ।
  • ਬਰਸਾਤ: ਮਾਨਸੂਨ ਦੇ ਦੌਰਾਨ (ਅੱਧ ਜੂਨ ਤੋਂ ਅੱਧ ਸਿਤੰਬਰ ਤੱਕ), ਸ਼ਹਿਰ ਨੂੰ ਚੰਗੀ ਬਰਸਾਤ ਮਿਲਦੀ ਹੈ। ਕਦੇ-ਕਦੇ ਬਹੁਤ ਜ਼ਿਆਦਾ ਭਾਰੀ ਮੀਂਹ ਵੀ ਹੋ ਸਕਦੀ ਹੈ (ਅਕਸਰ ਅਗਸਤ ਜਾਂ ਸਿਤੰਬਰ)। ਆਮ ਤੌਰ 'ਤੇ ਮਾਨਸੂਨ ਹਵਾ ਦੱਖਣ-ਲਹਿੰਦੇ / ਦੱਖਣ-ਚੜ੍ਹਦੇ ਤੋਂ ਵਗਦੀ ਹੈ। ਮਾਨਸੂਨ ਵਿੱਚ ਚੰਡੀਗੜ੍ਹ ਵਿੱਚ ਹੋਈ ਕਿਸੇ ਇੱਕ ਦਿਨ ਵਿੱਚ ਸਭ ਤੋਂ ਵੱਧ ਮੀਂਹ 195.5 m.m. ਦਰਜ ਹੈ।
  • ਸਿਆਲ਼: ਇੱਥੇ ਠੰਢ (ਨਵੰਬਰ ਤੋਂ ਅੱਧ ਮਾਰਚ ਤੱਕ) ਭਾਰਤ ਦੇ ਬਾਕੀ ਹਿੱਸਿਆੰ ਤੋਂ ਕਾਫੀ ਜ਼ਿਆਦਾ ਹੁੰਦੀ ਹੈ।। ਸਿਆਲ਼ ਵਿੱਚ ਔਸਤ ਟੈਂਪਰੇਚਰ (ਵੱਧ ਤੋਂ ਵੱਧ) 7 °C ਤੋਂ 15 °C ਅਤੇ (ਘੱਟ ਤੋਂ ਘੱਟ) -2 °C ਤੋਂ 5 °C ਤੱਕ ਹੋ ਸਕਦਾ ਹੈ। ਇਸ ਸਮੇਂ ਮੀਂਹ ਘੱਟ ਹੀ ਪੈਂਦਾ ਹੈ, ਪਰ ਕਦੇ ਕਦੇ ਗੜਿਆਂ ਅਤੇ ਹਨ੍ਹੇਰੀ ਨਾਲ ਮੀਂਹ ਲਹਿੰਦੇ ਤੋਂ ਆ ਜਾਂਦਾ ਹੈ।

ਫੁੱਲ ਫਲਾਕਾ

ਸੋਧੋ
 
ਜੰਗਲ ਵਿੱਚ ਸਾਂਭਰ
 
ਕੈਸਿਆ ਫਿਸਚੁਲਾ (cassia fistula) ਚੰਡੀਗੜ੍ਹ ਵਿੱਚ
 
ਸਾਂਭਰ ਧਨਾਸ ਝੀਲ ਸੈਕਟਰ 38 ਵੈਸਟ ਚੰਡੀਗੜ੍ਹ

ਸਾਰਾ ਚੰਡੀਗੜ੍ਹ ਬੋਹੜ ਅਤੇ ਸਫ਼ੈਦੇ ਦੇ ਬਾਗ਼ਾਂ ਨਾਲ ਭਰਿਆ ਹੋਇਆ ਹੈ। ਅਸ਼ੋਕ, ਕੈਸਿਆ, ਤੂਤ ਅਤੇ ਹੋਰ ਰੁੱਖ ਵੀ ਇੱਥੇ ਦੀ ਖ਼ੂਬਸੂਰਤੀ ਵਧਾਉਂਦੇ ਹਨ। ਸ਼ਹਿਰ ਦੇ ਆਲੇ-ਦੁਆਲੇ ਕਾਫ਼ੀ ਜੰਗਲੀ ਇਲਾਕਾ ਵੀ ਹੈ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਜਾਨਵਰਾਂ ਅਤੇ ਬੂਟਿਆਂ ਦੀ ਵਸੋਂ ਹੈ। ਹਿਰਣ, ਸਾਂਭਰ, ਕਰਕਰ ਹਿਰਣ, ਤੋਤੇ, ਕਠਫੋੜਾ ਅਤੇ ਮੋਰ ਰਾਖਵੇਂ ਜੰਗਲਾਂ ਵਿੱਚ ਰਹਿੰਦੇ ਹਨ। ਸੁਖ਼ਨਾ ਝੀਲ ਵਿੱਚ ਵੱਖ-ਵੱਖ ਤਰ੍ਹਾਂ ਦੀਆਂਬੱਤਖ਼ਾਂ ਅਤੇ ਹੰਸ ਰਹਿੰਦੇ ਹਨ ਅਤੇ ਪਰਵਾਸੀ ਪੰਛੀਆਂ ਨੂੰ ਆਪਣੇ ਵੱਲ ਖਿੱਚਦਾ ਹੈ, ਜੋ ਕਿ ਜਾਪਾਨ ਅਤੇ ਸਾਈਬੇਰੀਆ ਇਲਾਕਿਆਂ ਤੋਂ ਉੱਡਕੇ ਠੰਢ ਵਿੱਚ ਇੱਥੇ ਆਉਂਦੇ ਹਨ ਅਤੇ ਝੀਲ ਦੀ ਖ਼ੂਬਸੂਰਤੀ ਵਧਾਉਂਦੇ ਹਨ। ਸ਼ਹਿਰ ਵਿੱਚ ਇੱਕ ਤੋਤਿਆਂ ਦੀ ਰੱਖ ਵੀ ਹੈ, ਜਿਸ ਵਿੱਚ ਪੰਛੀਆਂ ਦੀਆਂ ਵੱਖ-ਵੱਖ ਕਿਸਮਾਂ ਵੇਖਣ ਨੂੰ ਮਿਲਦੀਆਂ ਹਨ।

