ਬਿਸਮਿਲ ਅਜ਼ੀਮਾਬਾਦੀ

ਉਰਦੂ ਕਵੀ

ਬਿਸਮਿਲ ਅਜ਼ੀਮਾਬਾਦੀ ਉਰਦੂ ਸ਼ਾਇਰ ਸੀ।

ਇਸ ਦਾ ਜਨਮ ਬਿਹਾਰ ਪ੍ਰਦੇਸ਼ ਦੇ ਬਾੜ੍ਹ ਜਿਲ੍ਹੇ ਦੇ ਖੁਸਰੂਪੂਰ ਦੇ ਹਰਦਾਸ ਵਿੱਘਾ ਪਿੰਡ ਵਿੱਚ ਹੋਇਆ ਸੀ। ਇਸ ਦੇ ਬਾਪ ਸੈਯਦ ਸ਼ਾਹ ਅਲ ਹਸਨ ਹਰਦਾਸ ਵਿੱਘੇ ਦੇ ਜਿਮੀਂਦਾਰ ਸਨ। ਜਨਮ ਮਿਤੀ ਬਾਰੇ ਪੱਕਾ ਪਤਾ, ਕੋਈ 1900 ਦੱਸਦਾ ਹੈ ਤਾਂ ਕੋਈ 1902। ਇਹ 2 ਸਾਲ ਦੀ ਉਮਰ ਤੱਕ ਹਰਦਾਸ ਵਿੱਘਾ ਵਿੱਚ ਹੀ ਰਿਹਾ, ਫਿਰ ਆਪਣੇ ਬਾਪ ਦੇ ਇੰਤਕਾਲ ਦੇ ਬਾਅਦ ਇਨ੍ਹਾਂ ਦਾ ਪਰਵਾਰ ਪਟਨਾ ਚਲਾ ਆਇਆ ਅਤੇ ਲੋਦੀਕਟਰਾ ਦੇ ਇਲਾਕੇ ਵਿਚ ਵਸ ਗਿਆ। ਇਸ ਦਾ ਅਸਲੀ ਨਾਮ ਸੈਯਦ ਸ਼ਾਹ ਮੁਹੰਮਦ ਹਸਨ ਉਰਫ ਸ਼ਾਹ ਝੱਬੋ ਸੀ। ਆਪਣਾ ਤਖੱਲਸ ਇਸਨੇ ਬਿਸਮਿਲ ਰੱਖਿਆ। ਪਟਨਾ (ਅਜ਼ੀਮਾਬਾਦ) ਦਾ ਬਾਸ਼ਿੰਦਾ ਹੋਣ ਕਾਰਨ ਉਰਦੂ ਦੀ ਪਰੰਪਰਾ ਅਨੁਸਾਰ ਅਜ਼ੀਮਾਬਾਦੀ ਜੁੜ ਗਿਆ। ਸਾਹਿਤ ਦੀ ਲਗਨ ਇਨ੍ਹਾਂ ਨੂੰ ਵਿਰਾਸਤ ਵਿੱਚ ਮਿਲੀ ਸੀ। ਇਸ ਦੇ ਦਾਦਾ ਅਤੇ ਚਾਚਾ ਵੀ ਸ਼ਾਇਰ ਸਨ, ਜੋ ਮਸ਼ਹੂਰ ਵਾਹਿਦ ਇਲਾਹਾਬਾਦੀ ਦੇ ਸ਼ਾਗਿਰਦ ਸਨ।

ਇਸ ਨੇ ਜ਼ਿਆਦਾ ਪੜ੍ਹਾਈ ਨਹੀਂ ਸੀ ਕੀਤੀ ਪਰ ਅਰਬੀ ਅਤੇ ਫਾਰਸੀ ਦਾ ਗਿਆਨ ਸੀ। ਇਸਨੇ ਸ਼ਾਦ ਅਜੀਮਾਬਾਦੀ ਅਤੇ ਉਸ ਦੇ ਬਾਅਦ ਮੁਬਾਰਕ ਅਜੀਮਾਬਾਦੀ ਨੂੰ ਉਸਤਾਦ ਮੰਨਿਆ। ਬਿਸਮਿਲ ਜ਼ਮੀਨ ਨਾਲ ਜੁੜਿਆ ਇਨਸਾਨ ਸੀ ਅਤੇ ਖੁਸਰੁਪੁਰ ਦੇ ਲੋਕ ਇਨ੍ਹਾਂ ਨੂੰ ਝੱਬੂ ਭਾਈ ਦੇ ਨਾਮ ਨਾਲ ਜਾਣਦੇ ਸਨ।

ਰਚਨਾਵਾਂ

ਸੋਧੋ

ਸਰਫਰੋਸ਼ੀ ਕੀ ਤਮੰਨਾ (سرفروش کی تمنّا)

ਸੋਧੋ

ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੇ ਹੈ

ਕਰਤਾ ਨਹੀਂ ਕਿਉਂ ਦੂਸਰਾ ਕੋਈ ਬਾਤ ਚੀਤ
ਦੇਖਤਾ ਹੂੰ ਮੈਂ ਜਿਸੇ ਵੋ ਚੁਪ ਤੇਰੀ ਮਹਿਫ਼ਿਲ ਮੇ ਹੈ

ਐ ਸ਼ਹੀਦੇ-ਮੁਲਕੋ-ਮਿੱਲਤ ਮੈਂ ਤੇਰੇ ਊਪਰ ਨਿਸਾਰ
ਅਬ ਤੇਰੀ ਹਿੰਮਤ ਕਾ ਚਰਚਾ ਗ਼ੈਰ ਕੀ ਮਹਿਫ਼ਿਲ ਮੇ ਹੈ

