ਬੈਂਜਾਮਿਨ ਜੋਸੇਫ ਮੈਨਾਲੀ ਨੋਵਾਕ[2] (ਜਨਮ 31 ਜੁਲਾਈ, 1979) ਇੱਕ ਅਮਰੀਕੀ ਅਭਿਨੇਤਾ, ਲੇਖਕ, ਨਿਰਦੇਸ਼ਕ, ਕਾਮੇਡੀਅਨ, ਅਤੇ ਲੇਖਕ ਹੈ। ਉਸਨੇ ਪੰਜ ਪ੍ਰਾਈਮਟਾਈਮ ਐਮੀ ਅਵਾਰਡ ਨਾਮਜ਼ਦਗੀਆਂ ਪ੍ਰਾਪਤ ਕੀਤੀਆਂ ਹਨ ਅਤੇ ਦੋ ਸਕ੍ਰੀਨ ਐਕਟਰਜ਼ ਗਿਲਡ ਅਵਾਰਡ ਜਿੱਤੇ ਹਨ।

B. J. Novak
ਬੀਜੇ ਨੋਵਾਕ
SF Sketchfest 2008 ਵਿਖੇ ਨੋਵਾਕ
ਜਨਮ
ਬੈਂਜਾਮਿਨ ਜੋਸੇਫ ਮੈਨਾਲੀ ਨੋਵਾਕ

(1979-07-31) ਜੁਲਾਈ 31, 1979 (ਉਮਰ 44)[1]
ਨਿਊਟਨ, ਮੈਸੇਚਿਉਸੇਟਸ, ਯੂ.ਐਸ.
ਅਲਮਾ ਮਾਤਰਹਾਰਵਰਡ ਯੂਨੀਵਰਸਿਟੀ (ਬੈਚਲਰ ਆਫ ਆਰਟਸ)
ਪੇਸ਼ਾ
  • ਅਭਿਨੇਤਾ
  • ਲੇਖਕ
  • ਨਿਰਦੇਸ਼ਕ
  • ਕਾਮੇਡੀਅਨ
  • ਲੇਖਕ
  • ਨਿਰਮਾਤਾ
ਸਰਗਰਮੀ ਦੇ ਸਾਲ2001–ਹੁਣ
ਮਾਤਾ-ਪਿਤਾ
  • ਵਿਲੀਅਮ ਨੋਵਾਕ (ਪਿਤਾ)
ਰਿਸ਼ਤੇਦਾਰਜੈਸੀ ਨੋਵਾਕ (ਭਰਾ)

ਨੋਵਾਕ ਐਨਬੀਸੀ (NBC) ਸਿਟਕਾਮ ਦ ਆਫਿਸ (2005–2013) ਵਿੱਚ ਰਾਇਅਨ ਹਾਵਰਡ ਦੇ ਕਿਰਦਾਰ ਨਿਭਾਉਣ ਹੇਤ ਉੱਘਾ ਹੈ, ਇਸ ਤੋਂ ਇਲਾਵਾ ਉਸਨੇ ਸਿਟਕਾਮ ਦੇ ਲੇਖਕ, ਕਾਰਜਕਾਰੀ ਨਿਰਮਾਤਾ, ਅਤੇ ਨਿਰਦੇਸ਼ਕ ਵਜੋਂ ਵੀ ਕੰਮ ਕੀਤਾ ਹੈ। ਬਾਅਦ ਵਿੱਚ ਉਸਨੇ ਇਨਗਲੋਰੀਅਸ ਬਾਸਟਰਡਸ (2009), ਸੇਵਿੰਗ ਮਿਸਟਰ ਬੈਂਕਸ (2013), ਅਤੇ ਦ ਫਾਊਂਡਰ (2016) ਨਾਮਕ ਫਿਲਮਾਂ ਵਿੱਚ ਭੂਮਿਕਾਵਾਂ ਨਿਭਾਈਆਂ। ਨੋਵਾਕ ਨੇ ਬਾਅਦ ਵਿੱਚ ਡਾਰਕ ਕਾਮੇਡੀ ਥ੍ਰਿਲਰ ਵੈਂਜੈਂਸ (2022) ਨੂੰ ਨਿਰਦੇਸ਼ਿਤ ਕੀਤਾ ਅਤੇ ਇਸ ਵਿੱਚ ਅਭਿਨੈ ਵੀ ਕੀਤਾ।