ਪ੍ਰਸ਼ਾਸਨ

ਸੋਧੋ

ਚੰਡੀਗੜ੍ਹ ਪ੍ਰਸ਼ਾਸਨ ਸੰਵਿਧਾਨ ਦੀ ਧਾਰਾ 239 ਦੇ ਤਹਿਤ ਨਿਯੁਕਤ ਕੀਤੇ ਗਏ ਪ੍ਰਸ਼ਾਸਕਾ ਦੇ ਅਧੀਨ ਕਾਰਜ ਕਾਰਜਗਤ ਹੈ। ਸ਼ਹਿਰ ਦਾ ਪ੍ਰਬੰਧਕੀ ਨਿਯੌਤ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲਾ ਦੇ ਕੋਲ ਹੈ। ਵਰਤਮਾਨ ਵਿੱਚ ਪੰਜਾਬ ਦੇ ਰਾਜਪਾਲ ਹੀ ਚੰਡੀਗੜ੍ਹ ਦੇ ਪ੍ਰਸ਼ਾਸਕ ਹਨ। ਪ੍ਰਸ਼ਾਸਕਾਂ ਦਾ ਸਲਾਹਕਾਰ ਇੱਕ ਸੰਪੂਰਣ ਭਾਰਤੀ ਸੇਵਾਵਾਂ ਤੋਂ ਨਿਯੁਕਤ ਉੱਚ ਕੋਟੀ ਦਾ ਅਧਿਕਾਰੀ ਹੁੰਦਾ ਹੈ। ਇਸ ਅਧਿਕਾਰੀ ਦਾ ਪੱਧਰ ਭਾਰਤੀ ਪ੍ਰਸ਼ਾਸਕੀ ਸੇਵਾ ਵਿੱਚ ਏ. ਜੀ. ਏਮ. ਯੂ. ਕੈਡਰ ਦਾ ਹੁੰਦਾ ਹੈ।

 
ਚੰਡੀਗੜ੍ਹ ਉੱਚ ਅਦਾਲਤ
  • ਡਿਪਟੀ ਕਮਿਸ਼ਨਰ: ਭਾਰਤੀ ਪ੍ਰਸ਼ਾਸਕੀ ਸੇਵਾ ਦਾ ਅਧਿਕਾਰੀ ਜੋ ਚੰਡੀਗੜ੍ਹ ਦੇ ਇੱਕੋ ਜਿਹੇ ਪ੍ਰਸ਼ਾਸਨ ਦੀ ਦੇਖਭਾਲ ਕਰਦਾ ਹੈ
  • ਜੰਗਲ ਉਪਸੰਰਕਸ਼ਕ: ਭਾਰਤੀ ਜੰਗਲ ਸੇਵਾ ਦਾ ਅਧਿਕਾਰੀ, ਜੋ ਜੰਗਲੀ ਪਰਬੰਧਨ, ਪਰਿਆਵਰਣ, ਜੰਗਲੀ - ਜੀਵਨ ਅਤੇ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਉੱਤਰਦਾਈ ਹੁੰਦਾ ਹੈ।
  • ਉੱਤਮ ਪ੍ਰਧਾਨ (ਪੁਲਿਸ): ਭਾਰਤੀ ਪੁਲਿਸ ਸੇਵਾਵਾਂ ਦਾ ਅਧਿਕਾਰੀ, ਜੋ ਕਿ ਸ਼ਹਿਰ ਵਿੱਚ ਢੰਗ ਅਤੇ ਨਿਆ ਵਿਵਸਥਾ ਬਣਾਈ ਰੱਖਣ ਅਤੇ ਸਬੰਧਤ ਮਜ਼ਮੂਨਾਂ ਲਈ ਉੱਤਰਦਾਈ ਹੁੰਦਾ ਹੈ

ਉਪਰੋਕਤ ਤਿੰਨ ਅਧਿਕਾਰੀ ਸੰਪੂਰਣ ਭਾਰਤੀ ਸੇਵਾਵਾਂ ਦੇ ਏ. ਜੀ. ਏਮ. ਯੂ., ਹਰਿਆਣਾ ਜਾਂ ਪੰਜਾਬ ਕੈਡਰ ਨਾਲ ਹੁੰਦੇ ਹਨ।

ਅਬਾਦੀ

ਸੋਧੋ

2011 ਵਿੱਚ ਹੋਈ ਭਾਰਤ ਦੀ ਜਨਗਣਨਾ ਦੇ ਮੁਤਾਬਕ, ਚੰਡੀਗੜ੍ਹ ਦੀ ਕੁੱਲ ਆਬਾਦੀ 10,55,450 ਹੈ, ਜਿਸਦੇ ਅਨੁਸਾਰ 9258 ਵਿਅਕਤੀ ਪ੍ਰਤੀ ਵਰਗ ਕਿ. ਮੀ. ਦਾ ਘਣਤਾ ਹੁੰਦੀ ਹੈ। ਇਸ ਵਿੱਚ ਆਬਾਦੀ ਦਾ 55% ਮਰਦਾਂ ਅਤੇ ਔਰਤਾਂ ਦਾ 45% ਹਨ। ਸ਼ਹਿਰ ਦਾ ਲਿੰਗ ਅਨੁਪਾਤ 818 ਔਰਤਾਂ ਮਗਰੋਂ 1000 ਪੁਰਸ਼ ਹੈ, ਜੋ ਕਿ ਭਾਰਤ ਵਿੱਚ ਸਭ ਤੋ ਘੱਟ ਹੈ। ਔਸਤ ਸਾਖਰਤਾ ਦਰ 86.77% ਹੈ, ਜੋ ਕਿ ਰਾਸ਼ਟਰੀ ਔਸਤ ਸਾਖਰਤਾ ਦਰ 64.8% ਤੋਂ ਜ਼ਿਆਦਾ ਹੈ। ਇਸ ਵਿੱਚ ਪੁਰਸ਼ ਸਾਖਰਤਾ ਦਰ 90.81% ਅਤੇ ਔਰਤਾਂ ਦੀ ਸਾਖਰਤਾ ਦਰ 81.88% ਹੈ। ਇੱਥੇ ਦੀ 10.8% ਜਨਸੰਖਿਆ ਛੇ ਸਾਲ ਤੋਂ ਹੇਠਾਂ ਉਮਰ ਦੀ ਹੈ। ਮੁੱਖ ਧਰਮਾਂ ਵਿੱਚ ਸਿੱਖੀ (95.11%), ਹਿੰਦੂਅਤ (3.2%), ਇਸਲਾਮ (0.7%) ਅਤੇ ਬੁੱਧਅਤ (0.01% ਹਨ।[13]

