ਬਿੰਧਿਆਬਾਸਿਨੀ ਦੇਵੀ

ਬਿੰਧਿਆਬਾਸਿਨੀ ਦੇਵੀ (ਦਿਹਾਂਤ 2006) ਇੱਕ ਭਾਰਤੀ ਲੋਕ ਸੰਗੀਤਕਾਰ ਸੀ ਅਤੇ ਇੱਕ ਪਟਨਾ ਅਧਾਰਤ ਸੰਗੀਤ ਅਕੈਡਮੀ 'ਵਿੰਧਿਆ ਕਲਾ ਮੰਦਰ' ਦੀ ਸੰਸਥਾਪਕ ਸੀ, ਜੋ ਲੋਕ ਸੰਗੀਤ ਨੂੰ ਉਤਸ਼ਾਹਤ ਕਰਦੀ ਹੈ, ਵਿੰਧਿਆ ਕਲਾ ਮੰਦਰ ਹੁਣ 55 ਸਾਲ ਤੋਂ ਭੱਟਖੰਡੇ ਯੂਨੀਵਰਸਿਟੀ, ਲਖਨ ਨਾਲ ਜੁੜਿਆ ਹੋਇਆ ਹੈ। ਜਿਸ ਨੂੰ ਹੁਣ ਉਨ੍ਹਾਂ ਦੀ ਨੂੰਹ ਸ਼ੋਭਾ ਸਿਨ੍ਹਾ ਪੁੱਤਰ ਸੁਧੀਰ ਕੁਮਾਰ ਸਿਨਹਾ ਚਲਾ ਰਹੇ ਹਨ।[1][2] ਉਨ੍ਹਾਂ ਦਾ ਜਨਮ ਭਾਰਤੀ ਰਾਜ ਬਿਹਾਰ ਦੇ ਮੁਜੱਫ਼ਰਪੁਰ ਵਿੱਚ ਹੋਇਆ ਅਤੇ ਉਹ ਵਿਸ਼ੇਸ਼ ਤੌਰ 'ਤੇ ਮੈਥਲੀ, ਭੋਜਪੁਰੀ ਅਤੇ ਮਾਘੀ ਲੋਕ ਸੰਗੀਤ ਵਿੱਚ ਮਾਹਿਰ ਸਨ। ਉਨ੍ਹਾਂ ਨੇ ਇੱਕ ਫ਼ਿਲਮ 'ਛੋਟੇ ਦੁਲ੍ਹਾ ਕੇ, ਦਾ ਵਿਆਹ ਗੀਤ[3] ਵੀ ਗਾਇਆ ਅਤੇ ਉਨ੍ਹਾਂ ਦੇ ਬਹੁਤ ਸਾਰੇ ਗਾਣੇ ਸੀ.ਡੀ. ਫਾਰਮੈਟ ਵਿੱਚ ਜਾਰੀ ਕੀਤੇ ਗਏ ਹਨ।[4]

ਬਿੰਧਿਆਬਾਸਿਨੀ ਦੇਵੀ
ਜਨਮ
ਮੌਤ18 ਅਪ੍ਰੈਲ 2006
ਕੰਕਰਬਾਗ, ਪਟਨਾ, ਬਿਹਾਰ, ਭਾਰਤ
ਪੇਸ਼ਾਲੋਕ ਸੰਗੀਤਕਾਰ
ਲਈ ਪ੍ਰਸਿੱਧਭਾਰਤੀ ਲੋਕ ਸੰਗੀਤ
ਜੀਵਨ ਸਾਥੀਸ਼ਦੇਵਸ਼ਵਰ ਚੰਦਰਾ ਵਰਮਾ
ਬੱਚੇਦੋ ਪੁੱਤਰ- (ਸੰਤੋਸ਼ ਕੁਮਾਰ ਅਤੇ ਸੁਧੀਰ ਕੁਮਾਰ ਸਿਨ੍ਹਾ) ਅਤੇ ਇੱਕ ਧੀ- (ਪੁਸ਼ਪਰਨੀ ਮਧੂ)
ਪੁਰਸਕਾਰਪਦਮ ਸ਼੍ਰੀ
ਸੰਗੀਤ ਨਾਟਕ ਅਕਾਦਮੀ ਪੁਰਸਕਾਰ
ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ
ਅਹਿਲਿਆ ਬਾਈ ਐਵਾਰਡ

