ਬੇਂਗਲੁਰੂ ਵਿਜੇ ਰਾਧਾ (ਜਨਮ ਅਗਸਤ 1948) ਇੱਕ ਭਾਰਤੀ ਅਦਾਕਾਰਾ ਅਤੇ ਫ਼ਿਲਮ ਨਿਰਮਾਤਾ ਸੀ। 1964 ਵਿੱਚ ਉਸਨੇ ਕੰਨੜ ਫ਼ਿਲਮ ਨਾਵਕੋਟੀ ਨਾਰਾਇਣ ਤੋਂ ਆਪਣੇ ਅਦਾਕਾਰੀ ਜੀਵਨ ਦੀ ਸ਼ੁਰੂਆਤ ਕੀਤੀ ਸੀ। ਜਿਆਦਾਤਰ ਫ਼ਿਲਮਾਂ ਵਿੱਚ ਉਹ ਸਹਾਇਕ ਭੂਮਿਕਾ ਵਿੱਚ ਫ਼ਿਲਮਾਂ ਵਿੱਚ ਨਜ਼ਰ ਆਈ ਅਤੇ ਉਸਨੇ ਇਸ ਤਰ੍ਹਾਂ ਲਗਭਗ 300 ਫ਼ਿਲਮਾਂ ਵਿੱਚ ਕੰਮ ਕੀਤਾ, ਜਿਸਦੇ ਵਿੱਚੋਂ 250 ਦੇ ਕਰੀਬ ਕੰਨੜ ਭਾਸ਼ਾ ਦੀਆਂ ਫ਼ਿਲਮਾਂ ਹਨ ਅਤੇ ਬਾਕੀ ਤਮਿਲ਼, ਤੇਲਗੂ, ਮਲਿਆਲਮ, ਤੁਲੂ ਅਤੇ ਹਿੰਦੀ ਭਾਸ਼ਾ ਦੀਆਂ ਫ਼ਿਲਮਾਂ ਹਨ।[1]

ਬੀ. ਵੀ. ਰਾਧਾ
ਜਨਮ
ਰਾਜਲਕਸ਼ਮੀ

ਅਗਸਤ 1948 (ਉਮਰ 76)
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, ਫ਼ਿਲਮ ਨਿਰਮਾਤਾ
ਜੀਵਨ ਸਾਥੀਕੇ. ਐੱਸ. ਐੱਲ. ਸਵਾਮੀ (1939-2015)

ਉਸਦਾ ਵਿਆਹ ਫ਼ਿਲਮ ਨਿਰਦੇਸ਼ਕ ਕੇ. ਐੱਸ. ਐੱਲ. ਸਵਾਮੀ ਨਾਲ ਹੋਇਆ ਸੀ।[2] ਆਪਣੇ ਇਸ ਅਦਾਕਾਰੀ ਜੀਵਨ ਦੌਰਾਨ ਉਸਨੇ ਕਈ ਨਾਟਕ ਵੀ ਖੇਡੇ ਸਨ। ਉਸਦੇ ਯੋਗਦਾਨ ਨੂੰ ਵੇਖਦੇ ਹੋਏ 2010 ਵਿੱਚ ਉਸਨੂੰ ਕਨਕ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।[3]

ਮੁੱਢਲਾ ਜੀਵਨ ਅਤੇ ਕੈਰੀਅਰ

ਸੋਧੋ

ਰਾਧਾ ਦਾ ਜਨਮ ਰਾਜਲਕਸ਼ਮੀ ਦੇ ਤੌਰ 'ਤੇ 1948 ਵਿੱਚ ਇੱਕ ਕਿਰਸਾਨੀ ਪਰਿਵਾਰ ਵਿੱਚ ਹੋਇਆ ਸੀ। ਅਭਿਨੇਤਰੀ ਬਣਨ ਵਿੱਚ ਦਿਲਚਸਪੀ ਰੱਖਦਿਆਂ, ਉਸ ਨੇ ਸਿਨੇਮਾ ਵਿੱਚ ਦਾਖਲ ਹੋਣ ਲਈ ਸਕੂਲ ਛੱਡ ਦਿੱਤਾ ਸੀ। ਉਸ ਦੀ ਪਹਿਲੀ ਭੂਮਿਕਾ 1964 ਵਿਚਲੀ ਕੰਨੜ ਫ਼ਿਲਮ "ਨਵਾਕੋਟੀ ਨਾਰਾਇਣ" ਵਿੱਚ ਆਈ ਸੀ, ਜਿਸ ਵਿੱਚ ਰਾਜਕੁਮਾਰ ਨੇ ਮੁੱਖ ਭੂਮਿਕਾ ਨਿਭਾਈ ਸੀ। ਤਾਮਿਲ ਫ਼ਿਲਮਾਂ ਵਿੱਚ ਉਸ ਦੀ ਸਭ ਤੋਂ ਮਹੱਤਵਪੂਰਣ ਭੂਮਿਕਾ 1966 ਵਿੱਚ "ਥਜ਼ਾਮਪੂ" ਵਿੱਚ ਨਿਭਾਈ ਸੀ। ਫਿਰ ਉਹ 1960 ਅਤੇ 1970 ਦੇ ਦਹਾਕੇ ਵਿੱਚ ਦੱਖਣੀ ਭਾਰਤੀ ਸਿਨੇਮਾ ਵਿੱਚ ਹੋਰ ਚੋਟੀ ਦੇ ਅਦਾਕਾਰਾਂ, ਐਮ.ਜੀ. ਰਾਮਚੰਦਰਨ, ਸਿਵਾਜੀ ਗਣੇਸ਼ਨ, ਐਨ. ਟੀ. ਰਾਮਾ ਰਾਓ, ਜੇਮਿਨੀ ਗਨੇਸਨ, ਅਕਿਨੀਨੀ ਨਾਗੇਸਵਰਾ ਰਾਓ ਅਤੇ ਜੈਸ਼ੰਕਰ ਦੇ ਨਾਲ ਕੰਮ ਕੀਤਾ।

10 ਸਤੰਬਰ 2017 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।

ਫ਼ਿਲਮੋਗ੍ਰਾਫੀ

ਸੋਧੋ

ਕੰਨੜ

ਸੋਧੋ

ਤਾਮਿਲ

ਸੋਧੋ

ਤੇਲੁਗੂ

ਸੋਧੋ

ਮਲਿਆਲਮ

ਸੋਧੋ

ਹਵਾਲੇ

ਸੋਧੋ
  1. "B. V. Radha profile". veethi.com. Retrieved 4 December 2014. {{cite web}}: Italic or bold markup not allowed in: |publisher= (help)
  2. "B. V. Radha profile". chiloka.com. Retrieved 4 December 2014. {{cite web}}: Italic or bold markup not allowed in: |publisher= (help)
  3. "Award for B.V. Radha". The Hindu. 6 January 2010. Retrieved 4 December 2014. {{cite web}}: Italic or bold markup not allowed in: |publisher= (help)

ਬਾਹਰੀ ਲਿੰਕ

ਸੋਧੋ