ਪੰਜਾਬੀ ਚੰਡੀਗੜ੍ਹ ਦੀਆਂ ਪ੍ਰਮੁੱਖ ਬੋਲੀਆਂ ਹਨ ਪਰ ਅੱਜਕੱਲ੍ਹ । ਸ਼ਹਿਰ ਦੇ ਲੋਕਾਂ ਦਾ ਇੱਕ ਛੋਟਾ ਹਿੱਸਾ ਉਰਦੂ ਵੀ ਬੋਲਦਾ ਹੈ।

ਚੰਡੀਗੜ੍ਹ ਵਿੱਚ ਰਹਿਣ ਵਾਲੇ ਹਰਿਆਣਾ ਅਤੇ ਪੰਜਾਬ ਦੇ ਪਰਵਾਸੀ ਲੋਕ ਵੀ ਵੱਡੇ ਫ਼ੀਸਦੀ ਵਿੱਚ ਹਨ, ਜੋ ਕਿ ਇੱਥੋਂ ਦੇ ਅਰਥਚਾਰੇ ਦੀਆਂ ਲੋੜਾਂ ਨੂੰ ਭਰਨ ਲਈ ਸਹਾਇਕ ਸਿੱਧ ਹੁੰਦੇ ਹਨ। ਇਹ ਲੋਕ ਸ਼ਹਿਰ ਦੇ ਵੱਖਰੇ ਸਰਕਾਰੀ ਮਹਿਕਮਿਆਂ ਅਤੇ ਨਿਜੀ ਕਾਰੋਬਾਰਾਂ ਵਿੱਚ ਕਾਰਕੁੰਨ ਤੇ ਮੁਲਾਜ਼ਿਮ ਹਨ।

ਬਾਗ ਬਗੀਚੇ

ਸੋਧੋ

ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਭਾਰਤ ਦੇ ਸਭ ਤੋਂ ਸੋਹਣੇ ਅਤੇ ਯੋਜਨਾਬੱਧ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਪ੍ਰਸਿੱਧ ਫਰਾਂਸੀਸੀ ਇਮਾਰਤਸਾਜ ਲ ਕਾਰਬੂਜ਼ੀਏ ਦੇ ਬਣਾਏ ਨਕਸ਼ੇ ਅਨੁਸਾਰ ਬਣਿਆ ਹੋਇਆ ਹੈ। ਇਸ ਸ਼ਹਿਰ ਦਾ ਨਾਮ ਇੱਕ ਦੂਜੇ ਦੇ ਨੇੜੇ ਸਥਿਤ ਚੰਡੀ ਮੰਦਿਰ ਅਤੇ ਗੜ੍ਹ ਕਿਲ੍ਹੇ ਦੇ ਕਾਰਨ ਪਿਆ। ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਬਾਗ ਹਨ ਜਿਹਨਾਂ ਵਿੱਚ ਪਾਮ ਗਾਰਡਨ, ਗਾਰਡਨ ਆਫ਼ ਸਪ੍ਰਿੰਗਸ,ਜ਼ਾਕਿਰ ਹੁਸੈਨ ਰੋਜ਼ ਗਾਰਡਨ, ਲੇਸਰ ਵੈਲੀ, ਰਜਿੰਦਰ ਪਾਰਕ, ਬੋਟਾਨਿਕਲ ਗਾਰਡਨ, ਸਿਮਰਤੀ ਉਪਵਨ, ਤੋਪਿਆਰੀ ਉਪਵਨ, ਟੇਰਸਡ ਗਾਰਡਨ, ਅਤੇ ਸ਼ਾਂਤੀ ਕੁੰਜ ਪ੍ਰਮੁੱਖ ਹਨ। ਚੰਡੀਗੜ੍ਹ ਵਿੱਚ ਲਲਿਤ ਕਲਾ ਅਕਾਦਮੀ, ਸਾਹਿਤ ਅਕਾਦਮੀ, ਪ੍ਰਾਚੀਨ ਕਲਾ ਕੇਂਦਰ ਅਤੇ ਕਲਚਰਲ ਕੰਪਲੈਕਸ ਵੀ ਵੇਖਣ ਯੋਗ ਹਨ।

ਜ਼ਾਕਿਰ ਹੁਸੈਨ ਰੋਜ਼ ਗਾਰਡਨ

ਸੋਧੋ

ਜ਼ਾਕਿਰ ਹੁਸੈਨ ਰੋਜ਼ ਗਾਰਡਨ,ਚੰਡੀਗੜ੍ਹ ਦੇ ਸੈਕਟਰ 16 ਵਿੱਚ 30 ਏਕੜ (120,000 m2) ਖੇਤਰ ਵਿੱਚ ਬਣਿਆ ਇੱਕ ਬਨਸਪਤੀ ਬਾਗੀਚਾ ਹੈ। ਇਸ ਵਿੱਚ 1600 ਕਿਸਮਾਂ ਦੇ 50,000 ਗੁਲਾਬ ਦੇ ਫੁੱਲਾਂ ਦੇ ਬੂਟੇ ਹਨ। ਇਸ ਦਾ ਨਿਰਮਾਣ 1967 ਵਿੱਚ ਚੰਡੀਗੜ ਦੇ ਪਹਿਲੇ ਚੀਫ ਕਮਿਸ਼ਨਰ ਡਾ. ਐਮ. ਐਸ. ਰੰਧਾਵਾ ਦੀ ਦੇਖ ਰੇਖ ਅਧੀਨ ਕਰਵਾਇਆ ਗਿਆ ਸੀ।