ਨੋਵਾਕ ਅਤੇ ਦ ਨਿਊਜ਼ਰੂਮ (2014) ਦ ਮਿੰਡੀ ਪ੍ਰਾਜੈਕਟ (The Mindy Project) (2013-2016) ਵਿੱਚ ਵੀ ਅਭਿਨੈ ਕੀਤਾ, ਅਤੇ ਹੁਲੂ ਐਂਥੋਲੋਜੀ ਸੀਰੀਜ਼ ਦ ਪ੍ਰੀਮਾਈਸ (2021) ਦੇ ਨਿਰਮਾਤਾ ਅਤੇ ਕਾਰਜਕਾਰੀ ਨਿਰਮਾਤਾ ਵਜੋਂ ਕੰਮ ਕੀਤਾ ਸੀ। ਉਸਨੇ ਦ ਅਮੇਜ਼ਿੰਗ ਸਪਾਈਡਰ-ਮੈਨ 2 (2014) ਵਿੱਚ ਅਲਿਸਟੇਅਰ ਸਮਿਥ ਦੀ ਭੂਮਿਕਾ ਨਿਭਾਈ।

ਆਪਣੇ ਫਿਲਮੀ ਜੀਵਨ ਤੋਂ ਪਰੇ, ਨੋਵਾਕ ਨੇ ਪ੍ਰਸਿੱਧ ਕਿਤਾਬਾਂ One More Thing: Stories and Other Stories (2014) ਅਤੇ The Book with No Pictures (2014) ਲਿਖੀਆਂ।

ਅਰੰਭਕ ਜੀਵਨ ਸੋਧੋ

ਨੋਵਾਕ ਦਾ ਜਨਮ 31 ਜੁਲਾਈ, 1979 ਨੂੰ ਨਿਊਟਨ, ਮੈਸੇਚਿਉਸੇਟਸ ਵਿੱਚ ਹੋਇਆ ਸੀ। ਉਸਦੇ ਮਾਤਾ ਲਿੰਡਾ ਹੈ ਅਤੇ ਉਸਦਾ ਪਿਤਾ ਲੇਖਕ ਵਿਲੀਅਮ ਨੋਵਾਕ ਹੈ।[3][4][5] ਨੋਵਾਕ ਦਾ ਪਰਿਵਾਰ ਯਹੂਦੀ ਹੈ। ਉਸਦੇ ਪਿਤਾ ਨੇ ਯਹੂਦੀ ਹਾਸੇ ਦੀ ਵੱਡੀ ਕਿਤਾਬ ਦਾ ਸਹਿ-ਸੰਪਾਦਨ ਕੀਤਾ, ਅਤੇ ਨੈਨਸੀ ਰੀਗਨ, ਲੀ ਆਈਕੋਕਾ, ਮੈਜਿਕ ਜੌਹਨਸਨ, ਅਤੇ ਹੋਰਾਂ ਲਈ ਦੀਆਂ ਜੀਵਨ ਕਥਾਵਾਂ ਵਿੱਚ ਉਸਦਾ ਯੋਗਦਾਨ ਹੈ।[6][7] ਨੋਵਾਕ ਦੇ ਦੋ ਛੋਟੇ ਭਰਾ ਹਨ: ਲੇਵ ਨੋਵਾਕ ਅਤੇ ਸੰਗੀਤਕਾਰ ਜੈਸੀ ਨੋਵਾਕ।

ਉਸਨੇ ਆਪਣੀ ਮੁੱਢਲੀ ਸਿੱਖਿਆ ਗ੍ਰੇਟਰ ਬੋਸਟਨ ਦੇ ਸੋਲੋਮਨ ਸ਼ੈਚਰ ਡੇ ਸਕੂਲ ਵਿੱਚ ਪੜ੍ਹਿਆ [8] ਜਦੋਂ ਉਹ 6ਵੀਂ, 7ਵੀਂ ਅਤੇ 9ਵੀਂ ਜਮਾਤ ਵਿੱਚ ਸੀ ਤਾਂ ਉਹ ਕਈ ਗਰਮੀਆਂ ਦੌਰਾਨ ਮੈਸੇਚਿਉਸੇਟਸ ਵਿੱਚ ਨਿਊ ਇੰਗਲੈਂਡ ਵਿੱਚ ਕੈਂਪ ਰਾਮਾਹ ਗਿਆ।[9]

