ਬੀਰੂਵਾਲਾ ਗੁੜ੍ਹਾ

(ਬਿਰੂਵਾਲਾ ਤੋਂ ਮੋੜਿਆ ਗਿਆ)

ਬੀਰੂਵਾਲਾ ਗੁੜ੍ਹਾ ਭਾਰਤ ਦੇ ਹਰਿਆਣਾ ਰਾਜ ਵਿੱਚ ਸਿਰਸਾ ਜ਼ਿਲ੍ਹੇ ਦਾ ਇੱਕ ਪਿੰਡ ਹੈ, ਜੋ ਸਿਰਸਾ ਸ਼ਹਿਰ ਤੋਂ 20 ਕਿਲੋਮੀਟਰ ਅਤੇ ਕਾਲਾਂਵਾਲੀ ਮੰਡੀ ਤੋਂ ਵੀ 20 ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਤੋਂ 5 ਕਿਲੋਮੀਟਰ ਦੂਰ ਬਡਾਗੁੜ੍ਹਾ ਪਿੰਡ ਵਿੱਚ ਰੇਲਵੇ ਸਟੇਸ਼ਨ ਹੈ।

ਆਬਾਦੀ ਅਤੇ ਸਾਖਰਤਾ

ਸੋਧੋ

ਪਿੰਡ ਦਾ ਕੁੱਲ ਭੂਗੋਲਿਕ ਖੇਤਰਫਲ 1656 ਹੈਕਟੇਅਰ ਹੈ। ਪਿੰਡ ਦੀ ਕੁੱਲ ਆਬਾਦੀ 3,443 ਹੈ, ਜਿਸ ਵਿੱਚੋਂ ਮਰਦ ਆਬਾਦੀ 1,782 ਹੈ ਜਦਕਿ ਔਰਤਾਂ ਦੀ ਆਬਾਦੀ 1,661 ਹੈ। ਪਿੰਡ ਦੀ ਸਾਖਰਤਾ ਦਰ 49.84% ਹੈ ਜਿਸ ਵਿੱਚੋਂ 55.50% ਮਰਦ ਅਤੇ 43.77% ਔਰਤਾਂ ਪੜ੍ਹੀਆਂ-ਲਿਖੀਆਂ ਹਨ। ਪਿੰਡ ਵਿੱਚ ਕਰੀਬ 629 ਘਰ ਹਨ। ਪਿੰਡ ਦਾ ਪਿੰਨਕੋਡ 125078 ਹੈ।[1]

ਸਿੱਖਿਆ

ਸੋਧੋ

ਇਸ ਪਿੰਡ ਵਿੱਚ ਪ੍ਰਾਈਵੇਟ ਪ੍ਰੀ ਪ੍ਰਾਇਮਰੀ, ਸਰਕਾਰੀ ਪ੍ਰਾਇਮਰੀ, ਸਰਕਾਰੀ ਮਿਡਲ ਅਤੇ ਸਰਕਾਰੀ ਸੈਕੰਡਰੀ ਸਕੂਲ ਉਪਲਬਧ ਹਨ। ਨਜ਼ਦੀਕੀ ਸਰਕਾਰੀ ਇੰਜੀਨੀਅਰਿੰਗ ਕਾਲਜ ਪੰਨੀਵਾਲਾ ਮੋਟਾ ਵਿੱਚ ਹੈ। ਨਜ਼ਦੀਕੀ ਸਰਕਾਰੀ ਅਪਾਹਜ ਸਕੂਲ, ਸਰਕਾਰੀ ਆਰਟਸ ਅਤੇ ਸਾਇੰਸ ਡਿਗਰੀ ਕਾਲਜ, ਪ੍ਰਾਈਵੇਟ ਮੈਡੀਕਲ ਕਾਲਜ, ਸਰਕਾਰੀ ਐਮਬੀਏ ਕਾਲਜ, ਸਰਕਾਰੀ ਪੋਲੀਟੈਕਨਿਕ ਕਾਲਜ ਅਤੇ ਸਰਕਾਰੀ ਆਈਟੀਏ ਕਾਲਜ ਸਿਰਸਾ ਵਿੱਚ ਹਨ।[2]

ਸਿਹਤ

ਸੋਧੋ

ਇਸ ਪਿੰਡ ਵਿੱਚ 1 ਵੈਟਰਨਰੀ ਹਸਪਤਾਲ, 4 ਆਰਐਮਪੀ ਡਾਕਟਰ, 1 ਮੈਡੀਕਲ ਦੁਕਾਨ ਉਪਲਬਧ ਹੈ।[2]

ਹਵਾਲੇ

ਸੋਧੋ
  1. "Biruwala Gudha Village in Sirsa, Haryana | villageinfo.in". villageinfo.in. Retrieved 2023-02-16.
  2. 2.0 2.1 "Biruwala Gudha village". www.onefivenine.com. Retrieved 2023-02-16.