ਗਾਰਡਨ ਆਫ਼ ਸਪ੍ਰਿੰਗਸ, ਚੰਡੀਗੜ੍ਹ

ਸੋਧੋ

ਗਾਰਡਨ ਆਫ਼ ਸਪ੍ਰਿੰਗਸ ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਪੈਂਦੀ ਇੱਕ ਸੈਰਗਾਹ ਅਤੇ ਸੈਲਾਨੀ ਪਾਰਕ ਹੈ ਜੋ ਸੈਕਟਰ 53 ਵਿੱਚ ਸਥਿਤ ਹੈ।

ਪਾਮ ਗਾਰਡਨ

ਸੋਧੋ

ਪਾਮ ਗਾਰਡਨ,ਚੰਡੀਗੜ੍ਹ,ਭਾਰਤ ਦੇ ਕੇਂਦਰ ਸ਼ਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਸੈਕਟਰ 42 ਵਿੱਚ ਸਥਿਤ ਇੱਕ ਇੱਕ ਸੈਰ ਸਪਾਟੇ ਲਈ ਬਣਾਇਆ ਗਿਆ ਪਾਰਕ ਹੈ। ਗਾਰਡਨ ਆਫ਼ ਸਪ੍ਰਿੰਗਸ, ਚੰਡੀਗੜ੍ਹ,ਭਾਰਤ ਦੇ ਕੇਂਦਰ ਸ਼ਾਸ਼ਤ ਪ੍ਰਦੇਸ ਚੰਡੀਗੜ੍ਹ ਵਿੱਚ ਪੈਂਦਾ ਇੱਕ ਸੈਰਗਾਹ ਅਤੇ ਸੈਲਾਨੀ ਪਾਰਕ ਜੋ ਸੈਕਟਰ 53 ਵਿੱਚ ਸਥਿਤ ਹੈ।

ਕੈਪਿਟਲ ਕੰਪਲੈਕਸ

ਸੋਧੋ

ਇੱਥੇ ਪੰਜਾਬ ਅਤੇ ਹਰਿਆਣਾ ਦੇ ਅਨੇਕ ਪ੍ਰਬੰਧਕੀ ਭਵਨ ਹਨ। ਵਿਧਾਨਸਭਾ, ਉੱਚ ਅਦਾਲਤ ਅਤੇ ਸਕੱਤਰੇਤ ਆਦਿ ਇਮਾਰਤਾਂ ਇੱਥੇ ਵੇਖੀਆਂ ਜਾ ਸਕਦੀਆਂ ਹਨ। ਇਹ ਇਮਾਰਤਾਂ ਸਮਕਾਲੀ ਵਾਸਤੁਸ਼ਿਲਪ ਦਾ ਚੰਗੇਰਾ ਉਦਾਹਰਣ ਹੈ। ਇੱਥੇ ਦਾ ਓਪਨ ਹੈਂਡ ਸਮਾਰਕ ਕਲਾ ਦਾ ਉੱਤਮ ਨਮੂਨਾ ਹੈ।

ਰੌਕ ਗਾਰਡਨ

ਸੋਧੋ

ਚੰਡੀਗੜ੍ਹ ਆਉਣ ਵਾਲੇ ਲੋਕ ਰਾਕ ਗਾਰਡਨ ਆਉਣਾ ਨਹੀਂ ਭੁੱਲਦੇ। ਇਸ ਬਾਗ਼ ਦੀ ਉਸਾਰੀ ਨੇਕਚੰਦ ਨੇ ਕਰਾਈ ਸੀ। ਇਸਨੂੰ ਬਣਾਉਨ ਵਿੱਚ ਉਦਯੋਗਕ ਅਤੇ ਸ਼ਹਿਰੀ ਕੂੜੇ ਦਾ ਇਸਤੇਮਾਲ ਕੀਤਾ ਗਿਆ ਹੈ। ਪਰਯਟਕ ਇੱਥੋਂ ਦੀਆਂ ਮੂਰਤੀਆਂ, ਮੰਦਰਾਂ, ਮਹਿਲਾਂ ਆਦਿ ਨੂੰ ਵੇਖਕੇ ਅਸਚਰਜ ਵਿੱਚ ਪੈ ਜਾਂਦੇ ਹਨ। ਹਰ ਸਾਲ ਇਸ ਗਾਰਡਨ ਨੂੰ ਵੇਖਣ ਹਜ਼ਾਰਾਂ ਸੈਲਾਨੀ ਆਉਂਦੇ ਹਨ। ਗਾਰਡਨ ਵਿੱਚ ਝਰਨਿਆਂ ਅਤੇ ਜਲਕੁੰਡਾਂ ਤੋਂ ਛੁੱਟ ਓਪਨ ਏਅਰ ਥਿਏਟਰ ਵੀ ਵੇਖਿਆ ਜਾ ਸਕਦਾ ਹੈ, ਜਿੱਥੇ ਅਨੇਕਾਂ ਪ੍ਰਕਾਰ ਦੀਆਂ ਸੰਸਕਰੀਤੀ-ਸਬੰਧਤ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ।

ਰੋਜ਼ ਗਾਰਡਨ

ਸੋਧੋ
 
Rose Garden,Chandigarh

ਜ਼ਾਕਿਰ ਹੁਸੈਨ ਰੋਜ਼ ਗਾਰਡਨ ਦੇ ਨਾਮ ਤੋਂ ਪ੍ਰਸਿੱਧ ਇਹ ਗਾਰਡਨ ਏਸ਼ੀਆ ਦਾ ਸਭ ਤੋਂ ਸੋਹਣਾ ਰੋਜ਼ ਗਾਰਡਨ ਹੈ। ਇੱਥੇ ਗੁਲਾਬਾਂ ਦੀਆਂ 1600 ਤੋਂ ਵੀ ਵੱਧ ਕਿਸਮਾਂ ਵੇਖੀਆਂ ਜਾ ਸਕਦੀਆਂ ਹਨ। ਗਾਰਡਨ ਨੂੰ ਬਹੁਤ ਖ਼ੂਬਸੂਰਤੀ ਨਾਲ ਸਜਾਇਆ ਗਿਆ ਹੈ। ਵੱਖ-ਵੱਖ ਪ੍ਰਕਾਰ ਦੇ ਰੰਗੀਨ ਫੁਆਰੇ ਇਸਦੇ ਸੁਹੱਪਣ ਵਿੱਚ ਚਾਰ ਚੰਨ ਲਗਾਉਂਦੇ ਹਨ। ਹਰ ਸਾਲ ਇੱਥੇ ਗੁਲਾਬ ਮੇਲਾ ਆਯੋਜਿਤ ਹੁੰਦਾ ਹੈ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਲੋਕ ਇੱਥੇ ਆਉਂਦੇ ਹਨ।