ਨਿਊਟਨ ਸਾਊਥ ਹਾਈ ਸਕੂਲ ਵਿੱਚ ਉਸਨੇ ਭਵਿੱਖ ਦ ਆਫਿਸ ਕੋਸਟਾਰ ਜੌਹਨ ਕ੍ਰਾਸਿੰਸਕੀ ਦੇ ਨਾਲ ਪੜ੍ਹਾਈ ਕੀਤੀ,[10] ਅਤੇ ਉਹ 1997 ਵਿੱਚ ਗ੍ਰੈਜੂਏਟ ਹੋਏ। ਨੋਵਾਕ ਨੇ ਸਕੂਲੀ ਅਖਬਾਰਾਂ ਵਿੱਚੋਂ ਇੱਕ, ਦ ਲਾਇਨਜ਼ ਰੋਅਰ ਦਾ ਸੰਪਾਦਨ ਕੀਤਾ, ਅਤੇ ਕ੍ਰਾਸਿੰਸਕੀ ਨਾਲ ਇੱਕ ਵਿਅੰਗ ਨਾਟਕ ਲਿਖਿਆ।[11]

ਨੋਵਾਕ ਨੇ 2001 ਵਿੱਚ ਹਾਰਵਰਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ, ਜਿੱਥੇ ਉਹ ਹਾਰਵਰਡ ਲੈਂਪੂਨ ਦਾ ਮੈਂਬਰ ਸੀ। ਉਸਨੇ ਅੰਗਰੇਜੀ ਅਤੇ ਸਪੈਨਿਸ਼ ਸਾਹਿਤ ਵਿੱਚ ਮੁਹਾਰਤ ਹਾਸਲ ਕੀਤੀ, ਅਤੇ ਸ਼ੈਕਸਪੀਅਰ ਦੇ ਹੈਮਲੇਟ ਦੀਆਂ ਫਿਲਮਾਂ ਬਾਰੇ ਆਪਣਾ ਹੋਨਰਜ਼ ਥੀਸਿਸ ਲਿਖਿਆ।[12]

ਕੈਰੀਅਰ ਸੋਧੋ

 
ਜੂਨ 2007 ਵਿੱਚ ਨੋਵਾਕ

ਹਾਰਵਰਡ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਉਹ ਲਾਸ ਏਂਜਲਸ, ਕੈਲੀਫੋਰਨੀਆ ਗਿਆ ਅਤੇ ਇੱਕ ਕਾਮੇਡੀਅਨ ਵਜੋਂ ਕਲੱਬਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸਦਾ ਪਹਿਲਾ ਲਾਈਵ ਸਟੈਂਡ-ਅੱਪ ਪ੍ਰਦਰਸ਼ਨ 10 ਅਕਤੂਬਰ, 2001 ਨੂੰ ਹਾਲੀਵੁੱਡ ਯੂਥ ਹੋਸਟਲ ਵਿੱਚ ਹੋਇਆ। ਉਸਨੂੰ 2003 ਵਿੱਚ ਵੈਰਾਇਟੀ ' "ਦਸ ਕਾਮੇਡੀਅਨ ਟੂ ਵਾਚ" ਵਿੱਚ ਨਾਮਜ਼ਦ ਹੋਇਆ ਸੀ।[13]

ਨੋਵਾਕ ਥੋੜ੍ਹੇ ਸਮੇਂ ਲਈ WB ਸਿਟਕਾਮ ਰਾਈਜ਼ਿੰਗ ਡੈਡ ਲਈ ਇੱਕ ਲੇਖਕ ਸੀ।[14] ਉਸਨੇ ਕਾਮੇਡੀ ਸੈਂਟਰਲ ਦੇ ਪ੍ਰੀਮੀਅਮ ਬਲੈਂਡ 'ਤੇ ਅਤੇ ਕਾਨਨ ਓ'ਬ੍ਰਾਇਨ ਦੇ ਨਾਲ ਲੇਟ ਨਾਈਟ ਵਿੱਚ ਅਭਿਨੈ ਕੀਤਾ।[12][15]

ਨੋਵਾਕ ਦਾ ਟੈਲੀਵਿਜ਼ਨ ਐਕਟਿੰਗ ਕਰੀਅਰ ਐਮਟੀਵੀ ਦੇ ਪੰਕਡ ਨਾਲ ਸ਼ੁਰੂ ਹੋਇਆ।[14]