ਵਕਤ ਆਨੇ ਪਰ ਬਤਾ ਦੇਂਗੇ ਤੁਝੇ ਐ ਆਸਮਾਂ
ਕਿਆ ਅਭੀ ਸੇ ਹਮ ਬਤਾਏਂ ਕਿਆ ਹਮਾਰੇ ਦਿਲ ਮੇ ਹੈ

ਖੈਂਚ ਕਰ ਲਾਈ ਹੈ ਸਬ ਕੋ ਕਤਲ ਹੋਨੇ ਕੀ ਉਮੀਦ
ਆਸ਼ਿਕੋਂ ਕਾ ਆਜ ਜਮਘਟ ਕੂਚਾ-ਏ-ਕਾਤਿਲ ਮੇ ਹੈ

ਯੂੰ ਖੜ੍ਹਾ ਮਕਤਲ ਮੇ ਕਾਤਿਲ ਕਹਿ ਰਹਾ ਹੈ ਬਾਰ-ਬਾਰ
ਕਿਆ ਤਮੰਨਾ-ਏ-ਸ਼ਹਾਦਤ ਭੀ ਕਿਸੀ ਕੇ ਦਿਲ ਮੇ ਹੈ

ਵੋ ਜਿਸਮ ਭੀ ਕਿਆ ਜਿਸਮ ਹੈ ਜਿਸ ਮੇ ਨ ਹੋ ਖੂਨੇ-ਜਨੂੰ
ਤੂਫ਼ਾਨੋ ਸੇ ਕਿਆ ਲੜੇ ਜੋ ਕਸ਼ਤੀ-ਏ-ਸਾਹਿਲ ਮੇ ਹੈ

ਹਾਥ ਜਿਨ ਮੇ ਹੋ ਜਨੂੰ ਕਟਤੇ ਨਹੀਂ ਤਲਵਾਰ ਸੇ
ਸਰ ਜੋ ਉਠ ਜਾਤੇ ਹੈਂ ਵੋ ਝੁਕਤੇ ਨਹੀਂ ਲਲਕਾਰ ਸੇ
ਔਰ ਭੜਕੇਗਾ ਜੋ ਸ਼ੋਅਲਾ ਸਾ ਹਮਾਰੇ ਦਿਲ ਮੇ ਹੈ

ਹੈ ਲੀਏ ਹਥਿਆਰ ਬੈਠਾ ਤਾਕ ਮੇ ਦੁਸ਼ਮਨ ਉਧਰ
ਔਰ ਹਮ ਤੱਯਾਰ ਹੈਂ ਸੀਨਾ ਲੀਏ ਅਪਨਾ ਇਧਰ
ਖੂਨ ਸੇ ਖੇਲੇਂਗੇ ਹੋਲੀ ਗਰ ਵਤਨ ਮੁਸ਼ਕਿਲ ਮੇ ਹੈ

ਹਮ ਤੋ ਘਰ ਸੇ ਨਿਕਲੇ ਹੀ ਥੇ ਬਾਂਧ ਕਰ ਸਰ ਪੇ ਕਫ਼ਨ
ਜਾਂ ਹਥੇਲੀ ਪਰ ਲੀਏ ਲੋ ਬੜ੍ਹ ਚਲੇ ਹੈਂ ਯੇ ਕਦਮ
ਜ਼ਿੰਦਗੀ ਤੋ ਅਪਨੀ ਮਹਿਮਾਂ ਮੌਤ ਕੀ ਮਹਿਫ਼ਿਲ ਮੇ ਹੈ

ਦਿਲ ਮੇ ਤੂਫ਼ਾਨੋ ਕੀ ਟੋਲੀ ਔਰ ਨਸੋਂ ਮੇ ਇਨਕਲਾਬ
ਹੋਸ਼ ਦੁਸ਼ਮਨ ਕੇ ਉੜਾ ਦੇਂਗੇ ਹਮੇ ਰੋਕੋ ਨ ਆਜ
ਦੂਰ ਰਹਿ ਪਾਏ ਜੋ ਹਮ ਸੇ ਦਮ ਕਹਾਂ ਮੰਜ਼ਿਲ ਮੇ ਹੈ।

ਸਰਫਰੋਸ਼ੀ ਕੀ ਤਮੰਨਾ ਨਾਮ ਦੀ ਕਵਿਤਾ ਉਸਨੇ 1921 ਵਿੱਚ ਲਿਖੀ ਸੀ।[1] ਭਾਰਤ ਵਿੱਚ ਬ੍ਰਿਟਿਸ਼ ਰਾਜ ਸਮੇਂ ਇੱਕ ਭਾਰਤੀ ਆਜ਼ਾਦੀ ਘੁਲਾਟੀਏ ਰਾਮ ਪ੍ਰਸਾਦ ਬਿਸਮਿਲ ਨੇ ਇਸ ਕਵਿਤਾ ਨੂੰ ਅਮਰ ਕਰ ਦਿੱਤਾ ਸੀ। [2] ਇਹ ਪਹਿਲੀ ਵਾਰ ਦਿੱਲੀ ਤੋਂ ਛਪਦੇ ਇੱਕ ਰਸਾਲੇਸਬਾ, ਵਿੱਚ ਛਪੀ ਸੀ। [ਹਵਾਲਾ ਲੋੜੀਂਦਾ]

ਹਵਾਲੇ

ਸੋਧੋ
  1. Noorani, Abdul Gafoor Abdul Majeed (1996). The trial of Bhagat Singh: politics of justice. Konark. p. 16.
  2. Hasan, Mushirul (2016). Roads to Freedom: Prisoners in Colonial India. Oxford University Press. ISBN 9780199089673.