ਸੁਖ਼ਨਾ ਝੀਲ

ਸੋਧੋ

ਇਹ ਮਨੁੱਖ ਨਿਰਮਤ ਝੀਲ 3 ਵਰਗ ਕਿ.ਮੀ. ਦੇ ਇਲਾਕੇ ਵਿੱਚ ਫੈਲੀ ਹੋਈ ਹੈ। ਇਸਦੀ ਉਸਾਰੀ 1958 ਵਿੱਚ ਕਿੱਤੀ ਗਈ ਸੀ। ਅਨੇਕਾਂ ਪਰਵਾਸੀ ਪੰਛੀਆਂ ਨੂੰ ਇੱਥੇ ਵੇਖਿਆ ਜਾ ਸਕਦਾ ਹੈ। ਝੀਲ ਵਿੱਚ ਬੋਟਿੰਗ ਦਾ ਅਨੰਦ ਲੈਂਦੇ ਸਮੇਂ ਦੂਰ-ਦੂਰ ਤੱਕ ਫੈਲੀਆਂ ਪਹਾੜੀਆਂ ਦੇ ਸੁੰਦਰ ਨਜ਼ਾਰੇ ਬੜੇ ਮਨਮੋਹਕ ਲੱਗਦੇ ਹਨ। ਆਥਣ ਵੇਲੇ ਤਾਂ ਇਹ ਨਜ਼ਾਰੇ ਹੋਰ ਵੀ ਮਨਮੋਹਕ ਵਿਖਾਈ ਦਿੰਦੇ ਹਨ।

ਅਜਾਇਬ-ਘਰ

ਸੋਧੋ

ਚੰਡੀਗੜ੍ਹ ਵਿੱਚ ਬਹੁਤ ਸਾਰੇ ਅਜਾਇਬ-ਘਰ ਹਨ। ਇੱਥੋਂ ਦੇ ਸਰਕਾਰੀ ਅਜਾਇਬ-ਘਰ ਅਤੇ ਕਲਾ ਦੀਰਘਾ ਵਿੱਚ ਗਾੰਧਾਰ ਸ਼ੈਲੀ ਦੀ ਅਨੇਕ ਮੂਰਤੀਆਂ ਦਾ ਸੰਗ੍ਰਿਹ ਵੇਖਿਆ ਜਾ ਸਕਦਾ ਹੈ। ਇਹ ਮੂਰਤੀਆਂ ਬੋਧੀ ਕਾਲ ਨਾਲ ਸਬੰਧਤ ਹਨ। ਅਜਾਇਬ-ਘਰ ਵਿੱਚ ਅਨੇਕ ਲਘੂ ਚਿਤਰਾਂ ਅਤੇ ਪ੍ਰਾਗੈਤੀਹਾਸਿਕ ਕਾਲੀਨ ਜੀਵਾਸ਼ਮ ਨੂੰ ਵੀ ਰੱਖਿਆ ਗਿਆ ਹੈ। ਅੰਤਰਰਾਸ਼ਟਰੀ ਡਾਲਸ ਮਿਉਜ਼ਿਅਮ ਵਿੱਚ ਦੁਨੀਆ ਭਰ ਦੀਆਂ ਗੁੱਡਿਆਂ ਅਤੇ ਕਠਪੁਤਲੀਆਂ ਨੂੰ ਰੱਖਿਆ ਗਿਆ ਹੈ।

ਸੁਖਨਾ ਜੰਗਲੀ-ਜੀਵ ਰੱਖ

ਸੋਧੋ

ਲਗਭਗ 2600 ਹੇਕਟੇਅਰ ਵਿੱਚ ਫੈਲੇ ਇਸ ਰੱਖ ਵਿੱਚ ਵੱਡੀ ਗਿਣਤੀ ਵਿੱਚ ਜੀਵ ਅਤੇ ਵਨਸਪਤੀਆਂ ਪਾਈਆਂ ਜਾਂਦੀਆਂ ਹਨ। ਮੂਲਰੂਪ ਵਿੱਚ ਇੱਥੇ ਪਾਏ ਜਾਣ ਵਾਲੇ ਜਾਨਵਰਾਂ ਵਿੱਚ ਬਾਂਦਰ, ਖਰਗੋਸ਼, ਗਿਲਹਰੀ, ਸਾਂਭਰ, ਭੇੜੀਏ, ਜੰਗਲੀ ਸੂਕੇ, ਜੰਗਲੀ ਬਿੱਲੀ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਸੱਪਾਂ ਦੀਆਂ ਅਨੇਕ ਕਿਸਮਾਂ ਵੀ ਇੱਥੇ ਵੇਖੀਆਂ ਜਾ ਸਕਦੀਆਂ ਹਨ। ਰੱਖ ਵਿੱਚ ਪੰਛੀਆਂ ਦੀਆਂ ਵੰਨਸੁਵੰਨੀਆਂ ਨਸਲਾਂ ਨੂੰ ਵੀ ਵੇਖਿਆ ਜਾ ਸਕਦਾ ਹੈ।

ਆਵਾਜਾਈ ਦੇ ਸਾਧਨ

ਸੋਧੋ
ਹਵਾ ਰਸਤਾ

ਚੰਡੀਗੜ੍ਹ ਹਵਾਈ-ਅੱਡਾ ਸਿਟੀ ਸੈਂਟਰ ਤੋਂ ਕਰੀਬ 11 ਕਿ.ਮੀ. ਦੀ ਦੂਰੀ ਉੱਤੇ ਹੈ। ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਤੋਂ ਇੱਥੇ ਲਈ ਨੇਮੀ ਫਲਾਈਆਂ ਹਨ।