ਭਾਰਤ ਸਰਕਾਰ ਨੇ ਉਨ੍ਹਾਂ ਨੂੰ 1974 ਵਿੱਚ ਪਦਮਸ਼੍ਰੀ ਦਾ ਚੌਥਾ ਸਰਵਉੱਚ ਨਾਗਰਿਕ ਪੁਰਸਕਾਰ ਦਿੱਤਾ।[5] ਸੰਗੀਤ ਨਾਟਕ ਅਕਾਦਮੀ ਨੇ ਉਨ੍ਹਾਂ ਨੂੰ 1991 ਵਿੱਚ ਆਪਣੇ ਸਾਲਾਨਾ ਪੁਰਸਕਾਰ ਨਾਲ ਸਨਮਾਨਤ ਕੀਤਾ[2][2][6] ਅਤੇ ਇਸਦਾ ਪਾਲਣ 2006 ਵਿੱਚ ਅਕਾਦਮੀ ਫੈਲੋਸ਼ਿਪ ਨਾਲ ਕੀਤਾ ਗਿਆ।[7][8] ਉਨ੍ਹਾਂ ਨੂੰ 1998 ਵਿੱਚ ਮੱਧ ਪ੍ਰਦੇਸ਼ ਸਰਕਾਰ ਤੋਂ ਅਹਿਲਿਆ ਬਾਈ ਪੁਰਸਕਾਰ ਵੀ ਮਿਲਿਆ ਸੀ।[1] ਬਿੰਧਿਆਬਾਸਿਨੀ ਦੇਵੀ ਦੀ 18 ਅਪ੍ਰੈਲ 2006 ਨੂੰ 86 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਕੰਕਰਬਾਗ ਨਿਵਾਸ ਵਿੱਚ ਮੌਤ ਹੋ ਗਈ ਸੀ, ਉਸਦੇ ਦੋ ਪੁੱਤਰ ਅਤੇ ਇੱਕ ਬੇਟੀ ਹਨ।

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. 1.0 1.1 "Folk singer Bindhyavasini Devi is dead". One India. 18 April 2006. Retrieved 14 June 2015.[permanent dead link]
  2. 2.0 2.1 2.2 "Nitish condoles Bindhyavasini Devi's death". Web India News. 19 April 2006. Archived from the original on 26 ਜੂਨ 2015. Retrieved 14 June 2015.
  3. "Chhote Dulha Ke". Saavn. 2015. Retrieved 14 June 2015.
  4. "ITunes". ITunes. 2015. Retrieved 14 June 2015.
  5. "Padma Shri" (PDF). Padma Shri. 2015. Archived from the original (PDF) on 15 November 2014. Retrieved 11 November 2014.
  6. "Folk singer Bindhyabasini Devi is dead". One India. 18 April 2006. Retrieved 14 June 2015.
  7. "Sangeet Natak Akademi Ratna Puraskar". Sangeet Natak Akademi. 2015. Archived from the original on 4 March 2016. Retrieved 14 June 2015.
  8. Mahendra Gaur (2007). Indian Affairs Annual 2005. Gyan Publishing House. p. 2813. ISBN 9788178354347.

ਬਾਹਰੀ ਲਿੰਕ

ਸੋਧੋ
  • Chhote Dulha Ke. Inreco — The Indian Record Mfg Co. 2010. ASIN B00LRY8J6U.
  • Palki Charal Awe. Inreco — The Indian Record Mfg Co. 2010. ASIN B00LSQ23T6.