ਨਿੱਜੀ ਜੀਵਨ ਸੋਧੋ

ਨੋਵਾਕ ਦੀ ਮਿੰਡੀ ਕਲਿੰਗ ਨਾਲ ਗੂੜ੍ਹੀ ਦੋਸਤੀ ਹੈ, ਜਿਸਨੂੰ ਉਹ ਦ ਆਫਿਸ ਵਿੱਚ ਕੰਮ ਕਰਦੇ ਹੋਏ ਮਿਲਿਆ, ਉਹ ਮਿੰਡੀ ਨੂੰ "ਆਪਣੀ ਜਿੰਦਗੀ ਦੀ ਸਭ ਤੋਂ ਮਹੱਤਵਪੂਰਨ ਵਿਅਕਤੀ" ਦੇ ਰੂਪ ਵਿੱਚ ਵਰਣਨ ਕੀਤਾ।[16] ਨੋਵਾਕ ਕਲਿੰਗ ਦੇ ਦੋ ਬੱਚਿਆਂ ਦਾ ਗੌਡਫਾਦਰ ਹੈ।[17][18]

ਹਵਾਲੇ ਸੋਧੋ

  1. Hoys & Brooks 2013, p. 194.
  2. "B.J. Novak". TV Guide. Archived from the original on December 15, 2018. Retrieved December 15, 2018.
  3. Courtney Hollands (December 20, 2007). "Molly Goodson has stars in her eyes – and on her blog". The Boston Globe. Archived from the original on November 3, 2012. Retrieved March 6, 2009.
  4. Berman, Alyssa R.; Beborah B. Doroshow (May 14, 2001). "BJs Bring a Full House to Sanders". Harvard Crimson. Archived from the original on September 3, 2009. Retrieved August 19, 2009.
  5. Novak 2006.
  6. Getlin, John (September 17, 1992). "Ghost to the Stars – William Novak Is the Invisible Writer Behind Memoirs by Lee Iacocca, Nancy Reagan and—Soon—Magic Johnson". Los Angeles Times. Archived from the original on March 24, 2011. Retrieved August 19, 2009.
  7. Uriel Heilman (November 19, 2006). "Better than Pork, Isn't it? Jewish Joke Book turns 25". JTA. Archived from the original on September 4, 2009. Retrieved March 13, 2009.
  8. "Class Notes-Solomon Schechter Day School". www.ssdsboston.org. Archived from the original on January 27, 2016. Retrieved January 21, 2016.
  9. Josh Edelglass (July 17, 2018). "B.J. Novak visits camp!". Camp Ramah New England. Retrieved January 3, 2021.
  10. Christopher Muther (December 6, 2005). "Class reunion". The Boston Globe. Archived from the original on February 24, 2009. Retrieved March 6, 2009.
  11. Viser, Matt (February 20, 2005). "Double scoops: At Newton South, two papers vie to make headlines". The Boston Globe (in ਅੰਗਰੇਜ਼ੀ). Retrieved May 14, 2020.
  12. 12.0 12.1 ਬੀਜੇ ਨੋਵਾਕ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
  13. "B.J. Novak: Videos, Jokes, Tour Dates, Biography and more". Jokes.com. ComedyCentral. 2009. Archived from the original on October 20, 2008. Retrieved March 11, 2009.
  14. 14.0 14.1 Christopher Muther (December 6, 2005). "Class reunion". The Boston Globe. Archived from the original on February 24, 2009. Retrieved March 6, 2009.Christopher Muther (December 6, 2005). "Class reunion". The Boston Globe. Archived from the original on February 24, 2009. Retrieved March 6, 2009.
  15. "B.J. Novak: Videos, Jokes, Tour Dates, Biography and more". Jokes.com. ComedyCentral. 2009. Archived from the original on October 20, 2008. Retrieved March 11, 2009."B.J. Novak: Videos, Jokes, Tour Dates, Biography and more". Jokes.com. ComedyCentral. 2009. Archived from the original on October 20, 2008. Retrieved March 11, 2009.
  16. Burton, Summer Anne. "33 Times Mindy Kaling And B.J. Novak's Best Friendship Killed You In The Heart". BuzzFeed. Archived from the original on October 11, 2016. Retrieved May 12, 2016.
  17. "Mindy Kaling Reveals B.J. Novak Is Godfather to Her 16-Month-Old Daughter: He's 'Family Now'". May 4, 2019.
  18. "Mindy Kaling's Big Announcement: She Has A New Baby Boy Named Spencer!". Archived from the original on 2022-08-21. Retrieved 2022-08-21. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ ਸੋਧੋ