ਰੇਲ ਰਸਤਾ

ਚੰਡੀਗੜ੍ਹ ਰੇਲਵੇ ਸਟੇਸ਼ਨ ਸਿਟੀ ਸੇਂਟਰ ਤੋਂ ਕਰੀਬ 8 ਕਿ.ਮੀ. ਦੂਰ ਸੈਕਟਰ 17 ਵਿੱਚ ਸਥਿਤ ਹੈ। ਇਹ ਰੇਲਵੇ ਸਟੇਸ਼ਨ ਸ਼ਹਿਰ ਨੂੰ ਦੇਸ਼ ਦੇ ਹੋਰ ਹਿੱਸਿਆਂ ਤੋਂ ਰੇਲਮਾਰਗ ਦੁਆਰਾ ਜੋੜਦਾ ਹੈ। ਦਿੱਲੀ ਨੂੰ ਇੱਥੋ ਨਿੱਤ ਟਰੇਨਾ ਹਨ।

ਸੜਕ ਰਸਤਾ

ਰਾਸ਼ਟਰੀ ਰਾਜ ਮਾਰਗ 21 ਅਤੇ 22 ਚੰਡੀਗੜ੍ਹ ਨੂੰ ਦੇਸ਼ ਦੇ ਹੋਰ ਹਿੱਸਿਆਂ ਤੋਂ ਸੜਕ ਰਸਤਾ ਦੁਆਰਾ ਜੋੜਦੇ ਹਨ। ਦਿੱਲੀ, ਜੈਪੁਰ, ਸ਼ਿਮਲਾ, ਕੁੱਲੂ, ਕਸੌਲੀ, ਮਨਾਲੀ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਹਰਿਦੁਆਰ, ਦੇਹਰਾਦੂਨ ਆਦਿ ਸ਼ਹਿਰਾਂ ਤੋਂ ਇੱਥੇ ਲਈ ਨੇਮੀ ਬਸ ਸੇਵਾਵਾਂ ਹਨ।

ਸਿੱਖਿਆ

ਸੋਧੋ
 
ਵਿਦਿਆਰਥੀ ਕੇਂਦਰ, ਪੰਜਾਬ ਯੂਨੀਵਰਸਿਟੀ

ਚੰਡੀਗੜ੍ਹ ਵਿੱਚ ਬਹੁਤ ਸਾਰੇ ਵਿਦਿਅਕ ਅਦਾਰੇ ਹਨ। ਇਹ ਨਿੱਜੀ ਅਤੇ ਜਨਤਕ ਤੌਰ 'ਤੇ ਸੰਚਾਲਿਤ ਸਕੂਲਾਂ ਤੋਂ ਲੈ ਕੇ ਕਾਲਜਾਂ ਤੱਕ ਹਨ। ਇਨ੍ਹਾਂ ਵਿੱਚ ਪੰਜਾਬ ਯੂਨੀਵਰਸਿਟੀ, ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER), ਪੰਜਾਬ ਇੰਜਨੀਅਰਿੰਗ ਕਾਲਜ, ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰ ਟਰੇਨਿੰਗ ਐਂਡ ਰਿਸਰਚ (NITTTR), ਪੋਸਟ ਗ੍ਰੈਜੂਏਟ ਸਰਕਾਰੀ ਕਾਲਜ, ਅਤੇ DAV ਕਾਲਜ ਸ਼ਾਮਲ ਹਨ।

ਚੰਡੀਗੜ੍ਹ ਪ੍ਰਸ਼ਾਸਨ ਦੇ ਸਿੱਖਿਆ ਵਿਭਾਗ ਦੇ ਅਨੁਸਾਰ, ਚੰਡੀਗੜ੍ਹ ਵਿੱਚ ਕੁੱਲ 115 ਸਰਕਾਰੀ ਸਕੂਲ ਹਨ,[14] ਜਿਨ੍ਹਾਂ ਵਿੱਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 16, ਜਵਾਹਰ ਨਵੋਦਿਆ ਵਿਦਿਆਲਿਆ, ਭਵਨ ਵਿਦਿਆਲਿਆ, ਕਾਨਵੈਂਟ ਸਕੂਲ ਜਿਵੇਂ ਸੇਂਟ ਐਨੀਜ਼ ਕਾਨਵੈਂਟ ਸਕੂਲ, ਸ. ਜੌਨਜ਼ ਹਾਈ ਸਕੂਲ, ਚੰਡੀਗੜ੍ਹ, ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਅਤੇ ਕਾਰਮਲ ਕਾਨਵੈਂਟ ਸਕੂਲ, ਅਤੇ ਹੋਰ ਪ੍ਰਾਈਵੇਟ ਸਕੂਲ ਜਿਵੇਂ ਦਿੱਲੀ ਪਬਲਿਕ ਸਕੂਲ ਅਤੇ ਡੀਏਵੀ ਪਬਲਿਕ ਸਕੂਲ

ਖੇਡਾਂ

ਸੋਧੋ
 
ਚੰਡੀਗੜ੍ਹ ਹਾਕੀ ਸਟੇਡੀਅਮ, ਸੈਕਟਰ 42

ਸੈਕਟਰ 16 ਦਾ ਸਟੇਡੀਅਮ ਕਈ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦਾ ਸਥਾਨ ਰਿਹਾ ਹੈ, ਪਰ ਮੋਹਾਲੀ ਵਿੱਚ ਪੀਸੀਏ ਸਟੇਡੀਅਮ ਦੇ ਨਿਰਮਾਣ ਤੋਂ ਬਾਅਦ ਇਹ ਪ੍ਰਮੁੱਖਤਾ ਗੁਆ ਬੈਠਾ ਹੈ। ਇਹ ਅਜੇ ਵੀ ਇਸ ਖੇਤਰ ਵਿੱਚ ਕ੍ਰਿਕਟਰਾਂ ਨੂੰ ਅਭਿਆਸ ਕਰਨ ਅਤੇ ਅੰਤਰ-ਰਾਜੀ ਮੈਚ ਖੇਡਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ। [15]

