ਬਾੜੇਛੀਨਾ
ਭਾਰਤ ਦਾ ਇੱਕ ਪਿੰਡ
ਬਾੜੇਛੀਨਾ ਅਲਮੋੜਾ ਜ਼ਿਲੇ, ਉੱਤਰਾਖੰਡ ਦਾ ਇੱਕ ਪਿੰਡ ਹੈ। ਇਹ ਜ਼ਿਲ੍ਹਾ ਹੈੱਡਕੁਆਰਟਰ, ਅਲਮੋੜਾ ਸ਼ਹਿਰ ਤੋਂ 18 ਕਿਲੋਮੀਟਰ ਦੂਰ ਹੈ। [1] ਇਹ ਅਲਮੋੜਾ-ਬਾੜੇਛੀਨਾ-ਧੌਲਚੀਨਾ-ਸ਼ੇਰਾਘਾਟ-ਰਾਏਗਰ-ਬੈਰੀਨਾਗ - ਚੌਕੋਰੀ -ਥਲ-ਤੇਜਮ ਤੋਂ ਮੁਨਸਿਆਰੀ ਤੱਕ ਹਾਈਵੇਅ 'ਤੇ ਸਥਿਤ ਹੈ।
ਪੂਰਵ-ਇਤਿਹਾਸਕ ਕਲਾ
ਸੋਧੋਬਾੜੇਛੀਨਾ 'ਲਖੁਦੀਆਰ' (ਇਸਦਾ ਸ਼ਾਬਦਿਕ ਅਰਥ ਹੈ 'ਇੱਕ ਲੱਖ ਗੁਫਾਵਾਂ) ਵਿਖੇ ਸੁਆਲ ਨਦੀ ਦੇ ਕਿਨਾਰੇ ਦੋ ਪੂਰਵ-ਇਤਿਹਾਸਕ ਸਚਿੱਤਰ ਚੱਟਾਨ-ਆਸਰਿਆਂ ਲਈ ਵੀ ਜਾਣਿਆ ਜਾਂਦਾ ਹੈ।[2] ਇਥੇ ਜਾਨਵਰਾਂ, ਮਨੁੱਖਾਂ ਦੀਆਂ ਪੇਂਟਿੰਗਾਂ ਅਤੇ ਟੈਕਟੀਫਾਰਮ ਵੀ ਹਨ ਜੋ ਕਾਲੇ, ਲਾਲ ਅਤੇ ਚਿੱਟੇ ਰੰਗਾਂ ਵਿੱਚ ਉਂਗਲਾਂ ਨਾਲ ਬਣਾਏ ਹੋਏ ਹਨ [3] ਅਤੇ ਤ੍ਰਿਸ਼ੂਲ ਅਤੇ ਸਵਾਸਤਿਕ ਦੇ ਨਿਸ਼ਾਨ ਉੱਕਰੇ ਹੋਏ ਹਨ।
ਇਹ ਤਸਵੀਰਾਂ ਹੁਣ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਗਈਆਂ ਹਨ [4] ਇਹ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦ ਆਰਟਸ, ਨਵੀਂ ਦਿੱਲੀ ਵੱਲੋਂ ਅਧਿਐਨ ਕੀਤੀਆਂ ਜਾ ਰਹੀਆਂ ਪੁਰਾਤੱਤਵ ਚੱਟਾਨਾਂ ਤੇ ਉੱਕਰੀਆਂ ਤਸਵੀਰਾਂ ਦਾ ਸਥਾਨ ਵੀ ਹੈ। [5]
ਹਵਾਲੇ
ਸੋਧੋ- ↑ Barechhina Archived 7 May 2008 at the Wayback Machine.
- ↑ Lakhudiyar Archived 13 April 2009 at the Wayback Machine. Almora city, Official website.
- ↑ "Uttarakhand Arts". Archived from the original on 2008-10-15. Retrieved 2023-05-18.
- ↑ Places of Interest around Almora Archived 2008-05-07 at the Wayback Machine. www.magical-india.com.
- ↑ Engraved tree motif Archived 21 November 2004 at the Wayback Machine. Indira Gandhi National Centre for the Arts