ਸਰਫਰੋਸ਼ੀ ਕੀ ਤਮੰਨਾ

ਸਰਫਰੋਸ਼ੀ ਕੀ ਤਮੰਨਾ[1] 1921 ਵਿੱਚ ਪਟਨਾ ਦੇ ਬਿਸਮਿਲ ਅਜ਼ੀਮਬਾਦੀ[1] ਦੁਆਰਾ ਉਰਦੂ ਵਿੱਚ ਲਿਖੀ ਇੱਕ ਦੇਸ਼ਭਗਤ ਕਵਿਤਾ ਹੈ, ਅਤੇ ਫਿਰ ਇਸ ਨੂੰ ਭਾਰਤ ਵਿੱਚ ਬ੍ਰਿਟਿਸ਼ ਰਾਜ ਸਮੇਂ ਆਜ਼ਾਦੀ ਦੀ ਲੜਾਈ ਦੇ ਹੋਕੇ ਦੇ ਤੌਰ ਤੇ ਰਾਮ ਪ੍ਰਸਾਦ ਬਿਸਮਿਲ ਨੇ ਅਮਰ ਕਰ ਦਿੱਤਾ ਸੀ। ਇਹ ਸਭ ਤੋਂ ਪਹਿਲਾਂ ਦਿੱਲੀ ਤੋਂ ਨਿਕਲਦੇ ਰਸਾਲੇ ਸਬਾ ਵਿੱਚ ਪ੍ਰਕਾਸ਼ਤ ਹੋਈ ਸੀ।[2]  

ਸਰਫਰੋਸ਼ੀ ਕੀ ਤਮੰਨਾ
ਦੇਸ਼ਭਾਰਤ
ਭਾਸ਼ਾਉਰਦੂ
ਵਿਸ਼ਾਭਾਰਤੀ ਸੁਤੰਤਰਤਾ ਅੰਦੋਲਨ ਦੇ ਨੌਜਵਾਨ ਸੰਗਰਾਮੀਆਂ ਲਈ

ਇਹ ਕਵਿਤਾ ਭਾਰਤੀ ਸੁਤੰਤਰਤਾ ਅੰਦੋਲਨ ਦੇ ਨੌਜਵਾਨ ਸੁਤੰਤਰਤਾ ਘੁਲਾਟੀਆਂ ਲਈ ਉਚੇਚੇ ਤੌਰ ਤੇ ਲਿਖੀ ਗਈ ਸੀ।[3] ਇਹ ਅਸ਼ਫਾਕਉੱਲਾ ਖ਼ਾਨ, ਭਗਤ ਸਿੰਘ ਅਤੇ ਚੰਦਰਸ਼ੇਖਰ ਆਜ਼ਾਦ ਜਿਹੇ ਦੋਨਾਂ ਵਡੀਆਂ ਜੰਗਾਂ ਦੇ ਦਰਮਿਆਨ ਦੀ ਆਜ਼ਾਦੀ ਘੁਲਾਟੀਆ ਨੌਜਵਾਨ ਪੀੜ੍ਹੀ ਨਾਲ ਵੀ ਜੁੜੀ ਹੋਈ ਹੈ।

ਲੋਕ-ਚਰਚਿਤ ਸੱਭਿਆਚਾਰ

ਸੋਧੋ

ਇਸ ਕਵਿਤਾ ਨੂੰ 1965 ਵਿੱਚ ਭਗਤ ਸਿੰਘ ਦੇ ਜੀਵਨ ਤੇ ਮਨੋਜ ਕੁਮਾਰ ਦੀ ਫਿਲਮ ਸ਼ਹੀਦ ਵਿੱਚ ਵਰਤਿਆ ਗਿਆ ਸੀ।[4] . ਇਸ ਨੂੰ ਦੁਬਾਰਾ ਫਿਰ ਦੋ ਵਾਰ ਫ਼ਿਲਮੀ ਗਾਣੇ ਦੇ ਤੌਰ ਤੇ (ਬਦਲੀਆਂ ਗਈਆਂ ਲਾਈਨਾਂ ਨਾਲ) ਵਰਤਿਆ ਗਿਆ: 1999 ਦੀ ਫਿਲਮ ਸਰਫਰੋਸ਼ ਦੇ ਸਿਰਲੇਖ ਦੇ ਗੀਤ ਵਿੱਚ (ਜ਼ਿੰਦਗੀ ਮੌਤ ਨਾ ਬਣ ਜਾਏ) ਅਤੇ 2002 ਦੀ ਹਿੰਦੀ ਫ਼ਿਲਮ ਦ ਲੀਜੰਡ ਆਫ ਭਗਤ ਸਿੰਘ ਵਿੱਚ। 2006 ਦੀ ਫਿਲਮ ' ਰੰਗ ਦੇ ਬਸੰਤੀ ' ਵਿੱਚ ਵੀ ਇਸ ਕਵਿਤਾ ਦੀ ਵਰਤੋਂ ਕੀਤੀ ਗਈ। ਇਸ ਕਵਿਤਾ ਦਾ 2009 ਅਨੁਰਾਗ ਕਸ਼ਯਪ ਦੀ ਫਿਲਮ 'ਗੁਲਾਲ ' ਵਿੱਚ ਵੀ ਸੰਖੇਪ ਰੂਪ ਵਿੱਚ ਹਵਾਲਾ ਹੈ।

ਹਵਾਲੇ

ਸੋਧੋ
  1. 1.0 1.1 Noorani, Abdul Gafoor Abdul Majeed (1996). The trial of Bhagat Singh: politics of justice. Konark. p. 16.
  2. Sehgal, Anil, ed. (2001). "Ali Sardar Jafri". Lokodaya granthamala. 685. Bharatiya Jnanpith. ISBN 978-81-263-0671-8. Retrieved 2016-09-20.
  3. Das, Sisir Kumar, "A Chronology of Literary Events / 1911–1956", in Das, Sisir Kumar and various, History of Indian Literature: 1911–1956: Political Movements and Indian Writers, Page 82 Sarfaroshi Ki Tamanna, 1995, published by Sahitya Akademi, ISBN 978-81-7201-798-9, retrieved via Google Books on 19 May 2013
  4. History Book Sl.No. 12 Chapter Bismil Azimabadi Page No. 82 Archived 1 August 2013 at the Wayback Machine.