ਚੰਡੀਗੜ੍ਹ ਗੋਲਫ ਕਲੱਬ ਕੋਲ ਇੱਕ 7,202-ਯਾਰਡ, 18-ਹੋਲ ਕੋਰਸ ਹੈ ਜੋ ਇਸਦੇ ਚੁਣੌਤੀਪੂਰਨ ਤੰਗ ਫੇਅਰਵੇਅ, ਡੌਗਲਗ 7ਵੇਂ ਹੋਲ, ਅਤੇ ਪਹਿਲੇ ਨੌਂ ਹੋਲਾਂ 'ਤੇ ਫਲੱਡ ਲਾਈਟਿੰਗ ਲਈ ਜਾਣਿਆ ਜਾਂਦਾ ਹੈ। [16]

ਖੇਡ ਸਹੂਲਤਾਂ

ਸੋਧੋ

ਮੁੱਖ ਫੁਲਵਾੜੀ

ਸੋਧੋ

ਚੰਡੀਗੜ੍ਹ ਤੋਂ ਛਪਦੇ ਮੁੱਖ (ਰੋਜ਼ਾਨਾ) ਅਖ਼ਬਾਰ

ਸੋਧੋ

ਅੰਗਰੇਜ਼ੀ

ਸੋਧੋ
  1. ਦ ਟ੍ਰਿਬਿਊਨ - ਪੰਜਾਬ ਦੇ ਸਭ ਤੋਂ ਪੁਰਾਣੇ ਅਖ਼ਬਾਰਾਂ ਵਿੱਚੋਂ ਇੱਕ।
  2. ਦਾ ਇੰਡਿਅਨ ਐਕਸਪ੍ਰੈਸ
  3. ਹਿੰਦੁਸਤਾਨ ਟਾਈਮਸ
  4. ਦ ਟਾਈਮਜ਼ ਆਫ਼ ਇੰਡੀਆ, ਦਿ ਇਕਨੋਮਿਕਸ ਟਾਈਮਜ਼,
  5. ਦ ਪਾਇਨਿਅਰ
  6. ਬਿਜ਼ਨਸ ਲਾਈਨ

ਪੰਜਾਬੀ

ਸੋਧੋ
  1. ਪੰਜਾਬੀ ਟ੍ਰਿਬਿਊਨ
  2. ਦੇਸ਼ ਸੇਵਕ
  3. ਰੋਜ਼ਾਨਾ ਸਪੋਕਸਮੈਨ
  4. ਜਗਬਾਣੀ
  5. ਕਾਂਗਰੀ ਪੰਜਾਬੀ ਅਖ਼ਬਾਰ
  6. ਡੋਗਰੀ ਪੰਜਾਬੀ ਅਖ਼ਬਾਰ
  7. ਪਹਾੜੀ ਪੰਜਾਬੀ ਅਖ਼ਬਾਰ
  8. ਬਿਲਾਸਪੁਰੀ ਪੰਜਾਬੀ ਰੋਜਾਨਾ ਅਖ਼ਬਾਰ
  9. ਹਿੰਦਕੋ ਪੰਜਾਬੀ ਅਖ਼ਬਾਰ
  10. ਸਰਾਇਕੀ ਮੁਲਤਾਨੀ ਪੰਜਾਬੀ ਅਖ਼ਬਾਰ
  11. ਸ਼ਾਹਪੁਰੀ ਪੰਜਾਬੀ ਅਖ਼ਬਾਰ
  12. ਠੇਠ ਪੰਜਾਬੀ ਅਖ਼ਬਾਰ

ਹਿੰਦੀ

ਸੋਧੋ
  1. ਦੈਨਿਕ ਹਿੰਦੁਸਤਾਨ
  2. ਪੰਜਾਬ ਕੇਸਰੀ
  3. ਦੈਨਿਕ ਜਾਗਰਣ
  4. ਦੈਨਿਕ ਭਾਸਕਰ
  5. ਅਮਰ ਉਜਾਲਾ
  6. ਦੈਨਿਕ ਟ੍ਰਿਬਿਊਨ

ਨਾਮਵਰ ਸ਼ਹਿਰੀ

ਸੋਧੋ

ਉਜਾੜੇ ਪਿੰਡ

ਸੋਧੋ

ਪੰਜਾਬ ਦੇ ਓਹ 28 ਪਿੰਡਾ ਦੇ ਨਾਮ ਜਿਹਨਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਿਆ। ਮਾਹਰੇ ਪੁਆਧ ਕੀ ਹਿਕ ਪਾ ਵਸਾਇਆ

  1. ਬਜਵਾੜੀ ( 23 ਸੈਕਟਰ )
  2. ਦਲਹੇੜੀ ਜੱਟਾ ( 28 ਸੈਕਟਰ )
  3. ਦਲਹੇੜੀ ( 19 ਸੈਕਟਰ )
  4. ਗੁਰਦਾਸਪੁਰਾ ( 28 - ਇਡੰਸਟਰੀਅਲ ਏਰੀਆ )
  5. ਹਮੀਰਗੜ ( ਕੰਚਨਪੁਰ ) ( 7-26 ਸੈਕਟਰ )
  6. ਕਾਲੀਬੜ ( 4-5-8-9 ਸੈਕਟਰ )
  7. ਕੈਲੜ ( 15-16-24 ਸੈਕਟਰ )
  8. ਕਾਂਜੀ ਮਾਜਰਾ ( 14 ਸੈਕਟਰ - ਪੰਜਾਬ ਯੂਨੀਵਰਸੀਟੀ ) .
  9. ਖੇੜੀ ( 20-30-32 ਚੌਂਕ )
  10. ਮਹਿਲਾ ਮਾਜਰਾ ( 2-3 ਸੈਕਟਰ )
  11. ਨਗਲਾ ( 27 ਸੈਕਟਰ )
  12. ਰਾਮ ਨਗਰ ( ਭੰਗੀ ਮਾਜਰਾ ) ( 6- 7 ਸੈਕਟਰ )
  13. ਰੁੜਕੀ ( 17-18-21-22 ਸੈਕਟਰ )
  14. ਸੈਣੀ ਮਾਜਰਾ ( 25 ਸੈਕਟਰ )
  15. ਸਹਿਜਾਦਪੁਰ ( 11-12 ਸੈਕਟਰ ) ( 31–47 ਸੈਕਟਰ )
  16. ਬਜਵਾੜਾ ( 35-36 ਸੈਕਟਰ )
  17. ਬਜਵਾੜੀ ਬਖਤਾ ( 37 ਸੈਕਟਰ / ਬੇ - ਚਿਰਾਗ ਪਿੰਡ )
  18. ਫਤਿਹਗੜ ( ਮਾਦੜਾਂ ) ( 33-34 ਸੈਕਟਰ )
  19. ਗੱਗੜ ਮਾਜਰਾ ( ਏਅਰਪੋਟ ਏਰੀਆ )
  20. ਕੰਥਾਲਾ ( 31 ਸੈਕਟਰ , ਟ੍ਰਿਬਿਊਨ ਚੌਂਕ )
  21. ਜੈਪੁਰ
  22. ਸਲਾਹਪੁਰ
  23. ਦਤਾਰਪੁਰ ( ਰਾਮ ਦਰਬਾਰ , ਏਅਰਪੋਟ ਏਰੀਆ )
  24. ਚੂਹੜਪੁਰ
  25. ਕਰਮਾਣ ( 29 ਸੈਕਟਰ , ਇਡੰਸਟਰੀਅਲ ਏਰੀਆ )
  26. ਝੁਮਰੂ ( 49-50 ਸੈਕਟਰ )
  27. ਨਿਜਾਮਪੁਰ ( 48 ਸੈਕਟਰ )
  28. ਸਾਹਪੁਰ ( 38 ਸੈਕਟਰ )
  29. ਮਨੀ ਮਾਜਰਾ – 13 ਸੈਕਟਰ
  30. ਧਨਾਸ - 14 ਸੈਕਟਰ
  31. ਮਲੋਆ , ਡੱਡੂ ਮਾਜਰਾ - 39 ਸੈਕਟਰ
  32. ਬਡਹੇੜੀ , ਬੁਟੇਰਲਾ - 41 ਸੈਕਟਰ
  33. ਅਟਾਵਾ - 42 ਸੈਕਟਰ
  34. ਬੁੜੈਲ - 45 ਸੈਕਟਰ
  35. ਕਜਹੇੜੀ – 52 ਸੈਕਟਰ ਮਦਨਪੁਰ - 54 ਸੈਕਟਰ
  36. ਪਲਸੋਰਾ - 55 ਸੈਕਟਰ[17]

ਗੈਲਰੀ

ਸੋਧੋ

ਹਵਾਲੇ

ਸੋਧੋ
  1. "Provisional Population Totals, Census of India 2011; Cities having population 1 lakh and above" (PDF). Office of the Registrar General & Census Commissioner, India. Retrieved 26 ਮਾਰਚ 2012.
  2. "Chandigarh (India): Union Territory & Agglomeration – Population Statistics in Maps and Charts". Archived from the original on 9 April 2017. Retrieved 6 July 2019.
  3. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named chandigarh.official
  4. "52nd Report of the Commissioner for Linguistic Minorities in IndiaA" (PDF). nclm.nic.in. Ministry of Minority Affairs. Archived from the original (PDF) on 25 May 2017. Retrieved 8 July 2019.
  5. "Sub-national HDI – Area Database". Global Data Lab (in ਅੰਗਰੇਜ਼ੀ). Institute for Management Research, Radboud University. Archived from the original on 23 September 2018. Retrieved 25 September 2018.
  6. Service, Tribune News (12 ਅਕਤੂਬਰ 2015). "Corbusier's creation". www.tribuneindia.com/news/trends/corbusier-s-creation/142344.html. Archived from the original on 15 ਅਕਤੂਬਰ 2015. Retrieved 13 ਅਕਤੂਬਰ 2015.
  7. 7.0 7.1 "State Animal, Bird, Tree and Flower of Chandigarh" (PDF). Retrieved 8 June 2020.
  8. "Official Website of Chandigarh Administration". web.archive.org. 2011-07-21. Archived from the original on 2011-07-21. Retrieved 2022-09-13. {{cite web}}: Unknown parameter |dead-url= ignored (|url-status= suggested) (help)
  9. ਸਵਰਾਜਬੀਰ (2018-10-06). "ਰਾਜਧਾਨੀ: ਸੁਪਨਾ ਤੇ ਹਕੀਕਤ - Tribune Punjabi". Tribune Punjabi. Retrieved 2018-10-07. {{cite news}}: Cite has empty unknown parameter: |dead-url= (help)[permanent dead link]
  10. [1]
  11. http://timesofindia.indiatimes.com/Cities/Chandigarh/Smoke_out_smoking_violations_/articleshow/3551323.cms
  12. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2009-04-09. Retrieved 2010-11-13. {{cite web}}: Unknown parameter |dead-url= ignored (|url-status= suggested) (help)
  13. ਭਾਰਤੀ ਜਨਗਣਨਾ
  14. "Government Schools | Department of Education Chandigarh Administration". chdeducation.gov.in. Retrieved 20 February 2020.
  15. "Sector 16 Stadium – India – Cricket Grounds – ESPN Cricinfo". Cricinfo. Archived from the original on 5 May 2015. Retrieved 12 March 2015.
  16. "Chandigarh Golf Club (CGC) – Golf in Punjab – Haryana golf – North India Golf – Golfgaga – Where golfers meet! – Jeev Milka Singh Home Course – India's Top golfers – Golf courses in India". golfgaga.com. Archived from the original on 25 March 2015. Retrieved 12 March 2015.
  17. ਗੁਰਸੇਵਕ ਕਾਰਕੋਰ

ਬਾਹਰੀ ਕੜੀਆਂ

ਸੋਧੋ